182 ਵਿਧਾਨ ਸਭਾ ਸੀਟਾਂ ਵਾਲੇ ਗੁਜਰਾਤ ਸੂਬੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੋ ਪੜਾਵਾਂ ਵਿੱਚ ਕ੍ਰਮਵਾਰ 13 ਤੇ 17 ਦਸੰਬਰ ਨੂੰ ਹੋਈਆਂ। ਇਨਾਂ ਚੋਣਾਂ ਵਿੱਚ 28 ਪਾਰਟੀਆਂ ਦੇ 846 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਸਨ। ਸੱਤਾਧਾਰੀ ਭਾਜਪਾ ਨੇ ਸਾਰੀਆਂ 182 ਸੀਟਾਂ ਤੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ, ਜਦੋਕਿ ਕਾਂਗਰਸ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ ਨੇ 181 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਭਾਜਪਾ ਦੇ ਬਾਗੀ ਨੇਤਾ ਜਿਨਾਂ ਨੇ ਹਾਲ ਵਿੱਚ ਹੀ ਆਪਣੀ ਨਵੀ ਪਾਰਟੀ ਦਾ ਗਠਨ ਕੀਤਾ ਹੈ, ਨੇ 87 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ। 20 ਦਸੰਬਰ ਨੂੰ ਆਏ ਨਤੀਜਿਆਂ ਅਨੁਸਾਰ ਭਾਜਪਾ ਨੇ 6 ਕਰੋੜ ਗੁਜਰਾਤੀਆਂ ਦੇ ਫਤਵੇ ਅਨੁਸਾਰ 49.12 ਪ੍ਰਤੀਸਤ ਵੋਟਾਂ ਹਾਸਲ ਕਰਕੇ ਇਤਿਹਾਸ ਸਿਰਜਦਿਆਂ 117 ਸੀਟਾਂ ਤੇ ਸਾਨਦਾਰ ਜਿੱਤ ਹਾਸਲ ਕੀਤੀ ਤੇ ਨਰਿੰਦਰ ਮੋਦੀ ਦੇ ਸ਼ਾਸਨ ਦੀ ਹੈਟ੍ਰਿਕ ਬਣØਾ ਦਿੱਤੀ। ਗੁਜਰਾਤ ਵਿੱਚ 22 ਸਾਲਾਂ ਦੇ ਵਕਫੇ ਤੋ ਬਾਅਦ ਵੀ ਕਾਂਗਰਸ ਸੱਤਾ ਵਿੱਚ ਵਾਪਸੀ ਨਹੀ ਕਰ ਸਕੀ ਤੇ ਪਾਰਟੀ ਨੂੰ 59 ਸੀਟਾਂ ਤੇ ਹੀ ਜਿੱਤ ਪ੍ਰਾਪਤ ਹੋਈ। ਸੂਬੇ ਵਿੱਚ ਰਾਂਸਟਰਵਾਦੀ ਕਾਂਗਰਸ ਪਾਰਟੀ ਦੇ 10 ਉਮੀਦਵਾਰਾਂ ਵਿੱਚੋ ਤਿੰਨ, ਜਨਤਾ ਦਲ ਯੂ ਦੇ 35 ਉਮੀਦਵਾਰਾਂ ਵਿੱਚੋ ਇੱਕ ਅਤੇ 480 ਆਜਾਦ ਉਮੀਦਵਾਰਾਂ ਵਿੱਚੋ ਕੇਵਲ ਦੋ ਨੂੰ ਹੀ ਜਿੱਤ ਹਾਸਲ ਹੋਈ। ਇਸ ਜਿੱਤ ਨਾਲ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਦਾ ਦਿੱਤਾ ਆਸੀਰਵਾਦ ਵੀ ਹਕੀਕਤ ਵਿੱਚ ਬਦਲ ਗਿਆ ਕਿ ਨਰਿੰਦਰ ਮੋਦੀ ਹੀ ਵਿਧਾਨ ਸਭਾ ਚੋਣਾ ਵਿੱਚ ਜਿੱਤ ਹਾਸਲ ਕਰੇਗਾ ਤੇ ਉਸਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪੂਰਾ ਹੋਵੇਗਾ। ਜਿੱਤ ਪ੍ਰਾਪਤ ਕਰਨ ਤੋ ਬਾਅਦ ਨਰਿੰਦਰ ਮੋਦੀ ਦਾ ਪ੍ਰਤੀਕਰਮ ਸੀ ਕਿ ਗੁਜਰਾਤ ਦੇ ਲੋਕਾਂ ਨੇ ਖੇਤਰਵਾਦ ਤੇ ਜਾਤੀਵਾਦ ਤੋ ਉਪਰ ਉਠ ਕੇ ਏਕਤਾ, ਸਦਭਾਵਨਾ, ਚੰਗੇ ਸਾਸਨ ਤੇ ਵਿਕਾਸ ਦੀ ਜਿੱਤ ਕਰਵਾਈ ਹੈ। ਆਰ. ਐਸ. ਐਸ. ਦੇ ਪ੍ਰਚਾਰਕ ਦੇ ਤੌਰ ਤੇ ਕੰਮ ਕਰਨ ਤੋ ਬਾਅਦ ਰਾਜਨੀਤੀ ਵਿੱਚ ਆਏ 62 ਸਾਲਾਂ ਨਰਿੰਦਰ ਮੋਦੀ ‘ਤੇ ਭਾਵੇ 2002 ਵਿੱਚ ਗੋਧਰਾ ਕਾਂਡ ਤੋ ਬਾਅਦ ਭੜਕੇ ਗੁਜਰਾਤ ਦੰਗਿਆਂ ਦਾ ਦੋਸ ਵੀ ਲੱਗਾ ਹੈ, ਜਿਨਾਂ ਵਿੱਚ ਮੁਸਲਮਾਨੇ ਭਾਈਚਾਰੇ ਦੇ 1000 ਤੋ ਵੱਧ ਲੋਕ ਮਾਰੇ ਗਏ ਸਨ। ਫਿਰ ਵੀ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕਰਕੇ ਨਰਿੰਦਰ ਮੋਦੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਸਭ ਤੋ ਮਜਬੂਤ ਉਮੀਦਵਾਰ ਹੋਣਗੇ। ਸਿਵ ਸੈਨਾ ਨੇਤਾ ਊਧਵ ਠਾਕਰੇ ਨੇ ਵੀ ਕਹਿ ਦਿੱਤਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਹੈਟ੍ਰਿਕ ਤੋ ਬਾਅਦ ਨਰਿੰਦਰ ਮੋਦੀ ਹੁਣ ਦਿੱਲੀ ਦੇ ਦਾਅਵੇਦਾਰ ਹੋ ਗਏ ਹਨ।
ਹਿਮਾਚਲ ਪ੍ਰਦੇਸ ਵਿੱਚ 1977 ਤੋ ਬਾਅਦ ਹੁਣ ਤੱਕ ਕਿਸੇ ਵੀ ਪਾਰਟੀ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣਨ ਦਾ ਰਿਕਾਰਡ ਨਹੀ ਟੁੱਟਾ ਤੇ ਕਾਂਗਰਸ ਨੇ ਸੂਬਾ ਵਿਧਾਨ ਸਭਾ ਦੀਆਂ 68 ਸੀਟਾਂ ਵਿੱਚੋ 41 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਭਾਜਪਾ ਦੀਆਂ ਜਨ ਵਿਰੋਧੀ ਨੀਤੀਆਂ ਤੇ ਭ੍ਰਿਸਟਾਚਾਰ ਨੂੰ ਮਾਤ ਦੇ ਦਿੱਤੀ। ਸੂਬੇ ਦੇ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੇ ਆਪਣੇ ਚੋਣ ਪ੍ਰਚਾਰ ਦੇ ਰੁਝੇਵਿਆਂ ਵਿੱਚੋ ਸਮਾਂ ਕੱਢ ਕੇ ਡੇਰਾ ਬਿਆਸ ਸਤਿਸੰਗ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਤੋ ਆਸੀਰਵਾਦ ਲੈਣ ਦੇ ਕਾਰਨ ਹੀ ਜਨਤਾ ਵਿੱਚ ਡੇਰਾ ਵਿਆਸ ਫੈਕਟਰ ਦਾ ਅਸਰ ਪਿਆ ਤੇ ਕਾਂਗਰਸ ਨੂੰ ਸਾਨਦਾਰ ਜਿੱਤ ਹਾਸਲ ਹੋਈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋ ਰਾਜਾ ਵੀਰਭੱਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤੇ ਜਾਣ ਨਾਲ ਵੀ ਸੂਬੇ ਵਿੱਚ ਕਾਂਗਰਸ ਨੂੰ ਭਾਰੀ ਬਲ ਮਿਲਿਆ। ਦੂਜੇ ਪਾਸੇ ਹਿਮਾਚਲ ਪ੍ਰਦੇਸ ਵਿੱਚ ਭਾਜਪਾ ਦੀ ਸਰਕਾਰ ਸਮੇ ਸੁਰੂ ਹੋਏ ਕਈ ਪ੍ਰਾਜੈਕਟਾਂ ਵਿੱਚ ਹੋਈਆਂ ਧਾਂਦਲੀਆਂ ਕਾਰਨ ਤੇ ਪ੍ਰੇਮ ਕੁਮਾਰ ਧੂਮਲ ਦੇ ਮਨਮਰਜੀ ਦੇ ਸਟਾਇਲ ਨੇ ਭਾਜਪਾ ਨੇ 43.78 ਪ੍ਰਤੀਸਤ ਵੋਟਾਂ ਹਾਸਲ ਕਰਦਿਆ 23 ਸੀਟਾਂ ਤੇ ਹੀ ਆਪਣੀ ਜਿੱਤ ਦਰਜ ਕੀਤੀ। ਹੋਰਨਾ ਰਾਜਨੀਤਕ ਪਾਰਟੀਆਂ ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਦੇ 67 ਉਮੀਦਵਾਰਾਂ ਵਿੱਚੋ ਇੱਕ ਅਤੇ 60 ਆਜਾਦ ਉਮੀਦਵਾਰਾਂ ਵਿੱਚੋ ਕੇਵਲ ਤਿੰਨ ਨੂੰ ਹੀ ਜਿੱਤ ਹਾਸਲ ਹੋਈ। ਜਦੋ ਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ 07 ਉਮੀਦਵਾਰਾਂ ਵਿੱਚੋ ਇੱਕ ਵੀ ਉਮੀਦਵਾਰ ਜਿੱਤ ਹਾਸਲ ਨਹੀ ਕਰ ਸਕਿਆ।
ਦਿੱਲੀ ਗੈਗਰੇਪ ਮਾਮਲਾ
ਚੱਲਦੀ ਬੱਸ ਵਿੱਚ ਪੈਰਾ ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਮਾਮਲੇ ਦੀ ਗੂੰਜ ਸੰਸਦ ਤੱਕ ਜਾ ਪਹੁੰਚੀ ਕਿਉਕਿ ਜਿਹੜੀ ਬੱਸ ਵਿੱਚ ਇਹ ਘਟਨਾ ਵਾਪਰੀ ਉਹ ਚਾਰਟਰਡ ਬੱਸ ਨਹੀ ਸੀ ਤੇ ਯਾਤਰੀਆਂ ਨੂੰ ਲਿਜਾਣ ਲਈ ਅਧਿਕਾਰਤ ਨਹੀ ਸੀ। ਭਾਵੇ ਪੀੜਤ ਵਿਦਿਆਰਥਣ ਨੂੰ ਹੁਣ ਵੈਟੀਲੇਟਰ ਤੋ ਹਟਾ ਦਿੱਤਾ ਗਿਆ ਹੈ ਤੇ ਉਹ ਬੋਲਣ ਦੀ ਕੋਸਿਸ ਕਰ ਰਹੀ ਹੈ ਪ੍ਰੰਤੂ ਉਸਦੀ ਜਿੰਦਗੀ ਜਿਊਦੀ ਲਾਸ ਦੇ ਸਮਾਨ ਬਣ ਗਈ ਹੈ। ਇਸ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਪੂਰੇ ਦੇਸ ਵਿੱਚ ਪ੍ਰਦਰਸਨ ਹੋ ਰਹੇ ਹਨ, ਇਥੋ ਤੱਕ ਕਿ ਮਹਿਲਾ ਵਰਕਰਾਂ ਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਦਿੱਲੀ ਦੇ ਇੰਡੀਆ ਗੇਟ, ਸਫਦਰਗੰਜ ਹਸਪਤਾਲ, ਰਾਜਪਥ, ਜੰਤਰ ਮੰਤਰ, ਪ੍ਰਧਾਨ ਮੰਤਰੀ ਦਫਤਰ, ਗ੍ਰਹਿ ਮੰਤਰਾਲਾ ਜਿਹੀਆਂ ਪ੍ਰਮੁੱਖ ਥਾਵਾਂ ਵਿਖੇ ਤੇ ਰਾਸਟਰਪਤੀ ਭਵਨ ਦੇ ਬਾਹਰ ਵੀ ਪ੍ਰਦਰਸਨ ਕੀਤਾ ਹੈ। ਭਾਵੇ ਗ੍ਰਹਿ ਰਾਜ ਮੰਤਰੀ ਸੁਸੀਲ ਕੁਮਾਰ ਸਿੰਦੇ ਨੇ ਬਲਾਤਕਾਰ ਮਾਮਲੇ ਦੀ ਫਾਸਟ ਟ੍ਰੈਕ ਅਦਾਲਤ ਵਿੱਚ ਰੋਜਾਨਾ ਸੁਣਵਾਈ ਕਰਨ ਦਾ ਭਰੋਸਾ ਦਿੱਤਾ ਹੈ ਤੇ ਔਰਤਾਂ ਦੀ ਸੁਰੱਖਿਆਂ ਲਈ ਸਪੈਸਲ ਟਾਸਕ ਫੋਰਸ ਬਣਾਉਣ ਦਾ ਵੀ ਐਲਾਨ ਕੀਤਾ ਹੈ ਪ੍ਰੰਤੂ ਸਮੇ ਦਾ ਦੁਖਾਂਤ ਹੈ ਕਿ ਦੇਸ ਦੀ ਰਾਜਧਾਨੀ ਅਖਵਾਉਣ ਵਾਲੀ ਦਿੱਲੀ ਹੁਣ ਬਲਾਤਕਾਰਾਂ ਦੀ ਰਾਜਧਾਨੀ ਬਣਦੀ ਜਾ ਰਹੀ ਹੈ। ਜਿੱਥੇ ਪੁਲਸ ਤੇ ਦਿੱਲੀ ਦੀ ਸਰਕਾਰ ਵੱਲੋ ਸੁਰੱਖਿਆ ਸਬੰਧੀ ਕੀਤੇ ਬੁਲੰਦ ਬਾਂਗ ਦਾਅਵਿਆ ਦੇ ਬਾਵਜੂਦ ਰੋਜਾਨਾ ਔਰਤਾਂ, ਵਿਦਿਆਰਥਣਾਂ, ਇੱਥੋ ਤੱਕ ਕਿ ਬੱਚੀਆਂ ਨਾਲ ਵੀ ਬਲਾਤਕਾਰ ਹੋ ਰਹੇ ਹਨ। ਭਾਰਤੀ ਕਾਨੂੰਨ ਵਿੱਚ ਬਲਾਤਕਾਰੀਆਂ ਨੂੰ ਸਜਾ ਦੇਣ ਦੀ ਕੋਈ ਸਖਤ ਵਿਵਸਥਾ ਨਹੀ ਹੈ। ਜਿਸ ਕਾਰਨ ਬਲਾਤਕਾਰੀ ਅਜਿਹੇ ਕੇਸਾਂ ਵਿੱਚੋ ਸਮਾਂ ਪਾ ਕੇ ਆਸਾਨੀ ਨਾਲ ਬਚ ਨਿਕਲਦੇ ਹਨ ਕਿਉਕਿ ਇਸ ਮਾਮਲੇ ਵਿੱਚ ਵੀ ਜੋ ਸਟੇਟਸ ਰਿਪੋਰਟ ਪੁਲਸ ਵੱਲੋ ਹਾਈਕੋਰਟ ਨੂੰ ਸੌਪੀ ਗਈ ਹੈ, ਉਸ ਵਿੱਚ ਆਪਣੀ ਡਿਊਟੀ ਸੰਜੀਦਗੀ ਨਾਲ ਨਾ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਮ ਨਹੀ ਦਿੱਤੇ ਗਏ। ਅਦਾਲਤ ਨੇ ਮਾਮਲੇ ਦੀ ਜਾਂਚ ਨੂੰ ਲੰਮਾ ਪਾਉਦਿਆ ਗੈਗਰੇਪ ਮਾਮਲੇ ਵਿੱਚ ਪੁਲਸ ਵੱਲੋ ਕੀਤੀ ਕਾਰਵਾਈ ਦੀ ਵਿਸਥਾਰਿਤ ਰਿਪੋਰਟ 9 ਜਨਵਰੀ ਨੂੰ ਮੰਗੀ ਹੈ। ਇਸੇ ਤਰਾਂ ਮੁਜੱਫਰਨਗਰ ਜਿਲੇ ਦੇ ਚਰਥਾਵਲ ਥਾਣਾ ਖੇਤਰ ਵਿੱਚ ਪੰਚਾਇਤ ਨੇ 15 ਸਾਲ ਦੀ ਨਾਬਾਲਗ ਲੜਕੀ ਦੀ ਇੱਜਤ ਦਾ ਸੌਦਾ ਕਰਦੇ ਹੋਏ ਡੇਢ ਲੱਖ ਦੀ ਬੋਲੀ ਲਗਾ ਦਿੱਤੀ। ਜਿਸ ਨਾਲ ਤਿੰਨ ਦਿਨਾਂ ਤੱਕ ਪਿਸਤੌਲ ਦੀ ਨੌਕ ‘ਤੇ ਬਲਾਤਕਾਰ ਹੁੰਦਾ ਰਿਹਾ। ਭਾਵੇ ਪੁਲਸ ਨੇ ਪੀੜਤ ਲੜਕੀ ਦੇ ਵੱਲੋ ਪੰਚਾਇਤ ਦੇ ਹੁਕਮ ਨੂੰ ਨਾ ਮੰਨਦਿਆ ਕੀਤੀ ਸਿਕਾਇਤ ਕਾਰਨ ਬਲਾਤਕਾਰ ਦੇ ਦੋਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਵੀ ਦੋਸੀ ਨੂੰ ਸਖਤ ਸਜਾ ਹੋਣ ਵਿੱਚ ਦੇਰੀ ਲੱਗੇਗੀ ਤੇ ਸਮਾਂ ਪਾ ਕੇ ਮਾਮਲਾ ਠੰਡੇ ਬਸਤੇ ਵਿੱਚ ਚਲਾ ਜਾਵੇਗਾ ਕਿਉਕਿ ਕੇਦਰ ਤੇ ਪ੍ਰਾਂਤਕ ਸਰਕਾਰਾਂ ਰੋਜਾਨਾਂ ਹੁੰਦੇ ਅਜਿਹੇ ਕੁਕਰਮਾਂ ਤੇ ਘਿਨਾਉਣੇ ਅਪਰਾਧਾਂ ਨੂੰ ਵੇਖਣ ਸੁਣਨ ਦੀਆਂ ਆਦੀ ਹੋ ਚੁੱਕੀਆ ਹਨ। ਜਦੋਕਿ ਸਰਕਾਰ ਨੂੰ ਅਜਿਹੇ ਅਪਰਾਧੀਆਂ ਨੂੰ ਤੁਰੰਤ ਫਾਂਸੀ ਦੀ ਸਜਾ ਦੇਣ ਦੀ ਵਿਵਸਥਾ ਭਾਰਤੀ ਸੰਵਿਧਾਨ ਤੇ ਕਾਨੂੰਨ ਵਿੱਚ ਸੋਧ ਵਜੋ ਦਰਜ ਕਰਨੀ ਚਾਹੀਦੀ ਹੈ।
ਯਾਦਵਿੰਦਰ ਸਫੀਪੁਰ
ਪਿੰਡ ਸਫੀਪੁਰ ਕਲਾਂ,
ਤਹਿ: ਸੁਨਾਮ,
ਜਿਲਾ ਸੰਗਰੂਰ
ਮੋ: 98782-50152


0 comments:
Speak up your mind
Tell us what you're thinking... !