Headlines News :
Home » » ਗ਼ਜ਼ਲ

ਗ਼ਜ਼ਲ

Written By Unknown on Tuesday, 25 December 2012 | 00:03

ਨਾਮੋਸ਼ ਜੇਹੀ ਹਵਾ ਲੱਗੀ ਤਿਰੇ ਸ਼ਹਿਰ ਦੀ
ਕੇਹੀ ਵਗੀ ਚੰਦਰੀ ਛੇਵੀਂ ਨਦੀ ਜ਼ਹਿਰ ਦੀ

ਪਲਕਾਂ ਵਿਛਾ ’ਡੀਕਦੇ ਇਕ ਵਾਰ ਮੁਖੜਾ ਵਿਖਾ
ਪੁੱਤਾ! ਬਚੀ ਜਿੰਸਾਡੀ ਘੜੀ ਪਹਿਰ ਦੀ

ਨਾ ਵੰਡ ਕਾਣੀ ਰਹੇ ਭੁੱਖ-ਨੰਗ ਨਾ ਜੱਗ ’ਤੇ
ਆ ਮਿਲ ਕਰੋ ਸਿਰਜਣਾ ਇਕ ਨਵੀਂ ਲਹਿਰ ਦੀ

ਫਿਰ ਮਾਰ ਭੁੱਬਾਂ ਕਿਸਾਨ ਹਰੇਕ ਸੀ ਰੋਇਆ
ਹੜ੍ਹ ਲੈ ਗਿਆ ਰੋੜ੍ਹ ਸਾਰੀ ਫ਼ਸਲ ਜਦ ਲਹਿਰਦੀ

ਮਾਰੇ ਗਏ ਕੁਝ ਨਿਹੱਥੇ ਰੁਲ ਗਈ ਪੱਤ ਵੀ
ਸੀਨੇ ਪਈ ਧੂਹ ਆਈ ਰੁੱਤ ਜਦ ਕਹਿਰ ਦੀ

ਲੋਕੋ! ਕਰੋ ਨਾ ਮੁੱਹਬਤਾਂ ਸੱਚੀਆਂ ਦੀ ਕਥਾ
ਜਿੱਥੇ ਦਿਸੇ ਨਜ਼ਰ ਆ ਕੇ ਜਿਸਮ ’ਤੇ ਠਹਿਰਦੀ

ਅਰਮਾਨ ਦਿਲ ਦੇ ਉਲੀਕੇ ਹਰਫ਼ ਕੁਝ ਜੋੜ ਕੇ
ਮੈਂ ਜਾਣਦੀ ਨਾ ਅਜੇ ਤਾਂ ਰਮਜ਼ ਵੀ ਬਹਿਰ ਦੀ

 ਵਧਦਾ ਦਿਨੋ-ਦਿਨ ਗਿਆ ਜਦ ਸੀ ਬੋਝ ਕਰਜ਼ ਦਾ
 ਸ਼ੀਸ਼ੀ ਗਟਾ-ਗਟ ਉਨ੍ਹੇ ਫਿਰ ਪੀ ਲਈ ਜ਼ਹਿਰ ਦੀ

ਗਲਵੱਕੜੀ ਵਿੱਚ ਮਾਂ ਲੈ ਬਾਲ ਨੂੰ ਸੋਚਦੀ
ਚੁੱਲ਼ੇ ’ਚ ਨਾ ਅੱਗ ਆਈ ਠੰਢ ਵੀ ਕਹਿਰ ਦੀ ।

           .........

          ਗ਼ਜ਼ਲ
ਗੱਲਾਂ ਵਿੱਚੋਂ ਇਹ ਗੱਲ ਪੁਰਾਣੀ ।
ਮੁਕ ਜਾਣੀ ਆਖਰ ਰਾਮ ਕਹਾਣੀ ।

ਲੋਕਾ! ਮਾਪੇ ਕਿੰਝ ਉਥੇ ਹੱਸਣ,
ਔਲਾਦ ਕਰੇ ਜਦ ਕੁੱਤੇਖਾਣੀ ।

ਇਨਸਾਫ਼ ਲਈ ਹੈ ਤਰਲੇ ਪਾਵੇ,
ਦਰ-ਦਰ ਧੱਕੇ ਖਾਂਦੀ ਧੀ-ਰਾਣੀ ।

ਨਾ ਕਰ ਬੰਦੇ ਤੂੰ ਹੇਰਾ-ਫੇਰੀ,
ਸੱਚੀਂ ਲਿਖਿਆ ਹੈ ਵਿਚ ਗੁਰਬਾਣੀ ।

ਆ ਨਾ ਜਾਵੇ ਸੰਕਟ ਦਾ ਵੇਲਾ,
ਇਕ-ਇਕ ਬੂੰਦ ਬਚਾ ਲਉ ਪਾਣੀ ।

ਪਿੱਪਲ ਬੋਹੜ ਵਿਰਸੇ ’ਚੋਂ ਵਿਸਰੇ,
ਨਾ ਦਿਸਦੀ ਬਾਪੂਆਂ ਦੀ ਢਾਣੀ ।

ਵੀਡਿਓ ਗੇਮਾਂ ਨਾਲ ਜੁੜੇ ਬੱਚੇ,
ਹੁਣ ਦਾਦੀ ਤੋਂ ਨਾ ਸੁਣਨ ਕਹਾਣੀ ।

ਦੁਨੀਆ ਜਿਸਨੂੰ ਜੰਮਣ ਤੋਂ ਡਰਦੀ,
ਕੀ ਕਰਮ ਲਿਖਾ ਆਵੇ ਮਰਜਾਣੀ ।

ਨਾ ਚੁੱਲ੍ਹੇ-ਚੌਂਕੇ ਨੇੜੇ ਢੁੱਕੇ ,
ਜੀਨਾਂ ਪਾ ਭੁੱਲੀ ਸੂਟ ਸੁਆਣੀ ।


         ਸਿੰਮੀਪ੍ਰੀਤ ਕੌਰ
    ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ
         ਜਲਾਲਾਬਾਦ-152024
         94636-59167

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template