ਚਾਵਾਂ ਵਾਲੀ ਲੋਹੜੀ ਆਈਭਾਗਾਂ ਵਾਲੀ ਲੋਹੜੀ ਆਈ
ਸਾਰਿਆਂ ਖੁਸ਼ੀ ਨਾਲ ਮਨਾਈ
ਚਾਵਾਂ ਵਾਲੀ ਲੋਹੜੀ ਆਈ
ਭਾਗਾਂ ਵਾਲੀ ਲੋਹੜੀ -----
ਵੱਖੋ-ਵੱਖਰੇ ਢੰਗਾਂ ਦਾ
ਰੰਗ ਬਰੰਗੇ ਰੰਗਾਂ ਦਾ
ਦਿਲ ਦੀਆਂ ਉਮੰਗਾਂ ਦਾ
ਮੌਸਮ ਹੈ ਪਤੰਗਾਂ ਦਾ
ਰਲ-ਮਿਲ ਕੇ ਹੈ ਸਭ ਉਡਾਈ
ਚਾਵਾਂ ਵਾਲੀ ਲੋਹੜੀ ਆਈ
ਭਾਗਾਂ ਵਾਲੀ ਲੋਹੜੀ -----
ਹਰ ਇੱਕ ਨੇ ਕੱਢੀ ਪਤੰਗ
ਕੀ ਛੋਟੀ ਕੀ ਵੱਡੀ ਪਤੰਗ
ਇੱਕ ਦੂਜੇ ਦੀ ਵੱਢੀ ਪਤੰਗ
ਕਿਸੇ ਨਾ ਲੁੱਟ ਕੇ ਛੱਡੀ ਪਤੰਗ
ਵਿੱਚ ਅਸਮਾਨਾਂ ਭਾਰੀ ਰੌਣਕ ਲਾਈ
ਚਾਵਾਂ ਵਾਲੀ ਲੋਹੜੀ ਆਈ
ਭਾਗਾਂ ਵਾਲੀ ਲੋਹੜੀ -----
ਕਿਸੇ ਦੇ ਹੱਥਾਂ ਵਿੱਚੋਂ ਛੁੱਟ ਗਈ
ਡੋਰ ਕਿਸੇ ਦੀ ਸਿਰਿਉਂ ਟੁੱਟ ਗਈ
ਇੱਕ ‘ਧਰਮਿੰਦਰ’ ਨੇ ਲੁੱਟ ਲਈ
ਲਾ ਸੀਨੇ ਦੇ ਨਾਲ ਘੁੱਟ ਲਈ
ਤੇ ‘ਚੱਬੇ’ ਪਿੰਡ ਨੂੰ ਦੌੜ ਲਗਾਈ
ਚਾਵਾਂ ਵਾਲੀ ਲੋਹੜੀ ਆਈ
ਭਾਗਾਂ ਵਾਲੀ ਲੋਹੜੀ -----
ਧਰਮਿੰਦਰ ਸਿੰਘ ਵੜ੍ਹੈਚ(ਚੱਬਾ) ਮੋਬਾ:97817- 51690
ਪਿੰਡ:ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ- 143022,

0 comments:
Speak up your mind
Tell us what you're thinking... !