ਜੇ ਜਲ ਹੈ ਤਾਂ, ਤਾਂ ਹੀ ਕਲ੍ਹ ਹੈ, ਜਲ ਦੀ ਸੰਭਾਲ ਹੈ, ਅੱਜ ਦੀ ਲੋੜ।
ਆਉਂਦੀਆਂ ਪੀੜ੍ਹੀਆਂ ਮਾਫ਼ ਨਹੀਂ ਕਰਨਾ, ਜੇਕਰ ਪੈ ਗਈ ਏਸ ਦੀ ਥੋੜ੍ਹ।
ਜਲ ਹੀ ਜੀਵਨ, ਜ਼ਿੰਦਗੀ ਦਾ ਹੈ, ਕੁਦਰਤ ਦੀ ਵਡਮੁੱਲੀ ਦਾਤ।
ਮੁਫ਼ਤ ‘ਚ’ ਮਿਲੀ ਨਾ ਕਰ ਬੇਕਦਰੀ, ਸੰਭਾਲ ਕਰਨ ਦੀ ਪਾਈਏ ਬਾਤ।
ਕੁਦਰਤ ਕਿਵੇਂ ? ਸੰਭਾਲਦੀ ਪਾਣੀ, ਆਓ ਇਸ ਦੀ ਥਾਹ ਪਾ ਲਈਏ।
ਰਕਬਾ ਘਟਾ ਕੇ ਝੋਨੇ ਵਾਲਾ , ਪਾਣੀ ਬਚਾਉਣ ਵਾਲੇ ਰਾਹ ਪਈਏ।
ਛੱਲਾਂ, ਲਹਿਰਾਂ ਰਾਹੀਂ ਜਦ ਟਕਰਾਂਉਦਾ, ਬਣ ਬਣ ਭਾਫ਼ , ਉਤਾਂਹ ਨੂੰ ਚੱਲੇ ।
ਗਰਮ ਹਵਾਵਾਂ , ਬੱਦਲ ਬਣਾਕੇ , ਲੈ ਜਾਂਦੀਆਂ ਵੱਲ ਮਾਰੂਥਲੇ।
ਮਾਨਸੂਨ ਵਾਲੀਆਂ , ਏਹ ਤੇਜ਼ ਹਵਾਵਾਂ, ਜਗ੍ਹਾ ਜਗ੍ਹਾ ਤੇ, ਮੀਂਹ ਬਰਸਾਵਣ।
ਨਦੀਆਂ ਨਾਲਿਆਂ ਰਾਹੀਂ ਦੌੋੜ੍ਹਕੇ , ਇਹੀ ਬੂੰਦਾਂ, ਮੁੜ ਸਾਗਰ ਆਵਣ।
ਇਹ ਚੱਕਰ ਇੰਝ ਚਲਦਾ ਰਹਿੰਦਾ, ਤਾਂ ਹੀ ਜ਼ਮੀਨ ‘ਚ’ ਪਾਣੀ ਛੁਪਿਆ।
ਇਸ ਪਾਣੀ ਦੀ ਵਰਤੋਂ ਕਰਕੇ , ਕਿਸਾਨ ਨੇ ਕੱਢਿਆ, ਸੋਨਾ ਲੁਕਿਆ ।
ਕਿਸਾਨ ਲਈ, ਜ਼ਮੀਨ ਤਾਂ ਮਾਂ ਦੇ ਤੁਲ ਹੈ, ਪਰ, ਕੋਈ ਪਰਵਾਹ ਨਹੀਂ ਕਰਦਾ।
ਕਿਸਾਨ ਨੇ ਅੱਗ ਲਾਈ ਸੁੱਕੇ ਨਾੜ ਨੂੰ , ਨਾ ਸੋਚਿਆ, ਮਾਂ ਦਾ ਦਿਲ ਸੜਦਾ?
ਪਵਣ ਗੁਰੂ ਤੇ ਪਾਣੀ ਪਿਤਾ ਹੈ, ਮਾਂ ਧਰਤੀ ਵਿੱਚ ਸਭ ਬਰਕਤ ਹੈ।
ਪਹਿਲਾ ਪਾਣੀ ਹੈ ਜੀਉ ‘ਫ਼ਤਿਹਪੁਰੀ’, ਪਾਣੀ ਨਾਲ ਹੀ ਸਭ ਖ਼ਲਕਤ ਹੇ।
ਗਿਆਨੀ ਅਜੀਤ ਸਿੰਘ ‘ਫ਼ਤਿਹਪੁਰੀ’
ਮੋਬਾਇਲ 8146633646


0 comments:
Speak up your mind
Tell us what you're thinking... !