ਤੇਰੀ ਯਾਦ ਨਹੀਂ ਭੁੱਲਦੀ ਮੈਨੂੰ ਭੁਲਾਏ,
ਜੀ ਕਰਦਾ ਤੂੰ ਮਾਂ ਕਹਿਕੇ ਮੈਨੂੰ ਬੁਲਾਏ।
ਬਹੁਤਾ ਲੰਮਾ ਸਫਰ ਨਾ ਚੱਲੀ ਤੂੰ ਨਾਲ ਮੇਰੇ,
ਕਾਸ਼ ! ਅੱਜ ਸੌਂ ਜਾ ਮਾਂ ਕਹਿ ਕੇ ਮੈਨੂੰ ਬੁਲਾਏ।
ਹਵਾ ਵੀ ਤੇਰੀ ਯਾਦ ਦਵਾ ਜਾਂਦੀ ਹੈ,
ਕਾਸ਼ ਇਕ ਵਾਰ ਫੇਰ ਤੂੰ ਮੇਰੇ ਘਰ ਆ ਜਾਏਂ।
ਸਵੇਰ ਦੀ ਕਿਰਨ ਦੇ ਵਾਂਗ ਸੀ ਤੂੰ,
ਜੇ ਆਏ ਤੇ ਫੇਰ ਬਹਾਰ ਆ ਜਾਏ।
ਉਹਦੀ ਰਜਾ, ਉਹੀ ਹੈ ਜਾਣਦਾ,
ਕਿਉਂ ਦਿਲ ਦੇ ਟੁਕੜੇ ਖੋ ਕੇ ਲੈ ਜਾਏ।
ਉਚੀ ਹਾਕ ਦੇ ਕੇ ਜੇ ਬੁਲਾਵਾਂ ਤੈਨੂੰ
ਹੋ ਸਕਦਾ ਤੂੰ ਰੱਬ ਦੇ ਘਰ ਤੋਂ ਮੁੜ ਆਏਂ।
ਤੇਰਾ ਭੋਲਾ, ਮਾਸੂਮ ਖਿੜਿਆ ਚਿਹਰਾ,
ਰਹਿ ਰਹਿ ਕੇ ਅੱਜ ਵੀ ਚੇਤੇ ਆਏ।
ਇਹ ਕਿਹਾ ਇਨਸਾਫ ਕਰਦਾ ਰੱਬਾ,
ਬੁੱਢੇ ਬੋਹੜ ਨੂੰ ਛੱਡ ਅੱਧ-ਖਿੜੇ ਫੁੱਲ ਲੈ ਜਾਏ।
ਮੀਨੂੰ ਸੁਖਮਨ ਰੋਪੜ

0 comments:
Speak up your mind
Tell us what you're thinking... !