ਦੋ ਦਹਾਕੇ ਪਹਿਲਾਂ ਪ੍ਰੋ: ਗੁਰਦਿਆਲ ਸਿੰਘ ਦੇ ਨਾਵਲ ‘ਮੜ•ੀ ਦਾ ਦੀਵਾ’ ’ਤੇ ਮਰਹੂਮ ਸੁਰਿੰਦਰ ਸਿੰਘ ਵੱਲੋਂ ਬਣਾਈ ਇਸ ਫ਼ਿਲਮ ਨੂੰ ਕੁਝ ਵਿਸ਼ੇਸ਼ ਦਰਸ਼ਕਾਂ ਨੇ ਜ਼ਰੂਰ ਪਲਕਾਂ ਉਪਰ ਬਿਠਾਇਆ। 1989 ’ਚ ਜਦੋਂ ਇਹ ਫ਼ਿਲਮ ਪੰਜਾਬ ਦੇ ਸਿਨੇਮਿਆਂ ਵਿਚ ਰਿਲੀਜ਼ ਹੋਈ ਤਾਂ ਦੋ ਦਿਨਾਂ ਬਾਅਦ ਹੀ ਉਤਰ ਗਈ ਸੀ। ਭਾਂਵੇ ਇਸ ਫ਼ਿਲਮ ਵਿਚ ਰਾਜ ਬੱਬਰ, ਪ੍ਰੀਕਸ਼ਤ ਸਾਹਨੀ, ਦੀਪਤੀ ਨਵਲ, ਪੰਕਜ ਕਪੂਰ ਵਰਗੇ ਹਿੰਦੀ ਫ਼ਿਲਮਾਂ ਦੇ ਨਾਮੀ ਸਿਤਾਰੇ ਸਨ। ਪਰ ਫ਼ਿਲਮ ਪੂਰੀ ਤਰ੍ਰਾ ਕਲਾਂ ਫ਼ਿਲਮ ਸੀ ਨਾ ਕਿਤੇ ਕੋਈ ਗੀਤ ਨਾ ਕੋਈ ਹੋਰ ਮਸਾਲਾ ਸੀ। ਸਮੁੱਚੀ ਫ਼ਿਲਮ ਸਾਡੇ ਪੇਂਡੂ ਜੀਵਨ ਦੇ ਬਹੁਤ ਨੇੜੇ ਸੀ। ਕਲਾ ਫ਼ਿਲਮ ਸੀ ਮੀੜੀ ਦਾ ਦੀਵਾ, ਘੁੱਪ ਹਨੇਰੇ ਵਾਲੇ ਸੀਨ ਜਾਂ ਕਿਸੇ ਹੀਰੋ ਹੀਰੋਇਨ ਨੇ ਦਰੱਖਤਾਂ ਦੁਆਲੇ ਗੀਤ ਗਾਏ। ਪਰ ਸੁਰਿੰਦਰ ਸਿੰਘ ਦੀ ਸਕ੍ਰਿਪਟ ਨੂੰ 170 ਫ਼ਿਲਮਾਂ ਵਿਚੋਂ ਐਨ. ਐਫ. ਡੀ. ਸੀ. ਨੇ ਦੂਜਾ ਇਨਾਮ ਦਿੱਤਾ ਸੀ ਪਰ ਉਸਨੂੰ ਬਣਾਉਣ ਲਈ ਨਿਰਦੇਸ਼ਕ ਨੂੰ ਸੱਤ ਲੱਖ ਦਾ ਕਰਜ਼ ਨਹੀਂ ਸੀ ਦਿੱਤਾ। ਇਹ ਫ਼ਿਲਮ ਡੇਢ ਸਾਲ ’ਚ ਐਨ. ਐਫ. ਡੀ. ਸੀ. ਦੇ ਚੇਅਰਮੈਨ ਮਸ਼ਹੂਰ ਫ਼ਿਲਮ ਡਾਇਰੈਕਟਰ ਰਿਸੀਕੇਸ਼ ਮੁਖਰਜੀ ਦੀ ਦਿਲਚਸਪੀ ਕਾਰਨ ਐਨ. ਐਫ. ਡੀ. ਸੀ. ਨੇ ਸਿਰਫ਼ 24 ਦਿਨਾਂ ’ਚ ਸੱਤ ਅੱਠ ਲੱਖ ਨਾਲ ਬਣਾਈ ਸੀ।
ਅੱਜ ਕੱਲ• ਪ੍ਰੋ: ਗੁਰਦਿਆਲ ਸਿੰਘ ਦੇ ਨਾਵਲ ‘ਅੰਨ•ੇ ਘੋੜੇ ਦਾ ਦਾਨ’ ਉਪਰ ਨਿਰਦੇਸ਼ਕ ਗੁਰਵਿੰਦਰ ਸਿੰਘ ਜਿਸਨੇ 2002 ਵਿਚ ਪੂਨੇ ਦੇ ਫ਼ਿਲਮ ਇੰਸਟੀਚਿਊਟ ਤੋਂ ਡਿਗਰੀ ਪ੍ਰਾਪਤ ਕਰਕੇ ‘ਅੰਨੇ• ਘੋੜੇ ਦਾ ਦਾਨ’ ਉਪਰ ਫ਼ੀਚਰ ਫ਼ਿਲਮ ਬਣਾਉਣ ਦੀ ਦਲੇਰੀ ਕੀਤੀ ਹੈ। ਦਿੱਲੀ ਦੇ ਜੰਮਪਲ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਅੱਠ ਸਾਲ ਵਿਚ ਪੰਜਾਬ ਵਿਚ ਢਾਡੀਆਂ ਅਤੇ ਪੰਜਾਬੀ ਵਿਰਾਸਤ ਸਬੰਧੀ ਹੋਰ ਡਾਕੂਮੈਂਟਰੀਆਂ ਬਣਾਈਆਂ। ਅੰਨੇ ਘੋੜੇ ਦਾ ਦਾਨ ਉਸ ਦੀ ਪਹਿਲੀ ਫ਼ੀਚਰ ਫ਼ਿਲਮ ਹੈ। ਜਿਸ ਦੀ ਲਗਾਤਾਰ ਦੋ ਮਹੀਨੇ ਬਠਿੰਡਾ ਦੇ ਪਿੰਡ ਸਿਵੀਆਂ ਵਿਚ ਸ਼ੂਟਿੰਗ ਕੀਤੀ ਗਈ ਹੈ।
ਇਸ ਫ਼ਿਲਮ ਸਬੰਧੀ ਉ¤ਘੇ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ ਦਾ ਕਹਿਣਾ ਸੀ ਕਿ ਮੇਰੀ ਆਪਣੇ ਨਾਵਲ ਤੋਂ ਫ਼ਿਲਮ ਬਣਾਉਣ ਦੀ ਸ਼ਰਤ ਇਕੋ ਹੀ ਸੀ ਕਿ ਨਾਵਲ ਦੀ ਮੂਲ ਕਹਾਣੀ ਨੂੰ ਤਰੋੜਿਆਂ, ਮਰੋੜਿਆਂ ਨਾ ਜਾਵੇ। ਹੋਰ ਕੋਈ ਤਬਦੀਲੀ ਉਹ ਆਪਣੀ ਫ਼ਿਲਮ ਕਲਾ ਤੇ ਫ਼ਿਲਮੀ ਭਾਸ਼ਾ ਅਨੁਸਾਰ ਕਰ ਸਕਦਾ ਹੈ। ਪ੍ਰੋ: ਗੁਰਦਿਆਲ ਸਿੰਘ ਨੇ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਨਿਰਦੇਸ਼ਣਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਫ਼ਿਲਮ ਦੇ ਅਨੇਕ ਦ੍ਰਿਸ਼ ਕਿਸੇ ਵੀ ਅਦਾਕਾਰ ਦੇ ਇਕ ਵੀ ਸ਼ਬਦ ਬੋਲੇ ਬਿਨ•ਾਂ ਇੰਜ ਫ਼ਿਲਮਾਏ ਗਏ ਜੋ ਫ਼ਿਲਮੀ ਭਾਸ਼ਾ ਰਾਂਹੀ ਬੋਲਦੇ ਹਨ। ਦੋ ਘੰਟੇ ਤੋਂ ਸੱਤ ਮਿੰਟ ਘੱਟ ਦੀ ਇਸ ਫ਼ਿਲਮ ਵਿਚ ਨਾ ਕਿਧਰੇ ਉ¤ਚੇ ਸਾਜਾਂ ਦੀ ਆਵਾਜ਼ ਹੈ, ਨਾ ਕੋਈ ਗੀਤ (ਫ਼ਿਲਮ ਖ਼ਤਮ ਹੋਣ ਮਗਰੋਂ ਘੱਗੀ ਜਿਹੀ ਆਵਾਜ਼ ਵਿਚ ਕੁੱਝ ਗੀਤ ਵਰਗੀ ਆਵਾਜ਼ ਜ਼ਰੂਰੀ ਸੁਣਾਈ ਦਿੰਦੀ ਹੈ)। ਪੂਰੀ ਫ਼ਿਲਮ ਵਿਚ ਟਰੈਕਟਰਾਂ, ਟਰੱਕਾਂ, ਬੱਸਾਂ, ਰੇਲ ਗੱਡੀਆਂ ਦੀ ਕਰੱਖਤ ਆਵਾਜ਼ ਹੀ ਸੁਣਾਈ ਦਿੰਦੀ ਹੈ। ਜਿਸ ਹੇਠ ਪਿੰਡ ਦੇ ਆਮ ਤੇ ਦਲਿਤ ਲੋਕਾਂ ਦੀਆਂ ਆਵਾਜ਼ਾਂ ਦੱਬੀਆਂ ਜਾਂਦੀਆਂ ਹਨ। ਸਿਰਫ਼ ਬੱਕਰੀਆਂ ਦੇ ਮਿਆਂਕਣ ਤੇ ਕਾਹਲੇ ਘਬਰਾਏ ਲੋਕਾਂ ਦੇ ਟੁੱਟੇ ਛਿੱਤਰਾਂ ਦੀ ਚਾਲ, ਮੁਰਝਾਏ ਤਣੇ ਹੋਏ ਚਿਹਰੇ, ਟੁੱਟੇ ਮੰਜੇ, ਅੱਧ ਢੱਠੀਆਂ ਕੰਧਾਂ, ਮੋਟੇ ਫੱਟਾਂ ਵਾਲੇ ਕੁਢੱਬੇ ਬੂਹੇ, ਪਾਟੇ ਕੰਬਲ ਤੇ ਘਰਾਂ ਵਿਚ ਪਿਆ ਨਿੱਕ ਸੁੱਕ ਹੀ ਬੋਲਦਾ ਹੈ।
ਪੰਜਾਬੀ ਫ਼ੀਚਰ ਫ਼ਿਲਮ ‘ਅੰਨੇ ਘੋੜੇ ਦਾ ਦਾਨ’ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਅਨੁਸਾਰ ਇਹ ਫ਼ਿਲਮ ਪ੍ਰੋ: ਗੁਰਦਿਆਲ ਸਿਘੰ ਦੇ 1978 ’ਚ ਛਪੇ ਨਾਵਲ ਉਪਰ ਬਣੀ ਹੈ। ਇਸ ਫ਼ਿਲਮ ਨੂੰ 5ਵੇਂ ਆਬੂਧਾਬੀ ਅੰਤਰ ਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਵੱਲੋਂ 50 ਹਜ਼ਾਰ ਅਮਰੀਕਨ ਡਾਲਰ ਦੇ ਮਿਲੇ ਪੁਰਸਕਾਰ ਨਾਲ ਪੰਜਾਬੀ ਸਿਨੇਮੇ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਇਕ ਨਿਵੇਕਲੀ ਪਹਿਚਾਣ ਬਣਾਈ ਹੈ। ਫ਼ਿਲਮ ਵਿਚਲੀਆਂ ਘਟਨਾਵਾਂ ’ਤੇ ਪਾਤਰਾਂ ਦਾ ਸਬੰਧ ਬਠਿੰਡਾ ਅਤੇ ਇਸਦੇ ਇਕ ਨੇੜਲੇ ਪਿੰਡ ਨਾਲ ਹੈ। ਨਾਵਲ ਵਿਚਲੀਆਂ ਸਮੱਸਿਆਵਾਂ ਉਦੋਂ ਨਹੀਂ ਸਨ ਪਰ ਬਠਿੰਡਾ ਇਕ ਵੱਡਾ ਸ਼ਹਿਰ ਬਣ ਜਾਣ ਕਰਕੇ ਹੁਣ ਉਹ ਪੈਦਾ ਹੋ ਚੁੱਕੀਆਂ ਹਨ।
ਹੁਣ ਉਹ ਪੂਰੀ ਤਰ•ਾਂ ਵਰਤਮਾਨ ਨਾਲ ਸਬੰਧਿਤ ਹੈ। ਨਾਵਲ ਦਾ ਮੂਲ ਵਿਸ਼ਾ ਪਿੰਡ ਦੀਆਂ ਦਲਿਤ ਜਾਤੀਆਂ ਦੀ ਵਰਤਮਾਨ ਦਸ਼ਾ ਹੈ। ਜਿਸ ਅਨੁਸਾਰ ਖੇਤੀੇ ਦੇ ਮਸ਼ੀਨੀਕਰਨ ਤੇ ਜ਼ਮੀਨਾਂ ਦੇ ਘਟ ਰਹੇ ਰਕਬਿਆਂ ਕਾਰਨ ਇਨ•ਾਂ ਪਿੰਡਾਂ ਨੂੰ ਪੂਰਾ ਰੁਜ਼ਗਾਰ ਨਹੀ ਮਿਲਦਾ ਨਾ ਹੀ ਸ਼ਹਿਰਾਂ ਵਿਚ ਉਨ•ਾਂ ਲਈ ਰੁਜ਼ਗਾਰ ਵਧ ਸਕਿਆ ਹੈ। ਫ਼ਿਲਮ ਦੇ ਮੁੱਖ ਪਾਰਤ ਮੇਲੂ ਦਾ ਰੋਲ ਨਾਟ-ਜਗਤ ਦੇ ਚਰਚਿਤ ਅਦਾਕਾਰ ਸੈਮੂਅਲ ਜਾਨ ਨੇ ਕੀਤਾ ਹੈ। ਕੋਟਕਪੂਰਾ ਲਾਗਲੇ ਪਿੰਡ ਢਿੱਲਵਾਂ ਕਲਾਂ ਦੇ ਜੰਮਪਲ ਸੈਮੂਅਲ ਨੇ ਸ਼ਾਨਦਾਰ ਤੇ ਸਹਿਜ ਅਦਾਕਾਰੀ ਕਰਕੇ ਨਵੀਂਆਂ ਬੁ¦ਦੀਆਂ ਛੂੰਹੀਆਂ ਹਨ। ਸੈਮੂਅਲ ਉਹ ਨਾਟਕਰਮੀ ਹੈ, ਜਿਸ ਨੂੰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨੇ ਕਦੇ ਆਪਣੇ ਸੁਹਿਰਦ ਵਾਰਸਾਂ ਵਿਚੋਂ ਇਕ ਕਿਹਾ ਸੀ। ਉ¤ਘੇ ਰੰਗਕਰਮੀ ਅਜਮੇਲ ਸਿੰਘ ਔਲਖ ਦੀ ਵੀ ਇਸ ਫ਼ਿਲਮ ਵਿਚ ਛੋਟੀ ਜਿਹੀ ਮਹੱਤਵਪੂਰਨ ਮਹਿਮਾਨ ਭੂਮਿਕਾ ਹੈ। ਫ਼ਿਲਮ ਦਾ ਨਾਇਕ ਮੇਲੂ ਸ਼ਹਿਰ ਵਿਚ ਰਿਕਸ਼ਾ ਵਾਹੁਣ ਲੱਗਦਾ ਹੈ ਪਰ ਆਟੋ ਰਿਕਸ਼ਿਆਂ ਤੇ ਲੋਕਲ ਬੱਸਾਂ ਕਾਰਨ ਉਸਦਾ ਕੰਮ ਵੀ ਮੰਦਾ ਹੋ ਜਾਂਦਾ ਹੈ ਤੇ ਨਿਰਾਸ਼ ਹੋ ਕੇ ਉਹ ਪਿੰਡ ਵਾਪਿਸ ਮੁੜ ਆਉਂਦਾ ਹੈ ਤੇ ਵੇਖਕੇ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਉਸ ਦਾ ਪਿੰਡ ਵਿਚ ਰਹਿੰਦਾ ਪਰਿਵਾਰ ਉਸ ਕੋਲ ਸ਼ਹਿਰ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ।
ਨਾਵਲ ਦੀਆਂ ਇਹ ਸਾਰੀਆਂ ਘਟਨਾਵਾਂ 24 ਘੰਟੇ ਅੰਦਰ ਵਾਪਰਦੀਆਂ ਹਨ। ਨਾਵਲ ਦਾ ਸਬੰਧ ਮਿਥਿਹਾਸਿਕ ਭਾਰਤੀ ਪ੍ਰੰਪਰਾਵਾਂ ਨਾਲ ਵੀ ਜੋੜਿਆ ਗਿਆ ਹੈ। ਇਸ ਦਾ ਨਾਂਅ ਵੀ ਇਕ ਪੁਰਾਤਨ ਕਥਾ ਤੋਂ ਲਿਆ ਗਿਆ ਹੈ। ਕਥਾ ਅਨੁਸਾਰ ਦੇਵਤਿਆਂ ਤੇ ਅਸੁਰਾਂ ਨੇ ਸਾਗਰ-ਮੰਥਨ ਇਕੱਠਿਆਂ ਹੀ ਕੀਤਾ ਤੇ ਸਾਗਰ ਵਿਚੋਂ ਨਿਕਲੇ 14 ਰਤਨਾਂ ਵਿਚੋਂ ਅੰਮ੍ਰਿਤ ਦਾ ਕੁੰਭ ਅਸੁਰ ਖੋਹਕੇ ਲੈ ਗਏ। ਦੇਵਤੇ ਘਬਰਾਕੇ ਵਿਸ਼ਨੂੰ ਭਗਵਾਨ ਕੋਲ ਚਲੇ ਗਏ ਤਾਂ ਉਨ•ਾਂ ਦੋਵਾਂ ਧਿਰਾਂ ਦਾ ਹੱਕ ਬਰਾਬਰ ਮੰਨਕੇ ਪਹਿਲਾਂ ਦੇਵਤਿਆਂ ਨੂੰ ਅੰਮ੍ਰਿਤ ਪਿਆਉਣਾ ਸ਼ੁਰੂ ਕਰ ਦਿੱਤਾ ਤਾਂ ਇਕ ਅਸੁਰ ਨੇ ਵੀ ਭੇਸ ਬਦਲਕੇ ਚੰਦ ਅਤੇ ਸੂਰਜ ਵਿਚਕਾਰ ਆ ਬੈਠਾ। ਅੰਮ੍ਰਿਤ ਪੀਣ ਮਗਰੋਂ ਦੋਨਾਂ ਦੇਵਤਿਆਂ ਨੇ ਸ਼ਿਕਾਇਤ ਕੀਤੀ ਤਾਂ ਵਿਸ਼ਨੂੰ ਭਗਵਾਨ ਨੇ ਖੰਡੇ ਨਾਲ ਉਸ ਅਸੁਰ ਦਾ ਸਿਰ ਕੱਟ ਦਿੱਤਾ। ਅਮਰ ਹੋਣ ਕਰਕੇ ਸਿਰ ਤੇ ਧੜ ਅਮਰ ਹੋ ਗਏ ਤੇ ਵਿਸ਼ਨੂੰ ਭਗਵਾਨ ਨੇ ਉਸਨੂੰ ਅਕਾਸ਼ ਵਿਚ ਸਥਾਪਿਤ ਕਰ ਦਿੱਤਾ। ਜੋ ਰਾਹੂ ਤੇ ਕੇਤੂ ਦੇ ਨਾਂਅ ਨਾਲ ਜਾਣੇ ਗਏ। ਪੰਜਾਬ ਦੇ ਪਿੰਡਾਂ ਵਿਚ ਇਸ ਕਥਾ ਵਿਚਲੇ ਵਿਰੋਧ ਨੂੰ ਕਰਜ਼ ਮੰਨ ਲਿਆ ਗਿਆ ਤੇ ਇਹ ਕਿਹਾ ਗਿਆ ਕਿ ਜਦੋਂ ਰਾਹੂ ਤੇ ਕੇਤੂ ਆਪਣਾ ਕਰਜ਼ ਲੈਣ ਆਉਂਦੇ ਹਨ ਤਾਂ ਚੰਦਰਮਾ ਜਾਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ। ਰਾਹੂ ਤੇ ਕੇਤੂ ਦੇ ਰਥਾਂ ਦੇ ਕਾਲੇ ਘੋੜੇ ਅੰਨ•ੇ ਮੰਨੇ ਗਏ ਹਨ, ਇਸ ਲਈ ਗ੍ਰਹਿਣ ਸਮੇਂ ਅਸੁਰਾਂ ਦੇ ਵਾਰਿਸ ਸਮਝੇ ਜਾਂਦੇ ਦਲਿਤ ਜਾਤੀ ਦੇ ਲੋਕ ਗਲੀਆਂ ਵਿਚ ਅੰਨ•ੇ ਘੋੜੇ ਦਾ ਦਾਨ ਦੇ ਹੋਕਰੇ ਮਾਰਦੇ, ਗ੍ਰਹਿਣ ਸਮੇਂ, ਦੇਵਤਿਆਂ ਦੀਆਂ ਵਾਰਸ ਸਮਝੀਆਂ ਜਾਂਦੀਆਂ ਉ¤ਚ ਜਾਤੀਆਂ ਤੋਂ ਕਰਜ਼ ਮੰਗਣ ਹੁਣ ਵੀ ਜਾਂਦੀਆਂ ਹਨ। ਕਥਿਤ ਉ¤ਚ ਜਾਤੀਆਂ ਦੇ ਲੋਕ (ਕਿਸਾਨ ਵਪਾਰੀ) ਉਨ•ਾਂ ਨੂੰ ਅਨਾਜ ਇਸ ਲਈ ਦਾਨ ਦਿੰਦੇ ਹਨ ਤਾਂ ਜੋ ਰਥਾਂ ਦੇ ਅੰਨ•ੇ ਘੋੜੇ ਰਾਹੂ ਤੇ ਕੇਤੂ ਦੇ ਰਥਾਂ ਨੂੰ ਦੂਰ ਲੈ ਜਾਣ ਤੇ ਇਨ•ਾਂ ਦੇਵਤਿਆਂ ਦਾ ਗ੍ਰਹਿਣ ਦੂਰ ਹੋ ਜਾਵੇ। ਨਾਵਲ ਵਿਚ ਇਸ ਪੌਰਾਣਿਕ ਕਥਾ ਨੂੰ ਵਰਤਮਾਨ ਅਨੁਸਾਰ ਢਾਲਿਆ ਗਿਆ ਹੈ। ਪਿੰਡ ਦਾ ਦਲਿਤ ਪੰਚ ਚੰਦਰਮਾ ਦੇ ਗ੍ਰਹਿਣ ਸਮੇਂ ਵਿਹੜੇ ਦੇ ਲੋਕਾਂ ਨੂੰ ਦਾਨ ਲੈਣ ਨਹੀਂ ਜਾਣ ਦਿੰਦਾ ਕਿਉਂਕਿ ਉਹ ਹੀਣ ਭਾਵਨਾ ਨਾਲ ਦਾਨ ਨਹੀਂ ਲੈਣਾ ਚਾਹੁੰਦੇ ਬਲਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੁੰਦੇ ਹਨ। ਇਹ ਸਥਿਤੀ ਵਰਤਮਾਨ ਵਿਚ ਸ਼ਹਿਰਾਂ ਦੇ ਵਿਸਥਾਰ ਨਾਲ ਪਿੰਡਾਂ ਨੂੰ ਨਿਗਲਣ ਕਾਰਨ ਪੈਦਾ ਹੁੰਦੀ ਹੈ।
ਅੰਨ•ੇ ਘੋੜੇ ਦਾ ਦਾਨ ਭਾਰਤ ਸਰਕਾਰ ਦੇ ਫ਼ਿਲਮ ਵਿਕਾਸ ਡਵੀਜ਼ਨ ਵੱਲੋਂ ਬਣਾਈ ਗਈ ਹੈ। ਫ਼ਿਲਮ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਫ਼ਿਲਮਾਕੇ ਨਾਵਲ ਦੇ ਹਾਣ ਦਾ ਬਣਾਇਆ ਗਿਆ ਹੈ।
ਇਹ ਫ਼ਿਲਮ ਇਟਲੀ ਦੇ ਅੰਤਰ ਰਾਸ਼ਟਰੀ ਫ਼ਿਲਮ ਫੈਸਟੀਵਲ ਵਿਚ ਪ੍ਰਦਰਸ਼ਿਤ ਕੀਤੀ ਗਈ ਸੀ। 68 ਸਾਲ ਤੋਂ ਚੱਲ ਰਹੇ ਇਸ ਫ਼ਿਲਮ ਮੇਲੇ ਵਿਚ ਕਿਸੇ ਪੰਜਾਬੀ ਫ਼ਿਲਮ ਦੀ ਇਹ ਪਹਿਲੀ ਨੁਮਾਇਸ਼ ਸੀ। ਇਸ ਤੋਂ ਇਲਾਵਾ ¦ਦਨ, ਦੱਖਣੀ ਕੋਰੀਆ, ਆਬੂਧਾਬੀ, ਹਾਂਗਕਾਂਗ ਅਤੇ ਨਿਊਯਾਰਕ ਵਿਚ ਪ੍ਰਦਰਸ਼ਿਤ ਕੀਤੀ ਗਈ ਸੀ। ਸਭਨੀਂ ਥਾਂਈ ਫ਼ਿਲਮ ਦਾ ਭਰਪੂਰ ਸਵਾਗਤ ਕੀਤਾ ਗਿਆ। ਮਾਂ ਬੋਲੀ ਵਿਚ ਲੀਹੋਂ ਹਟਕੇ ਬਣ ਰਹੀਆਂ ਫ਼ਿਲਮਾਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ। ਇਹ ਫ਼ਿਲਮ ਅਤੇ ਇਸ ਦਾ ਡਾਇਰੈਕਟਰ ਗੁਰਵਿੰਦਰ ਸਿੰਘ ਉ¤ਘਾ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ ਸਮੁੱਚੀ ਫ਼ਿਲਮ ਦੀ ਟੀਮ ਪੰਜਾਬ ਸਰਕਾਰ ਵੱਲੋਂ ਸਨਮਾਨ ਦੀ ਹੱਕਦਾਰ ਹੈ।
ਪਰ ਫ਼ਿਲਮ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਅਤੇ ਪ੍ਰੋ: ਗੁਰਦਿਆਨ ਸਿੰਘ ਨੇ ਭਾਰਤੀ ਮੀਡੀਏ ਉ¤ਪਰ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਜਿਨ•ਾਂ ਫ਼ਿਲਮਾਂ ਵਿਚ ਨੌਜਵਾਨ ਪੀੜ•ੀ ਨੂੰ ਵਿਗਾੜਨ ਲਈ ਤਰ•ਾਂ-ਤਰ•ਾ ਦੇ ਮਸਾਲੇ ਪਾਏ ਹੁੰਦੇ ਹਨ ਉਨ•ਾਂ ਫ਼ਿਲਮਾਂ ਦੀ ਭਾਰਤੀ ਮੀਡੀਆ ਖਾਸ ਕਰਕੇ ਪੰਜਾਬ ਦਾ ਮੀਡੀਆ ਖੂਬ ਚਟਖਾਰੇ ਲੈ ਕੇ ਫ਼ਿਲਮਾਂ ਦੀਆਂ ਰਿਪੋਰਟਾਂ ਪੇਸ਼ ਕਰਦਾ ਹੈ। ਪਰ ਅੰਤਰ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੀ ਇਸ ਫ਼ਿਲਮ ਬਾਰੇ ਬਹੁਤ ਘੱਟ ਲਿਖਿਆ ਗਿਆ। ਸਾਡੇ ਲੋਕਾਂ ਨੂੰ ਅਜਿਹੀ ਫ਼ਿਲਮ ਦੇਖਣ ਦੀ ਆਦਤ ਹੀ ਨਹੀਂ ਪਈ ਉਹ ਬੰਦੇ ਦੀਆਂ ਅਜਿਹੀਆਂ ਅੰਦਰੂਨੀ ਗੱਲਾਂ ਨੂੰ ਸਮਝ ਸਕੇ। ਆਮ ਬੰਦਾ ਇਕ ਦਰਸ਼ਕ ਦੇ ਤੌਰ ’ਤੇ ਸਿਰਫ਼ ਤਮਾਸ਼ਾ ਵੇਖਣ ਜਾਂਦਾ ਹੈ। ਉਹ ਫ਼ਿਲਮ ਵੇਖਦਾ ਹੈ ਜਿਸ ਵਿਚ ਗਾਣੇ ਹੋਣ, ਜਿਸ ’ਚ ਮੁੰਡਾ ਕੁੜੀ ਖੇਤਾਂ ’ਚ ਭੱਜੇ ਗਾਣੇ ਗਾਉਂਦੇ ਹੋਣ, ਸਾਡੀ ਪੰਜਾਬਣ ਕੁੜੀ ਦੇ ਸਰੀਰ ਦੀ ਨੁਮਾਇਸ਼ ਕੀਤੀ ਹੋਵੇ। ਜਿਹੜੀ ਫ਼ਿਲਮ ’ਚ ਕਨੇਡਾ, ਅਮਰੀਕਾ ਦੀ ਗੱਲ ਹੁੰਦੀ ਹੈ ਉਹ ਵਧੀਆ ਲੱਗਦੀਆਂ ਹਨ। ਅੰਨ•ੇ ਘੋੜੇ ਦਾ ਦਾਨ ਵਰਗੀ ਕਲਾਤਮਿਕ ਫ਼ਿਲਮ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ।
ਗੁਰਨੈਬ ਸਿੰਘ ਸਾਜਨ ਦਿਓਣ
ਪਿੰਡ ਤੇ ਡਾਕ: ਦਿਓਣ
ਜ਼ਿਲ•ਾ : ਬਠਿੰਡਾ
ਮੋਬਾ: 98889-55757


0 comments:
Speak up your mind
Tell us what you're thinking... !