ਸੱਭਿਆਚਾਰ ਦੀ ਜੇ ਗੱਲ ਕਰੀਏ
ਕੁੜੀਆ ਦੇ ਪਹਿਰਾਵੇ ਤੇ ਆਕੇ ਮੁੱਕ ਜਾਵੇ
ਨਸਿਆ ਦੇ ਵਗਦੇ ਦਰਿਆ ਨਾ ਵੇਖ ਕੋਈ
ਦਰ ਦਰ ਤੇ ਖੁੱਲੇ ਠੇਕੇ ਦੇਖਕੇ ਸਾਹ ਰੁੱਕ ਜਾਵੇ
ਦੁੱਧ ਲੱਸੀ ਤੇ ਮੱਖਣ ਦਾ ਪੇੜਾ ਸੁਪਨਾ ਹੋਗੇ
ਚਾਟੀ ਅਤੇ ਮਧਾਣੀ ਦਾ ਰਿਸਤਾ ਨਵੀ ਪੀੜੀ ਨਾ ਭੁੱਲ ਜਾਵੇ
ਫ਼ੱਲਕਾਰੀਆ ਮੇਲਿਆ ਦਾ ਸਿੰਗਾਰ ਬਣਗੀਆ
ਅੱਜ ਦੀ ਮੁਟਿਆਰ ਕਿਤੇ ਕੱਤਣਾ ਵੀ ਨਾ ਭੁੱਲ ਜਾਵੇ
ਮਾਂ ਬੌਲੀ ਦੀ ਸੇਵਾ ਕਰਦੇ ਕੱਪੜੇ ਇਹਦੇ ਉਤਾਰੇ
ਅੱਜ ਕੱਲ ਦੇ ਗੀਤਾ ਨੂੰ ਸੁਣਕੇ ਸਿਰ ਸ਼ਰਮ ਨਾ ਝੁਕ ਜਾਵੇ
ਬੁੱਢੇ ਮਾਪਿਆ ਨੂੰ ਬੌਝ
ਸਮਝਦੇ ਬੱਚੇ
ਸਦਾ ਸੌਚਣ ਛੇਤੀ ਨਬਜ਼ ਇਹਨਾ ਦੀ ਰੁੱਕ ਜਾਵੇ
ਸੱਭਿਆਚਾਰ ਬਚਾਉਣ ਦੇ ਹੌਰ ਕਿੰਨੇ ਨੇ ਪਹਿਲੂ
ਫਿਰ ਵੀ ਸੌਚ ਬੂਟੇ ਦੀ ਪਹਿਲੀ ਗੱਲ ਤੇ ਆਕੇ ਰੁੱਕ ਜਾਵੇ॥
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256, 9041043511

0 comments:
Speak up your mind
Tell us what you're thinking... !