ਮਾੜੇ ਬੰਦਿਆਂ ਦੀ ਗੱਲ ਕੋਈ ਨਹੀਓਂ ਸੁਣਦਾ
ਸੱਤਾ ਵਾਲਿਆਂ ਦੇ ਹਰ ਕੋਈ ਪੈਰ ਚੁੰਮਦਾ
ਬਿਨਾਂ ਮੁੱਠੀ ਤੱਤੀ ਕਿਤੇ ਨਾ ਕੋਈ ਕੰਮ ਸਰਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ।
ਵੋਟਾਂ ਵੇਲੇ ਪੈਸਾ, ਨਸ਼ਾ ਧੜ੍ਹਾ-ਧੜ੍ਹ ਚੱਲਦੇ
ਦਿੱਲੋਂ ਸੱਚਿਆਂ ਦਾ ਦਰ ਆ ਕੇ ਗੁੰਡੇ ਮੱਲਦੇ
ਅੰਨਾ ਇੱਥੋਂ ਦਾ ਕਾਨੂੰਨ ਨਹੀਂ ਦੋਸ਼ੀ ਫੜ੍ਹਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ
ਕਰ ਮਿਹਨਤ ਕਮਾਈ ਹੋਈ ਦੌਲਤ ਗਰੀਬਾਂ ਨੇ
ਸਾਥ ਦਿੱਤਾ ਹੁੰਦਾ ਉਹਨਾਂ ਦਾ ਵੀ ਰੱਜ ਕੇ ਨਸੀਬਾਂ ਨੇ
ਕਾਮਯਾਬੀ ਤੋਂ ਗੁਆਂਢੀ ਦੀ ਗੁਆਂਢੀ ਸੜਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ
ਇੱਥੇ ਵਕਤ ਦੀ ਕਈਆਂ ਨੂੰ ਵੀ ਕਦਰ ਨਹੀਂ
ਡਿਊਟੀ ਆਪਣੀ ਦੀ ਬਾਬੂਆਂ ਨੂੰ ਖਬਨਹੀਂ
ਇਹੀ ਸੋਚਦੇ ਨੇ ਰਾਜ ਹੀ ਹੈ ਸਾਡੇ ਘਰ ਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ
ਕਿਸਾਨ ਅੰਨਦਾਤਾ ਜਿਹੜਾ ਸਾਰੇ ਜੱਗ ਦਾ ਕਹਾਵੇ
ਆਏ ਦਿਨ ਸ਼ਾਹੂਕਾਰਾਂ ਕੋਲੋਂ ਠੱਗੀਆਂ ਹੀ ਖਾਵੇ
ਦੱਬ ਕਰਜ਼ੇ ਦੇ ਥੱਲੇ ਫਾਹੇ ਲੈ ਕੇ ਮਰਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ
ਬਾਲ ਮਜ਼ਦੂਰੀ ਇੱਥੇ ਇੱਕ ਵੱਡਾ ਏ ਸਰਾਪ
ਛੋਟੇ ਬੱਚਿਆਂ ਨੂੰ ਰੋਟੀ ਏ ਕਮਾਉਣੀ ਪੈਂਦੀ ਆਪ
ਜ਼ੀਰੇ ਵਾਲਿਆ ਨਾ ਹੁਣ ਕੋਈ ਰਿਹਾ ਪਰਦਾ
ਨਹੀਓਂ ਇਸੇ ਗੱਲੋਂ ਇੰਡੀਆ ਤਰੱਕੀ ਕਰਦਾ
ਗੋਗੀ ਜ਼ੀਰਾ
ਸੁਭਾਸ਼ ਕਲੋਨੀ
ਜ਼ੀਰਾ (ਫਿਰੋਜ਼ਪੁਰ)
ਮੋਬਾ: 98711-36240


0 comments:
Speak up your mind
Tell us what you're thinking... !