Headlines News :
Home » » ਕੀ ਫ਼ਾਇਦਾ ? - ਨਾਇਬ ਬੁੱਕਣਵਾਲ

ਕੀ ਫ਼ਾਇਦਾ ? - ਨਾਇਬ ਬੁੱਕਣਵਾਲ

Written By Unknown on Saturday, 5 January 2013 | 00:25



ਦੇਖ ਕੇ ਦੁੱਖ, ਨਾ ਚੀਸ ਉੱਠੇ ਅੰਦਰੋਂ
ਫੇਰ ਇਨਸਾਨ ਕਹਾਉਣ ਦਾ, ਕੀ ਫ਼ਾਇਦਾ ?
ਜਾਂਦੇ ਸਾਰ ਹੀ ਮੈਦਾਨ ਵਿੱਚ  ਢਹਿ ਜਾਵੇ
ਫੇਰ ਇਹੋ ਜਿਹੇ ਭਲਵਾਨ ਬਣਾਉਣ ਦਾ, ਕੀ ਫ਼ਾਇਦਾ ?
ਆ ਕੇ ਧਰਤੀ ਤੇ, ਗੇੜਾ ਕੱਢ ਤੁਰ ਚਲਿਆ
ਫੇਰ ਧਰਤੀ ਤੇ ਆਉਣ ਦਾ, ਕੀ ਫ਼ਾਇਦਾ ?
ਹੁੰਦਾ ਜ਼ੁਲਮ ਦੇਖ ਕੇ ਹੱਥ ਉੱਠਿਆ ਨਾ
ਫੇਰ ਬਲਵਾਨ ਕਹਾਉਣ, ਕੀ ਫ਼ਾਇਦਾ ?
ਜੇ ਅਦਾਲਤਾਂ ਨੇ ਇਨਸਾਫ਼, ਕਰਨਾ ਹੀ ਨਹੀ
ਫੇਰ ਕੇਸ ਲਮਕਾਉਣ ਦਾ, ਕੀ ਫ਼ਾਇਦਾ ?
ਰੱਬ ਦੇ ਬੰਦਿਆਂ ਨੂੰ , ਜੇ ਪੁੱਛਣਾ ਨਹੀ
ਫੇਰ ਰੱਬ ਧਿਉਂਣ ਦਾ, ਕੀ ਫ਼ਾਇਦਾ ?
ਡਰ –ਡਰ ਕੇ ਕਰੇ ਜੋ ਦਿਨ ਕਟੀ
ਫੇਰ ਇਹੋ ਜਿਹੇ ਜਿਉਂਣ ਦਾ, ਕੀ ਫ਼ਾਇਦਾ ?
ਪੜ੍ਹ ਕੇ ਬਣੇ ਨਾ ਜੇ ਇਨਸਾਨ ਚੰਗੇ
ਫੇਰ ਪੜ੍ਹਨ-ਪੜ੍ਹਾਉਣ ਦਾ, ਕੀ ਫਾਇਦਾ ?
ਜੇ ਗੱਲ ਨਾ ਕਰੀ ਕੋਈ ਪੈਂਡੂਆਂ ਵਾਲੀ
ਫੇਰ ‘ਬੁੱਕਣਵਾਲੀਆ’ ਅਖਵਾਉਣ ਦਾ, ਕੀ ਫ਼ਾਇਦਾ ?
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ : ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ: 9417661708
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template