| ਸ਼ੈਰੀ ਮਾਨ ਨਾਲ ਇੱਕ ਯਾਦਗਾਰ ਤਸਵੀਰ ਖਿਚਵਾਉਂਦੇ ਹੋਏ ਸਫ਼ਲ ਸੋਚ ਦੇ ਲੇਖਕ ਗੁਰਨੈਬ ਸਾਜਨ |
ਯਾਰ ਅਣਮੁੱਲੇ ਹਵਾ ਦੇ ਬੁੱਲੇ, ਗੀਤ ਰਾਂਹੀ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕਿਆ ਸ਼ੈਰੀ ਮਾਨ ਨੇ ਜਦੋਂ ਇਹ ਗੀਤ ਯੂ-ਟਿਊਬ ਉਪਰ ਪਾਇਆ ਸੀ ਤਾਂ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਇਸ ਗੀਤ ਨੂੰ ਐਨਾ ਪਿਆਰ ਮਿਲੇਗਾ। ਭਾਂਵੇ ਕਿ ਉਸਦੇ ਗੀਤ ‘‘ਕੁੜੀਆਂ ਤੇ ਬੱਸਾਂ’’ ਦਾ ਸੂਝਵਾਨ ਚਿੰਤਕ ਲੋਕਾਂ ਨੇ ਨੋਟਿਸ ਵੀ ਲਿਆ ਸੀ। ਪਰ ਫੇਰ ਵੀ ਉਸਨੇ ਯਾਰ ਅਣਮੁੱਲੇ ਐਲਬਮ ਕੱਢ ਦਿੱਤੀ। ਜਿਸ ਵਿਚ ਯਾਰੀ ਦਾ ਵਾਸਤਾ, ਸੋਹਣੇ ਮੁੱਖੜੇ, ਯਾਰ ਅਣਮੁੱਲੇ, ਕਾਲਜ ਵਾਲੀ ਜੀ. ਟੀ. ਰੋਡ ਬਹੁਤ ਮਕਬੂਲ ਹੋਏ ਸਨ। ਯਾਰ ਅਣਮੁੱਲੇ ਗੀਤ ਐਨਾ ਮਕਬੂਲ ਹੋਇਆ ਕਿ ਫ਼ਿਲਮ ਮੇਕਰਾਂ ਨੇ ਇਸ ਟਾਈਟਲ ਉਪਰ ਫ਼ਿਲਮ ਵੀ ਬਣਾਕੇ ਉਸਦੇ ਟਾਇਟਲ ਨੂੰ ਕੈਸ਼ ਕੀਤਾ ਗਿਆ। ਦਿਲਜੀਤ ਦੋਸਾਂਝ ਦੀ ਜੱਟ ਐਂਡ ਜੂਲੀਅਨ ਵਿਚ ਉਸਦਾ ਗੀਤ ‘‘ਪੂਜਾ ਕਿਵੇਂ ਆਂ’’ ਵੀ ਚੰਗਾ ਪਸੰਦ ਕੀਤਾ ਗਿਆ। ਪੂਜਾ ਕਿਵੇਂ ਆਂ ਗੀਤ ਨੂੰ ਕੈਸ਼ ਕਰਨ ਲਈ ਮਿਸ ਪੂਜਾ ਆਪਣੀ ਫ਼ਿਲਮ ‘‘ਪੂਜਾ ਕਿਵੇਂ ਆਂ’’ ਦੀ ਸ਼ੂਟਿੰਗ ਮੁਕੰਮਲ ਹੋਣ ਕਿਨਾਰੇ ਹੈ। ਸ਼ੈਰੀ ਮਾਨ ਕਾਲਜ ਦੇ ਨੌਜਵਾਨਾਂ ਅਤੇ ਚੰਡੀਗੜ• ਦੇ ਹੁਸਨ ਦੀ ਜ਼ਿਆਦਾ ਨਬਜ਼ ਪਛਾਣਦਾ ਹੈ, ਜਿਸ ਲਈ ਉਸਨੇ ਆਪਣੀ ਟੇਪ ਵਿਚ ਕਾਲਜ ਅਤੇ ਚੰਡੀਗੜ• ਜ਼ਰੂਰ ਸ਼ਾਮਿਲ ਕੀਤਾ ਹੈ।
ਹੁਣ ਗੱਲ ਕਰਦੇ ਹਾਂ ਕਿ ਸ਼ੈਰੀ ਮਾਨ ਦੀ ਨਵੀਂ ਟੇਪ ‘‘ਆਟੇ ਦੀ ਚਿੜੀ’’ ਜਿਸ ਦਾ ਟਾਇਟਲ ਗੀਤ ਵੱਖ-ਵੱਖ ਚੈਨਲਾਂ ’ਤੇ ਵੱਜਕੇ ਨਵੇਂ ਦਿਸਹੱਦੇ ਕਾਇਮ ਕਰ ਚੁੱਕਾ ਹੈ। ਆਟੇ ਦੀ ਚਿੜੀ ਗੀਤ ਵਿਚ ਸ਼ੈਰੀ ਨੇ ਵਿਦੇਸ਼ਾਂ ਵਿਚ ਵਸ ਚੁੱਕੇ ਪੁੱਤਰ ਦੀ ਦਸ਼ਾ ਬਿਆਨ ਕੀਤੀ ਹੈ, ਜਿਸ ਨੂੰ ਬਚਪਨ ਵਿਚ ਆਪਣੀ ਮਾਂ ਵੱਲੋਂ ਆਟੇ ਦੀ ਚਿੜੀ ਬਣਾਕੇ ਦਿੱਤੀ ਜਾਂਦੀ ਸੀ। ਵਿਦੇਸ਼ਾਂ ਵਿਚ ਜਦ ਆਪ ਆਟਾ ਗੁੰਨਦਾ ਅਤੇ ਹੱਥੀਂ ਸਖ਼ਤ ਕੰਮ ਕਰਦਾ ਹੈ ਤਾਂ ਉਸਨੂੰ ਮਾਂ ਦੀ ਯਾਦ ਆਉਂਦੀ ਹੈ। ਇਹ ਗੀਤ ਬੇਹੱਦ ਭਾਵੁਕਤਾ ਭਰਪੂਰ ਹੈ।
ਮਾਂ ਬਾਪ, ਭੈਣ ਤੇ ਖਾਸ ਕਰਕੇ ਬਚਪਨ ਦੇ ਦਿਨਾਂ ਦਾ ਵਰਨਣ ਗੀਤ ਸੁਣਦਿਆਂ ਹੀ ਫ਼ਿਲਮ ਵਾਂਗ ਅੱਖਾਂ ਮੂਹਰਿਓ ਘੁੰਮ ਜਾਂਦਾ ਹੈ। ਅਗਲਾ ਗੀਤ ਚੰਡੀਗੜ• ਵਾਲੀਏ, ਪਿਆਰ ਮੁਹੱਬਤ ਵਾਲਾ ਗੀਤਾ ਹੈ। ਜਿਸਨੂੰ ਸੁਣਕੇ ਲੱਗਦਾ ਹੈ ਕਿ ਗੀਤ ਦਾ ਨਾਇਕ ‘‘ਕਾਮਾ’’ ਵੀ ਹੈ। ਕੁੜੀਆਂ ਦੀ ਮਨੋਭਾਵਾਂ ਨੂੰ ਦਰਸਾਉਂਦਾ ਗੀਤ ‘ਇਕ ਘਰ ਤੇਰਾ’ ਵਿਚ ਦਰਸਾਇਆ ਗਿਆ ਹੈ ਕਿ ਕੁੜੀਆਂ ਦਾ ਅਸਲੀ ਘਰ ਕਿਹੜਾ ਹੁੰਦਾ ਹੈ। ਧੀ ਜਨਮ, ਬਚਨਪਨ ਤੋਂ ਜਵਾਨ ਹੋਣ ਤੱਕ ਮਾਪਿਆਂ ਦਾ ਘਰ ਬੰਨਦੀ ਹੈ, ਪਰ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਨਵਾਂ ਘਰ ਬੰਨਦੀ ਹੈ, ਪਰ ਧੀ ਦਾ ਅਸਲੀ ਘਰ ਪੇਕੇ ਜਾਂ ਸਹੁਰੇ? ਕਿਹੜਾ ਹੁੰਦਾ ਹੈ ਇਹ ਅੱਜ ਵੀ ਧੀ ਲਈ ਸਵਾਲ ਹੀ ਹੈ। ਦੋ ਘਰਾਂ ਨੂੰ ਜੋੜਨ ਵਾਲੀ ਔਰਤ ਦਾ ਇਹ ਸਵਾਲ ਅੰਤ ਤੱਕ ਪਿੱਛਾ ਕਰਦਾ ਹੈ। ‘ਆਟੇ ਦੀ ਚਿੜੀ’ ਚੰਡੀਗੜ ਵਾਲੀਏ, ਅਤੇ ਇਕ ਘਰ ਤੇਰਾ ਇਸ ਟੇਪ ਦੇ ਤਿੰਨੇ ਗੀਤ ਵੱਡੀ ਪ੍ਰਾਪਤੀ ਹੈ। ਲੇਖਣੀ, ਗਾਇਕੀ ਤੇ ਸੰਗੀਤ ਹਰ ਲਿਹਾਜ ਨਾਲ ਇਹ ਸਲਾਹੇ ਜਾਣ ਵਾਲੇ ਹਨ। ਆਟੇ ਦੀ ਚਿੜੀ ਸੁਣਕੇ ਆਪਣੇ ਦੇਸ਼ ’ਚੋਂ ਵਿਦੇਸ਼ਾਂ ਵਿਚ ਆਪਣੀ ਮਾਂ ਨੂੰ ਛੱਡਕੇ ਗਏ ਪੁੱਤਰਾਂ, ਪੰਜਾਬ ਵਸਦੀਆਂ ਮਾਵਾਂ ਤੋਂ ਇਲਾਵਾ ਹਰ ਸਖ਼ਸ਼ ਦੀਆਂ ਅੱਖਾਂ ਵਿਚ ਹੰਝੂ ਲਿਆਵੇਗਾ।
ਸ਼ੈਰੀ ਮਾਨ ਵੱਲੋਂ ਚੰਡੀਗੜ• ਵਾਲੀਏ ਗੀਤ ਵਿਚ ਇਕ ਪੰਜਾਬਣ ਕੁੜੀ ਨੂੰ ‘ਪੁਰਜ਼ਾ’ ਕਹਿਣਾ ਚੰਗਾ ਨਹੀਂ ਲੱਗਦਾ। ਪਿਛਲੀ ਟੇਪ ਵਿਚ ਕੁੜੀਆਂ ਤੇ ਬੱਸਾਂ ਗੀਤ ਵਿਚ ਕੁੜੀਆਂ ਦੀ ਤੁਲਨਾ ਬੱਸਾਂ ਨਾਲ ਕਰਨ ਕਰਕੇ ਸੂਝਵਾਨ ਸਰੋਤੇ ਨਾਰਾਜ਼ ਹੋਏ ਹਨ। ਇਸ ਟੇਵ ਵਿਚ ਵੀ ਪੰਜਾਬਣ ਮ੍ਰੁਟਿਆਰ ਨੂੰ ਪੁਰਜ਼ਾ ਕਹਿਣਾ ਅੱਖਰਦਾ ਹੈ। ਜਦੋਂਕਿ ‘‘ਯੈਂਕਨੇ’’ ਵਧੀਆ ਲੱਗਦਾ ਸੀ। ਇਹ ਚੰਗੀ ਗੱਲ ਹੈ ਕਿ ਸ਼ੈਰੀ ਮਾਂਨ ਜਿਥੇ ਇਕ ਵਧੀਆ ਗਾਇਕ ਹੈ, ਉਥੇ ਵਧੀਆ ਗੀਤਕਾਰ ਵੀ ਹੈ। ਪਰ ਇਖ਼ਲਾਕ ਤੋਂ ਗਿਰੇ ਗੀਤ ਉਸਦੀ ਗਾਇਕੀ ਉਪਰ ਮਾੜਾ ਪ੍ਰਭਾਵ ਪਾ ਸਕਦੇ ਹਨ।
ਵੈਸੇ ਵੀ ਪੰਜਾਬੀ ਸਭਿਆਚਾਰ ਦੀ ਫ਼ਿਜ਼ਾਵਾਂ ਵਿਚ ਅਖੌਤੀ ਗਾਇਕ ਗਿੱਪੀ ਗਰੇਵਾਲ, ਗੀਤਾ ਜ਼ੈਲਦਾਰ ਅਤੇ ਹੋਰ ਗਾਇਕ ਜ਼ਹਿਰ ਘੋਲ ਰਹੇ ਹਨ, ਫੇਰ ਸ਼ੈਰੀ ਮਾਨ ਨੂੰ ਫੋਕੀ ਸ਼ੋਹਰਤ ਲਈ ਉਨ•ਾਂ ਦੇ ਕਦਮਾਂ ਨਾਲ ਕਦਮ ਮਿਲਾਉਣ ਦੀ ਕੋਈ ਲੋੜ ਨਹੀਂ। ਕਿਉਂਕਿ ਸ਼ੈਰੀ ਮਾਨ ਕੋਲ ਅੱਛੀ ਕਲਮ, ਸੁਰੀਲੀ ਆਵਾਜ਼ ਅਤੇ ਸੁਨੱਖੀ ਸੂਰਤ ਵੀ ਹੈ। ਆਟੇ ਦੀ ਚਿੜੀ ਦੇ ਗੀਤ ਸ਼ੈਰੀ ਮਾਨ ਤੋਂ ਇਲਾਵਾ ਗੀਤਕਾਰ ਪਰੇਮਜੀਤ ਨੈਣੇਵਾਲੀਆਂ ਅਤੇ ਹੋਰ ਗੀਤਕਾਰਾਂ ਦੇ ਵੀ ਹਨ। ਇਸ ਟੇਪ ਵਿਚ ਸ਼ੈਰੀ ਮਾਨ ਨੇ ਆਪਣੀ ਪਿਛਲੀ ਟੇਮ ‘ਯਾਰ ਅਣਮੁੱਲੇ’ ਦੇ ਚਾਰ ਗੀਤ ਵੀ ਸ਼ਾਮਿਲ ਕੀਤੇ ਹਨ।
ਵੈਸੇ ਲੇਖਕ ਹੋਣ ਦੇ ਨਾਤੇ ਮੈਂ ਸ਼ੈਰੀ ਮਾਨ ਨੂੰ ਸੁਝਾਅ ਦੇਣਾ ਚਾਹਾਂਗਾ ਕਿ ਸ਼ੈਰੀ ਤੂੰ ਗੀਤਕਾਰ, ਗਾਇਕ ਨੌਜਵਾਨਾਂ ਦੀ ਨਬਜ਼ ਫੜਨ ਵਿਚ ਕਾਮਯਾਬ ਹੋ ਗਿਆ ਹੈਂ। ਪਰ ਜੇਕਰ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨੋਂ ਗੁਰੇਜ਼ ਕਰੇ, ਕਿਉਂਕਿ ਹਥਿਆਰ, ਸ਼ਰਾਬ ਅਤੇ ਕਾਲਜਾਂ ਦੀ ਗੁੰਡਾਗਰਦੀ ਵਾਲੇ ਗੀਤਾਂ ਨੇ ਪਹਿਲਾਂ ਹੀ ਪੰਜਾਬੀ ਸਭਿਆਚਾਰ ਨੂੰ ਵੱਡੀ ਢਾਅ ਲਾਈ ਹੈ। ਪੰਜਾਬ ਦੇ ਨੌਜਵਾਨ ਐਸੇ ਮਿਆਰ ਤੋਂ ਗਿਰੇ ਗੀਤ ਸੁਣਕੇ ਅਤੇ ਵੇਖਕੇ ਨਸ਼ੇ ਵਰਗੇ ਜੁਰਮ ਕਰਕੇ ਆਪਣੀ ਜਵਾਨੀ ਤਬਾਹ ਕਰ ਰਹੇ ਹਨ। ਸ਼ੈਰੀ ਕੁੜੀਆਂ ਕਾਲਜਾਂ ਵਿਚ ਆਸ਼ਕੀ ਨਹੀਂ ਬਲਕਿ ਪੜ•ਨ ਵੀ ਜਾਂਦੀਆਂ ਹਨ। ਕਾਲਜ ’ਚ ਆਸ਼ਕੀ ਕਰਨ ਵਾਲੀਆਂ ਕੁੜੀਆਂ ਦੇ ਗੀਤ, ਪੜ•ਨ ਵਾਲੀਆਂ ਕੁੜੀਆਂ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ। ਟੀ ਵੀ ਚੈਨਲਾਂ ’ਤੇ ਵੱਜਦੇ ਗੀਤ ਵੇਖਕੇ ਕੁਝ ਮਾਪੇ ਆਪਣੀਆਂ ਧੀਆਂ ਨੂੰ ਕਾਲਜ ’ਚ ਪੜ•ਨ ਹੀ ਨਹੀਂ ਭੇਜਦੇ। ਸ਼ੈਰੀ ਤੇਰੀ ਗਾਇਕੀ ਅਤੇ ਤੇਰੇ ’ਚ ਬਹੁਤ ਕੁਝ ਚੰਗਾ ਕਰਨ ਦੀ ਕਾਬਲੀਅਤ ਹੈ ਫੇਰ ਤੂੰ ਕਿਉਂ ਅਖੌਤੀ ਗਾਇਕਾਂ ਦੀ ਭੀੜ ਵਿਚ ਗੁਆਚ ਰਿਹਾ ਏ। ਤੇਰੀ ਗਾਇਕੀ ਨੂੰ ਭੱਦੀ ਸ਼ਬਦਾਂਵਲੀ ਦੀ ਲੋੜ ਨਹੀਂ। ਸ਼ੈਰੀ ਤੇਰੀ ਅੱਛੀ ਗਾਇਕੀ ਦੇ ਨੌਜਵਾਨਾਂ ਦੇ ਨਾਲ ਸਮਝਦਾਰ ਲੋਕ ਵੀ ਦੀਵਾਨੇ ਹਨ।
ਗੁਰਨੈਬ ਸਾਜਨ ਦਿਓਣ
ਪਿੰਡ ਤੇ ਡਾਕਖਾਨਾ : ਦਿਓਣ
ਜ਼ਿਲ•ਾ : ਬਠਿੰਡਾ
ਮੋਬਾ: 98889-55757


0 comments:
Speak up your mind
Tell us what you're thinking... !