ਮੇਰਾ ਦੇਸ਼ ਮਹਾਨ
ਮਨਾ ਰਿਹਾ ਲੋਹੜੀ ਦਾ
ਤਿਉਹਾਰ!
ਇਹ ਵੱਡੇ ਲੋਕ
ਵੱਡੇ ਦਿਨਾਂ ਦੀ ਆਮਦ ਤੇ
ਕਿੰਨੇ ਖੁਸ਼ ਨੇ!!
ਜੋ ਪੋਹ ਦੇ ਮਹੀਨੇ
ਵਿਹਲੇ ਰਹਿ ਕੇ ਵੀ
ਰੱਜੇ ਪੁੱਜੇ ਨੇ..
ਗਰਮ ਕੱਪ੍ਯੜਿਆਂ ’ਚ
ਲਿਪਟੇ ਹੋਏ ਇਹ ਲੋਕ
ਤੇ
ਰਜਾਈਆਂ ਦੀ ਨਿੱਘ ’ਚ ਵੀ
ਕਰਦੇ ਰਹਿੰਦੇ ਨੇ ਠੁਰ ਠੁਰ..
ਮਾਂ!
ਮੈਂ ਸੁਣਿਐਂ
ਆਪਣਾ ਦੇਸ਼ ਤਰੱਕੀ ਕਰ ਰਿਹੈ
ਵਿਕਸਿਤ ਹੋ ਰਿਹੈ
ਅਮੀਰ ਦੇਸ਼ਾਂ ’ਚ ਗਿਣਿਆ ਜਾਣ ਲੱਗੈ
ਪਰ..
ਮਾਂ ਅਸੀਂ ਅੱਜ ਵੀ
ਸੜਕਾਂ ਤੇ ਸੌਂਦੇ ਹਾਂ
ਢਿੱਡੋਂ ਭੁੱਖੇ, ਪੈਰੋਂ ਨੰਗੇ ਹਾਂ
ਤਨ ਕੱਜਣ ਤੋਂ ਇਨਕਾਰੀ
ਸਾਡੇ ਲੀਰੋ ਲੀਰ ਹੋਏ ਕੱਪੜੇ…
..
..
ਸੰਘ ਪਾੜ-ਪਾੜ
ਭਾਸ਼ਣ ਦਾਗਦੇ ਹੋਏ
ਇਨ•ਾਂ ਲੀਡਰਾਂ ਨੂੰ
ਕਿਉਂ ਨਜ਼ਰੀਂ ਨਹੀਂ ਪੈਂਦੇ…..?
ਮਾਂ !
ਕੀ ਅੱਜ ਸਾਡੀ ਵੀ ਲੋਹੜੀ ਹੈ?
ਜਾਂ ਫਿਰ ਇਨਾਂ ਅਮੀਰਾਂ ਦੀ ਹੀ ਹੈ
ਜੇ ਸਾਡੀ ਵੀ ਹੈ
ਤਾਂ ਅਸੀਂ
ਹਰ ਰੋਜ਼ ਤਰ•ਾਂ ਹੀ
ਗਲ ’ਚ ਬਗਲੀ ਪਾ
ਉਹੀ ਕਾਗਜ ਗੱਤਾ ਚੁਗਣ ਲਈ
ਇੰਨੀ ਕੜਾਕੇ ਦੀ ਠੰਡ ਵਿਚ ਕਿਉਂ ਨਿੱਕਲੇ ਹਾਂ
ਰੁੜ•ੀਆਂ ਦੀ ਕੁੱਖ ਫਰੋਲ
ਕਰ ਰਹੇ ਹਾਂ
ਰੋਟੀ ਦਾ ਜਗਾੜ!
ਮਾਂ!
ਮੇਰਾ ਦੇਸ਼ ਮਹਾਨ
ਮਨਾ ਰਿਹਾ ਲੋਹੜੀ ਦਾ
ਤਿਉਹਾਰ!
ਸੁਖਵਿੰਦਰ ਸੁੱਖੀ ਭੀਖੀ (ਮਾਨਸਾ)
9815448958

0 comments:
Speak up your mind
Tell us what you're thinking... !