Headlines News :
Home » » ਕੀ ਔਰਤਾਂ ਪ੍ਰਤੀ ਸਮਾਜ ਦਾ ਨਜਰੀਆ ਬਦਲੇਗਾ? - ਯਾਦਵਿੰਦਰ ਸਫੀਪੁਰ

ਕੀ ਔਰਤਾਂ ਪ੍ਰਤੀ ਸਮਾਜ ਦਾ ਨਜਰੀਆ ਬਦਲੇਗਾ? - ਯਾਦਵਿੰਦਰ ਸਫੀਪੁਰ

Written By Unknown on Sunday, 6 January 2013 | 00:19


                   ਵਰਤਮਾਨ ਸਮੇ ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਇਕ ਸੰਸਾਰ ਵਿਆਪੀ ਸਮੱਸਿਆ ਬਣ ਚੁੱਕੀ ਹੈ। ਇਹ ਭਾਵਨਾ ਭਾਰਤ ਵਰਗੇ ਅਵਿਕਸਿਤ ਦੇਸਾਂ ਵਿੱਚ ਵਧੇਰੇ ਹੈ। ਜਿਸ ਲਈ ਸਮਾਜਿਕ ਮਾਨਤਾਵਾਂ, ਢਿੱਲੀ ਅਮਨ ਕਾਨੂੰਨ ਦੀ ਵਿਵਸਥਾ ਅਤੇ ਭ੍ਰਿਸਟ ਰਾਜਤੰਤਰ ਮੁੱਖ ਤੌਰ ਤੇ ਜਿੰਮੇ ਵਾਰ ਹਨ। ਸਾਡੇ ਦੇਸ ਵਿੱਚ ਸੱਭਿਅਤਾ ਦੇ ਮੁੱਢਲੇ ਸਮੇ ਤੋ ਹੀ ਮਨੂੰਵਾਦੀ ਸਿਧਾਂਤਾ ਅਨੁਸਾਰ ਸਤੀ ਪ੍ਰਥਾ, ਔਰਤਾਂ ਨੂੰ ਸੁਤੰਤਰ ਰੂਪ ਵਿੱਚ ਵਿਚਰਨ ਨਾ ਦੇਣਾ, ਘਰ ਦੀ ਚਾਰ ਦੀਵਾਰੀ ਜਾਂ ਪਰਦੇ ਵਿੱਚ ਰਹਿਣ ਦਾ ਉਪਦੇਸ ਦੇਣਾ, ਇਕੱਲੇ ਕਿਤੇ ਦੂਰ ਨੇੜੇ ਨਾ ਜਾਣ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਜਗਾਈ ਰੱਖਣ ਵਾਲਾ ਵਾਤਾਵਰਨ ¦ਬੇ ਸਮੇ ਤੋ ਹੀ ਪਸਰਿਆ ਆ ਰਿਹਾ ਹੈ ਤੇ ਇਹ ਵਾਤਾਵਰਨ ਔਰਤਾਂ ਨੂੰ ਆਪਣੇ ਬਚਪਨ ਤੋ ਹੀ ਜੀਵਨ ਦੇ ਪਲ ਪਲ ਵਿੱਚ ਅਤੇ ਆਲੇ ਦੁਆਲੇ ਵਿਚਰਨ ਸਮੇ ਅਸੁਰੱਖਿਆ ਦਾ ਅਹਿਸਾਸ ਕਰਾਉਦਾ ਰਹਿੰਦਾ ਹੈ। 
                  ਔਰਤਾਂ ਨੂੰ ਸਮਾਜ ਵਿੱਚ ਹਰ ਪੱਧਰ ਤੇ ਜਿਨਸੀ ਤੇ ਮਾਨਸਿਕ ਸੋਸਣ ਦਾ ਸਾਹਮਣਾ ਕਰਨਾ ਪੈਦਾ ਹੈ। ਪਿਛਲੇ ਵੀਹ ਦਿਨਾਂ ਦੌਰਾਨ ਬਾਲ ਸੌਸਣ, ਛੇੜਖਾਨੀ, ਗੈਗਰੇਪ ਤੇ ਤੇਜਾਬ ਸੁੱਟਣ ਜਿਹੀਆਂ ਸੈਕੜੇ ਘਟਨਾਵਾਂ ਸਾਹਮਣੇ ਆਈਆ ਹਨ। ਜੋ ਔਰਤਾਂ ਪ੍ਰਤੀ ਘੋਰ ਅਪਰਾਧ ਦੀਆਂ ਪ੍ਰਤੱਖ ਉਦਾਹਾਰਣਾਂ ਹਨ। ਦਿੱਲੀ ਗੈਗਰੇਪ ਦੀ ਪੀੜਤਾ ਪੈਰਾ ਮੈਡੀਕਲ ਦੀ ਵਿਦਿਆਰਥਣ ਦਾਮਿਨੀ ਸਿੰਗਾਪੁਰ ਦੇ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜਦੇ ਲੜਦੇ ਦਮ ਤੋੜ ਗਈ। ਇਸ ਘਟਨਾ ਨੂੰ ਪੜ ਸੁਣ ਕੇ ਹਰੇਕ ਦੇਸ ਵਾਸੀ ਦਾ ਦਿਲ ਹਿੱਲ ਗਿਆ। ਭਾਵੇ ਸਰਕਾਰ ਨੇ ਸਿਫਰ ਕਾਲ ਦੌਰਾਨ ਸੰਸਦ ਦੇ ਦੋਹਾ ਸਦਨਾ ਵਿੱਚ ਇਸ ਘੋਰ ਅਪਰਾਧ ਦੀ ਕਰੜੀ ਨਿੰਦਾ ਕੀਤੀ ਪਰੰਤੂ 21 ਵੀ ਸਦੀ ਦੇ ਲੋਕਤੰਤਰ ਦੇ ਂਿੲਤਿਹਾਸ ਵਿੱਚ ਇਹ ਅਪਰਾਧ ਕਾਲਾ ਅਧਿਆਇ ਬਣ ਗਿਆ ਹੈ।
                  ਅੱਜ ਭਾਵੇ ਭਾਰਤ ਸੁਤੰਤਰ ਦੇਸ ਹੈ ਤੇ ਇੱਥੇ ਕਾਨੂੰਨ ਮੁਤਾਬਕ ਔਰਤ-ਮਰਦ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਹੈ। ਲੋਕਰਾਜੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਵਿਕਸਿਤ ਦੇਸਾਂ ਦੇ ਪ੍ਰਭਾਵ ਅਤੇ ਵਿਸਵ ਪੱਧਰ ਉਤੇ ਨਾਰੀ ਚੇਤਨਾ ਤੇ ਸਸਤਰੀਕਰਨ ਲਈ ਹੋਏ ਉਦਮ ਅਜੋਕੇ ਸਮੇ ਵਿੱਚ ਔਰਤਾਂ ਨੂੰ ਸੁਤੰਤਰ ਰੂਪ ਵਿੱਚ ਸਕਤੀਸਾਲੀ ਢੰਗ ਨਾਲ ਵਿਚਰਨ ਲਈ ਉਤਸਾਹਿਤ ਕਰ ਰਹੇ ਹਨ। ਜਿਸਦੇ ਸਿੱਟੇ ਵਜੋ ਔਰਤਾਂ ਹਰ ਖੇਤਰ ਵਿੱਚ ਪਹਿਲਾ ਨਾਲੋ ਅਜਾਦਾਨਾ ਤੌਰ ਤੇ ਸਕਤੀਸਾਲੀ ਰੂਪ ਵਿੱਚ ਉਭਰ ਰਹੀਆ ਹਨ। ਔਰਤਾਂ ਵਿਗਿਆਨ, ਤਕਨਾਲੋਜੀ, ਪ੍ਰਸਾਸਕੀ ਤੇ ਸਿਆਸੀ ਖੇਤਰ ਵਿੱਚ ਗੁਣਾਤਮਕ ਪੱਧਰ ਤੇ ਪੁਲਾਘਾਂ ਪੁੱਟ ਰਹੀਆ ਹਨ, ਪਰੰਤੂ ਉਹਨਾ ਵਿੱਚ ਅਸੁਰੱਖਿਆ ਦੀ ਭਾਵਨਾ ਜਿਉ ਦੀ ਤਿਉ ਕਾਇਮ ਹੈ। ਪਿਛਲੇ ਦਹਾਕੇ ਦੌਰਾਨ ਪੱਛਮੀ ਸੱਭਿਅਤਾ ਦਾ ਬੇਲੋੜਾ ਪ੍ਰਭਾਵ, ਨੈਤਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਤੇ ਢਿੱਲੀ ਅਮਨ ਕਾਨੂੰਨ ਦੀ ਵਿਵਸਥਾ ਕਾਰਨ ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਨੇ ਆਪਣੀ ਜਕੜ ਵਧੇਰੇ ਪੀਡੀ ਕਰ ਲਈ ਹੈ। ਅੱਜ ਔਰਤ ਜਨਮ ਲੈਣ ਤੋ ਪਹਿਲਾ ਨਾ ਤਾਂ ਮਾਂ ਦੇ ਪੇਟ ਵਿੱਚ ਤੇ ਨਾ ਹੀ ਜਨਮ ਲੈਣ ਤੋ ਪਿਛੋ ਬਚਪਨ ਵਿੱਚ ਗੁੱਡੀਆਂ ਪਟੋਲੇ ਖੇਡਦੀ ਸੁਰੱਖਿਅਤ ਹੈ। ਅਜੋਕੇ ਸਮੇ ਸਮਾਜਿਕ ਕਦਰਾਂ ਕੀਮਤਾਂ ਵਿੱਚ ਇੰਨਾ ਡੂੰਘਾ ਨਿਘਾਰ ਆ ਗਿਆ ਹੈ ਕਿ ਔਰਤ ਨਾ ਧੀ ਦੇ ਰੂਪ ਵਿੱਚ, ਨਾ ਵਿਦਿਆਰਥਣ ਦੇ ਰੂਪ ਵਿੱਚ, ਨਾ ਪਤਨੀ ਦੇ ਰੂਪ ਵਿੱਚ, ਨਾ ਹੀ ਨੂੰਹ ਦੇ ਰੂਪ ਵਿੱਚ, ਨਾ ਹੀ ਘਰੇਲੂ ਔਰਤ ਦੇ ਰੂਪ ਵਿੱਚ ਤੇ ਨਾ ਹੀ ਮੁਲਾਜਮ ਦੇ ਰੂਪ ਵਿੱਚ ਸੁਰੱਖਿਅਤ ਹੈ। ਔਰਤ ਆਪਣੇ ਆਪ ਨੂੰ ਕਿਸੇ ਵੀ ਜਗਾ ਸੁਰੱਖਿਅਤ ਮਹਿਸੂਸ ਨਹੀ ਕਰਦੀ। ਘਰ ਤੋ ਬਾਹਰ ਪੈਰ ਪੁੱਟਦਿਆ ਉਹ ਭਾਵੇ ਕਿੰਨੀ ਵੀ ਦਲੇਰ ਕਿਉ ਨਾ ਬਣੇ, ਅਸੁਰੱਖਿਆ ਦੀ ਭਾਵਨਾ ਉਸਦੇ ਅਚੇਤ ਮਨ ਵਿੱਚ ਕਿਤੇ ਨਾ ਕਿਤੇ ਟਿਕੀ ਉਸਲਵੱਟੇ ਲੈਦੀ ਰਹਿੰਦੀ ਹੈ। ਉਸਨੂੰ ਗਲੀਆਂ, ਸੜਕਾਂ, ਬਾਜਾਰ, ਬੱਸਾਂ, ਗੱਡੀਆਂ, ਸਕੂਲ, ਕਾਲਜ, ਦਫਤਰ, ਵਿਆਹ ਦੀਆਂ ਪਾਰਟੀਆਂ, ਸਮਾਗਮਾਂ ਵਿੱਚ ਸਮੂਲੀਅਤ ਤੇ ਧਾਰਮਿਕ ਅਸਥਾਨ ਸਭ ਅਸੁਰੱਖਿਅਤ ਪ੍ਰਤੀਤ ਹੁੰਦੇ ਹਨ।
                     ਔਰਤਾਂ ਨੂੰ ਕੋਈ ਭੱਦੇ ਮਖੌਲ ਕਰਨ ਵਾਲਾ ਦਿਸਦਾ ਹੈ, ਕੋਈ ਛੇੜਛਾੜ ਕਰਦਾ ਮਹਿਸੂਸ ਹੁੰਦਾ ਹੈ, ਕਿਧਰੇ ਕੋਈ ਉਸਦਾ ਪਿੱਛਾ ਕਰਦਾ ਨਜਰ ਆਉਦਾ ਹੈ, ਕਿਧਰੇ ਕੋਈ ਖਹਿ ਕੇ ¦ਘਦਾ ਹੈ, ਕੋਈ ਉਸਦੇ ਨਾਲ ਬੱਸ ਵਿੱਚ ਜੁੜ ਕੇ ਬੈਠਦਾ ਹੈ, ਕੋਈ ਟੁੱਟਿਆ ਆਸਕ ਉਸ ਉਤੇ ਤੇਜਾਬ ਸੁੱਟ ਦਿੰਦਾ ਹੈ ਜਾਂ ਕੋਈ ਅਧਿਆਪਕ ਆਪਣੇ ਉਚੇ ਸੁੱਚੇ ਜਿੰਮੇਵਾਰੀ ਭਰੇ ਰਿਸਤੇ ਨੂੰ ਭੁੱਲ ਕੇ ਉਸਨੂੰ ਆਪਣੀ ਹਵਸ ਦਾ ਸਿਕਾਰ ਬਣਾਉਦਾ ਹੈ। ਕਈ ਵਾਰ ਔਰਤਾਂ ਨੂੰ ਉਨਾਂ ਦਾ ਅਫਸਰ ਜਾਂ ਕੰਪਨੀ ਦਾ ਮਾਲਕ ਹੀ ਬਲੇਕਮੇਲ ਕਰਨ ਲੱਗ ਜਾਂਦਾ ਹੈ ਤੇ ਉਦੋ ਅੱਤ ਹੀ ਹੋ ਜਾਂਦੀ ਹੈ, ਜਦੋ ਕੋਈ ਕਲਜੁਗੀ ਬਾਪ ਜਾਂ ਬਾਪ ਵਰਗਾ ਰਿਸਤੇਦਾਰ ਆਪਣੀ ਧੀ ਨਾਲ ਹੀ ਮੂੰਹ ਕਾਲਾ ਕਰਨਾ ਸੁਰੂ ਕਰ ਦਿੰਦਾ ਹੈ।
                     ਅਜਿਹੇ ਵਾਤਾਵਰਨ ਵਿੱਚ ਵਿਚਰ ਰਹੀ ਔਰਤ, ਭਾਵੇ ਉਸਦੇ ਆਪਣੇ ਨਾਲ ਇਹ ਸਾਰਾ ਕੁੱਝ ਨਾ ਵੀ ਵਾਪਰੇ ਪਰ ਉਹ ਇਧਰੋ ਉਧਰੋ ਸੁਣ ਕੇ, ਟੀ ਵੀ ਵਿੱਚ ਦੇਖ ਕੇ, ਅਖਬਾਰ ਵਿੱਚ ਪੜਕੇ ਕਦੇ ਵੀ ਕਿਸੇ ਵੀ ਸਥਿਤੀ ਵਿੱਚ ਸੁਰੱਖਿਅਤ ਮਹਿਸੂਸ ਨਹੀ ਕਰਦੀ ਤੇ ਨਾ ਹੀ ਉਸਦਾ ਕਾਨੂੰਨ ਲਾਗੂ ਕਰਨ ਵਾਲੀ ਸਰਕਾਰ ਵਿੱਚ ਜਾਂ ਪੁਲਿਸ ਪ੍ਰਸਾਸਨ ਵਿੱਚ ਵਿਸਵਾਸ ਬਣਦਾ ਹੈ ਕਿ ਉਹ ਨੇਕ ਨੀਅਤ ਨਾਲ ਉਸਦੀ ਔਖੇ ਵੇਲੇ ਮਦਦ ਕਰਨ ਲਈ ਬਹੁੜਨਗੇ ਜਾਂ ਉਹ ਉਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਰਹੇਗੀ। ਔਰਤਾਂ ਦੀ ਅਜਿਹੀ ਤਣਾਅ ਭਰੀ ਵਿਵਸਥਾ ਨੂੰ ਅਜੋਕੇ ਸਮਾਜ ਲਈ ਉਸਾਰੂ ਨਹੀ ਕਿਹਾ ਜਾ ਸਕਦਾ। ਅਜਿਹੀ ਤਣਾਅ ਭਰੀ ਸਥਿਤੀ ਦੇਣ ਵਾਲਾ ਵਾਤਾਵਰਨ 21ਵੀ ਸਦੀ ਵਿੱਚ ਸੱਭਿਅਕ ਹੋਣ ਦੀ ਗਵਾਹੀ ਨਹੀ ਭਰਦਾ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਦੱਸ ਕੇ ਮਰਦ ਨੂੰ ਉਸ ਪ੍ਰਤੀ ਗੈਰ ਜਿੰਮੇਵਾਰੀ ਵਾਲਾ ਤੇ ਅਸੱਭਿਅਕ ਵਤੀਰਾ  ਕਰਨ ਤੋ ਵਰਜਿਆ ਸੀ। ਸਮਾਜ ਵਿੱਚ ਰਹਿੰਦਿਆ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣੀਆਂ ਮਾਵਾਂ, ਭੈਣਾਂ, ਪਤਨੀਆਂ ਤੇ ਧੀਆਂ ਨੂੰ ਆਪਣੇ ਆਪਣੇ ਥਾਂ ਆਪਣੇ ਫਰਜ ਤੇ ਜਿੰਮੇਵਾਰੀਆਂ ਪੂਰੀ ਸੁਤੰਤਰਤਾ ਤੇ ਸਮਰੱਥਾ ਨਾਲ ਨਿਭਾਉਣ ਦੇ ਯੋਗ ਬਣਾਉਣ ਲਈ ਉਨਾਂ ਲਈ ਸੁਰੱਖਿਅਤ ਵਾਤਾਵਰਣ ਦੀ ਉਸਾਰੀ ਕਰੀਏ। ਇਹ ਗੱਲ ਪੂਰੇ ਵਿਸਵਾਸ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਔਰਤਾਂ  ਵਿੱਚ ਮਰਦਾਂ ਵਾਂਗ ਹੀ ਸੁਰੱਖਿਆ ਦੀ ਭਾਵਨਾ ਹੋਵੇ ਤਾਂ ਉਹ ਹਰ ਖੇਤਰ ਵਿੱਚ ਉਨਾਂ ਨਾਲੋ ਵੀ ਵੱਡੇ ਮਾਅਰਕੇ ਮਾਰ ਕੇ ਦਿਖਾ ਸਕਦੀਆ ਹਨ। 
ਯਾਦਵਿੰਦਰ ਸਫੀਪੁਰ
ਪਿੰਡ ਸਫੀਪੁਰ ਕਲਾਂ, ਤਹਿ: ਸੁਨਾਮ, ਜਿਲਾ ਸੰਗਰੂਰ 
ਮੋ: 98782-50152
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template