ਬੱਚੇ ਪਿਛਲੇ ਦੋ ਘੰਟਿਆ ਤੋਂ ਲਗਾਤਾਰ ਨਾਆਰੇ ਮਾਰ ਕੇ ਥੱਕ ਚੁੱਕੇ ਸਨ। ਹੁਣ ਉਹ ਲੀਡਰ ਬੱਚੇ ਵੱਲੋਂ ਬੋਲੇ ਨਾਅਰੇ ਦਾ ਜਵਾਬ ਉੱਚੀ ਅਤੇ ਇੱਕ ਆਵਾਜ਼ ਵਿੱਚ ਦੇਣ ਦੀ ਬਜਾਏ ਧੀਮੀ ਅਤੇ ਬੇ-ਤਰਤੀਬੀ ਆਵਾਜ਼ ਵਿੱਚ ਦੇਣ ਲੱਗੇ ਤਾਂ ਮਾਸਟਰ ਸੁਰਿੰਦਰ ਸਿੰਘ ਨੇ ਬੱਚਿਆਂ ਨੂੰ ਤਾੜਦੇ ਹੋਏ ਨਾਆਰੇ ਉੱਚੀ ਬੋਲਣ ਲਈ ਕਿਹਾ।
ਹੁਣ ਬੱਚੇ ‘ਨਸ਼ੇ ਛੱਡੋ, ਕੋਹੜ ਵੱਡੋ।’’ ਅਤੇ ‘‘ਨਸ਼ੇ ਦੀ ਲਤ ਮੌਤ ਨੂੰ ਖ਼ਤ।’’ ਦੇ ਨਆਰੇ ਉੱਚੀ ਉੱਚੀ ਮਾਰਦੇ ਹੋਏ ਅੱਗੇ ਵਧਣ ਲੱਗੇ ਤਾਂ ਮਾਸਟਰ ਜਗਰੂਪ ਸਿੰਘ ਨੇ ਕਿਹਾ ਕਿ ਹੁਣ ਤੁਹਾਡੀ ਅਵਾਜ਼ ਹਰੇਕ ਘਰ ਤੱਕ ਪਹੁੰਚਦੀ ਹੈ।
ਰੈਲੀ ਦੇ ਪੜਾਅ ਦੌਰਾਨ ਪਿੰਡ ਦੇ ਲੋਕਾਂ ਦੇ ਜੁੜੇ ਇਕੱਠ ਨੂੰ ਮੁੱਖ ਅਧਿਆਪਕ ਨੇ ਸੰਬੋਧਨ ਕਰਦਿਆਂ ਕਿਹਾ ‘‘ਸਤਿਕਾਰਯੋਗ ਨਗਰ ਨਿਵਾਸੀਓ! ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜਿਸ ਵਿੱਚ ਨੌਜਵਾਨ ਵਰਗ ਡੁੱਬਦਾ ਜਾ ਰਿਹਾ ਏ, ਸ਼ਰਾਬ, ਅਫੀਮ, ਤੰਬਾਕੂ, ਮੈਡੀਕਲ ਦਵਾਈਆਂ, ਸਮੈਕ, ਹੈਰੋਇਨ ਵਰਗੇ ਮਾਰੂ ਨਸ਼ਿਆਂ ਨੇ ਸਾਡੇ ਪਿੰਡਾਂ ਤੱਕ ਧਾਵਾ ਬੋਲ ਦਿੱਤਾ ਹੈ।’’ ਇਸੇ ਦੌਰਾਨ ਅੱਗੇ ਬੈਠੇ ਬੱਚਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਮਾਸਟਰ ਸੁਰਿੰਦਰ ਸਿੰਘ ਨੇ ਬੱਚਿਆਂ ਨੂੰ ਚੁੱਪ ਕਰਾਉਂਦਿਆਂ ਕਿਹਾ, ‘‘ਚੁੱਪ ਕਰਕੇ ਧਿਆਨ ਨਾਲ ਸੁਣੋ, ਗੱਲਾਂ ਸੁਣਨ ਵਾਲੀਆਂ ਨੇ।’’
ਮੁੱਖ ਅਧਿਆਪਕ ਨੇ ਫਿਰ ਬੋਲਣਾ ਸ਼ੁਰੂ ਕੀਤਾ, ‘‘ਪੰਜਾਬ ਦੇ ਸਿੱਖਿਆ ਵਿਭਾਗ ਨੇ ਸਮੁੱਚੇ ਪੰਜਾਬ ਦੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅੱਜ ਦੇ ਦਿਨ ਪਿੰਡਾਂ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀਆ ਕੱਢੀਆਂ ਜਾਣ। ਸੋ ਅਸੀਂ ਅੱਜ ਇਨ•ਾਂ ਬੱਚਿਆ ਰਾਹੀਂ ਤੁਹਾਡੇ ਤੱਕ ਇਨ•ਾਂ ਮਾਰੂ ਨਸ਼ਿਆ ਤੋਂ ਬਚਣ ਦਾ ਸੁਨੇਹਾ ਲੈ ਕੇ ਆਏ ਹਾਂ।’’
ਇਸ ਤੋਂ ਬਾਅਦ ਬੱਚੇ ‘‘ਨਸ਼ੇ ਦੀ ਆਦਤ, ਮੌਤ ਨੂੰ ਦਾਅਵਤ’’ ਦੇ ਨਾਅਰੇ ਮਾਰਦੇ ਹੋਏ ਸਕੂਲ ਪਹੁੰਚ ਗਏ। ਸਕੂਲ ਤੋਂ ਛੁੱਟੀ ਤੋਂ ਬਾਅਦ ਮਾਸਟਰ ਸੁਰਿੰਦਰ ਸਿੰਘ ਤੇ ਜਗਰੂਪ ਸਿੰਘ ਸਿੱਧੇ ਠੇਕੇ ਪਹੁੰਚੇ। ਬੋਤਲ ਲਈ ਤੇ ਅਹਾਤੇ ਵਿੱਚ ਬੈਠ ਕੇ ਇੱਕ ਇੱਕ ਪੈਗ ਲਾ ਕੇ ਦੋਨੋਂ ਅੱਜ ਕੱਢੀ ਗਈ ਜਾਗਰੂਕਤਾ ਰੈਲੀ ਦੀ ਸਫਲਤਾ ਬਾਰੇ ਗੱਲਾਂ ਕਰਨ ਲੱਗ ਪਏ।
ਮੇਘ ਦਾਸ ਜਵੰਦਾ
ਸਾਇੰਸ ਮਾਸਟਰ
ਸਰਕਾਰੀ ਮਿਡਲ ਸਕੂਲ, ਭਰਥਲਾ,
ਤਹਿ: ਸਮਰਾਲਾ, ਜ਼ਿਲ•ਾ ਲੁਧਿਆਣਾ
ਮੋਬਾ: 8427500911


0 comments:
Speak up your mind
Tell us what you're thinking... !