ਸ਼ਾਂਤੀ ਦੇ ਮੁਲਖ ਚ’ ਸ਼ੋਰ ਬੜੇ ਨੇ,         
ਸਾਡਾ ਦੇਸ਼ ਤਾਂ ਮਹਾਨ ਪਰ ਚੋਰ ਬੜੇ ਨੇ।
ਜਨਤਾ ਸਹੂਲਤਾਂ ਨੂੰ ਤਾਂਘਦੀ ਫਿਰੇ,
ਵੱਧ ਗਏ ਰਿਸ਼ਵਤਖੋਰ ਬੜੇ ਨੇ।
ਮੱਦਦ ਕਿਸੇ ਦੀ ਇੱਥੇ ਕੌਣ ਕਰਦਾ,
ਉਂਝ ਲੱਤਾਂ ਖਿੱਚਣ ਵਾਲੇ ਹੋਰ ਬੜੇ ਨੇ।
ਦਿਲ ਲੋਕਾਂ ਦੇ ਨੇ ਕਾਲੇ ਕਾਵਾਂ ਵਰਗੇ,
ਚਿਹਰੇ ਦਿੱਸਦੇ ਜਿਉਂ ਨਵੇਂ ਨਕੋਰ ਬੜੇ ਨੇ।
ਅਮੀਰਾਂ ਦੇ ਨਜਾਇਜ਼ ਕੰਮ ਹੋਣ ਸ਼ਰੇਆਮ,
ਗਰੀਬਾਂ ਲਈ ਨਿਯਮ ਕਠੋਰ ਬੜੇ ਨੇ।
‘ਜ਼ੀਰੇ ਵਾਲਿਆ’ ਨਹੀਂ ਰੱਬ ਨੂੰ ਕੋਈ ਕਹਿ ਸਕਦਾ,
ਉਹਦੇ ਚੱਲਦੇ ਸੰਸਾਰ ਵਿੱਚ ਜ਼ੋਰ ਬੜੇ ਨੇ।
ਗੋਗੀ ਜ਼ੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240
ਸਾਡਾ ਦੇਸ਼ ਤਾਂ ਮਹਾਨ ਪਰ ਚੋਰ ਬੜੇ ਨੇ।
ਜਨਤਾ ਸਹੂਲਤਾਂ ਨੂੰ ਤਾਂਘਦੀ ਫਿਰੇ,
ਵੱਧ ਗਏ ਰਿਸ਼ਵਤਖੋਰ ਬੜੇ ਨੇ।
ਮੱਦਦ ਕਿਸੇ ਦੀ ਇੱਥੇ ਕੌਣ ਕਰਦਾ,
ਉਂਝ ਲੱਤਾਂ ਖਿੱਚਣ ਵਾਲੇ ਹੋਰ ਬੜੇ ਨੇ।
ਦਿਲ ਲੋਕਾਂ ਦੇ ਨੇ ਕਾਲੇ ਕਾਵਾਂ ਵਰਗੇ,
ਚਿਹਰੇ ਦਿੱਸਦੇ ਜਿਉਂ ਨਵੇਂ ਨਕੋਰ ਬੜੇ ਨੇ।
ਅਮੀਰਾਂ ਦੇ ਨਜਾਇਜ਼ ਕੰਮ ਹੋਣ ਸ਼ਰੇਆਮ,
ਗਰੀਬਾਂ ਲਈ ਨਿਯਮ ਕਠੋਰ ਬੜੇ ਨੇ।
‘ਜ਼ੀਰੇ ਵਾਲਿਆ’ ਨਹੀਂ ਰੱਬ ਨੂੰ ਕੋਈ ਕਹਿ ਸਕਦਾ,
ਉਹਦੇ ਚੱਲਦੇ ਸੰਸਾਰ ਵਿੱਚ ਜ਼ੋਰ ਬੜੇ ਨੇ।
ਗੋਗੀ ਜ਼ੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240


0 comments:
Speak up your mind
Tell us what you're thinking... !