ਜਿੰਨੇ ਜੰਮੇ ਪੀਰ ਪੈਗੰਬਰ,
ਜੱਗ ਜਨਣੀ ਜਿਸਦੇ ਅੰਦਰ,
ਜਿਸਨੂੰ ਰੱਬ ਵੀ ਕਰੇ ਪਿਆਰ,
ਉਹਨੂੰ ਧੀ ਦੇ ਰੂਪ ਵਿੱਚ ਜੱਗ ਕਰੇ ਨਾਂ ਸਵਿਕਾਰ।
ਜਿਹੜੀ ਮਾਈ ਭਾਗੋ ਕਦੇ ਝਾਂਸੀ ਬਣ ਲੜਦੀ,
ਕਦੇ ਕਲਪਨਾ ਚਾਵਲਾ ਬਣ ਜਾ ਚੰਨ ਤੇ ਖੜਦੀ,
ਜਿਹੜੀ ਕਦੇ ਗੇਮਾ ਵਿੱਚ ਵੀ ਨਾ ਮੰਨੇ ਹਾਰ,
ਉਹਨੂੰ ਧੀ ਦੇ ਰੂਪ……………………….
ਜਿਹੜੀ ਅਫਸਰ ਕਦੇ ਬਣੇ ਰਾਸ਼ਟਰਪਤੀ,
ਜਿਹੜੀ ਪਤੀ ਖਾਤਰ ਹੁੰਦੀ ਸੀ ਕਦੇ ਸਤੀ,
ਤਰੱਕੀਆ ਕਰਨ ਲਈ ਜੋ ਬੈਠੇ ਸਮੁੰਦਰੋ ਪਾਰ,
ਉਹਨੂੰ ਧੀ ਦੇ ਰੂਪ…………………….
ਧੀਆ ਕੁੱਖਾ ਵਿੱਚ ਮਾਰਨੀਆ ਛੱਡੋ ਲੋਕੋ,
ਵਿਤਕਰੇ ਭੇਦ ਭਾਵ ਦਿਲ ਵਿੱਚੋ ਕੱਢੋ ਲੋਕੋ,
‘ ਅਰਵਿੰਦਰ’ ਦੇ ਸ਼ਬਦਾਂ ਦੀ ਸੁਣ ਲਉ ਪੁਕਾਰ,
ਧੀ ਨੂੰ ਧੀ ਦੇ ਰੂਪ ਵਿੱਚ ਕਰ ਲਉ ਸਵਿਕਾਰ।
ਅਰਵਿੰਦਰ ਸਿੰਘ ਗਿੱਲ
ਡਰੋਲੀ ਭਾਈ (ਮੋਗਾ)
ਸੰਪਰਕ-99155-47728

0 comments:
Speak up your mind
Tell us what you're thinking... !