Headlines News :
Home » » ਕੀ ਕੰਪਲੇਂਟ ਆਈ ਤੇ ਹੀ ਕਾਰਵਾਈ ਹੋਵੇਗੀ? - ਮੇਜਰ ਸਿੰਘ ਨਾਭਾ

ਕੀ ਕੰਪਲੇਂਟ ਆਈ ਤੇ ਹੀ ਕਾਰਵਾਈ ਹੋਵੇਗੀ? - ਮੇਜਰ ਸਿੰਘ ਨਾਭਾ

Written By Unknown on Saturday, 5 January 2013 | 00:29



ਸਾਡੇ ਦੇਸ਼ ਦੇ ਲੋਕਾਂ ਨੂੰ ਸਵੱਛ ਰਾਜ ਦੇਣ ਲਈ ਸਾਡੇ ਸੰਵਿਧਾਨ ਅੰਦਰ ਸਰਕਾਰ ਦੇ ਪ੍ਰਮੁੱਖ ਤਿੰਨ ਅੰਗ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਵਿਧਾਨ ਪਾਲਿਕਾ ਕਾਨੂੰਨ ਬਨਾਉਣ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਾਉਣ ਅਤੇ ਨਿਆਂ ਪਾਲਿਕਾ ਕਾਨੂੰਨਾਂ ਦੀ ਰੱਖਿਆ ਕਰਨ ਦਾ ਕੰਮ ਕਰਦੇ ਹਨ। ਦੇਸ਼ ਅਤੇ ਰਾਜਾਂ ਅੰਦਰ ਸਮੇਂ ਸਮੇਂ ਲੋਕਾਂ ਦੀ ਭਲਾਈ ਲਈ ਨਵੇਂ ਨਵੇਂ ਕਾਨੂੰਨ ਬਣਾਏ ਜਾਂਦੇ ਹਨ, ਪਰ ਇਨ•ਾਂ ਨੂੰ ਲਾਗੂ ਕਰਾਉਣ ਵਾਲੇ ਆਪਣਾ ਫਰਜ਼ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ। ਕਈ ਸਮਾਜ ਵਿਰੋਧੀ ਘਟਨਾਵਾਂ ਇਨ•ਾਂ ਨੂੰ ਰੋਕਣ ਵਾਲਿਆਂ ਦੀਆਂ ਅੱਖਾਂ ਸਾਹਮਣੇ ਵਾਪਰਨ ਦਾ ਮੌਕਾ ਮੇਲ ਹੁੰਦਾ ਹੈ ਪਰ ਇਹ ਅਧਿਕਾਰੀ/ਕਰਮਚਾਰੀ ਉਥੋਂ ਪਾਸਾ ਵੱਟ ਕੇ ਟਲ ਜਾਂਦੇ ਹਨ। ਜੇਕਰ ਸਰਕਾਰੀ ਥਾਵਾਂ ’ਤੇ ਨਜਾਇਜ਼ ਕਬਜ਼ੇ ਹੁੰਦੇ। ਨਜਾਇਜ਼ ਚਿੱਟ ਫੰਡ ਕੰਪਨੀਆਂ ਖੁੱਲ•ਦੀਆਂ ਨੇ ਝੂਠੀ ਇਸ਼ਤਿਹਾਰਬਾਜ਼ੀ ਹੁੰਦੀ ਏ, ਤਾਂ ਕੀ ਪ੍ਰਸ਼ਾਸ਼ਨ ਨੇ ਆਪਣੇ ਆਪ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰਨੀ ਹੁੰਦੀ? ਜਦੋਂ ਇਹੋ ਜਿਹੇ ਲੋਕ ਸਰਕਾਰ ਜਾਂ ਆਮ ਜਨਤਾ ਨਾਲ ਲੱਖਾਂ ਦਾ ਚੂਨਾ ਲਾ ਦਿੰਦੇ ਹਨ ਤਾਂ ਫਿਰ ਕੰਪਲੇਂਟ ਕਰਨ ’ਤੇ ਪ੍ਰਸ਼ਾਸ਼ਨ ਹਰਕਤ ’ਚ ਆਉਂਦਾ ਹੈ। ਆਮ ਦੇਖਣ ’ਚ ਆਉਂਦਾ ਹੈ ਕਿ ਸੜਕਾਂ ’ਤੇ ਦੁਰਘਟਨਾਵਾਂ ਜ਼ਿਆਦਾਤਰ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਸਖਤੀ ਨਾਲ ਲਾਗੂ ਕਰਕੇ ਹੀ ਹੁੰਦੀਆਂ ਹਨ। ਸੜਕਾਂ ’ਤੇ ਨਜ਼ਾਇਜ ਕਬਜ਼ੇ, ਸੜਕਾਂ ਤੇ ਗਲਤ ਥਾਂ ਪਾਰਕਿੰਗ, ਮੋੜਾਂ ਆਦਿ ਤੇ ਆਲਾ ਦੁਆਲਾ ਸਾਫ ਨਾ ਹੋਣਾ, ਤੰਗ ਪੁਲ, ਬਿਨਾਂ ਗਰਿੱਲਾਂ ਦੇ ਪੁਲ, ਖੱਡੇ, ਸਪੀਡ ਬਰੇਕਰ ਉਚਿਤ ਢੰਗ ਨਾਲ ਨਾ ਹੋਣਾ ਆਦਿ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ। ਜੇਕਰ ਕੋਈ ਵੱਡਾ ਦਰੱਖਤ ਸੜਕ ’ਤੇ ਗਿਰ ਜਾਂਦਾ ਹੈ ਤਾਂ ਉਸਦੀਆਂ ਟਹਿਣੀਆ ਲੋਕਾਂ ਜਾਂ ਮਹਿਕਮੇ ਵ¤ਲੋਂ ਕੱਟ ਕੇ ਥੋੜਾ ਜਿਹਾ ¦ਘਣ ਦਾ ਰਸਤਾ ਤਾਂ ਬਣਾ ਦਿੱਤਾ ਜਾਂਦਾ ਹੈ ਪਰ ਉਹ ਵੱਡਾ ਤਣਾ ਕਿੰਨੇ ਕਿੰਨੇ ਦਿਨ ਅੜਿੱਕਾ ਬਣਿਆ ਆਵਾਜਾਈ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਉਸੇ ਸਮੇਂ ਕਾਰਵਾਈ ਕਿਉਂ ਨਹੀਂ ਹੁੰਦੀ ਜਦੋਂ  ਕਿ ਲੋਕਾਂ ਦੀਆਂ ਜਾਨਾਂ ਦੀ ਗੱਲ ਇਸ ਨਾਲ ਜੁੜੀ ਹੁੰਦੀ ਹੈ? ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਪ੍ਰਸ਼ਾਸ਼ਨ ਦੀ ਨੀਂਦ ਖੁੱਲ•ਦੀ ਹੈ।
ਸਿਗਰਟਨੋਸ਼ੀ ਦੀ ਪਬਲਿਕ ਥਾਵਾਂ ’ਤੇ ਮਨਾਹੀ ਕਾਨੂੰਨੀ ਤੌਰ ’ਤੇ ਭਾਵੇਂ ਸਰਕਾਰ ਨੇ ਕਰ ਦਿੱਤੀ ਹੈ ਪਰ ਤੰਬਾਕੂ ਦਾ ਧੂੰਆਂ ਪਬਲਿਕ ਥਾਵਾਂ ’ਤੇ ਆਮ ਦੇਖਿਆ ਜਾ ਸਕਦਾ ਹੈ। ਹੈ ਕੋਈ,  ਸਿਗਰਟ/ਬੀੜੀ ਪੀਣ ਵਾਲਿਆਂ ਨੂੰ ਰੋਕਣ ਲਈ? ਆਮ ਜਨਤਾ ਹੀ ਸਟੈਂਡ ਲੈ ਸਕਦੀ ਹੈ, ਪ੍ਰਸ਼ਾਸ਼ਨ ਤਾਂ ਕੇਵਲ ਇਹੋ ਜਿਹੀਆਂ ਥਾਵਾਂ ’ਤੇ ਸਿਗਰਟ ਪੀਣਾ ਮਨ•ਾ ਹੈ ਦੋ ਬੋਰਡ ਲਗਵਾ ਜਾਂ ਕੰਧਾਂ ਤੇ ਲਿਖਾ ਜਰੂਰ ਦਿੰਦਾ ਹੈ। ਇਸ ਤੋਂ ਵੱਧ ਕੇ ਹੋਰ ਕੋਈ ਕਾਰਵਾਈ ਨਹੀਂ ਹੁੰਦੀ। ਬਸਾਂ ਅੰਦਰ ਅਸ਼ਲੀਲ ਗੀਤਾਂ ਨੂੰ ਜਬਰੀ ਸਵਾਰੀਆਂ ਦੇ ਕੰਨਾਂ ’ਚ ਪਾਉਣਾ, ਪ੍ਰੈਸਰ ਹਾਰਣਾਂ ਦਾ ਵਜਾਉਣਾ ਆਦਿ ਕਈ ਵਾਰੀ ਖਬਰਾਂ ’ਚ ਚਰਚਾ ਦਾ ਵਿਸ਼ਾ ਬਣਿਆ। ਕੀ ਇਹ ਪ੍ਰਸਾਸ਼ਨ ਨੇ ਬੰਦ ਕਰਵਾ ਦਿੱਤਾ?
ਵਾਹਨ ਚਾਲਕ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਆਮ ਉਡਾਉਂਦੇ ਨਜ਼ਰ ਪੈਂਦੇ ਹਨ ਜਦੋਂ ਟਰੈਫਿਕ ਪੁਲਿਸ ਮਹੀਨੇ ’ਚ ਇਕ ਅੱਧੀ ਵਾਰੀ ਸਪੈਸ਼ਲ ਚੈਕਿੰਗ ਕਰਕੇ ਚਲਾਨ ਕੱਟਣ ਦਾ ਕੋਟਾ ਹੀ ਪੂਰੀ ਕਰਦੀ ਹੈ ਜਿਹੜੇ ਫਸ ਗਏ ਉਨ•ਾਂ ਦਾ ਕਿਸੇ ਨਾ ਕਿਸੇ ਗੱਲੋਂ ਚਲਾਟ ਕੱਟ ਹੀ ਦਿੱਤਾ ਜਾਂਦਾ ਜਿਨ•ਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਉਹ ਹੋਰ ਰਸਤਿਆਂ ਥਾਈਂ ¦ਘ ਜਾਂਦੇ ਹਨ। ਨਿਯਮਤ ਤੌਰ ’ਤੇ ਚੈਕਿੰਗ ਕਿਉਂ ਨਹੀਂ ਹੁੰਦੀ? ਇਹੀ ਕਾਰਨ ਅਨੁਸ਼ਾਸ਼ਣਹੀਣਤਾ ਪੈਦਾ ਕਰਦਾ ਹੈ।
ਇਸੇ ਤਰ•ਾਂ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਜਨਰੇਟਰ ਦੋ ਕਿਸਮ ਦਾ ਪ੍ਰਦੂਸ਼ਣ ਪੈਦਾ ਕਰਦਾ ਹੈ। ਉ¤ਚੀ ਅਵਾਜ ਗੁਆਂਢੀਆਂ ਨੂੰ ਖਾਹਮਖਾਹ ਤੰਗ ਕਰਦੀ ਹੈ, ਧੂੰਆਂ ਵਾਤਾਵਰਣ ਨੂੰ ਪੁਲੀਤ ਕਰਕੇ ਸਾਰਿਆਂ ਲਈ, ਸਾਹ ਲੈਣ ਲਈ ਮਜ਼ਬੂਰ ਕਰਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਇਸ ਮਾਮਲੇ ’ਚ ਅੱਖਾਂ ਮੀਚ ਕੇ ਸਮਾਂ ¦ਘਾ ਰਿਹਾ ਹੈ। ਕਿਉਂ ਨਹੀਂ ਜਨਰੇਟਰ ਰੱਖਣ ਵਾਲਿਆਂ ਲਈ ਕਈ ਉਚਿਤ ਸ਼ਰਤਾਂ ਲਾਗੂ ਕਰਨ ਦੀ ਗੱਲ ਹੁੰਦੀ? ਬਿਜਲੀ ਬੋਰਡ ਵੱਲੋਂ ਵੀ ਇਸ ਸੰਬੰਧ ’ਚ ਉਚਿਤ ਕਾਰਵਾਈ ਕਰਕੇ ਗੁਆਂਢੀਆਂ ਦੀ ਸੁਰੱਖਿਆ ਯਕੀਨੀ ਬਨਾਉਣੀ ਚਾਹੀਦੀ ਹੈ ਕਈ ਵਾਰੀ ਜਨਰੇਟਰ ਦੀ ਬਿਜਲੀ ਦਾ ਕਰੰਟ ਮਾੜੀ ਜਿਹੀ ਅਣਗਹਿਲੀ ਕਾਰਨ ਦੂਜਿਆਂ ਦੇ ਘਰੇ ਵੀ ਜਾ ਸਕਦਾ ਹੈ ਜਿਸ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਇਸੇ ਤਰ•ਾਂ ਜੇਕਰ ਸ਼ਹਿਰ ’ਚ ਗੰਦਗੀ ਦੇ ਢੇਰ ਨੇ, ਸਕੂਲਾਂ ਦੇ ਮੂਹਰੇ ਕੁੜੀਆਂ ਨੂੰ ਤੰਗ ਕਰਨ ਵਾਲੇ ਮਨਚਲੇ ਖੜ•ਦੇ ਨੇ, ਪਲਾਸਟਿਕ ਦੇ ਲਿਫਾਫੇ ਵਰਤੇ ਜਾਂਦੇ ਨੇ, ਪਰਾਲੀ/ਨਾੜ ਸਾੜੀ ਜਾਂਦੀ ਹੋਵੇ, ਮੈਡੀਕਲ ਸਟੋਰਾਂ ਤੇ ਬਿਨਾਂ ਡਾਕਟਰ ਦੀ ਪਰਚੀ ਦਵਾਈ ਮਿਲਦੀ ਹੋਵੇ, ਘਰੇਲੂ ਗੈਸ ਸਿ¦ਡਰਾਂ ਦੀ ਸ਼ਰੇਆਮ ਕਮਰਸ਼ੀਅਲ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਹੋਵੇ, ਢਾਬਿਆਂ/ਹੋਟਲਾਂ ’ਚ ਛੋਟੇ ਛੋਟੇ ਬਾਲ ਸ਼ਰੇਆਮ ਬਰਤਨ ਚੁੱਕਦੇ/ਸਾਫ ਕਰਦੇ ਹੋਣ, ਰੇਹੜੀਆਂ ਵਾਲੇ ਅਣਢਕੀਆਂ/ਨਾ ਖਾਣਯੋਗ ਵਰਸਤਾਂ ਸ਼ਰੇਆਮ ਵੇਚਦੇ ਹੋਣ, ਬਸ ਸਟੈਂਡਾਂ/ ਪਬਲਿਕ ਥਾਵਾਂ ’ਤੇ ਦੇਸੀ ਦਵਾਈਆਂ/ਨਕਲੀ ਦਵਾਈਆਂ ਲੋਕਾਂ ਨੂੰ ਗੁੰਮਰਾਹ ਕਰਕੇ ਵੇਚਦੇ ਹੋਣ ਤਾਂ ਏਥੇ ਕੌਣ, ਕਿਸ ਦੀ, ਕਿਸ ਕੋਲ ਸ਼ਿਕਾਇਤ ਕਰੇਗਾ। ਨਾਲੇ ਸ਼ਿਕਾਇਤ ਕਰਨ ਦਾ ਕਿਸ ਕੋਲ ਵਿਹਲ ਹੈ? ਸ਼ਿਕਾਇਕ ਕਰਤਾ ਇਹਨਾਂ ਲੋਕਾਂ ਨਾਲ ਵੈਰ ਕਿਉਂ ਲਵੇਗਾ ਜਦੋਂ ਪ੍ਰਸ਼ਾਸ਼ਨ ਨੇ ਤਾਂ ਇਹੋ ਜਿਹੇ ਲੋਕਾਂ ਤੋਂ ਵਗਾਰ ਲੈਣੀ ਹੁੰਦੀ ਹੈ ਉਹ ਤਾਂ ਸਿਰਫ ਖਾਨਾਪੂਰਤੀ ਹੀ ਕਰੇਗਾ ਜਨਤਾ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਨ ਦੀ ਆਦੀ ਹੋ ਗਈ ਹੈ। ਕੀ ਖੁਫੀਆ ਏਜੰਸੀਆਂ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਰਿਪੋਰਟ ਸਰਕਾਰ ਨੂੰ ਨਹੀਂ ਦਿੰਦੀ? ਜੇ ਦਿੰਦੀ ਹੈ ਤਾਂ ਆਪਣੇ ਆਪ ਕਾਰਬਵਾਈ ਕਿਉਂ ਨਹੀਂ ਹੁੰਦੀ? ਜੇ ਨਹੀਂ ਦਿੰਦੀ ਤਾਂ ਖੁਫੀਆ ਏਜੰਸੀਆਂ ਦੀ ਇਹਨਾ ਸਮਾਜ/ਕਾਨੂੰਨ ਵਿਰੋਧੀ ਅਨਸਰਾਂ ਨਾਲ ਕੀ ਹਮਦਰਦੀ ਹੈ। 
ਅਸਲ ’ਚ ਉਚ ਅਧਿਕਾਰੀ ਰਾਜਨੀਤਿਕ ਸ਼ਕਤੀ ਅੱਗੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਅਸਮਰੱਥ ਹੋ ਰਹੇ ਜਾਪਦੇ ਹਨ। ਇਸੇ ਕਰਕੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁ¦ਦ ਹੁੰਦੇ ਜਾ ਰਹੇ। ਲੋਕ ਦਿਖਾਵੇ ਦੇ ਤੌਰ ’ਤੇ ਇਹਨਾਂ ਵਿਰੁੱਧ ਸ਼ਿਕਾਇਤ ਆਉਣ ’ਤੇ ਮਾੜੀ ਮੋਟੀ ਕਾਰਵਾਈ ਕਰਕੇ ਛੱਡ ਦਿੱਤਾ ਜਾਂਦਾ ਹੈ। ਰਿਸ਼ਵਤਖੋਰੀ ਨੇ ਪਹਿਲਾਂ ਹੀ ਇਹੋ ਜਿਹੇ ਅਨਸਰਾਂ ਨੂੰ ਸ਼ਹਿ ਦੇ ਰੱਖੀ ਹੈ। ਜੇਕਰ ਕੋਈ ਪੱਤਰਕਾਰ ਉ¤ਚ ਅਧਿਕਾਰੀਆਂ ਦਾ ਧਿਆਨ ਕਾਨੂੰਨ ਦੀ ਉ¦ਘਣਾਂ ਕਰਨ ਵਾਲਿਆਂ ਵੱਲ ਦਿਵਾਉਂਦਾ ਹੈ ਤਾਂ ਉ¤ਚ ਅਧਿਕਾਰੀ, ‘‘ਜੇ ਕੋਈ ਕੰਪਲੇਂਟ ਆਈ ਤਾਂ ਜਰੂਰ ਕਾਰਵਾਈ ਕੀਤੀ ਜਾਵੇਗੀ’’ ਕਹਿ ਕੇ ਖਹਿੜਾ ਛੁਡਵਾ ਲੈਂਦੇ ਹਨ। ਸਾਡੇ ਦੇਸ਼ ਅੰਦਰ ਵੀ ਜੇ ਈਮਾਨਦਾਰੀ ਨਾਲ ਉ¤ਚ ਅਧਿਕਾਰੀ ਆਪਣੀ ਡਿਊਟੀ ਨਿਭਾਉਣ ਲੱਗ ਜਾਣ ਤਾਂ ਲੋਕਾਂ ਦੀ ਸੋਚ ਸੱਚਮੁੱਚ ਬਦਲ ਜਾਵੇਗੀ ਅਤੇ ਸਾਡਾ ਦੇਸ਼ ਵੀ ਯੂਰਪੀਅਨ ਦੇਸ਼ਾਂ ਵਾਂਗ ਆਪਣਾ ਅਕਸ ਬਣਾ ਸਕਦਾ ਹੈ।
-ਮੇਜਰ ਸਿੰਘ ਨਾਭਾ
ਗੁਰੂ ਤੇਗ ਬਹਾਦਰ ਨਗਰ,
ਨਾਭਾ, ਜਿਲ•ਾ ਪਟਿਆਲਾ।
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template