ਕੁੱਲੀ ਫ਼ਕਰਾਂ ਦੀ , ਪਾਏ ਮਾਤ ਵੀ ਮਹਿਲਾਂ ਨੂੰ
ਦੂਰ ਰੋਹੀ ਬੀਆਬਾਨ, ਗੱਲ ਰੱਬ ਦੀ
ਨਾ ਡਰ ਵੀ ਕਿਸੇ ਦਾ, ਨਾ ਪਰਵਾਹ ਜੱਗ ਦੀ
ਪੰਛੀ ਬਣਕੇ ਪ੍ਰਾਹੁਣੇ ਬੈਠੈ, ਤੱਕੀਏ ਚਹਿਲਾਂ ਨੂੰ
ਕੁੱਲੀ ਫ਼ਕਰਾਂ ਦੀ , ਪਾਏ ਮਾਤ ਵੀ ਮਹਿਲਾਂ ਨੂੰ………………
ਨਾ ਫ਼ਿਕਰ ਕੋਈ, ਨਾ ਡਰ ਕੁੱਝ ਖੋਣ ਦਾ
ਨਾ ਝਗੜੇ- ਝਮੇਲੇ ਕੋਈ, ਨਾ ਦੁੱਖ ਕੋਈ ਰੋਣ ਦਾ
ਸਭ ਕੁੱਝ ਆਪੇ ਹੁੰਦਾ ਰਹੂ, ਗੋਲੀ ਮਾਰ ਪਹਿਲਾਂ ਨੂੰ
ਕੁੱਲੀ ਫ਼ਕਰਾਂ ਦੀ , ਪਾਏ ਮਾਤ ਵੀ ਮਹਿਲਾਂ ਨੂੰ………………
ਜਿੱਥੇ ਸਕੂਨ ਮਿਲੇ, ਨਾ ਖਰਚ ਕੋਈ ਆਵੇ
ਨਾ ਲੋੜ ਦਿਖਾਵੇ ਦੀ, ਸਭ ਸੱਚੋ ਸੱਚ ਪਾਵੇ
ਕਦੋਂ ਡਰ ਬਦਨਾਮੀ ਦਾ, ਹੁੰਦਾ ਕੱਚੀਆ ਕੈਲਾਂ ਨੂੰ
ਕੁੱਲੀ ਫ਼ਕਰਾਂ ਦੀ , ਪਾਏ ਮਾਤ ਵੀ ਮਹਿਲਾਂ ਨੂੰ………………
ਰੁੱਖੀ ਸੁੱਕੀ ਮਿਲ ਗਈ, ਖਾ ਸਬਰ ਹੋਵੇ ਜਿੱਥੇ
ਬਸ ਅਲਖ ਜਗਾ ਲਈਏ, ਜਿੱਥੇ ਸਬਰ ਸੰਤੌਖ ਦਿਸੇ
ਲੋਕੀਂ ਬਣ ਕੈਦੀ ਰਹਿੰਦੇ, ਕੋਈ ਜਾਣੇ ਕੀ ਟਹਿਲਾਂ ਨੂੰ
ਕੁੱਲੀ ਫ਼ਕਰਾਂ ਦੀ , ਪਾਏ ਮਾਤ ਵੀ ਮਹਿਲਾਂ ਨੂੰ………………
ਜਿੱਥੇ ਫ਼ਕਰ -ਫ਼ਕੀਰ ਵਸਣ, ਉਹ ਥਾਂ ਸਵਰਗ ਜਿਹੀ
ਜਾ ਅੰਬਰੀ ਹੈ ਲਗਦੀ, ਮੂੰਹੋ ਵੀ ਗੱਲ ਕਹੀ
“ਨਾਇਬ” ਜਿਹਨੇ ਤੱਕ ਨਜ਼ਾਰਾ ਲਿਆ, ਨਾ ਮੁੜਦਾ ਮਹਿਲਾਂ ਨੂੰ
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ- ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !