ਘਰ ਕੋਠੀ ਵਰਗਾ ਏ, ਚੰਗੀ ਆਉਂਦੀ ਪੈਲੀ ਵੇ,
ਸੂਰਤ ਵੀ ਤੇਰੀ ਚੰਨ ਵਰਗੀ, ਹੁੰਦੀ ਹੱਥ ਲਾਇਆਂ ਮੈਲੀ ਵੇ,
ਪਰ ਆਥਣੇ ਨਿੱਤ ਬੋਤਲ ਤੋਂ, ਪੁੱਟਣਾ ਭੁੱਲਦਾ ਡਾਟਾ ਨਾ…
ਇਕ ਤੇਰੀ ਦਾਰੂ ਚੰਦਰੀ ਐ, ਹੋਰ ਕਿਸੇ ਗੱਲ ਦਾ ਘਾਟਾ ਨਾ…
ਖੜੀਆਂ ਪੰਜ ਲਵੇਰੀਆਂ ਵੇ, ਦੁੱਧ ਦੀਆਂ ਨਦੀਆਂ ਵਹਿੰਦੀਆਂ ਨੇ,
ਘਿਉ ਲੱਸੀਆਂ ਦਾ ਤੋੜਾ ਨਈਂ, ਚਾਟੀਆਂ ਭਰੀਆਂ ਰਹਿੰਦੀਆਂ ਨੇ,
ਪਰ ਬਿਨਾ ਉਸ ਵੈਰਨ ਦੇ, ਕਿਉਂ ਭਿਜਦਾ ਤੇਰਾ ਗਾਟਾ ਨਾ…
ਇਕ ਤੇਰੀ ਦਾਰੂ ਚੰਦਰੀ ਐ, ਹੋਰ ਕਿਸੇ ਗੱਲ ਦਾ ਘਾਟਾ ਨਾ…
ਪੀ ਕੇ ਵੈਲੀ ਹੋ ਜਾਨੈ, ਫਿਰ ਬਕਰੇ ਬੁਲਾਉਨੈ ਤੂੰਂ,
ਰਾਤ ਅੱਧੀ ਗੁਜਰ ਜਾਂਦੀ, ਜਦੋਂ ਘਰ ਆਉਨੈ ਤੂੰਂ,
ਸਾਰਾ ਟੱਬਰ ਸਮਝਾਉਂਦਾ ਵੇ, ਕਿਸੇ ਦਾ ਮੰਨਦਾ ਆਖਾ ਨਾ…
ਇਕ ਤੇਰੀ ਦਾਰੂ ਚੰਦਰੀ ਐ, ਹੋਰ ਕਿਸੇ ਗੱਲ ਦਾ ਘਾਟਾ ਨਾ…
ਤੇਰਾ ਸੰਗ ਹੀ ਮਾੜਾ ਏ, ਨਾਲ ਤੂੰ ਰੱਲਿਐਂ ਜਿੰਨਾ ਦੇ,
ਇਹੋ ਜਿਹੇ ਜੜ੍ਹ ਤੋਂ ਪਟ ਧਰਦੇ, ਹੱਥਾਂ ਤੇ ਚੜ੍ਹਿਐਂ ਜਿੰਨਾ ਦੇ,
ਉਹ ਤਾਂ ਲੰਡੇ-ਚਿੱੜੇ ਨੇ ਵੇ, ਉਨਾਂ ਨਾਲ ਰਲਿਆ ਕਰ ਕਾਕਾ ਨਾ…
ਇਕ ਤੇਰੀ ਦਾਰੂ ਚੰਦਰੀ ਐ, ਹੋਰ ਕਿਸੇ ਗੱਲ ਦਾ ਘਾਟਾ ਨਾ…
ਚੁੱਪ ਹਾਂ ਬੜ੍ਹੇ ਹੀ ਚਿਰ ਦੀ ਮੈਂ, ਅੱਜ ਮੇਰੀ ਸੁਨਣੀ ਪਉ ਤੈਨੂੰ ਵੇ,
ਮੇਰੇ ਤੇ ਬੋਤਲ ਚੋਂ, ਇਕ ਚੁਨਣੀ ਪਊ ਤੈਨੂੰ ਵੇ,
“ਔਲਖਾ” ਤੁਰ ਜਾਊਂ ਪੇਕਿਆਂ ਨੂੰ, ਉਨਾਂ ਘਰ ਮੁਕਿਆ ਆਟਾ ਨਾ…
ਇਕ ਤੇਰੀ ਦਾਰੂ ਚੰਦਰੀ ਐ, ਹੋਰ ਕਿਸੇ ਗੱਲ ਦਾ ਘਾਟਾ ਨਾ…
ਚਾਨਣਦੀਪ ਸਿੰਘ ਔਲਖ
ਕਚਿਹਰੀ ਰੋਡ, ਮਾਨਸਾ
ਮੋਬਾ:9876888177

0 comments:
Speak up your mind
Tell us what you're thinking... !