ਇਸ ਵਿਚ ਕੋਈ ਸ਼ੱਕ ਨਹੀ ਕਿ ਇਹ ਰੋਗ ਬਹੁਤ ਪੁਰਾਨਾ ਹੈ ਤੇ ਉਨ੍ਹਾਂ ਹੀ ਘਾਤਕ ਵੀ।ਘਾਤਕ ਹੋਣ ਦੇ ਬਾਵਜੂਦ ਔਨਾ ਹੀ ਮਿੱਠਾ,ਉਮੰਗਾ ਭਰਿਆ,ਦਿਲ ਖੁਸ਼ ਕਰਨ ਵਾਲਾ,ਲਗਦਾ ਇੰਜ ਹੈ ਜਿਵੇਂ ਕੋਈ ਬਹੁਤ ਵੱਡੀ ਲਾਟਰੀ ਨਿਕਲ ਆਈ ਹੋਵੇ। ਜਿਵੇ ਸ਼ਾਇਦ ਸ਼੍ਰੀ ਜੁਗਿੰਦਰ ਪਾਲ ਜੈਨ ਸਾਹਿਬ ਨੇ ਸੋਚਿਆ ਹੋਵੇ ਹੈ।ਇਹ ਰੋਗ ਮਨੁਖ ਨੂੰ ਕੈਂਸਰ ਵਾਂਗ ਅੰਦਰੋ ਅੰਦਰੀ ਖਾਈ ਜਾਂਦਾ ਹੈ ਪਤਾ ਉਦੋਂ ਲਗਦਾ ਹੈ ਜਦੋਂ ਇਸ ਦਾ ਕੋਈ ਇਲਾਜ ਨਹੀ ਰਹਿ ਜਾਂਦਾ ।ਆਮ ਤੌਰ ਤੇ ਜਿਵੇਂ ਕੈਂਸਰ ਮਨੁੱਖ ਦੇ ਸ਼ਰੀਰ ਨੂੰ ਖਤਮ ਕਰ ਦੇਂਦਾ ਹੈ ਤੇ ਇਹ ਦਲਬਦਲੂ ਰੋਗ ਮਨੁਖ ਦੇ ਰਾਨਨਿਤਿਕ ਭਵਿੱਖ ਨੂੰ ਖਤਮ ਕਰ ਦੇਂਦਾ ਹੈ ।ਫਿਰ ਵੀ ਦਲਬਦਲੂ ਰੋਗ ਇਹ ਚੰਗਾ ਲਗਦਾ ਏ ਮਿੱਠੇ ਜਹਿਰ ਵਾਂਗ।
ਜਦੋਂ ਕੋਈ ਰਾਜਨਿਤਿਕ ਲੀਡਰ ਦਲ ਬਦਲਣ ਦਾ ਮਨ ਬਨਾਉਂਦਾ ਹੇ ਤਾਂ ਉਸ ਕੋਲ ਆਪਣੇ ਸੁਆਰਥ ਤੋਂ ਬਿਨਾ ਹੋਰ ਕੋਈ ਵਜਾ ਨਹੀ ਹੁੰਦੀ।
ਦਲਬਦਲਣ ਵਾਲੇ ਕੋਲ ਨਾਂ ਤਾਂ ਕੋਈ ਵਖਰਾਂ ਅਜੰਡਾ ਹੁੰਦਾ ਹੈ ਨਾਂ ਕੋਈ ਪਾਰਟੀ ਤੋਂ ਅਲੱਗ ਸਿਧਾਂਤ, ਨਾਂ ਹੀ ਕੋਈ ਉਸ ਕੋਲ ਕੋਈ ਨੀਤੀਆਂ ਹੁੰਦੀਆਂ ਹਨ ਤੇ ਨਾਂ ਹੀ ਕੋਈ ਲੋਕ ਹਿੱਤ,ਨਾਂ ਹੀ ਉਸ ਦਲਬਦਲੂ ਲੀਡਰ ਕੋਲ ਕੋਈ ਵੱਖਰੀ ਵਿਚਾਰਧਾਰਾ ਹੁੰਦੀ ਹੈ ਤੇ ਨਾਂ ਹੀ ਉਹ ਨਿਸਵਾਰਥ ਹੁੰਦਾ ਹੈ ,ਨਾ ਹੀ ਉਸ ਕੋਲ ਕੋਈ ਇਲਾਕੇ ਦੇ ਵਿਕਾਸ ਦਾ ਮੁੱਦਾ ਹੁੰਦਾ ਹੇ ਤੇ ਨਾਂ ਹੀ ਨਵੇਂ ਦੱਲ ਨਾਲ ਪਿਆਰ।ਹੁੰਦਾ ਹੈ ਉਸ ਕੋਲ ਸਿਰਫ ਨਿੱਜੀ ਸੁਆਰਥ, ਪਰੀਵਾਰਵਾਦ, ਸੱਤਾ ਦਾ ਲਾਲਚ ਜਾਂ ਛੱਡਣ ਵਾਲੀ ਪਾਰਟੀ ਨਾਲ ਵਿਸ਼ਵਾਸ਼ਘਾਤ।
ਜੇ ਆਪਾਂ ਇਸ ਦੇ ਪਿਛਲੇ ਇਤਹਾਸ ਨੂੰ ਵੇਖੀਏ ਤਾਂ ਇਸ ਤਰਾਂ ਦੇ ਵੱਡੇ ਵੱਡੇ ਬਹੁਤ ਸਾਰੇ ਲੀਡਰ ਨੇ ਜਿਨਾਂ ਨੇ ਜਨਮ ਜਨਮਾਂਤਰਾਂ ਤੋ ਜੁੜੀ ਪਾਰਟੀ ਨੂੰ ਇੱਕ ਝਟਕੇ ਨਾਲ ਛੱਡ ਦਿੱਤਾ ਤੇ ਜਾਂ ਤਾਂ ਨਵੀ ਪਾਰਟੀ ਬਨਾ ਖੜੇ ਹੋਏ ਤੇ ਜਾਂ ਕਿਸੇ ਪੁਰਾਨੀ ਪਾਰਟੀ ਵਿਚ ਸ਼ਾਮਲ ਹੋਕੇ ਆਪਣੇ ਸੁਆਰਥ ਪੂਰੇ ਕਰਨ ਦੀ ਕੋਸ਼ਿਸ ਕਰਨ ਲੱਗੇ।ਜੇ ਕਿਸੇ ਹੋਰ ਪਾਰਟੀ ਨੇ ਨਾਂ ਝੱਲਿਆ ਤਾਂ ਫਿਰ ਆਜ਼ਾਦ ਹੀ ਮੈਦਾਨ ਵਿਚ ਡੱਟ ਗਏ।
ਇਸ ਤਰਾਂ ਦੇ ਜੇ ਮੈ ਆਪਣੇ ਜਿਲੇ ਦੀ ਗੱਲ ਕਰਾਂ ਤਾਂ ਸ਼੍ਰੀ ਨਰੇਸ਼ ਕੁਮਾਰ ਕਟਾਰੀਆ ਕਾਂਗਰਸ ਛੱਡ ਕੇ ਅਕਾਲੀ ਦੱਲ ਵਿਚ ਸ਼ਾਮਲ ਹੋਏ, ਸ਼੍ਰੀ ਰਵਿੰਦਰ ਸਿੰਘ ਬੱਬਲ ਸਾਹਿਬ ਨੇ ਕਾਂਗਰਸ ਪਾਰਟੀ ਦੀ ਟਿਕਟ ਨਾਂ ਮਿਲਣ ਕਾਰਣ ਨਾਰਾਜ਼ ਹੋਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਤੇ ਹਰਮਨ ਪਿਆਰੇ,ਇਮਾਨਦਾਰ ਹੋਣ ਦੇ ਬਾਵਜੂਦ ਵੀ ਹਾਰ ਗਏ,ਇਸੇ ਤਰਾਂ ਸਾਬਕਾ ਮੁਖ ਮੰਤਰੀ ਜੀ ਦੇ ਭਾਈ ਰਾਜਾ ਮਾਲਵਿੰਦਰ ਸਿੰਘ ਜੀ ਨੇ ਕਾਂਗਰਸ ਛੱਢ ਕੇ ਅਕਾਲੀ ਦੱਲ ਵਿਚ ਸ਼ਾਮਲ ਹੋਏ।
ਲੋਕਾਂ ਦੀ ਮਨੀਏ ਤਾਂ ਸਰਵ ਸ਼੍ਰੀ ਹੰਸ ਰਾਜ ਜੌਸਨ ਸਾਬਕਾ ਮੰਤਰੀ ਜਲਾਲਾਬਾਦ, ਹਮੀਰ ਸਿੰਘ ਸਾਬਕਾ ਮੰਤਰੀ ਪਟਿਆਲਾ, ਹਰਬੰਸ ਲਾਲ ਸਾਬਕਾ ਮੰਤਰੀ ਫਤੇਹਗੜ ਸਾਹਿਬ, ਮੰਗਤ ਰਾਮ ਬਾਂਸਲ ਮੌੜ ਮੰਡੀ,ਪ੍ਰਕਾਸ਼ ਸਿੰਘ ਭੱਟੀ ਬੱਲੂਆਂਣਾ,ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਬਲਦੇਵ ਸਿੰਘ ਮਲੋਟ,ਚੌ:ਮਦਨ ਲਾਲ ਬੱਗਾ ਲੁਧਿਆਣਾ, ਤੇ ਜੋਗਿੰਦਰ ਪਾਲ ਜੈਨ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿਚ ਗਏ।ਇਸ ਤਰਾਂ ਦੀਆਂ ਹੋਰ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਇਨਾਂ ਨੂੰ ਮਿਲਿਆ ਕੀ?ਕਿਨੇ ਇਨਾਂ ਵਿੱਚੋਂ ਮੰਤਰੀ ਪਦ ਤੇ ਸਸ਼ੌਬਤ ਹੋਏ,ਕਿੰਨਿਆਂ ਨੂੰ ਇਨ੍ਹਾਂ ਵਿੱਚੋਂ ਚੇਅਰਮੈਨੀਆਂ ਮਿਲੀਆਂ ਤੇ ਜੇ ਮਿਲੀ ਤਾਂ ਕਦੋਂ ਤੱਕ।ਜਦੋਂ ਕੋਈ ਵੀ ਪਾਰਟੀ ਕਿਸੇ ਦੂਜੇ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਦੀ ਹੈ ਤਾਂ ਉਸ ਪਾਰਟੀ ਦਾ ਵੀ ਆਪਣਾਂ ਕੋਈ ਸੁਆਰਥ ਹੁੰਦਾ ਹੈ।
ਜੇ ਇਨ੍ਹਾਂ ਦਲ ਬਦਲਣ ਵਾਲੇ ਲੀਡਰਾਂ ਦਾ ਭਵਿਖ ਵੇਖੀਏ ਤਾਂ ਸ਼ਾਇਦ ਲੱਗੇ ਕਿ ਇਨ੍ਹਾਂ ਵਿਚ ਬਹੁਤ ਸਾਰਿਆਂ ਨੇ ਜਲਦਬਾਜੀ ਕਰਕੇ ਆਪਣਾ ਭਵਿੱਖ ਗੁਆ ਲਿਆ ਹੈ।ਇਨ੍ਹਾਂ ਨਾਲ ਤਾਂ ਸ਼ਾਇਦ‘‘ਨਾਂ ਉਧਰ ਕੇ ਰਹੇ ਨਾਂ ਇਧਰਕੇ‘‘ ਵਾਲੀ ਗੱਲ ਨਾ ਹੋ ਜਾਵੇ।ਸਬਰਾਂ ਦੇ ਬੇੜੇ ਹਮੇਸ਼ਾ ਹੀ ਪਾਰ ਹੁੰਦੇ ਨੇ।ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ‘‘ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ‘‘।ਕਿਉਂ ਅਸੀ ਆਪਣੇ ਬਜ਼ੁਰਗਾਂ ਦੀਆ ਦਿੱਤੀਆਂ ਨਸੀਅਤਾਂ ਨੂੰ ਭੱਲ ਜਾਂਦੇ ਹਾਂ?
ਸ਼੍ਰੀ ਜੋਗਿੰਦਰ ਪਾਲ ਜੈਨ ਜੀ ਜਿਨ੍ਹਾਂ ਨੇ ਹੁਣੇ ਹੀ ਕਾਂਗਰਸ ਪਾਰਟੀ ਤੋਂ ਛੁਟਕਾਰਾ ਪਾਇਆ ਹੈ ਤੇ ਸੱਤਾ ਸੁਖ ਭੋਗਣ ਲਈ ਅਕਾਲੀ ਪਾਰਟੀ ਵਿਚ ਬੜੀ ਧੁਮ ਧਾਮ ਨਾਲ ਸ਼ਾਮਲ ਹੋਏ ਹਨ,ਨਾਲ ਕਿਸ ਤਰਾਂ ਵਾਪਰਦੀ ਹੈ?ਕੀ ਉਹ ਸੱਚ ਮੁੱਚ ਜਿਸ ਆਸ਼ਾ ਨੂੰ ਲੈਕੇ ਪਾਰਟੀ ਵਿਚ ਗਏ ਹਨ ਉਨ੍ਹਾਂ ਦੀਆਂ ਉਹ ਆਸ਼ਾਵਾਂ ਪੂਰੀਆਂ ਹੁੰਦੀਆ ਹਨ ਕਿ ਨਹੀ ਇਹ ਤਾਂ ਆਂਉਣ ਵਾਲਾ ਸਮਾਂ ਹੀ ਦੱਸੇਗਾ।
* ਕੀ ਉਸ ਲਈ ਅਨਾਂਉਸ ਕੀਤੀ ਮੋਗਾ ਟਿਕਟ ਉਨ੍ਹਾਂ ਨੂੰ ਮਿਲਦੀ ਹੈ ਜਾਂ ਨਹੀ?
* ਕੀ ਜੇ ਉਹ ਅਕਾਲੀ ਦਲ ਦੀ ਟਿਕਟ ਤੇ ਚੌਣ ਲੜਦੇ ਹਨ ਤਾਂ ਕੀ ਲੋਕ ਉਨਾਂ ਨੂੰ ਵੋਟ ਦੇਂਦੇ ਹਨ ਜਾਂ ਨਹੀ?
* ਉਨ੍ਹਾਂ ਪ੍ਰਤੀ ਉਸ ਇਲਾਕੇ ਦੇ ਲੋਕਾਂ ਦੀ ਵਿਚਾਰਧਾਰਾ ਕੀ ਬਨਦੀ ਹੈ?
* ਇਸ ਦਲਬਦਲੂ ਪ੍ਰਥਾ ਨੂੰ ਲੋਕ ਪਸੰਦ ਕਰਦੇ ਹਨ ਜਾਂ ਨਹੀ?
* ਪਿਛਲੀਆਂ ਚੌਣਾ ਵਿਚ ਜਿਸ ਆਸ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਨ ਉਹ ਆਸਾਂ ਪੂਰੀਆਂ ਹੋਈਆਂ ਹਨ ਜਾਂ ਨਹੀ?
ਭਾਵੇਂ ਇਸ ਤਰਾਂ ਉਪਰੋਕਤ ਵਿਚੋਂ ਅੱਜ ਸ਼੍ਰੀ ਜੋਗਿੰਦਰ ਪਾਲ ਜੈਨ ਸਮੇਤ ਚਾਰ ਪੰਜਾਂ ਨੂੰ ਚੇਅਰਮੈਨੀਆਂ ਵੱੰਡ ਕੇ ਇਸ ਰੋਗ ਨੂੰ ਹੋਰ ਬੜਾਵਾ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਫਿਰ ਵੀ ਇਸ ਤਰਾਂ ਦੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ ਗਾ ਅਗਲੀ ਚੋਣ ਵਿਚ।
ਇਹ ਪਤਾ ਨਹੀ ਲਗਦਾ ਕਿ ਚੋਣਾਂ ਵਿਚ ਵੱਡੇ ਵੱਡੇ ਦੇਸ਼ ਪਿਆਰ ਦੇ ਭਾਸ਼ਣ ਜੋ ਉਹ ਉਮੀਦਵਾਰ ਦੇਂਦਾ ਹੈ ਉਹ ਭਾਸ਼ਨ ਉਸ ਤੇ ਅਸਰਹੀਣ ਕਿਉਂ ਹੋ ਜਾਂਦੇ ਨੇ ? ਕਿਥੇ ਜਾਂਦਾ ਹੈ ਉਸ ਦਾ ਦੇਸ਼ ਪਿਆਰ ? ਕਿਥੇ ਜਾਂਦਾ ਹੈ ਉਸ ਦਾ ਸੇਵਕਪੁਣਾ ? ਕਿਉਂ ਭੁੱਲ ਜਾਂਦਾ ਹੈ ਉਹ ਲੋਕਾਂ ਨਾਲ ਚੋਣਾਂ ਵੇਲੇ ਕੀਤੇ ਹੋਏ ਵੱਡੇ ਵੱਡੇ ਵਾਹਦੇ, ਕੀਤੀਆਂ ਹੋਈਆਂ ਵਿਕਾਸ ਦੀਆ ਗੱਲਾਂ,ਬੇਰੋਜ਼ਗਾਰੀ ਖਤਮ ਕਰਨ ਦੇ ਦਾਵੇ,ਇਲਾਕੇ ਦੀਆਂ ਸਮੱਸਿਆਂਵਾਂ ਨੂੰ ਕਿਵੇ ਦਰਕਿਨਾਰ ਕਰਕੇ ਉਹ ਲੋਕਾਂ ਨੂੰ ਅਲਵਿਦਾ ਕਹਿਕੇ ਤੁਰ ਜਾਂਦਾ ਹੈ ਆਪਣੇ ਅਗਲੇ ਪਲੇਟਫਾਰਮ ਤੇ ? ਉਸ ਵਾਹਿਗੁਰੂ ਪ੍ਰਮਾਤਮਾ ਜਿਸ ਨੇ ਉਸ ਨੂੰ ਇਲਾਕੇ ਦੀ ਅਗਵਾਈ ਕਰਨ ਦੀ ਸ਼ਾਨ ਦਿੱਤੀ ਹੁੰਦੀ ਹੈ ਨੂੰ ਕਿਉਂ ਭੁੱਲ ਜਾਂਦਾ ਹੈ ?ਕਿਉਂ ਭੁਲ ਜਾਂਦਾ ਹੈ ਕਿ ਉਹ ਸੁਪਰੀਮ ਤਾਕਤ?
ਕਿਉਂ ਉਸ ਤੇ ਭੂਤ ਸਵਾਰ ਹੋ ਜਾਂਦਾ ਹੈ ਦਲਬਦਲਣ ਦਾ ਜੋ ਕਿਸੇ ਦੇ ਉਤਾਰਿਆ ਨਹੀੌ ਉਤਰਦਾ ? ਕਿਉਂ ਲੋਕ ਨਹੀ ਸਮਝਦੇ ਕਿ ਇਨ੍ਹਾਂ ਦਲ ਬਦਲਣ ਵਾਲਿਆਂ ਨੇ ਆਪਣੇ ਨਿੱਜੀ ਸੁਆਰਥ ਪਿੱਛੇ ਦੇਸ਼ ਨੂੰ ਕਿਨ੍ਹਾਂ ਪਿੱਛੇ ਧਕੇਲ ਦਿੱਤਾ ਹੈ?
ਇਤਹਾਸ ਦਸਦਾ ਹੈ ਕਿ ਇਨ੍ਹਾ ਦਲਬਦਲਣ ਵਾਲਿਆਂ ਦਾ ਭਵਿੱਖ ਕੋਈ ਵਧੀਆ ਨਹੀ ਹੁੰਦਾ ਇਸ ਦਾ ਸਬੂਤ ਹੁਣ ਹੀ ਹੋਈਆਂ ਚੌਣਾਂ ਵਿਚ ਮਿਲ ਗਿਆ ਹੈ। ਗੁਜਰਾਤ ਰਾਜ ਵਿਚ ਕੀ ਬਨਿਆ ਹੈ ‘‘ਗੁਜਰਾਤ ਪਰੀਵਰਤਨ ਪਾਰਟੀ‘‘ ਦਾ ਜੋ ਨਾਂ ਗੁਜਰਾਤ ਵਿਚ ਪਰੀਵਰਤਨ ਲਿਆ ਸਕੀ ਤੇ ਨਾਂ ਸ਼੍ਰੀ ਕੇਸ਼ੂਭਾਈ ਪਟੇਲ ਵਿਚ।ਇਸੇ ਤਰਾਂ ਸ਼੍ਰੀ ਮਹੇਸ਼ਵਰ ਸਿੰਘ ਜੀ ਵਲੋਂ ਨਵੀ ਬਨਾਈ ਪਾਰਟੀ ‘‘ਹਿਮਾਚਲ ਲੋਕਹਿੱਤ ਪਾਰਟੀ‘‘ਜੋ ਨਾਂ ਲੋਕਾਂ ਦਾ ਹਿੱਤ ਵਿਚ ਰਹੀ ਤੇ ਨਾਂ ਹੀ ਸ਼੍ਰੀ ਮਹੇਸ਼ਵਰ ਸਿੰਘ ਜੀ ਦੇ ਹਿੱਤ ਵਿਚ।ਇਸ ਤੋਂ ਸਬਕ ਲੈਣ ਦੀ ਲੋੜ ਹੈ ।ਸਬਰ ਦਾ ਫੱਲ ਹਮੇਸ਼ਾ ਮਿੱਠਾ ਹੁੰਦਾ ਹੈ।ਜੇ ਪਾਰਟੀ ਨਾਲ ਕੋਈ ਗਿਲਾ ਸ਼ਿਕਵਾ ਹੋ ਜਾਵੇ ਤਾਂ ਚੋਣ ਲੜਣ ਦੀ ਬਜਾਏ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦੀ ਸੇਵਾ ਕਰਨ ਵਿਚ ਹੀ ਦੇਸ਼ ਤੇ ਖੁੱਦ ਦਾ ਭਲਾ ਛਿਪਿਆ ਹੈ।ਦੂਜਿਆਂ ਨੂੰ ਵੀ ਇਸ ਸਿਆਸੀ ਸਮੁੰਦਰ ਵਿਚ ਟੁੱਬੀ ਮਾਰਣ ਦਾ ਮੌਕਾ ਦੇਣਾ ਚਾਹੀਦਾ ਹੈ।
ਪੀ.ਡੀ.ਸ਼ਰਮਾ ਐਲ ਐਲ.ਬੀ,
ਸਾਬਕਾ ਜਿਲਾ ਕੋਆਰਡੀਨੇਟਰ
09501030296


0 comments:
Speak up your mind
Tell us what you're thinking... !