Headlines News :
Home » » ਸੀ.ਪੀ.ਆਰ-10 ਇਕ ਜਾਨ ਬਚਾਊ ਸਾਧਨ - ਡਾ: ਭੋਲ੍ਹਾ ਸਿੰਘ ਸਰਜਨ

ਸੀ.ਪੀ.ਆਰ-10 ਇਕ ਜਾਨ ਬਚਾਊ ਸਾਧਨ - ਡਾ: ਭੋਲ੍ਹਾ ਸਿੰਘ ਸਰਜਨ

Written By Unknown on Sunday, 6 January 2013 | 00:33


ਪ੍ਰਚਲਤ ਸੀ.ਪੀ.ਆਰ ਤੋਂ ਇਲਾਵਾ ਹੁਣ ਇਸ ਦੀ ਨਵੀਂ ਸੋਧ ਸੀ.ਪੀ.ਆਰ-10(ਕਾਰਡਿਓ ਪਲਮੋਨਰੀ ਰੀਸੱਸੀਟੇਸ਼ਨ) ਕਾਫੀ ਪ੍ਰਚਾਰੀ ਜਾ ਰਹੀ ਹੈ। ਪਹਿਲਾਂ ਥੋੜਾ ਇਹ ਜਾਨਣ ਦੀ ਕੋਸ਼ਿਸ ਕਰਾਂਗੇ ਕਿ ਸੀ.ਪੀ.ਆਰ-10 ਦੀ ਲੋੜ ਕਦੋਂ ਅਤੇ ਕਿਥੇ ਪੈ ਸਕਦੀ ਹੈ ਅਤੇ ਇਹ ਕਿਵੇਂ ਜਾਨ ਬਚਾਉਣ ਵਿਚ ਸਹਾਈ ਹੋ ਸਕਦੀ ਹੈ।
ਦਿਲ ਦੀ ਧੜਕਣ ਇਕ ਬਹੁਤ ਹੀ ਸੂਖਮ ਬਿਜਲਈ ਸਿਸਟਮ ਦੁਾਆਰਾ ਜਨਮ ਤੋਂ ਮੌਤ ਤੀਕ ਲਗਾਤਾਰ ਚਲਦੀ ਰਹਿੰਦੀ ਹੈ।ਪ੍ਰੰਤੂ ਕਿਤੇ ਕਿਤੇ ਇਸਦੇ ਸੰਚਾਲਨ ਵਿਚ ਅਚਾਨਕ ਕੋਈ ਅੜਚਣ ਆਉਣ ਕਾਰਨ ਦਿਲ ਦੀ ਧੜਕਣ ਇਕ ਦਮ ਬੰਦ ਹੋ ਸਕਦੀ ਹੈ।ਇਸ ਨੂੰ ਸਡਨ ਕਾਰਡੀਅਕ ਅਰੈਸਟ ਕਿਹਾ ਜਾਂਦਾ ਹੈ। ਇਸ ਕਾਰਨ ਮਨੁਖ ਧੜਮ ਡਿਗਦਾ ਹੈ (ਛੋਲਲੳਪਸੲ) ਅਤੇ ਨਾਲ ਹੀ ਛੇਤੀ ਸਾਹ ਭੀ ਬੰਦ ਹੋ ਜਾਂਦਾ ਹੈ, ਇਸ ਨੂੰ ਕਲਿਨੀਲਕ ਡੈਥ ਆਖਦੇ ਹਨ।ਸਾਹ ਇਸ ਲਈ ਬੰਦ ਹੋ ਜਾਂਦਾ ਹੈ ਕਿਉਂਕੇ ਦਿਮਾਗ ਨੂੰ ਔਕਸੀਜਨ ਭਰਪੂਰ ਖੂਨ ਜਾਣਾ ਬੰਦ ਹੋ ਜਾਂਦਾ ਹੈ।ਦਿਲ ਦੀ ਧੜਕਣ ਅਚਾਨਕ ਬੰਦ ਹੋਣ ਦੇ ਕਈ ਕਾਰਨ ਹਨ। ਜਿਵੇਂ ਕੇ ਹਾਰਟ ਅਟੈਕ ( ਜਿਸ ਵਿਚ ਦਿਲ ਦੇ ਪੱਠੇ ਦੇ ਲਹੂ ਚੱਕਰ ਦਾ ਅਚਾਨਕ ਬੰਦ ਹੋ ਜਾਣ ਕਾਰਨ ਧੜਕਣ ਬੰਦ ਹੋ ਸਕਦੀ ਹੈ) , ਬਿਜਲੀ ਦਾ ਕਰੰਟ ਲਗਨਾ, ਔਕਸੀਜਨ ਰਹਿਤ ਵਾਤਾਵਰਣ ਵਿਚ ਫਸ ਜਾਣਾ, ਡੁਬਣਾ, ਅੱਤ ਜ਼ਿਆਦਾ ਸ਼ਰੀਰਕ ਮੁਸ਼ਕਤ, ਅਚਾਨਕ ਹਿਲਾ ਦੇਣ ਵਾਲੀ ਖਬਰ ਜਾਂ ਘਟਨਾਂ ਆਦਿ।ਦਿਲ ਦੀ ਧੜਕਣ ਕਿਤੇ ਭੀ ਅਤੇ ਕਿਸੇ ਭੀ ਸਮੇਂ ਹੋ ਬੰਦ ਸਕਦੀ ਹੈ।ਇਹ ਧਰਤੀ ਉਪਰ ਜਾਂ ਹਵਾਈ ਸਫਰ ਦੌਰਾਨ ਭੀ ਹੋ ਸਕਦੀ ਹੈ। ਬਿਹਤਰ ਇਹ ਹੁੰਦਾ ਹੈ ਕੇ ਜਦ ਤੱਕ ਡਾਕਟਰੀ ਸਹਾਇਤਾ ਨਾਂ ਪਹੁੰਚੇ ਜਾਂ ਦਿਲ ਨੂੰ ਬਿਜਲੀ ਦਾ ਝਟਕਾ ਲਗਾਣ ਵਾਲੀ ਮਸ਼ੀਨ ਨਾ ਉਪਲਬਧ ਨਾਂ ਹੋ ਜਾਵੇ ਅਤੇ ਜਾਂ ਮਨੁਖ ਦਾ ਦਿਲ ਅਤੇ ਸਾਹ ਨਾ ਚਲ ਪਏ ਓਦੋਂ ਤੀਕ ਸੀ.ਪੀ.ਆਰ-10 ਜਾਰੀ ਰੱਖੀ ਜਾਵੇ।ਇਸ ਲਈ ਜਰੂਰੀ ਹੋ ਜਾਂਦਾ ਹੈ ਕੇ ਘੱਟੋ ਘੱਟ ਦੋ ਆਦਮੀ ਵਾਰੀ ਵਾਰੀ ਦੋ ਦੋ ਮਿੰਟ ਲਈ ਕਰਦੇ ਰਹਿਣ।
                              ਪ੍ਰਚਲਤ ਸੀ.ਪੀ.ਆਰ ਵਿਚ ਮੁਰਦਾ ਦਿਖਦੇ ਸਰੀਰ ਵਿਚ ਮੂੰਹ ਨਾਲ ਮੂੰਹ ਲਗਾਕੇ ਸਾਹ ਦੇਣਾ ਪੈਂਦਾ ਹੈ। ਇਸ ਕਾਰਨ ਬਹੁਤੇ ਲੋਕ ਡਰ, ਸਹਿਮ, ਸੁਰੱਖਿਆ, ਇਨਫੈਕਸ਼ਨ ਜਾਂ ਸ਼ਰਮ ਪੱਖੋਂ ਅਜਿਹਾ ਕਰਨੋ ਝਿਜਕਦੇ ਹਨ।ਸੀ.ਪੀ.ਆਰ-10 ਵਿਚ ਸਿਰਫ ਹੱਥਾਂ ਨਾਲ ਕ੍ਰਿਆ ਹੋਣੀ ਹੈ ਇਸ ਲਈ ਕੋਈ ਡਰ ਜਾਂ ਝਿਜਕ ਨਹੀਂ ਹੋਵੇਗੀ। ਇਹ ਕ੍ਰਿਆ ਇਸ ਤੱਥ ਉਪਰ ਅਧਾਰਿਤ ਹੈ ਕਿ ਦਿਲ ਦੀ ਧੜਕਣ ਬੰਦ ਹੋਣ ਉਪਰ ਭੀ ਖੂਨ ਵਿਚ ਕਾਫੀ ਮਾਤਰਾ ਵਿਚ ਔਕਸੀਜਨ ਅਜੇ ਭੀ ਮੌਜੂਦ ਹੁੰਦੀ ਹੈ ਕੇ ਅਗਰ 10 ਮਿੰਟ ਦੇ ਅੰਦਰ  ਅੰਦਰ ਦਿਲ ਅਤੇ ਦਿਮਾਗ ਨੂੰ ਖੂਨ ਜਾਣ ਲਗ ਪਏ ਤਾਂ ਦੋਨੋਂ ਸੁਰਜੀਤ ਕੀਤੇ ਜਾ ਸਕਦੇ ਹਨ।ਇਸ ਤੋਂ ਇਲਾਵਾ ਛਾਤੀ ਨੂੰ ਪੰਪ ਕਰਨ ਸਮੇਂ ਥੋੜੀ ਥੋੜੀ ਹਵਾ  ਫੇਫੜਿਆਂ ਵਿਚ ਆਉਂਦੀ ਜਾਂਦੀ ਰਹਿੰਦੀ ਹੈ।ਅਗਰ ਫੇਫੜਿਆਂਿ ਨੂੰ ਖੂਨ ਭੀ ਜਾਣ ਲੱਗ ਪਏ ਇਸ ਨੂੰ ਔਕਸੀਜਨ ਮਿਲ ਜਾਂਦੀ ਹੈ। ਖੂਨ ਨੂੰ ਫੇਫੜਿਆਂ ਵਿਚੋਂ ਔਕਸੀਜਨ ਜਜ਼ਬ ਕਰਨ ਲਈ ਇਕ ਸਕਿੰਟ ਦੇ ਥੋੜੇ ਜਿੰਨੇ ਅੰਸ਼ ਦਾ ਸਮਾਂ ਲਗਦਾ ਹੈ।
                              ਜਦ ਕਦੇ ਵੀ ਤੁਸੀਂ ਵੇਖੋ ਕੇ ਕੋਈ ਇਨਸਾਨ ਅਚਾਨਕ ਲੁੜਕ ਜਾਂਦਾ ਹੈ (ਕੁਲੈਪਸ), ਡਿਗਣ ਉਪਰੰਤ ਛੂਹਣ ਜਾਂ ਬੁਲਾਉਣ ਉਪਰ ਕੋਈ ਜਵਾਬ ਜਾਂ ਪ੍ਰਤਿਕ੍ਰਿਆ ਨਹੀਂ ਹੁੰਦੀ, ਸਾਹ ਨਾਲ ਛਾਤੀ ਨਹੀਂ ਹਿਲਦੀ, ਆਪਣੀ ਗੱਲ੍ਹ ਉਸ ਦੀਆਂ ਨਾਸਾਂ ਕੋਲ ਕਰਿਆਂ ਕੋਈ ਹਵਾ ਦੀ ਕੋਈ ਹਰਕਤ ਮਹਿਸੂਸ ਨਹੀਂ ਹੁੰਦੀ। ਅਗਰ ਨਬਜ਼ ਵੇਖਣੀ ਆਉਂਦੀ ਹੈ ਤਾਂ ਗਰਦਨ ਜਾਂ ਵੀਣੀ ਟੋਹਿਆਂ ਕੋਈ ਨਬਜ਼ ਨਹੀਂ ਮਿਲੇਗੀ, ਪ੍ਰੰਤੂ ਇਹ ਜ਼ਰੂਰੀ ਨਹੀਂ ਹੈ।ਅਜੇਹੀ ਹਾਲਤ ਵਿਚ ਮਨੁੱਖ ਨੂੰ ਪਿੱਠ ਉਪਰ ਲਿਟਾ ਕੇ ਪਹਿਲਾਂ ਛਾਤੀ ਉਪਰ (ਦੋਨਾ ਨਿਪਲਾਂ ਜਾਂ ਔਰਤਾਂ ਵਿਚ ਦੋਨਾਂ ਛਾਤੀਆਂ ਵਿਚਕਾਰ ਕੇਂਦਰ ਵਿਚ ਹੱਡੀ ਉਪਰ) ਇਕ ਫੁਟ ਦੀ ਦੂਰੀ ਤੋਂ ਹੱਥ ਲਿਜਾਕੇ ਦੋ ਤਿੰਨ ਵਾਰ ਧੱਫੇ ਜਾਂ ਮੁਕੀਆਂ ਮਾਰੋ। ਹੋ ਸਕਦਾ ਹੈ ਏਨੇ ਨਾਲ ਹੀ ਕੋਈ ਹਰਕਤ ਸ਼ੁਰੂ ਹੋ ਜਾਵੇ ਨਹੀਂ ਤਾਂ  ਫੌਰਨ ਗੋਡਿਆਂ ਭਾਰ ਬੈਠ ਕੇ ਇਕ ਹੱਥ ਦੀ ਹਥੇਲੀ ਦੀ ਅੱਡੀ ਅਤੇ ਫਿਰ ਦੂਸਰਾ ਹੱਥ ਪਹਿਲੇ ਉਪਰ ਰੱਖ ਕੇ, ਉਪਰਲੇ ਹੱਥ ਦੀਆਂ ਉਂਗਲਾਂ ਹੇਠਲੇ ਹੱਥ ਦੀਆਂ ਉਂਗਲਾਂ ਵਿਚ ਫਸਾ ਕੇ, ਕੂਹਣੀਆਂ ਸਿਧੀਆਂ ਰੱਖਦਿਆਂ ਇਕ ਮਿੰਟ ਵਿਚ 100 ਵਾਰ ਛੇਤੀ ਛੇਤੀ ਜੋਰ ਨਾਲ ਛਾਤੀ ਦੇ ਕੇਂਦਰ ਦੀ ਹੱਡੀ ਉਪਰ ਵਾਰ ਵਾਰ ਪੰਪ ਕਰਨਾ ਸ਼ੁਰੂ ਕਰੋ। ਦਬਾਉਣ ਸਮੇਂ ਛਾਤੀ ਇਕ ਤੋਂ ਡੇੜ ਇੰਚ ਹੇਠਾਂ ਜਾਣੀ ਚਾਹੀਦੀ ਹੈ ਅਤੇ ਨਾਲ ਹੀ  ਛੱਡਣੀ ਭੀ ਹੈ ਤਾਂ ਕਿ ਛਾਤੀ ਵਾਪਿਸ ਉਛਲੇ (ਬਾਂਊਸ ਕਰੇ) । ਇਸ ਤਰਾਂ 0.6 ਸਕਿੰਟ ਵਿਚ ਇਕ  ਵਾਰ ਛਾਤੀ ਪੰਪ ਕਰਨੀ ਹੈ। ਇਸ ਤੇਜ਼ ਰਫਤਾਰ ਨਾਲ ਇਹ ਕ੍ਰਿਆ ਕਰਦਿਆਂ ਬੰਦਾ 2 ਮਿੰਟ ਵਿਚ ਥਕ ਸਕਦਾ ਹੈ। ਇਸ ਲਈ ਇਕ ਹੋਰ ਆਦਮੀ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ 2-2 ਮਿੰਟ ਦੀ ਰੌਲ ਨਾਲ ਇਹ ਘੱਟੋ ਘੱਟ 10 ਮਿੰਟ ਜਾਰੀ ਰੱਖਿਆ ਜਾ ਸਕੇ।ਜਦ ਸੀ.ਪੀ.ਆਰ ਚਲਦਿਆਂ ਡਿਗੇ ਬੰਦੇ ਵਿਚ ਕੋਈ ਹਲਚਲ ਜਾਪੇ ਜਾਂ ਸਾਹ ਚਲਣਾ ਸ਼ੁਰੂ ਹੋ ਜਾਵੇ ਜਾਂ ਕਿਸੇ ਨੁੰ ਨਬਜ਼ ਮਹਿਸੂਸ ਹੋਵੇ ਤਾਂ ਇਹ ਕ੍ਰਿਆ ਬੰਦ ਕਰਕੇ ਛੇਤੀ ਤੋਂ ਛੇਤੀ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਇਸ ਵਿਧੀ ਵਿਚ ਮੂੰਹ ਰਾਹੀਂ ਸਾਹ ਨਹੀਂ ਦੇਣਾ ਪਿਆ। ਹਾਂ ਕੋਈ 20-30% ਮਰੀਜ਼ਾਂ ਵਿਚ  ਤੋਂ 2 ਤੋ 6 ਪਸਲੀਆਂ ਕਰੈਕ ਹੋ ਸਕਦੀਆਂ ਹਨ। ਪ੍ਰਤੂ ਕੋਈ ਗੱਲ ਨਹੀਂ  ਬੰਦਾ ਸੁਰਜੀਤ ਹੋ ਗਿਆ ਤਾਂ ਪਸਲੀਆਂ ਤਾਂ ਜੁੜ ਹੀ ਜਾਣਗੀਆਂ। ਮਰੇ ਨਾਲੋਂ ਟੁਟੀਆਂ ਪਸਲੀਆਂ ਵਾਲਾ ਜਿਉਂਦਾ ਭਲਾ! ਸੀ.ਪੀ.ਆਰ-10 ਨਵੇਂ ਜੰਮੇਂ ਬੱਚਿਆਂ ਅਤੇ ਡੁਬੇ ਵਿਅਕਤੀ ਨੂੰ ਪਾਣੀ ਵਿਚੋਂ ਕੱਢਕੇ ਨਹੀਂ ਵਰਤਣਾਂ ਕਿਉਂਕੇ ਇਥੇ ਮੂੰਹ ਤੋਂ ਮੂੰਹ ਰਾਹੀਂ ਸਾਹ ਦੇਣਾ ਲਾਜ਼ਮੀ ਹੁੰਦਾ ਹੈ।ਇਥੇ ਕਿਹਾ ਜਾ ਸਕਦਾ ਹੈ ਕਿ ਕਿਸੇ ਦੀ ਅਚਾਨਕ ਮੌਤ ਉਪਰ ਆਪਣੀ ਛਾਤੀ ਪਿੱਟਣ ਦੀ ਬਜਾਏ ਇਸ ਕ੍ਰਿਆ ਰਾਹੀਂ ਉਸ ਦੀ ਛਾਤੀ ਪਿੱਟੀ ਜਾਏ ਤਾਂ ਸ਼ਾਇਦ ਉਹ ਬੱਚ ਸਕੇ।ਸੀ.ਪੀ.ਆਰ-10 ਦਾ ਅਭਿਆਸ ਜਿੳੇੁਂਦੇ ਬੰਦੇ ਉਪਰ ਨਹੀਂ ਸਿਰਫ ਪਲਾਸਟਿਕ ਦੀ ਡੱਮੀ ਉਪਰ ਹੀ ਕੀਤਾ ਜਾ ਸਕਦਾ ਹੈ।ਇਹ ਵਿਧੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ,  ਫੈੇਕਟਰੀਆਂ, ਮੇਲਿਆਂ ਅਤੇ ਹੋਰ ਸੰਸਥਾਵਾਂ ਜਿਥੇ ਬਹੁਤ ਲੋਕਾਂ ਦਾ ਆਉਣ ਜਾਣ ਹੋਵੇ ਓਥੇ ਹਰ ਇਕ ਨੂੰ ਸਿਖ ਅਤੇ ਸਮਝ ਲੈਣੀ ਚਾਹੀਦੀ ਹੈ।ਇੰਟਰਨੈਟ ਉਪਰ ਭੀ ਇਸ ਦੀ ਡੈਮੋ ਵੇਖੀ ਜਾ ਸਕਦੀ ਹੈ। eMedinewsS.co/org ਉਪਰ ਭੀ ਇਹ ਡੈਮੋ ਉਪਲਬਧ ਹੈ।
ਡਾ: ਭੋਲ੍ਹਾ ਸਿੰਘ ਸਰਜਨ,
ਡਾਇਰੈਕਟਰ ਸਰਜੀਕਲ ਸੇਵਾਵਾਂ,
ਪਾਰਵਤੀ ਦੇਵੀ ਹਸਪਤਾਲ, ਅੰਮ੍ਰਿਤਸਰ
9815330105
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template