Headlines News :
Home » » ਤੇ ਆਖਿਰ ਤੁਫਾਨ ਗੁਂਰ ਗਿਆ

ਤੇ ਆਖਿਰ ਤੁਫਾਨ ਗੁਂਰ ਗਿਆ

Written By Unknown on Thursday, 10 January 2013 | 22:05

“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।ਂ ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ਚੋ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ ।ਤਾਂ ਉਸਨੇ ਕਿਹਾ । ਥੋੜੀ ਜਿਹੀ ਘਬਰਾਹਟ ਤੇ ਉਨੀਦਰੀ ਪਤਨੀ ਵੀ ਨਾਲ ਹੀ Tਨੁੰਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੋਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ। ਜਾਂ ਕੋਈ ਪੂਰਨ ਸੰਤ। ਬਾਹਰ ±ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ±ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਂ ਪਲੇਸਾਂ ਦੇ ਡੀ.ਜੇ.ਵੀ ਹੁਣ ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ । “ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ । ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋ±ਿ± ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ। ਂ ਘਰਵਾਲੀ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ±ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁ±ਕ ਹੋਇਆ ਪਿਆ ਸੀ ।ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ਚੋ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉਨੂੰਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ । 
“ਨਹੀ ਗੱਲ ਤਾਂ ਕੁਝ ਨਹੀਂ। ਬਸ ਮਨ ਬੈਚੈਨ ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕੀ ਗਲਤੀ ਹੋਈ ਹੈ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਨਾਂ ਕੀਤਾ । ਪਰ ਦੁਨੀਆਂ ਦੁ±ਮਨ ਕਿਉ ਬਣ ਗਈ ।ਆਪਣੇ ਹੀ ਏਨੇ ਖੁਦਗਰਂ ਕਿਉੁ ਹੋ ਗਏ? ਤੇ ਆਪਣੇ ਬੇਗਾਨੇ ਹੋ ਗਏ ।ਗਿਲੇ ±ਿੱਕਵੇ ਸਭਦੇ ਹੁੰਦੇ ਹਨ। ਆਪਣਿਆਂ ਤੋ ਉਮੀਦਾਂ ਸਭ ਰੱਖਦੇ ਹਨ। ਰਿ±ਤੇਦਾਰ ਹੀ ਦੁੱਖ ਸੁੱਖ ਤੇ ਕੰਮ ਆਉਦੇ ਹਨ। ਪਰ ਇਹ ਤਾਂ ਮੇਰੀ ਬਿਪਤਾ ਤੇ ਮੇਰਾ ਸਾਥ ਛੱਡ ਗਏ । ਉਹ ਵੀ ਉਸ ਵੇਲੇ ਜਦੋਂ ਜੁਮੇਵਾਰੀਆਂ ਤੇ ਤਿੰਨ ਪਰਿਵਾਰਾਂ ਦਾ ਬੋਝ ਮੇਰੇ ਸਿਰ ਤੇ ਅਚਾਨਕ ਪੈ ਗਿਆ ਸੀ । ਜਦੋਂ ਮੈ ਨਿਆਸਰਾ ਹੋ ਗਿਆ ਸੀ ਤਾਂ ਇੇਹਨਾਂ ਨੇ ਮੇਰੇ ਖਿਲਾਫ ਲਾਮਬੰਦ ਹੋਕੇ ਏਕਾ ਕਰ ਲਿਆ । ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਮੇਰੇ ਘਰ ਨੂੰ ਤੋੜਣ ਵਾਸਤੇ ਸੇਂਧ ਲਾ ਲਈ । ਇਹਨਾਂ ਨੇ ਮੇਰਾ ਪਰਿਵਾਰ ਹੀ ਤੋੜ ਦਿੱਤਾ । ਮੇਰੇ ਚਰਿੱਤਰ ਤੇ ਉਂਗਲੀ ਉਠਾਕੇ ਮੇਰੇ ਘਰ ਵਿੱਚ ਦਰਾਰ ਪੈਦਾ ਕਰ ਦਿੱਤੀ । ਮੇਰੀ ਪਤਨੀ ਨੂੰੰ ਮੇਰੇ ਖਿਲਾਫ ਭੜਕਾ ਕੇ ਮੇਰੇ ਮਕਾਨ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਕਾਂਸ ਮੇਰੇ ਇਹ ਨਜਦੀਕੀ ਨਾ ਹੁੰਦੇ ਮੇਰੇ ਦੁ±ਮਣ ਹੁੰਦੇ ਤਾਂ ਮੈ ਸੁਚੇਤ ਰਹਿੰਦਾ । ਂ ਬੋਲਦੇ ਬੋਲਦੇ ਉਸਦਾ ਗਲਾ ਭਰ ਆਇਆ । ਅੱਖਾਂ ਚੋਂ ਪਰਲ ਪਰਲ ਹੰਝੂ ਕਿਰਨ ਲੱਗੇ। ਤੇ ਉੁਹ ਚੁੱਪ ਕਰ ਗਿਆ । ਉਸ ਤੋਂ ਬੋਲਿਆ ਨਾ ਗਿਆ । ਘਰਵਾਲੀ ਨੇ ਕੋਲ ਪਏ ਪਾਣੀ ਦੇ ਗਿਲਾਸ ਨੂੰ ਉਸਦੇ ਮੂੰਹ ਨਾਲ ਲਾ ਦਿੱਤਾ । ਤੇ ਚੁੰਨੀ ਨਾਲ ਉਸ ਦੀਆਂ ਅੱਖਾਂ ਪੂੰਝੀਆਂ ਪਾਣੀ ਪੀਣ ਦੇ ਬਾਵਜੂਦ ਵੀ ਹੌਕਂੇ ਤੇ ਹਿਚਕੀਆਂ ਬੰਦ ਨਾ ਹੋਈਆਂ । ਕਮਰੇ ਚ ਫੇਰ ਚੁੱਪ ਪਸਰ ਗਈ। ਸਿਰਫ ਕਦੇ ਕਦੇ ਹੋਂਕੇ ਸੁਣਾਈ ਦਿੰਦੇ ਸਨ। ਘਰਵਾਲੀ ਨੂੰ ਵੀ ਸਮਝ ਨਹੀਂ ਸੀ ਆ ਰਹੀ । ਕਿ ਉਹ ਕੀ ਬੋਲੇ ।ਉਸਨੇ ਗੱਲ ±ੁਰੂ ਕਰਨ ਦੀ ਕੋ±ਿ± ਕੀਤੀ ਪਰ ਉਸਨੂੰ ਖੁਦ ਨੂੰ ਵੀ ਸਮਝ ਨਾ ਆਈ ਕੀ ਉਹ ਕੀ ਕਹੇ।
“ਕਿਸੇ ਨੂੰ ਚੰਗਾ ਵੇਖ ਕੇ ਉਹਨਾ ਨੇ ਆਪ ਚੰਗਾ ਬਨਣ ਦੀ ਬਜਾਏ ਉਹਨਾਂ ਨਾਲ ਮੇਰਿਆ ਸਬੰਧਾਂ ਤੇ ਉਗਲੀ ਉਠਾਈ । ਇਸ ਮਾਮਲੇ ਵਿੱਚ ਉਹਨਾਂ ਤੈਨੂੰ ਗਲਤ ਪਾਠ ਪੜਾਇਆ ਤੇ ਤੇਰੇ ਅੰਦਰ ਮੇਰੇ ਪ੍ਰਤੀ ±ੱਕ ਦੇ ਬੀਜ ਬੋ ਦਿੱਤੇ। ਤੇਰਾ ਮੇਰਾ ਤੀਹਾ ਸਾਲਾਂ ਦਾ ਰਿ±ਤਾ ਵੀ ±ੱਕ ਦੇ ਘੇਰੇ ਵਿੱਚ ਲਿਆ ਦਿੱਤਾ । ਉੁਹ ਆਪਾਂ ਨੂੰ ਸਰੀਰਕ ਰੂਪ ਵਿੱਚ ਦੂਰ ਤਾਂ ਨਹੀਂ ਕਰ ਸਕੇ ਪਰ ਮਾਨਸਿਕ ਰੁਪ ਵਿੱਚ ਉਹ ਇਕ ਦੀਵਾਰ ਖੜੀ ਕਰਨ ਵਿੱਚ ਜਰੂਰ ਕਾਮਯਾਬ ਹੋ ਗਏ ਹਨ। ਇਹ ਏਸ ਝਮੇਲੇ ਨੇ ਮੈਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਹੁਣ ਤਾਂ ਜਿੰਦਗੀ ਦਾ ਮਨੋਰਥ ਹੀ ਖਤਮ ਹੋ ਗਿਆ ਲਗਦਾ ਹੈ। ਏਸ ਨਰਕਮਈ ਜੀਵਨ ਨਾਲੋਂ ਤਾਂ ਬੰਦਾ ...........। ਂ ਉਹ ਬੋਲਦਾ ਬੋਲਦਾ ਰੁਕ ਗਿਆ । ਘਰਵਾਲੀ ਦਾ ਪੀਲਾ ਜਰਦ ਚੇਹਰਾ ਉਸ ਤੋਂ ਦੇਖਿਆ ਨਾ ਗਿਆ । ਬੱਚਿਆਂ ਦੇ ਹੱਸਦੇ ਚੇਹਰੇ ਉਸਦੀ ਕਲਪਣਾ ਚ ਗਮਗੀਨ ਦਿੱਸੇ ਤੇ ਉਹ ਫੇਰ ਹੌਕੇ ਲੈਣ ਲੱਗ ਗਿਆ ਉਸਨੇ ਬੁੱਲਾਂ ਤੇ ਜੀਭ ਫੇਰੀ । ਗਲ੍ਹਾ ਤਰ ਕਰਨ ਦੀ ਕੋ±ਿ± ਕੀਤੀ । ਹੁਣ ਘਰਆਲੀ ਦੀਆਂ ਅੱਖਾਂ ਚੋਂ ਹੰਝੂ ਕਿਰਨ ਲੱਗੇ ਤੇ ਤਰਸ ਜਿਹਾ ਆ ਗਿਆ। ਪਰ ਮਨ ਵਿੱਚ ਉਛਲਦੇ ਤੂਫਾਨ ਤੇ ਵਿਚਾਰਾਂ ਦੀ ਹਨੇਰੀ ਨੂੰ ਠੱਲ ਪਾਉਣ ਲਈ ਉਸਦਾ ਬੋਲਣਾ ਤੇ ਦਿਲ ਦੀ ਭੜਾਸ ਨੂੰ ਕੱਢਣਾ ਜਰੂਰੀ ਸੀ । 
“ਮੈਂ ਮੰਨਦਾ ਹਾਂ ਤੂੰ ਦੋਨੇ ਪਾਸੇ ਫਸੀ ਹੈਂ। ਇਕ ਪਾਸੇ ਤੇਰਾ ਪਰਿਵਾਰ ਹੈ। ਤੇਰਾ ਪਤੀ ਹੈ ਤੇ ਬੱਚੇ ਹਨ। ਤੇਰਾ ਹੱਸਦਾ ਖੇਡਦਾ ਸੰਸਾਰ ਹੈ। ਤੇ ਦੂਜੇ ਪਾਸੇ ਤੇਰੇ ਭਰਾ ਹਨ ਤੇਰੀ ਮਾਂ ਹੈ। ਤੇਰੀ ਮਾਂ ਨੂੰ ਮੈਂ ਕੀ ਆਖਾਂ? ੂੰ ਮੇਰੀ ਜੁਬਾਨ ਮੇਰਾ ਸਾਥ ਨਹੀਂ ਦੇ ਰਹੀ। ਉਹ ਧੀ ਦੇ ਪਿਆਰ ਵਿੰਚ ਅੰਨ੍ਹੀ ਹੈ। ਜਿਵੇਂ ±ਕੁਣੀ ਮਾਮੇ ਨੂੰ ਆਪਣਾ ਭਾਣਜਾ ਦਰਯੋਧਨ ਦਿਸਦਾ ਸੀ। ਧ੍ਰਿਤਰਾ±ਟਰ ਨੂੰ ਆਪਣਾ ਬੇਟਾ ਦਿੱਸਦਾ ਸੀ। ਉਸੇ ਤਰ੍ਹਾਂ ਤੇਰੀ ਮਾਂ ਨੂੰ ਤੂੰ ਦਿੱਸਦੀ ਹੈਂ ਤੇ ਉਹ ਬਸ ਤੈਨੂੰ ਹੀ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਹੈ। ਮੇਰੇ ਤੇ ਉਂਗਲੀ ਉਠਾਉਣ ਵਾਸਤੇ ਉਸਨੇ ਹੀ ਤੈਨੂੰ ਪ੍ਰੇਰਿਤ ਕੀਤਾ ਹੈ। ਉਹ ਘਰ ਵਿੱਚ ਇਕੱਲੀ ਹੁੰਦੀ ਹੈ।ਸਾਰਾ ਦਿਨ। ਘਰੇ ਉਸ ਨਾਲ ਕੋਈ ਗਲ ਕਰਨ ਵਾਲਾ ਨਹੀਂ ਹੁੰਦਾ । ਉਹ ਤੇਰਾ ਫੋਨ ਉਡੀਕਦੀ ਰਹਿੰਦੀ ਹੈ। ਉਹ ਤੈਨੂੰ ਦੱਸਦੀ ਹੈ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ । ਤੇ ਤੈਨੂੰ ਉਹ ਉਸ ਘਰ ਦੀ ਨਿੱਕੀ ਨਿੱਕੀ ਗੱਲ ਦੱਸਦੀ ਰਹਿੰਦੀ ਹੈ। ਤੇ ਉਸ ਦੀ ਪੜੀ ਪੜਾਈ ਤੂੰ ਉਹ ਕੁਝ ਬੋਲ ਦਿੰਦੀ ਹੈਂ ਂੋ ਤੂੰ ਨਹੀਂ ਸੀ ਬੋਲਣਾ ਚਹੁੰਦੀ । ਉਸ ਦੀਆਂ ਪੜਾਈਆਂ ਪਾੜ੍ਹਤਾਂ ਤੇ ਹੀ ਆਪਣੇ ਘਰੇ ਕਲੇ± ਹੁੰਦਾ ਹੈ। ਜਿਸ ਵਿ±ੇ ਤੇ ਤੇਰੇ ਭਰਾ ਤੇਰੇ ਨਾਲ ਗੱਲ ਨਹੀਂ ਕਰਦੇ । ਕਿਸੇ ਸਮਾਜਿਕ ਸਮਾਰੋਹ ਵਿੱਚ ਮੈਨੂੰ ਤਾਂ ਮਾਣ ਕੀ ਦੇਣਾ ਸੀ । ਸ਼ਉਹ ਤੈਨੂੰ ਵੀ ਕੁਝ ਨਹੀਂ ਸਮਝਦੇ । ਤੈਨੂੰ ਕਿਸੇ ਖੁ±ੀ ਗਮੀ ਦੀ ਸੂਚਨਾਂ ਦੇਣਾ ਵੀ ਆਪਣਾ ਫਰਂ ਨਹੀ ਸਮਝਦੇ । ਪੈਸਾ ਟਕਾ ਦੇਣਾ ਤਾਂ ਦੂਰ ਦੀ ਗੱਲ ਹੈ। ਉਹ ਤੇਰੀ ਮਾਂ ਦੇ ਹੱਥ ਤੇ ਵੀ ਕੰਟਰੋਲ ਕਰਦੇ ਹਨ। ਤੇਰੀ ਮਾਂ ਦੀ ਹਿੰਮਤ ਨਹੀਂ ਕਿ ਉਹ ਤੈਨੂੰ ਉਹਨਾਂ ਤੋ ਬਿਨਾਂ ਪੁੱਛੇ ਆ±ੀਰਵਾਦ ਵੀ ਦੇ ਦੇਵੇ। ਫੇਰ ਤੇਰੀ ਮਾਂ ਕਿਉ ਤੈਨੂੰ ਜਬਰੀ ਉਹਨਾਂ ਦੀ ਖੁ±ੀ ਗਮੀ ਵਿੱਚ ±ਾਮਿਲ ਹੋਣ ਲਈ ਪ੍ਰੇਰਿਤ ਕਰਦੀ ਹੈ। ਤੈਨੂੰ ਸਦਾ ਮੇਰੇ ਤੋ ਬਾਹਰ ਹੋ ਕੇ ਆਪਣੇ ਕਹੇ ਅਨੂਸਾਰ ਚਲਣ ਲਈ ਮਜਬੂਰ ਕਰਦੀ ਹੈ। ਇਹ ਗੱਲਾਂ ਸਦਾ ਤੇਰੇ ਤੇ ਮੇਰੇ ਵਿੱਚ ਦਰਾਰ ਪੈਦਾ ਕਰਦੀਆਂ ਹਨ। ਤੇ ਆਪਣੇ ਵਿਚਲੀ ਭਾਵਨਾਤਿਮਕ ਦੂਰੀ ਨੂੰ ਵਧਾ ਰਹੀਆਂ ਹਨ।ਮੈਂ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਗੱਲਾਂ ਨੇ ਮੇਰੇ ਅੰਦਰ ਤਬਾਹੀ ਮਚਾਈ ਹੋਈ ਹੈ। ਮੇਰਾ ਸੁਖ ਚੈਨ ਸਭ ਖੋਹਿਆ ਹੋਇਆ ਹੈ। ਮੇਰਾ ਦਿਲ ਨਹੀ ਕਰਦਾ ਮੈa ਤੇਰਿਆਂ ਨੂੰ ਮਾੜਾ ਕਹਾਂ । ਗਲਤ ਬੋਲਾਂ । ਜਾਂ ਕਦੇ ਉਨੂੰਚਾ ਬੋਲਾਂ ਪਰ ਮੈਂ ਕੀ ਕਰਾਂ ਜੇ ਮੈ ਨਾ ਬੋਲਿਆ ਤਾਂ ਮੈਨੂੰ ਲਗਦਾ ਹੈ। ਮੈਂ ਪਾਗਲ ਹੋ ਜਾਵਾਂਗਾ' ਏਹ ਕਹਿਕੇ ਉਸਨੇ ਲੰਬਾ ਸਾਹ ਲਿਆ । ਬਾਰ ਬਾਰ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਆਖਿਰ ਪਾਣੀ ਦਾ ਘੁੱਟ ਪੀਤਾ ਤੇ ਅੱਖਾਂ ਚ ਆਏ ਹੰਝੂਆਂ ਨੂੰ ਆਪਣੀ ਕਮੀਂ ਦੇ ਕਫ ਨਾਲ ਪੂੰਝਿਆ । ਕਮਰੇ ਚ ਫੇਰ ±ਾਤੀ ਪਸਰ ਗਈ । ਉਸਦੇ ਅੰਦਰਲਾ ਤੂਫਾਨ ਕੁਝ ਠੱਲ ਚੁੱਕਿਆ ਸੀ। ਪਰ ਤੂਫਾਨੀ ਲਹਿਰਾਂ ਅਜੇ ਵੀ ਦਿਮਾਗ ਦੀ ±ਾਤੀ ਤੋ ਕੋਹਾਂ ਦੂਰ ਸਨ। ਉਸਨੂੰ ਲਗਦਾ ਸੀ ਕਿ ਇਹ ਅੱਗ ਭੜਕ ਵੀ ਸਕਦੀ ਹੈ। ਪਰ ਉੁਹ ਬਿਨਾਂ ਕਿਸੇ ਸਿੱਟੇ ਦੀ ਪਰਵਾਹ ਕੀਤੇ ਅੱਜ ਆਪਣਾ ਉਹ ਸਭ ਕੁਝ ਕਹਿਣਾ ਚਹੁੰਦਾ ਸੀ ਜਿਸਨੇ ਉਸਨੂੰ ਮਾਨਸਿਕ ਰੂਪ ਵਿੱਚ ਪਿਛਲੇ ਕਈ ਮਹੀਨਿਆਂ ਤੋ ਅਪਾਹਿਜ ਬਣਾ ਰੱਖਿਆ ਸੀ । 
“ ਤੇਰਾ ਬਾਰ ਬਾਰ ਮੇਰੇ ਤੋ ਬਾਹਰ ਹੋ ਕੇ ਜਾਂ ਮੇਰੀ ਮਰਂੀ ਦੇ ਖਿਲਾਫ ਉਹਨਾਂ ਕੋਲ ਜਾਣਾ ਜਿਥੇ ਤੇਰੀ ਬੇ ਕਦਰੀ ਕਰਦਾ ਹੈ ਉਥੇ ਮੇਰੇ ਤੋ ਵੀ ਤੈਨੂੰ ਦੂਰ ਕਰਦਾ ਹੈ। ਮੈਂ ਤੁਹਾਡੇ ਪੇਕਿਆਂ ਦੇ ਸਬੰਧਾਂ ਨੂੰ ਖਾਰਿਂ ਨਹੀਂ ਕਰਨਾ ਚਾਹੁੰਦਾ ਪਰ ਸੈਲਫ ਰਸਪੈਕਟ ਨੂੰ ਵੀ ਆਂਚ ਨਹੀਂ ਲਗਣ ਦੇਣਾ ਚਾਹੁੰਦਾ । ਉਹ ਤੈਨੂੰ ਟਿੱਚ ਸਮਝਦੇ ਹਨ। ਮਹਾਂਭਾਰਤ ਨੂੰ ਟਾਲਣ ਵਾਸਤੇ ਭਗਵਾਨ ਸ੍ਰੀ ਕ੍ਰਿ±ਨ ਨੇ ਵੀ ਬਹੁਤ ਕੋ±ਿ±ਾ ਕੀਤੀਆਂ ਸੀ । ਪਰ ਆਖਿਰ ਮਹਾਂਭਾਰਤ ਹੋ ਕੇ ਰਿਹਾ । ਤੇਰਾ ਵਾਰ ਵਾਰ ਸਾਂਤੀ ਦੂਤ ਬਨਕੇ ਜਾਣਾ ਵੀ ਸਾਂਤੀ ਸਬਦ ਤੇ ਨਿਮਰਤਾ ±ਬਦ ਦਾ ਅਪਮਾਨ ਹੈ। ਪਤਾ ਨਹੀਂ ਮੇਰੀ ਜਿੰਦਗੀ ਕਿੰਨੀ ਲੰਬੀ ਹੈ। ਕਿਨੇ ਸਾਲ ਬਚੇ ਹਨ। ਕਦੋਂ ਕੀ ਹੋ ਜਾਵੇ । ਪਰ ਜਿੰਨੀ ਹੈ ਉਸਨੂੰ ਆਤਮ ਸਨਮਾਨ ਨਾਲ ਹੀ ਗੁਜਾਰਣਾ ਮੇਰਾ ਮਕਸਦ ਹੈ। ਮੁਆਫੀ ਤੇ ਭੁੱਲ ਜਾਓ ਜਿਹੇ ±ਬਦ ਦਾ ਵੇਲਾ ਖੁੰਝ ਚੁੱਕਿਆ ਹੈ' ਤੇ ਉਹ ਪਤਾ ਨਹੀਂ ਹੋਰ ਕੀ ਕੀ ਬੋਲਦਾ ਰਿਹਾ।
“ ਚਲੋ ਸੌਂ ਜਾਓ ਹੁਣ ਪੰਜ ਵੱਜ ਗਏ ਹਨ। ਸਾਢੇ ਛੇ ਵਜੇ ਉਠਕੇ ਤਿਆਰ ਵੀ ਹੋਣਾ ਹੈ।ਡਿਊਟੀ ਤੇ ਜਾਣਾ ਹੈ। ਪਰ ਤੁਹਾਡੀਆਂ ਗੱਲਾਂ ਸਹੀ ਹਨ। ਪਰ ਮੇਰੀ ਮਜਬੂਰੀ ਹੈ। ਮੈਂ ਮਾਂ ਨੂੰ ਵੀ ਦੁਖੀ ਤੇ ਅਸਹਾਇ ਨਹੀਂ ਦੇਖ ਸਕਦੀ । ਜੇ ਮੈ ਮਾਂ ਨੂੰ ਪ੍ਰੇ±ਾਨ ਕਰਦੀ ਹਾਂ ਜਾਂ ਉਸ ਦੀ ਆਤਮਾਂ ਨੂੰ ਦੁਖੀ ਕਰਦੀ ਹਾਂ ਤਾਂ ਇਹ ਵੀ ਮੇਰੇ ਲਈ ਗਲਤ ਹੋਵੇਗਾ । ਪਰ ਮੈਂ ਪੂਰੀ ਕੋ±ਿ± ਕਰਾਂਗੀ ਕਿ ਮੈਂ ਤੁਹਾਡੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ । ਮੇਰੇ ਲਈ ਮੇਰਾ ਘਰ ਪਤੀ ਤੇ ਮੇਰੇ ਬੱਚੇ ਪਹਿਲਾਂ ਹਨ। ਬਾਕੀ ਸਭ ਬਾਅਦ ਵਿੱਚ ਹਨ। ਤੁਸੀਂ ਦਿਲ ਤੇ ਕੋਈ ਬੋਝ ਨਾ ਰੱਖੋ ਹੁਣ ਤਾਂ ਪਹਿਲਾਂ ਹੋਈਆਂ ਗੱਲਾਂ ਨੂੰ ਭੁਲਾਇਆ ਹੀ ਜਾ ਸਕਦਾ ਹੈ। ਪਰ ਅੱਗੇ ਤੋ ਅਜੇਹਾ ਕੁਝ ਵੀ ਨਹੀਂ ਹੇਵੇਗਾ । ਮੈਂ ਜਿੰਦਗੀ ਰੂਪੀ ਗੱਡੀ ਨੂੰ ਚਲਾਉਣ ਲਈ ਤੁਹਾਡੀ ਪੂਰੀ ਸਹਾਇਤਾ ਕਰਾਂਗੀ । ਂ ਇਹ ਆਖ ਕੇ ਉਸਨੇ ਅੱਖ ਚੋ ਕਿਰਦੀ ਬੂੰਦ ਨੂੰ ਹੱਥ ਦੀ ਤਲੀ ਨਾਲ ਪੂੰਝਿਆ ਤੇ ਅੱਖਾਂ ਬੰਦ ਕਰ ਲਈਆਂ । ਕਮਰੇ ਵਿੱਚ ਹੁਣ ਫਿਰ ±ਾਤੀ ਸੀ। ਇਕ ਭਾਰੀ ਤੂਫਾਨ ਗੁਂਰ ਚੁੱੁਕਿਆ ਸੀ।ਮਨ ਸੀਤ ਹੋ ਚੁੱਕਾ ਸੀ । ਹੁਣ ਕਮਰੇ ਵਿੱਚ ਪੂਰੀ ਖਮੋ±ੀ ਸੀ ਜੋ ਤੁਫਾਨ ਤੋਂ ਪਹਿਲਾਂ ਦੀ ਖਮੋ±ੀ ਨਾਲੋ ਵੱਖਰੀ ਸੀ । 
ਰਮੇ± ਸੇਠੀ ਬਾਦਲ
98 766 27233
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template