ਹਰ ਨਵਾਂ ਸਾਲ ਸਾਡੇ ਲਈ ਕੁਝ ਨਵਾਂ ਲੈ ਕੇ ਆਉਂਦਾ ਹੈ, ਨਵੀਆਂ ਉਮੀਦਾਂ, ਨਵੇਂ ਸੁਪਨੇ ਤੇ ਅਸੀਂ ਹਮੇਸ਼ਾ ਵਾਂਗ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਤੇ ਲੱਗ ਜਾਂਦੇ ਹਾਂ ਪਰ ਕੋਈ ਇਹ ਨਹੀਂ ਸੋਚਦਾ ਕਿ ਸਾਡੇ ਆਪਣੇ ਦੇਸ਼ ਪ੍ਰਤੀ ਵੀ ਕੁਝ ਫਰਜ਼ ਹਨ, ਹਰ ਇੱਕ ਨੂੰ ਆਪਣੇ ਆਪ ਨਾਲ ਮਤਲਬ ਹੈ।ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ, ਬੀਤੇ ਦਿਨੀਂ ਦਿੱਲੀ ਵਿੱਚ ‘ਸਮੂਹਿਕ ਬਲਾਤਕਾਰ’ ਦਾ ਸ਼ਿਕਾਰ ਹੋਈ 23 ਸਾਲਾਂ ਨੌਜਵਾਨ ਕੁੜੀ ਨਾਲ ਇਹ ਹਾਦਸਾ ਪੂਰੇ ਭਾਰਤ ਲਈ ਸ਼ਰਮਨਾਕ ਰਿਹਾ, ਕਿਉਂਕਿ ਇਹ ਦਰਿੰਦਗੀ ਦੀ ਹੱਦ ਸੀ।
ਇਸ ਘਟਨਾ ਕਈ ਸਵਾਲ ਖੜੇ ਕਰ ਦਿੱਤੇ ਹਨ…ਜਿਵੇਂ ਕਿ ਕੀ ਸਾਡੀ ਸਰਕਾਰ ਇੰਨੀ ਕਮਜ਼ੋਰ ਹੈ? ਕੀ ਸਾਡੇ ਦੇਸ਼ ਵਿੱਚ ਅੱਜ ਵੀ ਕੁੜੀਆਂ ਸੁਰੱਖਿਅਤ ਨਹੀਂ ਹਨ? ਕੀ ਲੋਕਾਂ ਦਾ ਗੁੱਸਾ ਫਾਲਤੂ ਜਾਏਗਾ? ਕੀ ਕੋਈ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਬਾਹਰ ਕੰਮ ਜਾਂ ਪੜ੍ਹਨ ਲਈ ਭੇਜਣਗੇ? ਇਸ ਤਰ੍ਹਾਂ ਦੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਹਨ। ਲੋਕ ਇਸ ਘਟਨਾ ਦਾ ਵਿਰੋਧ ਪੂਰੇ ਜੋਸ਼ ਵਿੱਚ ਕਰ ਰਹੇ ਹਨ..ਤੇ ਕੁਝ ਇਸਦਾ ਜ਼ਿੰਮੇਵਾਰ ਸਰਕਾਰ ਨੂੰ ਠਹਿਰਾ ਰਹੇ ਹਨ..ਪਰ ਕੀ ਇਹ ਸਹੀ ਹੈ?? ਅਸੀਂ ਹਰ ਘਟਨਾ ਦਾ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਉਂਦੇ ਹਾਂ। ਅਸੀਂ ਜਾਣਦੇ ਹਾਂ ਕਿ ਸਰਕਾਰ ਦਾ ਕੰਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਹੁੰਦਾ ਹੈ,ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ।ਪਰ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਹੈ..ਅਸੀਂ ਆਪਣੀਆਂ ਕਦਰਾਂ-ਕੀਮਤਾਂ ਭੁੱਲ ਬੈਠੇ ਹਾਂ। ਇੱਥੇ ਗਲਤੀ ਪੂਰੇ ਸਿਸਟਮ ਦੀ ਹੈ…
ਸਭ ਤੋਂ ਪਹਿਲਾਂ ਤੇ ਇਹ ਆ ਕਿ ਸਾਨੂੰ ਇਸ ਕਾਬਿਲ ਹੋਣਾ ਚਾਹੀਦਾ ਆ ਕਿ ਅਸੀਂ ਆਪਣੀ ਸੁਰੱਖਿਆ ਆਪ ਕਰ ਸਕੀਏ..ਅਸੀਂ ਸਾਰੇ ਪੱਛਮੀ ਰੰਗ ਵਿੱਚ ਰੰਗੀ ਜਾ ਰਹੇ ਹਾਂ..ਕਈ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਕਿ ਉਸਨੂੰ ਇੰਨੀ ਰਾਤ ਤੱਕ ਬਾਹਰ ਨਹੀਂ ਸੀ ਰਹਿਣਾ ਚਾਹੀਦਾ…ਉੰਝ ਤਾਂ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ,ਉਹ ਵੀ ਬਾਹਰ ਜਾ ਕੇ ਕੰਮ ਕਰ ਸਕਦੀਆਂ ਹਨ..ਤੇ ਜੇ ਉਹ ਇੱਦਾਂ ਕਰਦੀਆਂ ਹਨ ਤਾਂ ਕਈ ਮੁੰਡਿਆਂ ਦੀਆਂ ਨਿਗਾਹਾਂ ਉਹਨਾਂ ਨੂੰ ਗਲਤ ਨਜ਼ਰਾਂ ਨਾਲ ਦੇਖਦੇ ਹਨ…ਜਿਸਦਾ ਸਿੱਟਾ ‘ਬਲਾਤਕਾਰ’ ਨਿਕਲਦਾ ਹੈ। ਹੁਣ ਦੱਸੋ ਇਸ ਵਿੱਚ ਸਰਕਾਰ ਦਾ ਕੀ ਦੋਸ਼ ਹੈ, ਜੱਦ ਅਸੀਂ ਖੁੱਦ ਆਪਣੀ ਮਰਿਆਦਾ ਭੁੱਲੀ ਜਾ ਰਹੇ ਹਾਂ।
ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਖ਼ਤ ਕਾਨੂੰਨ ਬਣਾਵੇ ਤਾਂ ਕਿ ਦੇਸ਼ ਦਾ ਹਰ ਨਾਗਰਿਕ ਸੁਰੱਖਿਅਤ ਰਹੇ।।ਲੋਕ ਇਸ ਵਿੱਚ ਪੁਲਿਸ ਨੂੰ ਵੀ ਗਲਤ ਕਹਿ ਰਹੇ ਨੇ..ਸ਼ਾਇਦ ਉਹ ਇਹ ਰਹੇ ਨੇ ਕਿ ਪੁਲਿਸ ਨੇ ਹੀ ਉਸ ਕੁੜੀ ਨੂੰ ਸੜਕ ਤੋਂ ਚੁੱਕਿਆ ਸੀ,,ਉਦੋਂ ਉਹ ਲੋਕ ਕਿੱਥੇ ਸੀ ਜਦੋਂ ਉਹ ਸੜਕ ਤੇ ਪਈ ਕਰਾਹ ਰਹੀ ਸੀ??? ਸ਼ੋ ਕੁੱਲ-ਮੁੱਕ ਦੀ ਗੱਲ ਇਹ ਹੈ ਕਿ ਕਿਸੇ ਨੂੰ ਦੋਸ਼ ਦੇਣ ਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਆਪਣੀ ਜਗ੍ਹਾ ਸਹੀ ਹੋਵਾਂਗੇ…।
ਦਮਨਜੀਤ ਕੌਰ,98030-48200,
ਬੀ.ਜੇ.ਐਮ.ਸੀ. 6
ਡੀ.ਏ.ਵੀ ਕਲੇਜ,ਅੰਮ੍ਰਿਤਸਰ।

0 comments:
Speak up your mind
Tell us what you're thinking... !