ਨਿਤ ਕੋਈ ਨਾ ਕੋਈ ਟੁੱਟੀ ਜਾਂਦਾ ਹੈ ਪਰਿਵਾਰ
ਕਹੀ ਗੱਲ ਕੋਈ ਵੀ ਨਾ ਕਰਦਾ ਨਾ ਸਹਾਰ
ਬੋਤਲਾਂ ‘ਚ ਹੀ ਜੱਚਦਾ ਰੰਗੀਨ ਜਿਹਾ ਪਾਣੀ
ਬਣੇ ਜਿੰਦਗੀ ਦਾ ਹਿੱਸਾ ਦਿੰਦਾ ਜਿੰਦਗੀ ਉਜਾੜ
ਕੋਈ ਨਹੀਂ ਦੁੱਧ ਨਾਲ ਧੋਤਾ ਹੋਇਆ ਏਥੇ
ਵਧਦਾ ਮੁੱਦਾ ਕਿਉਂ ਭਾਰਤ ‘ਚ ਭ੍ਰਿਸਟਾਚਾਰ?
ਦੇਸ਼ ਛੱਡਣ ਨਾਲ ਕੋਈ ਫਰਕ ਨਹੀਂ ਪੈਣਾ
ਵੇਲੜ ਤਾਂ ਹੁੰਦੇ ਹਰ ਥਾਂ ਹੀ ਬੇਰੁਜਗਾਰ
ਮੇਰਾ ਹੈ ਜੋ ਅੱਜ ਮੇਰੇ ਕੋਲ ਨਹੀਂ
ਖ਼ਫਾ ਜਾਪੇ ਤਾਹੀਂ ਮੈਥੋਂ ਰੁੱਸੀ ਏ ਬਹਾਰ
ਜਿਹੜੇ ਰੁੱਖ ਕਰਦੇ ਨੇ ਸੰਘਣੀਆਂ ਛਾਵਾਂ
ਉਹੀ ਸਹਿੰਦੇ ‘ਪਰੀਤ’ ਤੇਜ ਆਰਿਆਂ ਦੀ ਮਾਰ।
ਪਰੀਤੀ ਸ਼ੈਲੀ ਬਾਲੀਆਂ
ਪਿੰਡ ਬਾਲੀਆਂ
9592701735
------
ਹਰ ਇਨਸਾਨ ’ਚ ਕਮੀਆਂ ਤੇ ਕਮਜੋਰੀਆਂ ਹੁੰਦੀਆਂ ਨੇ
ਕਿਸੇ ਵਿੱਚ ਜਿਆਦਾ ਕਿਸੇ ਵਿੱਚ ਥੋੜੀਆਂ ਹੁੰਦੀਆਂ ਨੇ
ਆਪਣੇ ਬਣਾਇਆਂ ਕਦ ਬਣਦੇ ਇਹ ਰਿਸ਼ਤੇ ਸਾਝਾਂ
ਹੱਥਾਂ ਦੀਆਂ ਲਕੀਰਾਂ ਖ਼ੁਦਾ ਪਹਿਲਾਂ ਹੀ ਜੋੜੀਆਂ ਹੁੰਦੀਆਂ ਨੇ
ਸੁਹੱਪਣ ਝੂਠ, ਪੈਸਾ ਸ਼ਲ, ਮਾਣ ਵੀ ਫਰੇਵ ਹੈ
ਗੱਲਾਂ ਸੱਚੀਆਂ ਹਮੇਸਾ ਹੀ ਕੌੜੀਆਂ ਹੁੰਦੀਆਂ ਨੇ
ਵਡੱਪਣ ਵਕਤ ਦੀਆਂ ਮਾਰਾਂ ਸਦਕਾ ਆ ਜਾਊ
ਪਹਿਲਾਂ ਤਾਂ ਸਭ ਰੂਹਾਂ ਕੋਰੀਆਂ ਹੁੰਦੀਆਂ ਨੇ
ਕੈਂਹ ਦੇ ਭਾਂਡੇ ਜਿਹਾ ਦਿਲ ਅੱਜ ਦੇ ਆਦਮ ਦਾ
‘ਪ੍ਰੀਤ’ ਵਿਚੋਂ ਕਾਲਾ ਉਤੋਂ ਸ਼ਕਲਾਂ ਭਾਵੇਂ ਗੋਰੀਆਂ ਹੁੰਦੀਆਂ ਨੇ।
ਪਰੀਤੀ ਸ਼ੈਲੀ ਬਾਲੀਆਂ
ਪਿੰਡ ਬਾਲੀਆਂ
9592701735

0 comments:
Speak up your mind
Tell us what you're thinking... !