ਪੈਂਤੀ ਰੁਪਿਆਂ ‘ਚ ਵੇਚ ਰਿਹਾ ਭਗਵਾਨ ਏ
ਵਾਹ ਕਿੰਨੀ ਤਰੱਕੀ ਕਰ ਰਿਹਾ ਇਨਸਾਨ ਏ
ਹੱਥ ਲੱਥ-ਪੱਥ ਭਾਵੇਂ ਸੈਂਕੜਿਆਂ ਦੇ ਖੂਨ ਨਾਲ
ਪਰ ਰਹਿਣਾ ਤਾਂ ਸਦਾ ਉਹ ਸਿੰਕਦਰ ਮਹਾਨ ਏ
ਸਪੀਕਰਾਂ ‘ਚ ਵਾਰ ਵਾਰ ਬੁਲਾਉਂਦੇ ਨਾਂ ਨੂੰ ਜੋ
ਉਂਝ ਕਹਿੰਦੇ ਜੀ ਅਸੀਂ ਕੀਤਾ ਗੁਪਤਦਾਨ ਏ
ਸਧਰਾਂ, ਖੁਆਬਾਂ ਚਾਵਾਂ ਦੀ ਅਰਥੀ ਉਠੇ ਨਿਤ
ਜਾਪਦਾ ਹੈ ਕਿ ਹਰ ਘਰ ਹੀ ਇਕ ਸਮਸਾਨ ਏ
ਆਪਣੇ ਘਰ ਦੇ ਮਸਲੇ ਸੁਲਝਾਇਆਂ ਨਾ ਸੁਲਝਦੇ
ਪਰ ਗੁਆਂਢੀਆਂ ਲਈ ਹਰ ਕੋਈ ਪਰੇਸ਼ਾਨ ਏ
ਆਸ ਨਾ ਰੱਖ ਏਥੇ ਕੋਹਾਂ ਤੱਕ ਤੂੰ ਸਹਾਰਿਆਂ ਦੀ
ਹਰ ਪਾਸੇ ਸਿਰਫ ਤੇ ਸਿਰਫ ਰੋਹੀ ਬੀਆਵਾਨ ਏ
ਤੋੜ ਗਏ ਨੇ ਉਹ ਸਾਰੇ ਕੌਲ ਤੇ ਕਰਾਰ ਅੱਜ
ਪਰ ਆਖਦੇ ਨੇ ਕਿ ‘ਪਰੀਤ’ ਹੀ ਬੇਈਮਾਨ ਏ।
ਪਰੀਤੀ ਸ਼ੈਲੀ ਬਾਲੀਆਂ
9592701735
ਪਿੰਡ ਬਾਲੀਆਂ

0 comments:
Speak up your mind
Tell us what you're thinking... !