Headlines News :
Home » » ਮੈਂ ਫੱਕਰ ਬੰਦਾ ਹਾਂ, ਸੂਫ਼ੀ ਗਾਇਕੀ ਮੇਰੀ ਰੂਹ ਦੇ ਨੇੜੇ-ਸੂਫ਼ੀ ਗਾਇਕ ਕੰਵਰ ਗਰੇਵਾਲ

ਮੈਂ ਫੱਕਰ ਬੰਦਾ ਹਾਂ, ਸੂਫ਼ੀ ਗਾਇਕੀ ਮੇਰੀ ਰੂਹ ਦੇ ਨੇੜੇ-ਸੂਫ਼ੀ ਗਾਇਕ ਕੰਵਰ ਗਰੇਵਾਲ

Written By Unknown on Tuesday, 25 December 2012 | 00:14

ਕੰਵਲ ਗਰੇਵਾਲ ਨਾਲ ਸਫ਼ਲ ਸੋਚ ਦੇ ਲੇਖਕ ਗੁਰਨੈਬ ਸਾਜਨ
ਸੰਗੀਤ ਰੂਹ ਦੀ ਖ਼ੁਰਾਕ ਹੁੰਦੀ ਹੈ, ਜੋ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ। ਪੰਜਾਬੀ ਸਭਿਆਚਾਰ ਵਿਚ ਸੰਗੀਤ ਦਾ ਸਬੰਧ ਲੋਰੀਆਂ ਤੋਂ ਘੋੜੀਆਂ ਤੱਕ ਅਤੇ ਜ਼ਿੰਦਗੀ ਦੇ ਜ਼ਰੇ ਜ਼ਰੇ ਵਿਚ ਸੰਗੀਤ ਅਹਿਮ ਰੋਲ ਨਿਭਾਉਂਦਾ ਹੈ। ਸੰਗੀਤ ਉਹ ਜੋ ਕੰਨ ਰਸ ਘੋਲਦਾ ਹੈ, ਮਿੱਠਾ-ਮਿੱਠਾ ਸੰਗੀਤ ਇਨਸਾਨ ਤਾਂ ਕੀ ਪਸ਼ੂ ਪੰਛੀਆਂ, ਫੁੱਲਾਂ, ਪੱਤੀਆਂ ਨੂੰ ਵੀ ਤਾਜ਼ਗੀ ਬਖ਼ਸ਼ਦਾ ਹੈ। ਪਰ ਅੱਜ ਦੇ ਗਾਇਕਾਂ ਨੇ ਸੰਗੀਤ ਨੂੰ ਸਕੂਨ ਦੀ ਥਾਂ ਕੰਨ ਪਾੜਵਾਂ ਬਣਾਕੇ ਸਰੋਤਿਆਂ ਤੋਂ ਦੂਰ ਕਰ ਦਿੱਤਾ ਹੈ। ਪੈਸੇ ਦੇ ਜ਼ੋਰ ’ਤੇ ਕੱਚ ਘਰੜ ਅਖੌਤੀ ਗਾਇਕੀ ਨੇ ਸੰਗੀਤਕ ਖੇਤਰ ਦੀਆਂ ਫ਼ਿਜ਼ਾਵਾਂ ਨੂੰ ਪਲੀਤ ਕਰ ਦਿੱਤਾ ਹੈ। ਲੱਚਰ ਬੋਲ, ਅਸ਼ਲੀਲਤਾ ਭਰੇ ਵੀਡੀਓ ਜਦੋਂ ਵੱਖ-ਵੱਖ ਚੈਨਲਾਂ ਉਪਰ ਵੱਜਦੇ ਹਨ ਤਾਂ ਪਰਿਵਾਰ ਇਕ ਥਾਂ ਬੈਠਕੇ ਗੀਤ ਸੰਗੀਤ ਦੇਖਣ ਨਾਲੋਂ ਟੀ ਵੀ ਬੰਦ ਕਰਨਾ ਹੀ ਚੰਗਾ ਸਮਝਦਾ ਹੈ। 
ਪਰ ਪਿਛਲੇ ਦਿਨੀਂ ਬਾਬਾ ਫ਼ਰੀਦ ਕਾਲਜ ਦਿਓਣ ਦੇ ਵਿਹੜੇ ਤਿੰਨ ਘੰਟੇ ਚੱਲੇ ਸੂਫ਼ੀ ਗਾਇਕੀ ਦੇ ਪ੍ਰਵਾਹ ਨੇ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਹਿਸਾਬ ਅਤੇ ਸਾਇੰਸ ਦੇ ਅਧਿਆਪਕ ਅਤੇ ਬੱਚਿਆਂ ਨੂੰ ਐਸਾ ਕੀਲਿਆ ਕਿ ਹਰ ਕੋਈ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਗਾਇਕੀ ਦਾ ਦੀਵਾਨਾ ਹੋ ਗਿਆ। ਨੌਜਵਾਨ ਲੜਕੇ ਲੜਕੀਆਂ ਅਤੇ ਅਧਿਆਪਕ ਜੋ ਗਿੱਪੀ ਗਰੇਵਾਲ, ਦਿਲਜੀਤ, ਗੀਤਾ ਜ਼ੈਲਦਾਰ ਜਾਂ ਸੰਗੀਤਕ ਖੇਤਰ ਦੀਆਂ ਫਿਜ਼ਾਵਾਂ ਵਿਚ ਜ਼ਹਿਰ ਘੋਲਣ ਵਾਲੇ ਗਾਇਕਾਂ ਨੂੰ ਰੋਲ ਮਾਡਲ ਸਮਝੀ ਬੈਠੇ ਸਨ ਪਰ ਅੱਜ ਇਕ ਮਸਤ ਮੌਲਾ ਸੂਫ਼ੀ ਗਾਇਕ ਦੀ ਗਾਇਕੀ ਦੇ ਸੈਦਾਈ ਹੋ ਗਏ ਸਨ। ਫ਼ੱਕਰ ਜਿਹੀ ਤਬੀਅਤ ਗੇਰੂਏ ਰੰਗ ਦਾ ਪਹਿਰਾਵਾ, ਸਿਰ ਉਪਰ ਵੀ ਗੇਰੂਏ ਰੰਗ ਦਾ ਪਰਨਾ ਬੰਨ•ੀ ਜਦ ਕੰਵਰ ਗਰੇਵਾਲ ਹਾਜ਼ਰੀਨ ਦੇ ਰੂਬਰੂ ਹੋਇਆ ਤਾਂ ਪਹਿਲੀ ਨਜ਼ਰੇ ਭਾਵੇ ਪੰਡਾਲ ’ਚ ਬੈਠੇ ਇਕ ਸਖ਼ਸ਼ ਨੇ ਵਿਅੰਗ ਕਸਦਿਆਂ ਕਿਹਾ ਯਾਰ ਕੋਈ ਚੱਜ ਦਾ ਕਲਾਕਾਰ ਤਾਂ ਮੰਗਵਾ ਲੈਂਦੇ, ਏਹਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ, ਪਰ ਜਦੋਂ ਸਟੇਜ ਤੋਂ ਕੰਵਰ ਗਰੇਵਾਲ ਨੇ ਆਪਣਾ ਸੂਫ਼ੀ ਕਲਾਮ ‘‘ਨਾ ਜਾਂਈ ਮਸਤਾਂ ਦੇ ਵੇਹੜੇ ਨੀ ਮਸਤ ਬਣਾ ਦੇਣਗੇ ਬੀਬਾ’ ਦੀ ਪੇਸ਼ਕਾਰੀ ਕੀਤੀ, ਪੰਡਾਲ ’ਚ ਬੈਠੇ ਸਰੋਤੇ ਅਸ਼-ਅਸ਼ ਕਰ ਉ¤ਠੇ। ਕੰਵਰ ਜਿਉਂ ਜਿਉਂ ਕਲਾਮ ਸੁਣਾਉਂਦਾ ਰਿਹਾ ਪੰਡਾਲ ਤਾੜੀਆਂ ਨਾਲ ਗੂੰਜ ਉ¤ਠਿਆ। 
ਕੰਵਰ ਗਰੇਵਾਲ ਅਗਲਾ ਕਲਾਮ ‘ਅੱਖੀਆਂ’ ਜੋ ਯੂ ਟਿਊਬ ਉਪਰ ਹੀ ਪਸੰਦ ਕੀਤਾ ਜਾ ਰਿਹਾ ਹੈ। ਅੱਜ ਦੀ ਗਾਇਕੀ ਅਖੌਤੀ ਗਾਇਕ ਫੋਕ ਗਾਇਕੀ ਕਹਿਕੇ ਸਾਡੀਆਂ ਧੀਆਂ ਭੈਣਾਂ ਨੂੰ ਭੰਡਦੇ ਹਨ ਐਸੇ ਗੀਤ ਰੂਹ ਨੂੰ ਸਕੂਨ ਦੇਣ ਦੀ ਬਜਾਏ ਰੂਹ ’ਚ ਭਟਕਣਾ ਪੈਦਾ ਕਰੇ ਹਨ। ਕੰਵਰ ਗਰੇਵਾਲ ਦੀ ਸੂਫ਼ੀ ਗਾਇਕੀ ਦੀਆਂ ਸਤਰਾਂ:-
ਪੱਥਰ ਦੀ ਇਮਾਰਤ ਹੈ, ਜਿੱਥੇ ਜਾ ਕੇ ਬਹਿਨੇ ਆਂ,
ਤੇਰਾ ਪਤਾ ਨਹੀਂ ਲੱਭਦਾ, ਉਂਝ ਨਾਮ ਤਾਂ ਲੈਨੇ ਆਂ,
ਚੁੱਭੀਆਂ ਵੀ ਲਾਈਆਂ ਨੇ ਆਹ ਮਨ ਫੇਰ ਵੀ ਗੰਦਾ ਏ, ਤੇਰਾ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ,
ਬੜਾ ਖੋਰੂੰ ਪਾਇਆ ਏ, ਕੁੱਟ ਤਬਲੇ ਹੱਥਾਂ ਨੇ, ਜਿਨ•ਾਂ  ਤੂੰ ਦਿਸਦਾਂ ਉਹ ਹੋਰ ਹੀ ਅੱਖਾਂ ਨੇ। 
ਇਸ ਦੌਰਾਨ ਕੰਵਰ ਗੀਤ ਦੀ ਵਿਆਖਿਆ ਵੀ ਕਰਦਾ ਹੈ। ਇੰਝ ਜਾਪਦਾ ਸੀ ਜਿਵੇਂ ਹਾਜ਼ਰੀਨ ਕੋਈ ਧਾਰਮਿਕ ਦੀਵਾਨ ਸੁਣ ਰਹੇ ਹੋਣ, ਨਾ ਕੋਈ ਹੀਲ ਹੁੱਜਤ ਨਾ ਸ਼ੋਰ ਸ਼ਰਾਬਾ, ਹਰ ਕੋਈ ਸਿਰ ਹਿਲਾ ਰਿਹਾ ਸੀ। ਇਸ ਗੀਤ ਦਾ ਅਗਲਾ ਟੱਪਾ :-
ਸਾਨੂੰ ਦੁਨੀਆਂ ਦਾਰਾਂ ਨੂੰ ਸਾਡੀ ਮੈਂ ਨੇ ਮਾਰ ਲਿਆ, ਉਹ ਤੁਰਗੇ ਪਾਰ ਸਮੁੰਦਰਾਂ ਤੋਂ ਜਿਨ•ਾਂ ਗੁਰੂ ਨੂੰ ਧਾਰ ਲਿਆ, ਇਸ ਡੁੱਬਦੀ ਬੇੜੀ ਨੂੰ , ਚੜੀ ਘੁੰਮਣ ਘੇਰੀ ਏ,
ਤੇਰੀ ਰਹਿਮਤ ਕਿੰਝ ਮੰਗਾਂ, ਕੀਤੀ ਮੇਰੀ ਮੇਰੀ ਏ,
ਕੌਡੀ ਵੀ ਪਈ ਨਾ ਉਹਦੇ ਕੱਖਾਂ ਨੇ, ਜਿਨ•ਾਂ ਨੂੰ ਤੂੰ ਦਿਸਦਾ ਹੋਰ ਕੋਈ ਹੋਰ ਹੀ ਅੱਖਾਂ ਨੇ,
ਕੋਸ਼ਿਸ਼ ਤਾਂ ਕੀਤੀ ਏ, ਲੱਭਣ ਲਈ ਲੱਖਾਂ ਨੇ, ਜਿਨ•ਾਂ ਨੂੰ ਤੂੰ ਦਿਸਦਾਂ ..
ਰੂਹ ਨੂੰ ਸਕੂਨ ਦੇਣ ਵਾਲੇ ਸੂਫ਼ੀ ਗਾਇਕ ਕੰਵਰ ਗਰੇਵਾਲ ਨਾਲ ਸਮਾਗਮ ਤੋਂ ਬਾਅਦ ਮੇਰੀ ਗੱਲਬਾਤ ਹੋਈ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ : -
? ਕੰਵਰ ਜੀ, ਤੁਹਾਡਾ ਪਰਿਵਾਰਿਕ ਪਿਛੋਕੜ ਕਿਥੋਂ ਦਾ ਹੈ ?
-ਸਾਜਨ ਜੀ, ਮੈਂ ਤੁਹਾਡੇ ਗੁਆਂਢੀ ਪਿੰਡ ਮਹਿਮਾ ਸਵਾਈ (ਬਠਿੰਡਾ) ਦੇ ਪਿਤਾ ਸ: ਬੇਅੰਤ ਸਿੰਘ ਗਰੇਵਾਲ ਦੇ ਘਰ ਮਾਤਾ ਸ਼੍ਰੀਮਤੀ ਮਨਜੀਤ ਕੌਰ ਘਰ ਜਨਮਿਆ ਹਾਂ। 
? ਇਸ ਪਾਸੇ ਆਉਣ ਲਈ ਪੜ•ਾਈ ਵੀ ਕੀਤੀ ਹੋਣੀ ਏ ਅਤੇ ਕਿਸ ਤੋਂ ਪ੍ਰਭਾਵਿਤ ਹੋ ਕੇ ਸੂਫ਼ੀ ਗਾਇਕੀ ਵੱਲ ਆਏ ਹੋ ?
-ਮੈਂ ਐਮ. ਏ. ਦੀ ਪੜ•ਾਈ ਕਰਨ ਉਪਰੰਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦੋ ਸਾਲਾਂ ਤੋਂ ਨੌਕਰੀ ਕੀਤੀ ਹੈ। ਪਰ 9 ਦਸੰਬਰ ਨੂੰ ਮੈਂ ਯੂਨੀਵਰਸਿਟੀ ’ਚੋਂ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਛੱਡ ਚੁੱਕਾ ਹਾਂ। ਰਹੀ ਗੱਲ ਇਸ ਪਾਸੇ ਆਉਣ ਦੀ ਤਾਂ ਮੇਰੇ ਬਾਪੂ ਜੀ ਸੱਤ ਭਾਈ ਹਨ। ਮੇਰੇ ਤਾਇਆ ਜੀ ਡਾ: ਸਰਦੂਲ ਸਿੰਘ ਗਰੇਵਾਲ ਤੋਂ ਯੂਨੀਵਰਸਿਟੀ ਵੇਲੇ ਗਾਲਾਂ ਪੈਂਦੀਆਂ ਰਹੀਆਂ ਸਨ। ਮੇਰਾ ਤਾਇਆ ਮਾਸਟਰ ਨਛੱਤਰ ਸਿੰਘ ਗਰੇਵਾਲ ਨੇ ਵੀ ਸਹਿਯੋਗ ਦਿੱਤਾ। ਪਰ ਮੈਨੂੰ ਇਸ ਖੇਤਰ ’ਚ ਆਉਣ ਲਈ ਮੇਰੀ ਧਰਮ ਦੀ ਮਾਈ ਫਲੌਂਡ ਕਲਾਂ ਸਾਂਹੀ ਮੀਰਾਂ ਜੀ ਦੇ ਸਾਂਈ ਦਰਬਾਰ ਦੇ ਲੜ ਲਾਇਆ। ਉਥੋਂ ਮਾਤਾ ਜੀ ਦੇ ਆਸ਼ੀਰਵਾਦ ਨਾਲ ਦੁਨੀਆਂਦਾਰੀ ਦੇ ਝਮੇਲਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ। 
? ਅਕਸਰ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਲੋਕ ਨੌਕਰੀ ਪਿੱਛੇ ਸੌ-ਸੌ ਪਾਪੜ ਵੇਲਦੇ ਵੇਖੇ ਹਨ ਪਰ ਤੁਸੀਂ ਚੰਗੀ ਭਲੀ ਨੌਕਰੀ ਛੱਡ ਦਿੱਤੀ ਹੈ ਕਿਓਂ ?
-ਦੇਖੋ ਜੀ, ਮੈਂ ਯੂਨੀਵਰਸਿਟੀ ਵਿਚ ਨਾਟਕਾਂ ਵਿਚ ਮਿਊਜ਼ਿਕ ਡਾਇਰੈਕਟਰ ਵਜੋਂ ਬੈਕਗਰਾਉਂਡ ਭੂਮਿਕਾ ਨਿਭਾਉਂਦਾ ਰਿਹਾ ਹਾਂ। ਦੋ ਸਾਲ ਦੀ ਨੌਕਰੀ ’ਚ ਘੁਟਣ ਮਹਿਸੂਸ ਹੋਈ ਹੈ। ਕਿਉਂਕਿ ਗੁਲਾਮੀ ਇਕ ਦੀ ਹੀ ਚੰਗੀ ਹੁੰਦੀ ਹੈ, ਦੋ ਹੀ ਨਹੀਂ ਬਾਕੀ ਉਹਦੀ ਗੁਲਾਮੀ ਕਰੀਏ ਜੀਹਦੀ ਨਿਭ ਜਾਵੇ। ਬਾਕੀ ਸਾਲ 2013 ’ਚ ਦੋ ਮਹੀਨਿਆਂ ’ਚ ਕਨੇਡਾ ਦਾ ਸ਼ੋਅ ਕਰਨ ਜਾਣਾ ਹੈ। 
? ਫੇਰ ਤੁਹਾਨੂੰ ਇਸ ਪਾਸੇ ਕੌਣ ਲੈ ਕੇ ਆਇਆ, ਤੁਹਾਡਾ ਸੂਫ਼ੀ ਕਲਾਮ ‘ਅੱਖੀਆਂ’ ਯੂ-ਟਿਊਬ ਉਪਰ ਬਹੁਤ ਮਕਬੂਲ ਹੋਇਆ ਹੈ ?
-ਯੂਨੀਵਰਸਿਟੀ ’ਚੋਂ ਹੀ ਬੰਬਈ ਤੋਂ ਮੇਰਾ ਦੋਸਤ ਗਾਇਕੀ ਵੱਲ ਲੈ ਕੇ ਆਇਆ ਹੈ। ਵੈਸੇ ਮੈਂ ਤਾਂ ਬਚਪਨ ਤੋਂ ਹੀ ਫ਼ੱਕਰ ਸੁਭਾਅ ਦਾ ਰਿਹਾ ਹਾਂ। ਮੇਰਾ ਝੁਕਾਅ ਤਾਂ ਸਾਂਈ ਮੀਰਾਂ ਜੀ ਦੇ ਸਾਂਈ ਦਰਬਾਰ ਵੱਲ ਰਿਹਾ ਹੈ। ਉਥੇ ਹੀ ਮੇਰਾ ਦੋਸਤ ਕੁਲਵਿੰਦਰ ਸਿੰਘ ‘ਅੱਖੀਆਂ’ ਗੀਤ ਦੀ ਡੰਮੀ ਬਣਾਕੇ ਲੈ ਆਇਆ। ਵੈਸੇ ਮੇਰਾ ਪਹਿਲਾਂ ਗੀਤ ‘ਮਾਫ਼ ਕਰੀ ਰੋਣਾ ਸੀ’ ਸੀ। ‘ਅੱਖੀਆਂ’ ਗੀਤ ਯੂ-ਟਿਊਬ ’ਤੇ ਮੇਰੇ ਦੋਸਤਾਂ ਨੇ ਹੀ ਪਾਇਆ ਅਤੇ ਛੱਲਾ ਵੀ ਚੱਲ ਰਿਹਾ ਹੈ। ਚੰਗੀ ਗਾਇਕੀ ਦੇ ਪਾਰਖ਼ੂਆਂ ਨੇ ਮੇਰੇ ਇਨ•ਾਂ ਸੂਫ਼ੀ ਗੀਤਾਂ ਨੂੰ ਕਾਫ਼ੀ ਪਿਆਰ ਦਿੱਤਾ ਹੈ। 
? ਕੀ ਭਵਿੱਖ ਵਿਚ ਤੁਸੀਂ ਆਪਣੇ ਸੂਫ਼ੀ ਗੀਤਾਂ ਦੀ ਐਲਬਮ ਵੀ ਦੇ ਰਹੇ ਹੋ ?
-ਦੇਖੋ ਜੀ ਮੈਨੂੰ ਐਲਬਮ ਦਾ ਕੋਈ ਸ਼ੌਂਕ ਨਹੀਂ, ਸੂਫ਼ੀ ਗਾਇਕੀ ਮੇਰੀ ਰੂਹ ਦੀ ਖ਼ੁਰਾਕ ਹੈ। ਸੋ ਮੇਰੇ ਕੋਲ ਸਟੇਜ ਸ਼ੋਅ ਹੀ ਬਹੁਤ ਹਨ, ਮੈਂ ਫ਼ੱਕਰ ਬੰਦਾ ਹਾਂ, ਅੱਜ ਦੀ ਕਮਰਸ਼ੀਅਲ ਗਾਇਕੀ ਤੋਂ ਦੂਰ ਹੀ ਰਹਿਣਾ ਚਾਹੁੰਦਾ ਹਾਂ। ਬਾਕੀ ਮੈਨੂੰ ਗੁਰਦਾਸ ਮਾਨ ਬਾਬਾ ਜੀ, ਸਾਂਈ ਜ਼ਹੂਰ ਜੀ ਨੂੰ ਸੁਣਕੇ ਖੁਸ਼ੀ ਮਿਲਦੀ ਹੈ। ਗੁਰਦਾਸ ਮਾਨ ਬਾਬਾ ਜੀ ਦਾ ਲਾਈਵ ਦੇਖਕੇ ਮਨ ਖੁਸ਼ ਹੋ ਜਾਂਦਾ ਹੈ। 
? ਅੱਜ ਟੀ ਵੀ ਚੈਨਲਾਂ ’ਤੇ ਅਸ਼ਲੀਲਤਾ ਭਰਪੂਰ ਗਾਇਕੀ ਦੇਖ, ਸੁਣਕੇ ਰੂਹ ਨੂੰ ਸਕੂਨ ਦੀ ਬਜਾਏ ਮਨ ਨੂੰ ਭਟਕਣ ਵੱਧ ਜਾਂਦੀ ਹੈ, ਕੀ ਕਹਿਣਾ ਚਾਹੋਗੇ ?
-ਮੈਂ ਕਦੇ ਟੀ ਵੀ ਦੇਖਿਆ ਹੀ ਨਹੀਂ, ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਜੇਕਰ ਐਸੀ ਗਾਇਕੀ ਚੈਨਲਾਂ ’ਤੇ ਚੱਲ ਰਹੀ ਹੈ ਤਾਂ ਇਸ ਦਾ ਫ਼ੈਸਲਾ ਦੇਖਣ ਵਾਲਿਆਂ ਨੂੰ ਕਰਨਾ ਚਾਹੀਦਾ ਹੈ। ਮੈਂ ਤਾਂ ਮਸਤ ਬੰਦਾ ਹਾਂ, ਮੈਂ ਤਾਂ ਉਸ ਸਾਂਈ ਨੂੰ ਆਪਣੀ ਗਾਇਕੀ ’ਚੋਂ ਪਾਉਣਾ ਚਾਹੁੰਦਾ ਹਾਂ। 
? ਇਸ ਖੇਤਰ ਵਿਚ ਕੋਈ ਉਸਤਾਦ ਵੀ ਧਾਰਿਆ ਹੋਣਾ ਅਤੇ ਪਹਿਲਾ ਸਟੇਜ ਕਿ¤ਥੇ ਲਾਇਆ ਸੀ ?
-ਹਾਰਮੋਨੀਅਨ ’ਚ ਮੇਰੇ ਪਹਿਲੇ ਗੁਰੂ ਮੇਰੇ ਪਿੰਡ ਦੇ ਗੁਰਜੰਟ ਸਿੰਘ ਕਲਿਆਣ ਜੀ ਸਨ। ਸਕੂਲ ਟਾਇਮ ’ਤੇ ਰਵੀ ਸ਼ਰਮਾ ਜੀ, ਸ਼ਹੀਦ ਭਗਤ ਸਿੰਘ ਕਾਲਜ ’ਚ ਰਵੀ ਕੁਮਾਰ ਸ਼ਰਮਾ ਅਤੇ ਰਣਦੇਵ ਬਠਿੰਡਾ, ਵਿਜੇ ਕੁਮਾਰ ਸੱਚਦੇਵਾ ਕੋਲ ਵੀ ਸਿੱਖਿਆ ਲਈ ਮਿਊਜ਼ਿਕ ਦੀ। ਨੌਂਵੀ ’ਚ ਪੜਦਿਆਂ ਮੈਂ ਆਪਣੇ ਇਕ ਦੋਸਤ ਦੇ ਵਿਆਹ ’ਤੇ ਅਖਾੜਾ ਲਗਾਇਆ ਸੀ। 
? ਤੁਸੀਂ ਜੋ ਸਟੇਜਾਂ ਉਪਰ ਸੂਫ਼ੀ ਗਾਇਕੀ ਗਾਉਂਦੇ ਹੋ ਦੇ ਗੀਤਕਾਰ ਕੌਣ ਹਨ ਅਤੇ ਕਿਹੜੇ - ਕਿਹੜੇ ਕਲਾਮ ਪੇਸ਼ ਕਰਦੇ ਹੋ?
-ਇਸ਼ਕ ਬੁੱਲੇ ਨੂੰ ਨਚਾਵੇ ਯਾਰ, ਕਲਾਮ ਨੂੰ ਛੱਡਕੇ ਬਾਕੀ ਸਾਰੇ ਕਲਾਮ ਗੀਤਕਾਰ ਦੀਪ ਦੇ ਲਿਖੇ ਹਨ। ਉਨ•ਾਂ ਤੋਂ ਬਾਹਰ ਮੈਂ ਕਿਸੇ ਗੀਤਕਾਰ ਦੇ ਗੀਤ ਸਟੇਜਾਂ ’ਤੇ ਨਹੀਂ ਗਾਏ। ਜਿਨ•ਾਂ ’ਚੋਂ ਅੱਖੀਆਂ, ਸੁਣ ਕਮਲੀ ਦਿਆਂ ਸਾਂਈਆਂ, ਮਸਤ ਬਣਾ ਦੇਣਗੇ ਬੀਬਾ, ਅੱਲਾ ਹੂ, ਛੱਲਾ ਸਾਂਈਆਂ ਦਾ ਗਹਿਣਾ, ਹੋਰ ਸਭ ਝੂਠ ਕਾਜੀਆਂ, ਤੇਰੀ ਬੀਨ ਉਤੇ ਜੋਗੀਆਂ, ਤੂੰਬਾ ਮੇਰੀ ਜਾਨ ਕੁੜੇ। ਟਿਕਟਾਂ ਦੋ ਲੈ ਲਈ, ਤੂੰ ਗੜਵਾ ਮੈਂ ਤੇਰੀ ਡੋਰ, ਜਦੋਂ ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਹੈ, ਪੱਕੀਆਂ ਇੱਟਾਂ ਦਾ ਕੋਠਾ ਉਥੋਂ ਨੀ ਤੇਰਾ ਯਾਰ ਲੱਭਣਾ, ਐਸਾ ਤੁਣਕਾ ਲਾ ਵੇ ਜੋਗੀਆਂ ਤੋਂ ਇਲਾਵਾ ਸਟੇਜ ਸ਼ੋਅ ਤੋਂ ਬਾਅਦ ਸੂਫ਼ੀ ਬੋਲੀਆਂ ‘ਕੋਠੀ ਰੂਹ ਵਾਲੀ ਬਿਨ ਸੱਜਣਾਂ ਦੇ ਬੋਲੇ ਅਤੇ ਹੋਰ ਵੀ ਕਲਾਮ ਹਨ। ਬਾਕੀ ਮੇਰੀ ਸਟੇਜ ’ਤੇ ਹੋਰ ਲੋਕ ਸਾਜਾਂ ਨਾਲ ਤੂੰਬਾ ਮਾਈ ਮੀਰਾਂ ਜੀ, ਬਾਬਾ ਯਮਲਾ ਜੱਟ ਜੀ ਦਾ ਤੂੰਬਾ ਜੇਕਰ ਕੱਢ ਦਿੱਤਾ ਜਾਵੇ ਤਾਂ ਕੁਝ ਵੀ ਮੇਰੀ ’ਚ ਨਹੀਂ ਰਹਿਣਾ। 
ਮੁਲਾਕਾਤ : 
ਗੁਰਨੈਬ ਸਾਜਨ ਦਿਓਣ
ਪਿੰਡ ਤੇ ਡਾਕ: ਦਿਓਣ
ਜ਼ਿਲ•ਾ : ਬਠਿੰਡਾ
ਮੋਬਾ : 98889-55757, 94178-28463

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template