ਸੰਤੋ ਦੀ ਪਰਵਾਰਿਕ ਫੁੱਲਵਾੜੀ ਵਿੱਚ, ਇੱਕ ਧੀ ਤੇ ਇੱਕ ਪੁੱਤਰ ਨੇ ਜਨਮ ਲਿਆ ਸੀ। ਬੱਚੇ ਅਜੇ ਛੋਟੇ ਹੀ ਸਨ ਕਿ ਸੰਤੋ ਦੇ ਪਤੀ ਦੀ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ ਸੀ। ਪੁੱਤਰੀ ਲੱਤਾਂ ਨੂੰ ਪੋਲੀਓ ਹੋਣ ਕਾਰਨ ਅਪਾਹਿਜ ਸੀ। ਸੰਤੋ ਤੰਗੀਆਂ ਤੁਰਸ਼ੀਆ ਦੇ ਬਾਵਜੂਦ ਦੋਨਾਂ ਨੂੰ ਪੜ•ਾਉਣਾ ਚਾਹੁੰਦੀ ਸੀ, ਪਰ ਪੁੱਤਰ ਨੇ ਪੜ•ਾਈ ਵਿਚਕਾਰ ਹੀ ਛੱਡ ਦਿੱਤੀ, ਮਾੜੀ ਸੰਗਤ ਵਿੱਚ ਪੈਣ ਕਾਰਨ ਨਸ਼ਈ ਬਣ ਗਿਆ। ਨਿੱਤ ਕਿਸੇ ਨਾ ਕਿਸੇ ਨਾਲ ਲੜ ਪੈਂਦਾ, ਗੰਦੀਆਂ ਗਾਲਾਂ ਕੱਢਦਾ, ਜੇਕਰ ਨਸ਼ਾ ਕਰਨ ਲਈ ਪੈਸੇ ਨਾ ਮਿਲਦੇ ਤਾਂ ਚੋਰੀ ਕਰਨੋਂ ਵੀ ਗੁਰੇਜ ਨਾ ਕਰਦਾ। ਮਾਂ ਦਾ ਸਹਾਰਾ ਬਣਨ ਦੀ ਥਾਂ ਉਜਾੜਾ ਕਰਨ ਲੱਗਾ। ਨਿੱਤ ਕੋਈ ਨਾ ਕੋਈ ਉਲਾਂਭਾ ਲੈ ਕੇ ਆਉਂਦਾ। ਮਾਂ ਦੋਨਾਂ ਵੱਲ ਦੇਖ ਦੇਖ ਝੂਰਦੀ ਰਹਿੰਦੀ, ਇਕੋ ਇਕ ਪੁੱਤਰ, ਉਹ ਵੀ ਨਸ਼ਈ, ਦੂਜਾ ਅਪਾਹਿਜ ਧੀ ਵੀ ਵਿਆਹ ਕੇ ਦਰੋਂ ਤੋਰਨੀ ਸੀ ਉਸਦਾ ਬੋਝ।
ਬੇਸ਼ੱਕ ਮਾਂ ਦੀ ਧੀ ਸਰੀਰ ਪੱਖੋਂ ਕਮਜ਼ੋਰ ਜ਼ਰੂਰ ਸੀ, ਪਰ ਪੜ•ਾਈ ਪੱਖੋਂ ਹਰੇਕ ਸਾਲ ਅੱਵਲ ਦਰਜੇ ਤੇ ਆਉਂਦੀ। ਅੱਧੀ ਰਾਤ ਤੱਕ ਬੈਠਕੇ ਪੜ•ਦੀ ਰਹਿੰਦੀ , ਪੜ•ਾਈ ਦੇ ਖੇਤਰ ਵਿਚ ਖ਼ੂਬ ਮਿਹਨਤ ਕਰਦੀ। ਪੜ•ਨ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਂਦੀ ਸੀ। ਰਾਸ਼ਟਰੀ ਪੱਧਰ ਦੇ ਅੰਗਹੀਣ ਖੇਡ ਮੁਕਾਬਲਿਆਂ, ਟਰਾਈਸਾਈਕਲ ਦੌੜ ਵਿਚ ਭਾਗ ਲੈ ਕੇ ਪਹਿਲਾਂ ਸਥਾਨ ਹਾਸਿਲ ਕੀਤਾ। ਟੀ.ਵੀ. ਤੇ ਅਖ਼ਬਾਰਾਂ ਦੇ ਪਹਿਲੇ ਪੰਨੇ ਤੇ ਲੱਗੀਆਂ ਖ਼ਬਰਾਂ ਨੇ ਉਸਦੀ ਬਹਾਦਰੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਪੜ•ਾਈ ਤੋਂ ਬਾਅਦ ਕੋਰਸ ਪੂਰਾ ਕਰਨ ਤੇ ਸਰਕਾਰ ਵੱਲੋਂ ਉਸਨੂੰ ਅੰਗਹੀਣ ਕੋਟੇ ਵਿਚੋਂ ਪਹਿਲ ਦੇ ਆਧਾਰ ਤੇ ਸਰਕਾਰੀ ਨੌਕਰੀ ਮਿਲ ਗਈ। ਹੁਣ ਮਾਂ ਤੇ ਬੋਝ, ਅਪਾਹਿਜ ਪੁੱਤਰੀ ਨਹੀਂ, ਸਗੋਂ ਰਿਸ਼ਟ ਪੁਸ਼ਟ ਪੁੱਤਰ ਸੀ।
ਲੀਲ ਦਿਆਲਪੁਰੀ
ਪਿੰਡ ਦਿਆਲਪੁਰਾ ਜ਼ਿਲ•ਾ ਲੁਧਿਆਣਾ
ਮੋਬਾ: 94656-51038


0 comments:
Speak up your mind
Tell us what you're thinking... !