ਆਉ ਨਵੇਂ ਸਾਲ ਨੂੰ ਨਵੀਆਂ ਖੁਸ਼ੀਆਂ ਨਾਲ ਮਨਾਈਏ।
ਨਵੇਂ ਸਾਲ ਵਿੱਚ ਨਵੇਂ ਸੁਨੇਹੇ ਹਰ ਪਾਸੇ ਪਹੁੰਚਾਈਏ।
ਪਿਆਰ ਵਧਾਈਏ ਹਰ ਇਕ ਪਾਸੇ,
ਛੱਡ ਕੇ ਝਗੜੇ ਝੇੜੇ।
ਹਰ ਇੱਕ ਸ਼ਹਿਰ ਗਰਾਂ ਤੇ ਘਰ-ਘਰ,
ਨੱਚਣ ਖੁਸ਼ੀਆਂ ਖਿੜ•ੇ।
ਵੈਰ-ਵਿਰੋਧ ਨੂੰ ਛੱਡ ਕੇ ਸਭ ਦੇ,
ਦਿਲ ਵਿੱਚ ਪਿਆਰ ਜਗਾਈਏੇ।.. ਨਵੇਂ ਸਾਲ ਵਿੱਚ ਨਵੇਂ ਸੁਨੇਹੇ।
ਪਿੱਪਲਾਂ, ਬੋਹੜਾਂ ਥੱਲੇ ਫਿਰ ਤੋ,
ਜਾਣ ਮਨਾਈਆਂ ਤੀਆਂ।
ਕੁੱਖਾਂ ਦੇ ਵਿੱਚ ਕੋਈ ਨਾ ਮਾਰੇ,
ਅਣਜੰਮੀਆਂ ਹੀ ਧੀਆਂ।
ਭਰੁਣ ਹੱਤਿਆ ਖ਼ਤਮ ਕਰਨ ਲਈ,
ਪੱਕੀਆਂ ਕਸਮਾਂ ਖਾਈਏ...।.. ਨਵੇਂ ਸਾਲ ਵਿੱਚ ਨਵੇਂ ਸੁਨੇਹੇ।
ਭੂੱਕੀ, ਅਫੀਮ, ਸ਼ਰਾਬ ਚਰਸ਼ ਜਿਹੇ ,
ਨਸ਼ੇ ਕਦੇ ਨਾ ਕਰੀਏ।
ਨਵੀਂ ਚੇਤਨਾ ਪੈਦਾ ਕਰੀਏ,
ਬਿਨ ਮੌਤੋਂ ਨਾ ਮਰੀਏ।
ਔਗੁਣ ਦੱਸ ਕੇ ਨੱਸ਼ਿਆਂ ਦੇ,
ਸਭ ਦੇ ਨਸ਼ੇ ਛੁਡਾਈਏ.. ਨਵੇਂ ਸਾਲ ਵਿੱਚ ਨਵੇਂ ਸੁਨੇਹੇ।
ਜਾਤ, ਪਾਤ ਤੇ ਦੂਈ ਦਵੇੈਤ ਨੂੰ,
ਦਈਏ ਦੇਸ਼ ਨਿਕਾਲਾ।
ਬੇਸ਼ਕ ਬਖ਼ਰੇ ਮੋਤੀ ਚੱਠਾ,
ਇਕ ਹੋਵੇ ਪਰ ਮਾਲਾ।
ਏਕ ਪਿਤਾ ਏਕਸ ਕੇ ਹਮ ਬਾਰਿਕ,
ਕਹੀਏ ਅਤੇ ਕਹਾਈਏ।
ਨਵੇਂ ਸਾਲ ਵਿੱਚ ਨਵੇਂ ਸੁਨੇਹੇ ਹਰ ਪਾਸੇ ਪਹੁੰਚਾਈਏ।
ਕੁਲਦੀਪ ਕੌਰ ਚੱਠਾ
ਪਿੰਡ ਨਵਾਂ ਪਿੰਡ ਗੋਬਿੰਦਪੁਰਾ
ਤਹਿਸੀਲ ਪਾਇਲ, ਜਿਲ•ਾਂ ਲੁਧਿਆਣਾ।
ਮੋਬਾ: 94656-52316


0 comments:
Speak up your mind
Tell us what you're thinking... !