ਅੱਗਾਂ ਲਾਉਣ ਵਾਲੇ ਬੇਸ਼ੁਮਾਰ ਫਿਰਦੇ
ਪਾਣੀ ਪਾਉਣ ਵਾਲੇ ਰਹਿ ਗਏ ਘੱਟ ਯਾਰੋ
ਤੀਲੀ ਸੁੱਟ ਕੇ ਉਤੋਂ ਪੈਟਰੋਲ ਪਾਉਂਦੇ
ਜਾਂਦੀ ਪਾਰ ਸਮੁੰਦਰੋਂ ਹੋ ਝੱਟ ਯਾਰੋ
ਲਾ ਕੇ ਅੱਗ ਉਹ ਪਿੱਛੇ ਝਾਕਦੇ ਨਾ
ਖੋਲੀ ਜਿਨਾ ਅਜਿਹੀ ਹੈ ਹੱਟ ਯਾਰੋ
ਜਦ ਆਵਦੇ ਘਰ ਨੂੰ ਸੇਕ ਲੱਗੇ
ਲੈਂਦੇ ਚੁੱਕ ਨੇ ਬਾਲਟੀ ਝੱਟ ਯਾਰੋ
ਬਾਬਾ
ਹੋਇਆ ਬਾਬਾ ਮਸ਼ਹੂਰ ਹਜਰੈਤ ਵਾਲਾ
ਜੜ੍ਹੀਂ ਕਈਆਂ ਲੋਕਾਂ ਦੇ ਬਹਿ ਗਿਆ ਸੀ
ਪਹਿਲਾਂ ਹੁੰਦਾ ਸੀ ਨੰਗ ਮਲੰਗ ਬਾਬਾ
ਹੁਣ ਕਾਰਾਂ ਮਹਿੰਗੀਆਂ ‘ਚ ਝੂਟੇ ਲੈ ਰਿਹਾ ਸੀ
ਔਰਤ ਬੰਦਾ ਤੇ ਸਮਾਨ ਮਿਲੈਗਾ ਜਾ ਉਥੋਂ
ਕਹਿ ਕੇ ਮੋਟੀਆਂ ਰਕਮਾਂ ਲੈ ਰਿਹਾ ਸੀ
ਹੁਣ ਭਾਲਦਾ ਖੁਦ ਹਜਰੈਤ ਵਾਲਾ
ਤੀਵੀ ਬਾਬੇ ਦੀ ਚੇਲਾ ਕੋਈ ਲੈ ਸਿਆਣਾ
ਕੰਵਲਜੀਤ ਭੋਲਾ
ਪਿੰਡ+ਡਾਕ: ਲੰਡੇ (ਮੋਗਾ)
9417218378

0 comments:
Speak up your mind
Tell us what you're thinking... !