ਖੁਸ਼ਆਮਦੀਦ 2013 ਨੂੰ
ਅਲਵਿਦਾ 2012 ਨੂੰ
ਨਵੇਂ ਵਰ੍ਹੇ ਦੀਆਂ ਮੁਬਾਰਕਾਂ
ਜੀ ਸਭ ਤੋਂ ਪਹਿਲਾਂ
ਗੁਰੂਆਂ ਪੀਰਾਂ ਅਵਤਾਰਾਂ ਨੂੰ
ਫਿਰ ਦੇਸ਼ ਕੌਮ ਦੇ ਰਾਖੇ ਜੋ
ਉਨ੍ਹਾਂ ਸੂਰਮਿਆਂ ਸਰਦਾਰਾਂ ਨੂੰ
ਨਵੇਂ ਵਰ੍ਹੇ ਦੀਆਂ ਮੁਬਾਰਕਾਂ
ਨਿੱਘੀਆਂ ਸਿਆਲ ਦੀਆਂ ਧੁੱਪਾਂ ਨੂੰ
ਏਹਨਾਂ ਰੰਗ ਬੇਰੰਗੀਆਂ ਰੁੱਤਾਂ ਨੂੰ
ਪੱਤਝੜ ਪਿਛੋਂ ਆਈਆਂ ਬਹਾਰਾਂ ਨੂੰ
ਸਭ ਸੱਜਣਾਂ ਮਿੱਤਰਾਂ ਯਾਰਾਂ ਨੂੰ
ਨਾਲੇ ਘੁੱਗ ਵੱਸਦੇ ਪੰਜਾਬ ਦੇ
ਗੱਭਰੂਆਂ ਅਤੇ ਮੁਟਿਆਰਾਂ ਨੂੰ
ਨਵੇਂ ਵਰ੍ਹੇ ਦੀਆਂ ਮੁਬਾਰਕਾਂ
ਖੂਹਾਂ ਦੀਆ ਅਹਿਲ ਮੌਣਾਂ ਨੂੰ
ਠੰਢੀਆਂ ਰੁਮਕਦੀਆਂ ਪੌਣਾਂ ਨੂੰ
ਖੇਤਾਂ ‘ਚ ਖਿੜੀਆਂ ਗੁਲਜ਼ਾਰਾਂ ਨੂੰ
ਮੇਲਿਆਂ ਤੇ ਤਿਓਹਾਰਾਂ ਨੂੰ
ਬਲਦਾਂ ਗਲ ਟੱਲੀਆਂ ਦੀਆਂ ਟੁਣਕਾਰਾਂ ਨੂੰ
ਸੰਗੀਤ ਛੇੜਦੀਆਂ ਤਾਰਾਂ ਨੂੰ
ਨਵੇਂ ਵਰ੍ਹੇ ਦੀਆਂ ਮੁਬਾਰਕਾਂ
ਅਸਮਾਨੀਂ ਚੰਨ-ਤਾਰੇ ਟਹਿਕਦਿਆਂ ਨੂੰ
ਧਰਤ ਸੁਹਾਵੀ ‘ਤੇ ਫੁੱਲਾਂ ਮਹਿਕਦਿਆਂ ਨੂੰ
ਰਾਂਝੇ-ਹੀਰਾਂ ਜਿੲ੍ਹੇ ਦਿਲਦਾਰਾਂ ਨੂੰ
ਸੁੱਚੇ ਦਿਲਾਂ ‘ਚੋਂ ਉਮੜਦੇ ਪਿਆਰਾਂ ਨੂੰ
ਕਿਰਤੀਆਂ, ਖਿਡਾਰੀਆਂ, ਕਲਾਕਾਰਾਂ ਨੂੰ
ਦੁਨੀਆਂ ਦੇ ਸਰਬੋਤਮ ਕਲਮਕਾਰਾਂ ਨੂੰ
ਹਰਜਿੰਦਰ ਜੱਜ
9855853715


0 comments:
Speak up your mind
Tell us what you're thinking... !