ਠੰਢ ਦਾ ਮੌਸਮ ਨੇੜੇ ਆਉਦੇ ਹੀ ਅਸੀ ਆਪਣੇ ਸ਼ਰੀਰ ਨੂੰ ਬਚਾਉਣ ਲਈ ਤਰ੍ਹਾ ਤਰ੍ਹਾ ਦੇ ਸਾਧਨਾਂ ਦੀ ਵਰਤੋ ਕਰਦੇ ਹਾਂ । ਕਿਧਰੇ ਗਰਮ ਕੱਪੜੇ , ਤੇ ਕਿਧਰੇ ਗਰਮਾ ਗਰਮ ਖਾਣਾ ਪੀਣਾ । ਨਾਲ ਹੀ ਨਜ਼ਲੇ ਦੇ ਰੋਗੀਆਂ ਨੂੰ ਠੰਢ ਵਿਚ ਜਿਆਦਾ ਤਕਲੀਫ਼ ਹੁੰਦੀ ਹੈ । ਗਰਮੀ ਵਿਚ ਤਾਂ ਨਜ਼ਲੇ ਦੇ ਰੋਗੀ ਕੁਝ ਠੀਕ ਰਹਿੰਦੇ ਹਨ ,ਪਰ ਠੰਢ ਅੱਗੇ ਉਹਨਾਂ ਦਾ ਕੋਈ ਜ਼ੋਰ ਨਹੀ ਚਲਦਾ । ਯੋਗ ਵਿਚ ਸੂਰਯਭੇਦੀ ਪ੍ਰਾਣਾਯਾਮ ਰਾਹੀ ਅਸੀ ਠੰਢ ਵਿਚ ਲੱਗਣ ਵਾਲੀਆਂ ਬੀਮਾਰੀਆਂ ਤੋ ਛੁਟਕਾਰਾ ਪਾ ਸਕਦੇ ਹਨ ।
ਸੁਰਯਭੇਦੀ ਪ੍ਰਾਣਾਯਾਮ - ਇਹ ਪ੍ਰਾਣਾਯਾਮ ਗਰਮੀ ਦਾ ਪ੍ਰਤੀਕ ਹੈ । ਇਹ ਸਾਰੇ ਪ੍ਰਾਣਾਯਾਮਾ ਵਿੱਚੋ ਇਕ ਮਾਤਰ ਅਜਿਹਾ ਪ੍ਰਾਣਾਯਾਮ ਹੈ ਜੋ ਸਾਡੇ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ । ਮਨ ਨੂੰ ਤੰਦਰੁਸਤ ਰੱਖਣਾ, ਸਰੀਰ ਵਿੱਚ ਉਰਜਾ ਲੈ ਕੇ ਆਉਣਾ ਇਸ ਦੀ ਵਿਸ਼ੇਸ਼ਤਾ ਹੈ ।
ਜਰੂਰੀ ਸਮੱਗਰੀ- ਇੱਕ ਚਾਦਰ ਜਾਂ ਦਰੀ ,ਸ਼ੁੱਧ ਅਤੇ ਸ਼ਾਂਤ ਵਾਤਾਵਰਣ ,ਸਰਦੀਆ ਵਿੱਚ ਹਵਾਦਾਰ ਕਮਰਾ ।
ਵਿਧੀ- 1 ਸੁਰਯਭੇਦੀ ਪ੍ਰਾਣਾਯਾਮ ਕਰਨ ਲਈ ਸਭ ਤੋ ਪਹਿਲਾ ਪਦਮਆਸਨ ਜਾਂ ਸੁਖਆਸਨ ਵਿੱਚ ਦਰੀ ਜਾਂ ਚਾਦਰ ਉਤੇ ਬੈਠੋ ।
2 ਪ੍ਰਾਣਾਯਾਮ ਮੂਦਰਾ ਬਣਾੳ, ਤੀਜੀ ਅਤੇ ਚੌਥੀ ੳਨੂੰ ਇੱਕ ਸਾਥ ਮਿਲਾੳ, ਅਗੁਠਾ ਅਲੱਗ ਰੱਖੋ ।
3 ਪਿੱਠ ਸਿਧੀ ਕਰਦੇ ਹੋਏ ਸਭ ਤੋ ਪਹਿਲਾ ਸੱਜੇ ਹੱਥ ਦੀ ਤੀਜੀ ਅਤੇ ਚੌਥੀ ੳਨੂੰ ਖੱਬੇ ਨੱਕ ਸੁਰਾਖ ਤੇ ਰੱਖ ਕੇ ਸਾਂਹ ਨੂੰ ਸੱਜੇ ਨੱਕ ਸੁਰਾਖ ਦੇ ਦੁਆਰਾ ਅੰਦਰ ਖਿੱਚੋ ।
4 ਫਿਰ ਸੱਜੇ ਨੱਕ ਸੁਰਾਖ ਤੇ ਅਗੁਠਾ ਰੱਖ ਕੇ ਸਾਂਹ ਰੋਕੋ (ਕੁੰਬਕ ਲਗਾੳ) ।
5 ਫਿਰ 10-20 ਸੇਕਿਡ ਬਾਅਦ ਸਾਂਹ ਨੂੰ ਹੌਲੀ ਹੌਲੀ ਖੱਬੇ ਨੱਕ ਸੁਰਾਖ ਰਾਹੀ ਬਾਹਰ ਕੱਢੋ ।
6 ਇਸ ਪ੍ਰਾਣਾਯਾਮ ਵਿੱਚ ਸਾਂਹ ਹਮੇਸ਼ਾ ਸੱਜੇ ਨੱਕ ਸੁਰਾਖ ਤੋ ਲੈ ਕੇ ਖੱਬੇ ਨੱਕ ਸੁਰਾਖ ਰਾਹੀ ਹੀ ਛੱਡਣਾ ਹੁੰਦਾ ਹੈ ।
7 ਸ਼ੁਰੂ ਸ਼ੁਰੂ ਵਿੱਚ ਇਸ ਪ੍ਰਾਣਾਯਾਮ ਨੂੰ ਪੰਜ ਵਾਰ ਹੀ ਕਰੋ ਅਤੇ ਬਾਅਦ ਵਿੱਚ ਹੋਲੀ ਹੋਲੀ ਇਸਨੂੰ ਵੀਹ ਤੱਕ ਵਧਾੳ ।
ਸਮਾਂ- ਇਸ ਪ੍ਰਾਣਾਯਾਮ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋ ਤਿੰਨ ਚਾਰ ਘੰਟੇ ਬਾਅਦ ਕਰੋ ।
ਸਾਵਧਾਨੀਆ - 1 ਇਸ ਪ੍ਰਾਣਾਯਾਮ ਨੂੰ ਕਰਦੇ ਸਮੇˆ ਜਦੋ ਤੁਸੀ ਸੱਜੇ ਨੱਕ ਸੁਰਾਖ ਤੋ ਸਾਂਹ ਅੰਦਰ ਖਿੱਚ ਰਹੇ ਹੋ ਤਾ ਖੱਬਾ ਨੱਕ ਸੁਰਾਖ ਪੂਰੀ ਤਰਾਂ ਬੰਦ ਹੋਵੇ ।
2 ਮਨ ਤਣਾਅ ਰਹਿਤ ਰਹੇ ।
3 ਰੀੜ ਦੀ ਹੱਡੀ ਅਤੇ ਗਰਦਨ ਸਿੱਧੀ ਰਹੇ ।
4 ਇਹ ਪ੍ਰਾਣਾਯਾਮ ਕੁੰਬਕ ਤੋ ਬਿਨਾਂ ਨਹੀ ਕਰਨਾ ਚਾਹੀਦਾ ।
5 ਇਹ ਪ੍ਰਾਣਾਯਾਮ ਸਰਦੀਆ ਵਿੱਚ ਅਤੇ ਵਰਖਾ ਰੁੱਤ ਵਿੱਚ ਹੀ ਕਰਨਾ ਚਾਹੀਦਾ ਹੈ ।
6 ਗਰਮੀਆ ਵਿੱਚ ਇਹ ਪ੍ਰਾਣਾਯਾਮ ਜਰੂਰਤ ਅਨੁਸਾਰ ਹੀ ਕਰਨਾ ਚਾਹੀਦਾ ਹੈ ।
7 ਸਾਂਹ ਜਿਨੇ ਸਮੇ ਵਿੱਚ ਲਿਆ ਜਾਦਾ ਹੈ ਉਸਤੋ ਦੁਗਣੇ ਸਮੇ ਵਿੱਚ ਛੱਡਿਆ ਜਾਦਾ ਹੈ ।
8 ਹਾਈ ਬਲੱਡ ਪਰੈਸ਼ਰ ਦੇ ਰੋਗੀ ਇਹ ਪ੍ਰਾਣਾਯਾਮ ਨਾ ਕਰਨ ।
9 ਦਮੇ ਦੇ ਰੋਗੀ ਇਸ ਪ੍ਰਾਣਾਯਾਮ ਨੂੰ ਹੌਲੀ ਹੌਲੀ ਅਤੇ ਬਿਨਾਂ ਕੁੰਬਕ ਦੇ ਕਰਨ ।
10 ਇਹ ਪ੍ਰਾਣਾਯਾਮ ਸੂਰਜ ਦੀ ਤੇਜ਼ ਰੋਸ਼ਨੀ ਵਿੱਚ ਨਾ ਕੀਤਾ ਜਾਵੇ ।
ਲਾਭ- 1 ਇਹ ਪ੍ਰਾਣਾਯਾਮ ਲੋ ਬਲੱਡ ਪਰੈਸ਼ਰ ਵਾਲਿਆ ਲਈ ਬਹੁਤ ਵਧੀਆ ਹੈ ।
2 ਇਸ ਨਾਲ ਕਫ਼ ਦੋਸ਼ ਖਤਮ ਹੋ ਜਾਦਾ ਹੈ ।
3 ਦਮੇ ਦੇ ਰੋਗੀਆ ਲਈ ਵੀ ਲਾਭਕਾਰੀ ਹੈ ।
4 ਇਹ ਪਾਚਣ ਸ਼ਕਤੀ ਵਧਾਉਦਾ ਹੈ ।
5 ਸਰਦੀਆ ਵਿੱਚ ਜ਼ਿਨਾਂ ਦੇ ਹੱਥ ਪੈਰ ਠੰਡੇ ਰਹਿੰਦੇ ਹੋਣ ਉਹਨਾ ਲਈ ਇਹ ਪ੍ਰਾਣਾਯਾਮ ਲਾਭਕਾਰੀ ਹੈ ।
6 ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ।
7 ਜਿਨਾਂ ਨੂੰ ਸਵੇਰੇ-ਸਵੇਰੇ ਛਿੱਕਾਂ ਆਉਦੀਆ ਹੋਣ ਉਹਨਾਂ ਲਈ ਵੀ ਲਾਭਕਾਰੀ ਹੈ ।
8 ਇਹ ਉਹਨਾਂ ਵਿਅਕਤੀਆ ਲਈ ਵਿਸ਼ੇਸ਼ ਕਰ ਲਾਭਦਾਇਕ ਹੈ, ਜਿਨਾਂ ਨੂੰ ਬਦਲਦੇ ਮੌਸਮ ਦੇ ਨਾਲ ਬੁਖਾਰ ਜਾਂ ਹੋਰ ਬਿਮਾਰੀਆ ਹੁੰਦੀਆ ਹਨ ।
ਇਸ਼ਟ ਪਾਲ
ਯੋਗ ਮਾਹਿਰ
ਪਤਾ - ਵਾਰਡ ਨੰ 10, ਸ਼ਕਤੀ ਨਗਰ,
ਲੱਲੁਆਣਾ ਰੌਡ, ਮਾਨਸਾ, ਪੰਜਾਬ
ਫੋਨ - 9872565003



0 comments:
Speak up your mind
Tell us what you're thinking... !