ਅੱਜ ਕੱਲ ਸਾਡੇ ਸਮਾਜ ਵਿਚ ਨਸ਼ੇ, ਭਰੂਣ ਹੱਤਿਆ ਅਤੇ ਕਈ ਹੋਰ ਅਲਾਮਤਾਂ ਅਮਰ ਵੇਲ ਵਾਂਗ ਵਧ ਰਹੀਆਂ ਹਨ। ਭੁੱਲੀਆਂ ਭਟਕੀਆਂ ਰੂਹਾਂ ਨੂੰ ਗੁਰੂ ਦੇ ਪਿਆਰੇ ਗੁਰਮੁੱਖ ਹੀ ਸਹੀ ਮਾਰਗ ਦਿਖਾ ਸਕਦੇ ਹਨ। ਅਜਿਹਾ ਹੀ ਨੇਕੀ ਦਾ ਕੰਮ ਕਰ ਰਹੇ ਹਨ ‘‘ਭਾਈ ਜਸਪਾਲ ਸਿੰਘ ਬੇਦੀ’’। ਇਨ•ਾਂ ਦਾ ਜਨਮ 4 ਜੁਲਾਈ 1937 ਨੂੰ ਪਿਤਾ ਸ: ਕਰਤਾਰ ਸਿੰਘ ਬੇਦੀ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਪਿੰਡ ਨਾਗਰਾ, ਨੇੜੇ ਸਮਰਾਲਾ, ਜ਼ਿਲ•ਾ ਲੁਧਿਆਣਾ ਵਿਖੇ ਹੋਇਆ। ਗੁਰਦੁਆਰਾ ‘‘ਪ੍ਰਭੂ ਸਿਮਰਨ’’ ਕੇਂਦਰ ਜਵੱਦੀ ਕਲਾਂ (ਲੁਧਿ.) ਵਿਖੇ ਜੁੜਨ ਕਾਰਨ ਸੰਗਤਾਂ ਨੂੰ ‘‘ਸਿਮਰਨ ਅਭਿਆਸ’’ ਸਾਦਾ ਜੀਵਨ ਬਤੀਤ ਕਰਨਾ, ਥੋੜਾ ਖਾਣਾ, ਥੋੜਾ ਬੋਲਣਾ, ’ਤੇ ਜ਼ੋਰ ਦਿੰਦੇ ਹਨ। ਇਨ•ਾਂ ਦੀ ਧਰਮ ਪਤਨੀ ਸਵਰਗੀ ਬੀਬੀ ਹਰਬੰਸ ਕੌਰ ਜੀ ਵੀ ਗੁਰਮਤਿ ਦੇ ਧਾਰਨੀ ਸਨ। ਭਾਈ ਸਾਹਿਬ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਿੱਚੋਂ ਚੀਫ ਪੋਰਟ ਮੈਨੇਜਰ ਦੇ ਉੱਚ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ। ਕਦੇ ਕਿਸੇ ਕਿਸਮ ਦਾ ਮਾਣ ਘੁਮੰਡ ਨਹੀਂ ਕੀਤਾ, ਸਗੋਂ ਨੇਕ ਕਮਾਈ ਵਿੱਚੋਂ ਗਰੀਬ ਗੁਰਬੇ ਦੀ ਮਾਇਕ ਸਹਾਇਤਾ ਕੀਤੀ, ਅੰਮ੍ਰਿਤ ਸੰਚਾਰ ਲਈ ਕੱਕਾਰ ਲੈ ਕੇ ਦੇਣੇ, ਗੁਰਬਾਣੀ ਦੇ ਗੁਟਕੇ ਦੇਣੇ, ਗੁਰੂ ਘਰ ਲਈ ਦਸਵੰਂਧ ਕੱਢਣਾ ਸ਼ਾਮਿਲ ਹਨ।
ਭਾਈ ਸਾਹਿਬ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨਾਲ 35 ਸਾਲਾਂ ਤੋਂ ਜੁੜੇ ਚਲੇ ਆ ਰਹੇ ਹਨ। ਇਨ•ਾਂ ਨੇ ਚੱਲ ਰਹੀਆਂ ਅਕਾਲ ਸੇਵਾਵਾਂ ਵਿੱਚ ਭਰਪੂਰ ਯੋਗਦਾਨ ਪਾਇਆ। ਇਲਾਕੇ ਵਿੱਚ ਚੱਲ ਰਹੀ ਅਕਾਲ ਅਕੈਡਮੀਂ ਢੀਂਡਸਾ ਦੀ ਸਥਾਪਨਾ ਵੀ ਇਨ•ਾਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ। ਜੋ ਕਿ ਸਮੁੱਚੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਲਈ ਅਹਿਮ ਯੋਗਦਾਨ ਪਾ ਰਹੀ ਹੈ। ਕੋਈ ਵੀ ਸਮਾਜ ਸੇਵੀ ਸੰਸਥਾ ਹੋਵੇ, ਧਾਰਮਿਕ ਸੰਸਥਾ ਹੋਵੇ ਇਹ ਵਡਮੁੱਲਾ ਸਹਿਯੋਗ ਦਿੰਦੇ ਹਨ। ਭਾਈ ਸਾਹਿਬ ਸਿੱਖ ਬੁੱਧੀਜੀਵੀ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਪ੍ਰਬੰਧਕੀ ਮੈਂਬਰ ਵੀ ਹਨ। ਭਾਈ ਸਾਹਿਬ ਦੀਆਂ ਗੁਰਬਾਣੀ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਹਨ, ਅਤੇ ਤੀਜੀ ਕਿਤਾਬ ਦਾ ਖਰੜਾ ਵੀ ਬਿਲਕੁੱਲ ਤਿਆਰ ਹੈ। ਪਹਿਲੀ ਕਿਤਾਬ ‘‘ਗਰਮਤਿ ਮਾਰਗ’’ 2010 ਵਿੱਚ ਛਪੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਰਿਲੀਜ਼ ਕੀਤੀ ਗਈ। ਦੂਸਰੀ ਕਿਤਾਬ ‘‘ਨਿਰਮਲ ਗਰਮਤਿ ਮਾਰਗ’’ ਬਾਬਾ ਗਗਨਦੀਪ ਸਿੰਘ, ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਕਲਾਂ ਅਹਿਮਦਗੜ• ਦੀ ਪ੍ਰੇਰਣਾ ਸਦਕਾ ਛਪਵਾਈ ਗਈ, ਜੋ ਕਿ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ 2012 ਵਿੱਚ ਰਿਲੀਜ਼ ਕੀਤੀ ਗਈ। ਕਿਤਾਬਾਂ ਦੀ ਭਾਸ਼ਾ ਸਰਲ ਹੋਣ ਕਰਕੇ ਹਰੇਕ ਵਰਗ ਵੱਲੋਂ ਪ੍ਰਵਾਨ ਕੀਤੀਆਂ ਗਈਆਂ। ਸਿੱਖ ਪੰਥ ਦੇ ਵਿਦਵਾਨਾਂ ਵੱਲੋਂ ਇਸ ਕਾਰਜ ਦੀ ਭਰਪੂਰ ਸਲਾਘਾ ਕੀਤੀ ਗਈ। ਕਿਤਾਬਾਂ ਭੇਟਾ ਰਹਿਤ ਹਨ। ਭਾਈ ਸਾਹਿਬ ਨੇ ਘਰ ਵਿੱਚ ਇੱਕ ਧਾਰਮਿਕ ਲਾਇਬਰੇਰੀ ਵੀ ਖੋਲੀ ਹੋਈ ਹੈ, ਜਿੱਥੋਂ ਗੁਰਬਾਣੀ ਪ੍ਰੇਮੀ ਗੁਰਬਾਣੀ ਦੀਆਂ ਕਿਤਾਬਾਂ ਲੈ ਕੇ ਪੜ•ਦੇ ਹਨ। ਭਾਈ ਸਾਹਿਬ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹਮੇਸਾਂ ਤਤਪਰ ਰਹਿੰਦੇ ਹਨ।
ਲੀਲ ਸਿੰਘ ਦਿਆਲਪੁਰੀ
ਮੋਬਾ: 94656-51038



0 comments:
Speak up your mind
Tell us what you're thinking... !