| ਗੁੱਗੂ ਗਿੱਲ ਨਾਲ ਸਫ਼ਲ ਸੋਚ ਦੇ ਲੇਖਕ ਗੁਰਨੈਬ ਸਾਜਨ ਮੁਲਾਕਾਤ ਕਰਦੇ ਹੋਏ |
ਪੰਜਾਬੀ ਫ਼ਿਲਮ ਜਗਤ ’ਚ ਅਦਾਕਾਰ ਕੁਲਵਿੰਦਰ ਸਿੰਘ ਗਿੱਲ ਉਰਫ਼ ਗੁੱਗੂ ਗਿੱਲ ਕਿਸੇ ਪਹਿਚਾਣ ਦਾ ਮੁਥਾਜ਼ ਨਹੀਂ ਹੈ। ‘ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ, ਮਿਰਜ਼ਾ ਜੱਟ, ਦਿਲ ਦਾ ਮਾਮਲਾ, ਜੱਟ ਤੇ ਜ਼ਮੀਨ, ਪੰਜਾਬੀ ਫ਼ਿਲਮਾਂ ਰਾਂਹੀ ਸਿਨੇ ਦਰਸ਼ਕਾਂ ਦੇ ਦਿਲਾਂ ’ਤੇ ਗੂੜੀ ਛਾਪ ਛੱਡਣ ਵਾਲੇ ਗੁੱਗੂ ਗਿੱਲ ਦੀਆਂ ਅਹਿਮ ਫ਼ਿਲਮਾਂ ਹਨ। ਵੈਰੀ, ਪੁੱਤ ਸਰਦਾਰਾਂ ਦੇ, ਕੁਰਬਾਨੀ ਜੱਟ ਦੀ, ਬਦਲਾ ਜੱਟੀ ਦਾ, ਲਲਕਾਰਾ ਜੱਟੀ ਦਾ, ਫ਼ਿਲਮਾਂ ਵੇਲੇ ਗੁੱਗੂ ਗਿੱਲ, ਯੋਗਰਾਜ ਦੀ ਜੋੜੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾਂਦੀ ਸੀ। ਪਰ ਕਿਸੇ ਚੰਦਰੇ ਦੀ ਇਸ ਫ਼ਿਲਮੀ ਜੋੜੀ ਨੂੰ ਐਸੀ ਨਜ਼ਰ ਲੱਗੀ ਕਿ ਦੋਂਵੇ ਵੱਖ-ਵੱਖ ਹੋ ਗਏ। ਯੋਗਰਾਜ ਖ਼ਲਨਾਇਕ ਤੋਂ ਬਾਅਦ ਜੱਟ ਪੰਜਾਬ ਦਾ, ਇਨਸਾਫ਼ ਪੰਜਾਬ ਦਾ, ਜੱਟ ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ ਫ਼ਿਲਮਾਂ ਵਿਚ ਬਤੌਰ ਹੀਰੋ ਅਦਾਕਾਰੀ ਕੀਤੀ। ਗੁੱਗੂ ਗਿੱਲ ਤੇ ਯੋਗਰਾਜ ਨਿਰਦੇਸ਼ਕ ਰਵਿੰਦਰ ਰਵੀ ਦੀ ਫ਼ਿਲਮ ‘ਸਿਕੰਦਰਾ’ ਵਿਚ ਫ਼ੇਰ ਇਕੱਠੇ ਹੋਏ। ਉਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ੇਰ ਦੋਨਾਂ ਦੀ ਯਾਰੀ ਦੇ ਰਿਸ਼ਤੇ ਗੂੜੇ ਹੋ ਗਏ। ਇਸ ਤੋਂ ਬਾਅਦ ਦੋਨਾਂ ਨੇ ‘ਲਵ ਯੂ ਬੌਬੀ’ ਪੰਜਾਬੀ ਫ਼ਿਲਮ ਵਿਚ ਇਕੱਠੇ ਕੰਮ ਕੀਤਾ, ਪਰ ਪਹਿਲੀਆਂ ਫ਼ਿਲਮਾਂ ਵਾਂਗ ਉਨ•ਾਂ ਦੀ ਜੋੜੀ ਨੂੰ ਸਫ਼ਲਤਾ ਨਾ ਮਿਲੀ। ਪਿਛਲੇ ਦਿਨੀਂ ਮਾਨਸਾ ਵਿਖੇ ਇਕ ਵਿਆਹ ਸਮਾਰੋਹ ਵਿਚ ਪਹੁੰਚੇ ਗੁੱਗੂ ਗਿੱਲ ਨਾਲ ਜਦੋਂ ਦੁਬਾਰਾ ਕਿਸੇ ਫ਼ਿਲਮ ਵਿਚ ਯੋਗਰਾਜ ਨਾਲ ਕੰਮ ਕਰਨ ਬਾਰੇ ਪੁੱਛਿਆ ਤਾਂ ਗੁੱਗੂ ਗਿੱਲ ਨੇ ਅੰਦਰੋਂ ਇਕ ਟੀਸ ਨਿਕਲੀ। ਗੁੱਗੂ ਕਹਿੰਦਾ ਯਾਰ ਬੜਾ ਦਿਲ ਕਰਦਾ ਹੈ ਯੋਗਰਾਜ ਨਾਲ ਕਿਸੇ ਫ਼ਿਲਮ ਵਿਚ ਇਕੱਠੇ ਕੰਮ ਕਰਨ ਦਾ।
ਪਰ ਕੋਈ ਨਿਰਦੇਸ਼ਕ ਦੁਬਾਰਾ ਪਹਿਲ ਤਾਂ ਕਰੇ ਸਾਨੂੰ ਦੁਬਾਰਾ ਕਿਸੇ ਫ਼ਿਲਮ ਵਿਚ ਇਕੱਠੇ ਕਰਨ ਦੀ। ਬਾਕੀ ਯੋਗਰਾਜ ਵੀ ਇਕ ਵਧੀਆ ਕਲਾਕਾਰ ਹਨ ਅਤੇ ਯਾਰਾਂ ਦੇ ਯਾਰ ਵੀ, ਕੰਮਾਂ ਦੇ ਵੀ ਐਨੇ ਰੁਝੇਂਵੇ ਹਨ ਕਿ ਹੁਣ ਤਾਂ ਮਿਲੇ ਵੀ ਕਾਫ਼ੀ ਚਿਰਾਂ ਦੇ ਹਾਂ।
ਜੱਟਾਂ ’ਤੇ ਆਧਾਰਿਤ ਫ਼ਿਲਮਾਂ ਤੋਂ ਬਾਅਦ ਹੁਣ ਭਾਂਵੇ ਨਵੇਂ ਵਿਸ਼ਿਆਂ ਉਪਰ ਬਣ ਰਹੀਆਂ ਫ਼ਿਲਮਾਂ ਬਾਰੇ ਗੁੱਗੂ ਗਿੱਲ ਦਾ ਕਹਿਣਾ ਹੈ ਕਿ ਇਹ ਗੱਲ ਨਹੀਂ ਕਿ ਉਦੋਂ ਜੱਟਾਂ ਉਪਰ ਹੀ ਫ਼ਿਲਮਾਂ ਬਣੀਆਂ। ਉਦੋਂ ਸਮਾਂ ਹੋਰ ਸੀ। ਉਦੋਂ ਇਕ ਪੰਜਾਬੀ ਫ਼ਿਲਮ ਲੱਖ ਤੋਂ ਵੀ ਘੱਟ ਬਣ ਜਾਂਦੀ ਸੀ। ਹੁਣ ਲੋਕਾਂ ਦੇ ਦ੍ਰਿਸ਼ਟੀਕੋਣ ਬਦਲਣ ਨਾਲ ਫ਼ਿਲਮਾਂ ਦੇ ਵਿਸ਼ੇ ਵੀ ਬਦਲ ਗਏ ਹਨ। ਤੁਸੀਂ ਦੇਖੋ ਕਿ ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ ਫ਼ਿਲਮਾਂ ਦੇ ਬਰਾਬਰ ਕੋਈ ਫ਼ਿਲਮ ਨਹੀਂ ਆ ਸਕੀ। ਇਨ•ਾਂ ਫ਼ਿਲਮਾਂ ਨੇ ਬਹੁਤ ਕਮਾਈ ਕੀਤੀ ਸੀ। ਹੁਣ ਮਾਰ ਧਾੜ ਦੀਆਂ ਫ਼ਿਲਮਾਂ ਛੱਡਕੇ ਦਰਸ਼ਕ ਪਰਿਵਾਰਿਕ ਅਤੇ ਮਨੋਰੰਜਨ ਫ਼ਿਲਮਾਂ ਵੱਲ ਮੁੜਿਆ ਹੈ। ਹੁਣ ਪੰਜਾਬੀ ਫ਼ਿਲਮਾਂ ਤਕਨੀਕੀ ਪੱਖ਼ਾਂ ਤੋਂ ਵੀ ਮਜ਼ਬੂਤ ਹਨ। ਮਨਮੋਹਨ ਸਿੰਘ ਜੀ ਨਿਰਮਾਤਾ, ਨਿਰਦੇਸ਼ਕ ਨੇ ਪੰਜਾਬੀ ਸਿਨੇਮਾ ਨੂੰ ਅੰਤਰ ਰਾਸ਼ਟਰੀ ਪੰਧਰ ’ਤੇ ਪਹੁੰਚਾਇਆ ਹੈ। ਮਨ ਜੀ ਦੀ ਬਦੌਲਤ ਹੀ ਮੈਨੂੰ ਮੇਰਾ ਪਿੰਡ ਮਾਈ ਹੋਮ ਵਿਚ ਮੈਨੂੰ ਹਰਭਜਨ ਮਾਨ ਦੇ ਵੱਡੇ ਭਰਾ ਦਾ ਵਧੀਆ ਰੋਲ ਮਿਲਿਆ ਸੀ। ਉਸ ਤੋਂ ਬਾਅਦ ਮਨ ਜੀ ਨੇ ਮੈਨੂੰ ਇਕ ਕੁੜੀ ਪੰਜਾਬ ਦੀ ਵਿਚ ਵੀ ਵਧੀਆ ਰੋਲ ਦਿੱਤਾ। ਮਨ ਜੀ ਦੀ ਅੱਜ ਦੇ ਰਾਂਝੇ ’ਚ ਵੀ ਮੈਨੂੰ ਡੀ. ਐਸ. ਪੀ. ਦਾ ਮਹਿਮਾਨ ਵਾਲਾ ਰੋਲ ਮਿਲਿਆ ਸੀ। ਮਨ ਜੀ ਇਕ ਬਹੁਤ ਹੀ ਸੰਜੀਦਾ ਨਿਰਦੇਸ਼ਕ ਹਨ ਉਨ•ਾਂ ਦੀ ਪੰਜਾਬੀ ਸਿਨੇਮਾ ਨੂੰ ਬਹੁਤ ਵੱਡੀ ਦੇਣ ਹੈ। ਗੁੱਗੂ ਦੱਸਦਾ ਹੈ ਕਿ ਉਹ ‘‘ਯਮਲੇ ਜੱਟ ਯਮਲੇ’’ ਅਤੇ ਆਮਿਰ ਖ਼ਾਨ ਦੀ ਹਿੰਦੀ ਫ਼ਿਲਮ ‘‘ਥਰੀ ਇਡੀਅਟ’’ ਵਾਂਗ ਪੰਜਾਬੀ ਫ਼ਿਲਮ ਸੈਵਨ ਸਟੂਪਿਡ ਵਿਚ ਵੀ ਕੰਮ ਕਰ ਰਿਹਾ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ ਬੱਚੇ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਮਾਪੇ ਬੱਚਿਆਂ ਉਪਰ ਆਪਣੀ ਮਰਜ਼ੀ ਥੋਪਦੇ ਹਨ। ਇਸ ਫ਼ਿਲਮ ਨੂੰ ਉ¤ਘੇ ਰੰਗਮੰਗ ਨਾਲ ਜੁੜੇ ਪਾਲੀ ਭੁਪਿੰਦਰ ਨਿਰਦੇਸ਼ਕ ਕਰ ਰਹੇ ਹਨ।
ਗੁੱਗੂ ਗਿੱਲ ਦੱਸਦਾ ਹੈ ਕਿ ਪੰਜਾਬੀ ਫ਼ਿਲਮਾਂ ਵਿਚ ਆਪਣੇ ਵੱਡੇ ਭਰਾ ਦਵਿੰਦਰ ਸਿੰਘ ਗਿੱਲ ਨੇ ਬਲਦੇਵ ਖੋਸਾ ਨੂੰ ਲੈ ਕੇ ਬਣਾਈ ‘‘ਪੁੱਤ ਜੱਟਾਂ ਦੇ’’ ਵਿਚ ਮੇਰਾ ਛੋਟਾ ਜਿਹਾ ਰੋਲ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਦੀ ਹਰਿਆਣਵੀਂ ਫ਼ਿਲਮ ‘‘ਛੋਰਾ ਹਰਿਆਣਾ ਕਾ’’ ਜੋ ਬਾਅਦ ਵਿਚ ਪੰਜਾਬੀ ਫ਼ਿਲਮ ‘‘ਗੱਭਰੂ ਪੰਜਾਬ ਦਾ’’ ਦੇ ਨਾਂਅ ਹੇਠ ਬਣੀ ਵਿਚ ਮੇਰਾ ਗੁਰਦਾਸ ਮਾਨ ਸਾਹਮਣੇ ਖਲਨਾਇਕ ਦਾ ਰੋਲ ਸੀ। ਇਸ ਰੋਲ ਲਈ ਮੈਨੂੰ ਬੈਸਟ ਖ਼ਲਨਾਇਕ ਦਾ ਐਵਾਰਡ ਵੀ ਮਿਲਿਆ ਸੀ। ਵੈਸੇ ਮੇਰੀ ਪਹਿਲੀ ਪੰਜਾਬੀ ਫ਼ਿਲਮ ‘ਜੱਟ ਤੇ ਜ਼ਮੀਨ’ ਸੀ ਜੋ ਵਰਿੰਦਰ ਦੀ ਆਖ਼ਰੀ ਫ਼ਿਲਮ ਸੀ।
ਗੁੱਗੂ ਗਿੱਲ ਦਾ ਕਹਿਣਾ ਹੈ ਕਿ ਵੈਸੇ ਤਾਂ ਉਹ ਹਰ ਤਰ•ਾਂ ਦੇ ਰੋਲ ਕਰਦਾ ਹੈ, ਪਰ ਸੂਰਬੀਰ, ਯੋਧਿਆਂ ਦੇ ਰੋਲ ਜ਼ਿਆਦਾ ਪਸੰਦ ਹੈ ਪਰ ਹੁਣ ਫੇਰ ਮੈਂ ਕੁਝ ਫ਼ਿਲਮਾਂ ਵਿਚ ਐਕਸ਼ਨ ਰੋਲ ਕੀਤੇ ਹਨ। ਅਗਲੀਆਂ ਫ਼ਿਲਮਾਂ ਕਾਮੇਡੀ ਨੂੰ ਛੱਡਣ ਐਕਸ਼ਨ ਭਰਪੂਰ ਹੋਣਗੀਆਂ। ਨਿਰਮਾਤਾ, ਨਿਰਦੇਸ਼ਕ, ਫੇਰ ਐਕਸ਼ਨ ਫ਼ਿਲਮਾਂ ਵੱਲ ਮੁੜਨਗੇ। ਆਪਣੇ ਸ਼ੌਂਕ ਬਾਰੇ ਗੁੱਗੂ ਦੱਸਦਾ ਹੈ ਕਿ ਹਥਿਆਰ, ਘੋੜੇ ਅਤੇ ਕੁੱਤੇ ਰੱਖਣੇ ਮੇਰੇ ਸ਼ੌਂਕ ਹਨ, ਕੁੜਤਾ, ਪਜਾਮਾ ਮੇਰਾ ਪਸੰਦੀਦਾ ਪਹਿਰਾਵਾ ਹੈ। ਸ਼੍ਰੀ ਮੁਕਤਸਰ ਸਾਹਿਬ ਜ਼ਿਲ•ਾ ਦੇ ਸ਼ਹਿਰ ਮਲੋਟ ਲਾਗਲੇ ਪਿੰਡ ਮਾਹਣੀਖੇੜਾ ਦਾ ਜੰਮਪਲ ਗੁੱਗੂ ਗਿੱਲ ਪੰਜਾਬੀ ਫ਼ਿਲਮਾਂ ‘‘ਬਾਗੀ ਸੂਰਮੇ’’, ਮਹਿੰਦੀ ਵਾਲੇ ਹੱਥ, ਵਿਦਰੋਹ, ਹੀਰ ਰਾਂਝਾ, ਅਣਖ ਜੱਟਾਂ ਦੀ ਅਤੇ ਫਰਵਰੀ ’ਚ ਰਿਲੀਜ਼ ਹੋਣ ਜਾ ਰਹੀ ਮਰਹੂਮ ਦਾਰਾ ਸਿੰਘ ਜੀ ਨਾਲ ‘‘ਗੱਭਰੂ ਦੇਸ਼ ਪੰਜਾਬ ਦੇ’’ ਜੋ ਕਈ ਸਾਲਾਂ ਤੋਂ ਤਕਨੀਕੀ ਕਾਰਨਾਂ ਕਰਕੇ ਰੁਕੀ ਹੋਈ ਸੀ ਵਿਚ ਵੀ ਉਸਦਾ ਦਮਦਾਰ ਰੋਲ ਹੈ। ਗੁੱਗੂ ਨੇ ਅੱਗੇ ਦੱਸਿਆ ਕਿ ਜਿਵੇਂ ਪਹਿਲਾਂ ਮੈਨੂੰ ਦਰਸ਼ਕ ਐਕਸ਼ਨ ਫ਼ਿਲਮਾਂ ਵਿਚ ਦੇਖਣਾ ਚਾਹੁੰਦੇ ਸੀ, ਉਸ ਰੂਪ ਵਿਚ ਬਦਲਾ ਜੱਟੀ ਦਾ ਭਾਗ ਦੂਜਾ ਅਤੇ ਹੋਰ ਐਕਸ਼ਨ ਫ਼ਿਲਮਾਂ ਮੈਂ ਸਾਇਨ ਕਰ ਚੁੱਕਾ ਹਾਂ। ਜਿਨ•ਾਂ ਵਿਚ ਓਮਪੁਰੀ ਵਰਗੇ ਸੁਲਝੇ ਕਲਾਕਾਰ ਵੀ ਹਨ।
ਗੁਰਨੈਬ ਸਾਜਨ ਦਿਓਣ
ਪਿੰਡ ਤੇ ਡਾਕਖਾਨਾ : ਦਿਓਣ
ਜ਼ਿਲ•ਾ : ਬਠਿੰਡਾ
ਮੋਬਾ: 98889-55757


0 comments:
Speak up your mind
Tell us what you're thinking... !