ਆਪਣੇ ਦੇਸ ਦੀ ਮਿੱਟੀ ਪਿਆਰੀ ਹੁੰਦੀ ਸਾਰਿਆਂ ਨੂੰ,
ਇਸਦੀ ਰਾਖੀ ਕੀਤੀ ਛੱਡ ਕੇ ਮੱਹਲ ਮਨਾਰਿਆਂ ਨੂੰ,
ਜਿਲਿਆਂ ਵਾਲਾ ਬਾਗ ਨਮੂਨਾਂ ਖੂਨੀ ਕਾਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਸਭ ਜਾਤੀ ਦੇ ਲੋਕਾਂ ਇੱਕੋ ਟੇਕ ਟਕਾਈ ਜੀ,
ਦੇਸ ਦੀ ਰਾਖੀ ਕਰਨੀ ਬਣ ਕੇ ਭਾਈ ਭਾਈ ਜੀ,
ਭਾਈ ਘਨੀਏ ਵਾਂਗੂ ਦੁੱਖ ਵੰਡਾਉਣਾ ਹਾਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਰੰਗੀ ਕੇਸਰੀ ਮੰਗਦਾ ਹਰਦਮ ਜੋਸ਼ ਜਵਾਨੀ ਦਾ,
ਸਾਂਭ ਆਜ਼ਾਦੀ ਮੋੜੋ ਭਾਈ ਮੁੱਲ ਕੁਰਬਾਨੀ ਦਾ,
ਗਊ ਗਰੀਬ ਦੀ ਰਾਖੀ ਮੋੜਨਾਂ ਮੁੱਖ ਹੱਤਿਆਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਵਿਸ਼ਵ ਸ਼ਾਤੀ ਮੰਗਦਾ ਚਿੱਟਾ ਰੰਗ ਵਿਚਾਲੇ ਜੀ,
ਸ਼ੁਧ ਹੋ ਜਾਵਣ ਹਿਰਦੇ ਜਿਹੜੇ ਹੋਏ ਕਾਲੇ ਜੀ,
ਗੂੜਾ ਹੋਜੇ ਪਿਆਰ ਜਗਤ ਵਿੱਚ ਭਾਈਚਾਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਹਰਾ ਰੰਗ ਹਰਿਆਲੀ ਮੰਗੇ ਚਾਰੇ ਪਾਸੇ ਦੀ,
ਆਸਾ ਹੋਜੇ ਪੂਰੀ ਦਰ ਤੇ ਆਏ ਨਿਰਾਸੇ ਦੀ,
ਨਾ ਹੋਵੇ ਚੱਪਾ ਖਾਲੀ ਅੰਨਦੇ ਭਰੇ ਭੰਡਾਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਕਿਰਤ ਕਰੋ ਹੈ ਦੱਸਦਾ ਭਾਈ ਚੱਕਰ ਸਾਰਿਆਂ ਨੂੰ,
ਵਾਂਗ ਦੇ ਹਨੀ ਦੇ ਬਣਜੋ ਛੱਡਕੇ ਕੌੜੇ ਖਾਰਿਆਂਨੂੰ,
ਉਚਾ ਬੋਲ ਦੁਖਾਉਦਾ ਹਿਰਦਾ ਸਦਾ ਵਿਚਾਰੇ ਦਾ ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਦੇਸ ਕੌਮ ਦੀ ਖਾਤਰ ਜਾਨਾਂ ਕਰ ਕੁਰਬਾਨ ਗਏ ,
ਪਾ ਝੰਡੇ ਵਿੱਚ ਡੰਡਾ ਕਰਕੇ ਉਚੀ ਸ਼ਾਨ ਗਏ
ਦੰਦਾ ਲੱਗੇ ਪਿਆਰਾ ਸਿਰ ਤੇ ਚੱਲਦੇ ਆਰੇ ਦਾ ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਵੈਰ ਵਿਰੋਧ ਮਟਾਕੇ ਭੰਮਿਆਂ ਇੱਕ ਹੋ ਜਾਈਏ ਜੀ,
ਏਕੇ ਦੇ ਵਿੱਚ ਸ਼ਕਤੀ ਸ਼ਭ ਨੂੰ ਗੱਲ ਸਮਝਾਈਏ ਜੀ,
ਕਰ ਹੱਦਾਂ ਦੀ ਰਾਖੀ ਮੋੜੀਏ ਮੁੱਖ ਹੰਕਾਰੇ ਦਾ,
ਸਦਾ ਝੂਲਦਾ ਰਹੇ ਤਿੰਰਗਾ ਵਤਨ ਪਿਆਰੇ ਦਾ,
ਦਰਸ਼ਨ ਸਿੰਘ ਭੰਮੇ
94630-23656.


0 comments:
Speak up your mind
Tell us what you're thinking... !