ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਇਨਸਾਨ ਨੂੰ ਕੁਝ ਕ ਸਮਾਂ ਵੀ ਨਹੀ ਮਿਲਦਾ ਆਰਾਮ ਕਰਨ ਨੂੰ । ਉਹ ਹਮੇਸ਼ਾ ਆਪਣੇ ਕਿਸੇ ਨਾ ਕਿਸੇ ਕੰਮ ਵਿਚ ਫਸਿਆ ਹੀ ਰਹਿੰਦਾ ਹੈ । ਜਿਥੇ ਮਨੁੱਖ ਨੂੰ ਛੇ ਦਿਨ ਕੰਮ ਕਰਕੇ ਸੱਤਵੇ ਦਿਨ ਐਤਵਾਰ ਨੂੰ ਆਰਾਮ ਕਰਨਾ ਚਾਹੀਦਾ ਹੈ ਉਥੇ ਉਹ ਆਰਾਮ ਨਾ ਕਰਕੇ ਆਪਣੇ ਕੰਮ ਨੂੰ ਪਹਿਲ ਦਿੰਦਾ ਹੈ । ਇਸ ਕਰਕੇ ਉਹ ਹਮੇਸ਼ਾ ਥਕਾਵਟ ਵਿਚ ਰਹਿੰਦਾ ਹੈ । ਜਦੋ ਮਨੁੱਖ ਦੀ ਥਕਾਵਟ ਦੂਰ ਨਹੀ ਹੁੰਦੀ ਤਾ ਉਹ ਹੋਲੀ ਹੋਲੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਦਾ ਹੈ । ਯੋਗ ਵਿਚ ਥਕਾਵਟ ਦੂਰ ਕਰਨ ਲਈ ਸਭ ਤੋ ਵਧਿਆ ਸ਼ਵਾਸਨ ਹੈ । ਆਮ ਤੋਰ ਤੇ ਸਵਾਸਨ ਹੋਰ ਆਸਨਾ ਦੇ ਵਿਚਕਾਰ ਕੀਤਾ ਜਾਦਾ ਹੈ, ਪਰ ਯੋਗ ਵਿਚ ਥਕਾਵਟ ਦੂਰ ਕਰਨ ਲਈ ਇਸ ਤੋ ਵਧੀਆ ਕੋਈ ਆਸਨ ਨਹੀ ਹੈ ।
ਜਰੂਰੀ ਸਮੱਗਰੀ - ਦਰੀ ਜਾਂ ਚਾਦਰ, ਸਰਦੀਆ ਵਿਚ ਹਵਾਦਾਰ ਕਮਰਾ ।
ਸ਼ਵਾਸਨ - ਸ਼ਵ ਦਾ ਅਰਥ ਹੈ ਮੁਰਦਾ । ਇਸ ਆਸਨ ਵਿਚ ਸ਼ਰੀਰ ਮੁਰਦੇ ਦੇ ਸਮਾਨ ਹੋ ਜਾਦਾ ਹੈ । ਇਸ ਲਈ ਇਸ ਆਸਨ ਦਾ ਨਾਂ ਸ਼ਵਾਸਨ ਹੈ ।
ਵਿਧੀ - ਪਿੱਠ ਦੇ ਬਲ ਸਿੱਧੇ ਜਮੀਨ ਉੱਤੇ ਲੇਟ ਜਾੳ । ਦੌਨਾ ਪੈਰਾ ਵਿੱਚ ਘੱਟੋ ਘੱਟ ਇੱਕ ਫੁੱਟ ਦਾ ਅੰਤਰ ਅਤੇ ਦੋਨਾ ਹੱਥਾ ਨੂੰ ਵੀ ਪੱਟਾ ਤੋ ਥੋੜੀ ਦੂਰ ਰੱਖਦੇ ਹੋਏ ਹੱਥਾ ਦੀਆ ਹਥੇਲੀਆ ਨੂੰ ਉਪਰ ਦੀ ਤਰਫ ਖੋਲ ਕੇ ਰੱਖੋ । ਸਰੀਰ ਦੇ ਸਾਰੇ ਅੰਗਾਂ ਨੂੰ ਢਿਲਾ ਛੱਡ ਦਿੳ । ਅੱਖਾ ਬੰਦ ,ਗਰਦਨ ਸਿੱਧੀ , ਪੂਰਾ ਸਰੀਰ ਤਣਾਅ ਰਹਿਤ ਰੱਖਦੇ ਹੋਏ ਹੋਲੀ ਹੋਲੀ 3-4 ਵਾਰ ਲੰਬੇ ਲੰਬੇ ਸਾਂਹ ਭਰੋ ਅਤੇ ਛੱਡੋ । ਆਪਣੇ ਮਨ ਵਿੱਚ ਆਪਣੇ ਪਰਮਾਤਮਾ ਦਾ ਧਿਆਨ ਕਰਦੇ ਹੋਏ 5 ਤੋ 10 ਮਿੰਟ ਇਸੇ ਸਥਿਤੀ ਚ ਰਹੋ । ਫਿਰ ਹੋਲੀ ਹੋਲੀ ਇਹ ਮਹਿਸੂਸ ਕਰੋ ਕਿ ਤੁਹਾਡੇ ਸਰੀਰ ਦੀ ਥਕਾਵਟ ਦੂਰ ਹੁੰਦੀ ਜਾ ਰਹੀ ਹੈ ।
ਸਾਵਧਾਨੀਆ - ਮਨ ਤਣਾਅ ਰਹਿਤ ਰਹੇ ।
ਸ਼ੁੱਧ ਅਤੇ ਸ਼ਾਤ ਵਾਤਾਵਰਣ ।
ਧਿਆਨ ਸਿਰਫ ਆਪਣੇ ਸ਼ਰੀਰ ਤੇ ਹੀ ਹੋਣਾ ਚਾਹੀਦਾ ਹੈ ।
ਵਾਤਾਵਰਣ ਪ੍ਰਦੂਸ਼ਿਤ ਨਹੀ ਹੋਣਾ ਚਾਹੀਦਾ ।
ਲਾਭ - ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੋ ਜਾਦੀ ਹੈ ।
ਸਿਰ ਦਰਦ ਠੀਕ ਹੋ ਜਾਦਾ ਹੈ ।
ਤਣਾਅ ਦੂਰ ਹੋ ਜਾਦਾ ਹੈ ।
ਜੇਕਰ ਰਾਤ ਨੂੰ ਨੀਦ ਨਾ ਆਉਦੀ ਹੋਵੇ ਤਾਂ ਹਰ ਰੋਜ਼ ਸੌਣ ਤੋ ਪਹਿਲਾ ਇਸਦਾ ਅਭਿਆਸ ਕੀਤਾ ਜਾ ਸਕਦਾ ਹੈ ।
ਰੋਜ਼ਾਨਾ ਅਭਿਆਸ ਕਰਨ ਨਾਲ ਵਿਅਕਤੀ ਦੀ ਧਿਆਨ ਲਗਾਉਣ ਦੀ ਸ਼ਕਤੀ ਵੱਧ ਜਾਦੀ ਹੈ ।
ਯਾਦ ਸ਼ਕਤੀ ਵਧਦੀ ਹੈ ।
ਨੋਟ - ਜੇਕਰ ਕੋਈ ਵਿਅਕਤੀ ਹਾਈ ਬਲੱਡ ਪਰੈਸ਼ਰ ਦਾ ਰੋਗੀ ਹੋਵੇ ਉਹ ਹਰ ਰੋਜ਼ 5 ਤੋ 10 ਮਿੰਟ ਸ਼ਵਾਸਨ ਦਾ ਅਭਿਆਸ ਕਰਕੇ ਇਸ ਰੋਗ ਤੋ ਛੁਟਕਾਰਾ ਪਾ ਸਕਦਾ ਹੈ ।
ਇਸ਼ਟ ਪਾਲ
ਯੋਗ ਮਾਹਿਰ
ਪਤਾ: ਵਾਰਡ ਨੰ 10,ਸ਼ਕਤੀ ਨਗਰ,
ਲੱਲੁਆਣਾ ਰੌਡ, ਮਾਨਸਾ, ਪੰਜਾਬ
ਫੋਨ 9872565003



0 comments:
Speak up your mind
Tell us what you're thinking... !