Headlines News :
Home » » ਗਰੀਬ ਕੌਣ

ਗਰੀਬ ਕੌਣ

Written By Unknown on Saturday, 8 December 2012 | 03:33


ਕੋਈ ਗਰੀਬ ਹੈ, ਅਕਲ ਤੋਂ
ਕੋਈ ਗਰੀਬ ਹੈ, ਸ਼ਕਲ ਤੋਂ
ਕੋਈ  ਪਾਪੀ ਪੇਟ ਦੀ ਭੁੱਖ ਤੋਂ
ਕੋਈ ਅਣਚਾਹੇ ਮਿਲੇ ਦੁੱਖ ਤੋਂ
ਕੋਈ ਗਰੀਬ ਹੈ, ਦੋਲਤ ਤੋਂ
ਕੋਈ ਗਰੀਬ ਹੈ, ਸ਼ੋਹਰਤ ਤੋਂ
ਕੋਈ ਗਰੀਬ ਹੈ, ਕਰਮਾਂ ਤੋਂ
ਕੋਈ ਗਰੀਬ ਹੈ, ਧਰਮਾਂ ਤੋਂ
ਫੇਰ ਅਮੀਰ ਕੌਣ ਹੈ ?
ਜੋ ਜ਼ਿਦਾ ਦਿਲੀ ਨਾਲ ਜਿਉਂਦੇ ਨੇ
ਜੋ ਸਿਰਾਂ ਨਾਲ ਯਾਰੀਆਂ ਨਿਭਾਉਂਦੇ ਨੇ
ਜੋ ਹੱਕ ਸੱਚ ਦਾ ਨਾਅਰਾ ਮਾਰਦੇ ਨੇ
ਜੋ ਦੇਸ਼ ਦਾ ਕੁੱਝ ਸੁਆਰਦੇ ਨੇ
ਜੋ ਕਦੇ ਨਾ ਜਿਉਂਣ ਮਰ ਮਰ ਕੇ
ਜੋ ਗੱਲ ਕਹਿਣ ਨਾ ਡਰ-ਡਰ ਕੇ
ਜੋ ਲੈਣ ਨਜ਼ਾਰਾ ਗੂੜੀ ਨੀਂਦ ਸੋਂ  ਕੇ
ਜੋ ਵਕਤ ਨਾ ਲੰਘਾਉਣ ਰੋ-ਰੋ  ਕੇ
ਜੋ ਦੀਨ- ਦੁੱਖੀ ਦੀ ਮਦਦ ਕਰਨ
ਜੋ ਉਸ ਡਾਢੇ ਦੇ, ਖੌਫ ਤੋਂ ਡਰਨ
“ ਬੁੱਕਣਵਾਲੀਆਂ” ਕਰੇ ਸਲਾਮ ਉਹਨਾਂ
ਜੋ ਕਦੇ ਨਾ ਬੇਇਨਸਾਫੀ ਜਰਨ

ਨਾਇਬ ਬੁੱਕਣਵਾਲ
ਪਿੰਡ: ਬੁੱਕਣਵਾਲ  
ਤਹਿ- ਮਾਲੇਰਕੋਟਲਾ  
ਜਿਲ੍ਹਾ : ਸੰਗਰੂਰ  
ਮੋਬਾ. 9417661708

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template