Headlines News :
Home » » ਮੋਬਾਈਲ ਆਇਆ ਸਭ ਤੇ ਛਾਇਆ - ਸੰਦੀਪ ਜੈਤੋਈ

ਮੋਬਾਈਲ ਆਇਆ ਸਭ ਤੇ ਛਾਇਆ - ਸੰਦੀਪ ਜੈਤੋਈ

Written By Unknown on Thursday, 10 January 2013 | 22:17


ਮਨੁ¤ਖ ਸਦਾ ਹੀ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਕਾਹਲਾ ਰਿਹਾ ਹੈ ਤੇ ਇਸ ਨਾਲ ਹੋਣ ਵਾਲੇ ਲਾਭ ਦਾ ਤਾਂ ਪੂਰਾ ਧਿਆਨ ਰ¤ਖਦਾ ਹੈ ਪਰ ਇਸ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਨੁਕਸਾਨ ਹੋਣ ਤੋਂ ਬਾਅਦ ਹੀ ਪਤਾ ਲ¤ਗਦਾ ਹੈ। ਅ¤ਜ ਦੇ ਇਸ ਅਧੁਨਿਕ ਤਕਨੀਕੀ ਦੌਰ ’ਚ ਕੰਪਨੀਆਂ ਕਈ ਅਜਿਹੇ ਉਤਪਾਦ ਪੇਸ਼ ਕਰ ਰਹੀਆਂ ਹਨ, ਜਿਨ੍ਹਾਂ ਵ¤ਲ ਮਨੁ¤ਖ ਬੇਹਦ ਜ਼ਲਦੀ ਆਕਰਸ਼ਿਤ ਹੋ ਜਾਂਦਾ ਹੈ। ਪੁਰਾਣੇ ਸਮੇਂ ’ਚ ਲੋਕਾਂ ਦਾ ਇ¤ਕ ਦੂਜੇ ਦਾ ਹਾਲ ਚਾਲ ਜਾਨਣ ਦਾ ਜਰੀਆ ਚਿ¤ਠੀ–ਪ¤ਤਰੀ ਹੁੰਦਾ ਸੀ। ਲੋਕ ਚਿ¤ਠੀ ਪ¤ਤਰੀ ਰਾਹੀਂ ਇ¤ਕ ਦੂਜੇ ਦੇ ਸੁਖ ਦੁਖ ਦੀ ਖ਼ਬਰ ਸਾਂਝੀ ਕਰਦੇ ਸਨ। ਸਮਾਂ ਬਦਲਿਆ ਤਾਂ ਭਾਰਤ ’ਚ ਟੈਲੀਫੋਨ ਆਇਆ। ਜਦੋਂ ਕਿਸੇ ਮੁਹ¤ਲੇ ’ਚ ਕਿਸੇ ਦੇ ਘਰ ਟੈਲੀਫੋਨ ਲ¤ਗਦਾ ਸੀ ਤਾਂ ਗੁਆਂਢ ’ਚ ਰਹਿੰਦੇ ਲੋਕਾਂ ਨੂੰ ਵੀ ਉਸਦਾ ਲਾਭ ਹੁੰਦਾ ਸੀ। ਲੋਕ ਉਨ੍ਹਾਂ ਦਾ ਨੰਬਰ ਆਪਣੇ ਰਿਸ਼ਤੇਦਾਰ ਨੂੰ ਦਿੰਦੇ ਸਨ ਕਿ ਕੋਈ ਕਾਹਲੀ ਵਾਲਾ ਕੰਮ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਟੈਲੀਫੋਨ ਕਰ ਦਿਓ। ਟੈਲੀਫੋਨ ਆਉਣ ਨਾਲ ਚਿ¤ਠੀ ਪ¤ਤਰੀ ਦੇ ਕੰਮ ਨੂੰ ਵੀ ਕਾਫੀ ਨੁਕਸਾਨ ਹੋਇਆ। ਸਮੇਂ ’ਚ ਹੋਰ ਬਦਲਾਅ ਆਇਆ ਤਾਂ ਕੰਪਨੀਆਂ ਨੇ ਬਜ਼ਾਰ ’ਚ ਮੋਬਾਈਲ ਫੋਨ ਪੇਸ਼ ਕੀਤੇ। ਮੋਬਾਈਲ ਫੋਨ ਆਉਣ ਨਾਲ ਜਿਵੇਂ ਬਜ਼ਾਰਾਂ ਅ¤ਗ ਹੀ ਲ¤ਗ ਗਈ। ਹਰ ਵਿਅਕਤੀ ਵਧੀਆ ਕੰਪਨੀ ਦਾ ਚੰਗਾ ਮੋਬਾਈਲ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਅ¤ਜ ਦੀ ਭ¤ਜ ਦੌੜ੍ਹ ਭਰੀ ਜ਼ਿੰਦਗੀ ’ਚ ਮੋਬਾਈਲ ਮਨੁ¤ਖ ਦਾ ਸਭ ਨਾਲੋਂ ਵਧੀਆ ਦੋਸਤ ਬਣ ਗਿਆ ਹੈ। ਮੋਬਾਈਲ ਦੇ ਜਰੀਏ ਮਨੁ¤ਖ ਆਪਣੇ ਹਰ ਕੰਮ ਨੂੰ ਬੜੀ ਅਸਾਨੀ ਨਾਲ ਤੇ ਤੇਜੀ ਨਾਲ ਕਰ ਲੈਂਦਾ ਹੈ। ਕੰਪਨੀਆਂ ਵ¤ਲੋਂ ਬਜ਼ਾਰ ’ਚ ਨਿ¤ਤ ਨਵੇਂ ਮੋਬਾਈਲ ਫੋਨ ਲਾਂਚ ਕੀਤੇ ਜਾ ਰਹੇ ਹਨ। ਮੋਬਾਈਲ ਦੀ ਜ਼ਰੂਰਤ ਮਨੁ¤ਖ ਨੂੰ ਹੋਰਨਾਂ ਚੀਜ਼ਾਂ ਤੋਂ ਜ਼ਿਆਦਾ ਹੋ ਗਈ ਹੈ। ਕਿਉਂ੍ਯਕ ਇਸਦੇ ਜਰੀਏ ਮਨੁ¤ਖ ਦਾ ਹਰ ਕੰਮ ਅਸਾਨ ਹੋ ਗਿਆ, ਜਿਵੇਂ ਖਰੀਦਾਰੀ ਕਰਨਾ, ਖਾਣਾ ਪੀਣਾ ਜਾਂ ਹੋਰ ਕਈ ਤਰ੍ਹਾਂ ਦੇ ਕੰਮ। ਪਰ ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ’ਚ ਛਪ ਰਹੇ ਮੋਬਾਈਲ ਦੇ ਹਾਨੀਕਾਰਕ ਨਤੀਜਿਆਂ ’ਤੇ ਮਨੁ¤ਖ ਦਾ ਕੋਈ ਧਿਆਨ ਨਹੀਂ ਗਿਆ। ਮੋਬਾਈਲ ਦੀ ਵਰਤੋਂ ਨਾਲ ਜਿ¤ਥੇ ਮਨੁ¤ਖ ਨੂੰ ਕਈ ਗੰਭੀਰ ਕਿਸਮ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਓਥੇ ਹੀ ਇਸਦੇ ਨੈ¤ਟਵਰਕ ਲਈ ਲ¤ਗੇ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀਆਂ ਤਰੰਗਾਂ ਨਾਲ ਵੀ ਮਨੁ¤ਖ ਨੇ ਆਪਣੇ ਆਲ੍ਹੇ ਦੁਆਲ੍ਹੇ ਹਰ ਸਮੇਂ ਚਹਿਕਣ ਵਾਲੇ ਪੰਛੀਆਂ ਦੀ ਗਿਣਤੀ ’ਚ ਵੀ ਕਾਫੀ ਘਾਟ ਆਈ ਹੈ। ਕੰਪਨੀਆਂ ਵ¤ਲੋਂ ਨਿ¤ਤ ਪੇਸ਼ ਹੋਣ ਵਾਲੇ ਮੋਬਾਈਲਾਂ ’ਚ ਇ¤ਕ ਤੋਂ ਇ¤ਕ ਨਵੀਂ ਤਕਨੀਕ ਪੇਸ਼ ਕੀਤੀ ਜਾ ਰਹੀ ਹੈ ਪਰ ਮੋਬਾਈਲ ਨਾਲ ਹੋਣ ਵਾਲੇ ਨੁਕਸਾਨਾਂ ਦਾ ਪਤਾ ਮਨੁ¤ਖ ਨੂੰ ਉਸਦੇ ਨਾਲ ਘਟਨਾ ਵਾਪਰਣ ਤੋਂ ਬਾਅਦ ਹੀ ਪਤਾ ਲ¤ਗਦਾ ਹੈ। ਮੋਬਾਈਲ ਆਉਣ ਨਾਲ ਜਿ¤ਥੇ ਲੋਕਾਂ ਨੂੰ ਸੁਵਿਧਾ ਮਿਲੀ ਹੈ ਓਥੀ ਹੀ ਇਸਦੇ ਬੁਰੇ ਨਤੀਜੇ ਵੀ ਮਿਲੇ ਹਨ। ਮੋਬਾਈਲ ਦੇ ਜਰੀਏ ਲੋਕ ਅਣਜਾਣ ਕੁੜੀਆਂ, ਕਿਸੇ ਦੇ ਘਰ ਜਾਂ ਦਫ਼ਤਰ ’ਚ ਗਲਤ ਤਰੀਕੇ ਨਾਲ ਫੋਨ ਕਰਦੇ ਹਨ। ਨਾਲ ਹੀ ਲੋਕ ਸਾਜਿਸ਼ਾਂ ਅਤੇ ਤਮਾਮ ਅਜਿਹੇ ਘਟੀਆ ਕਿਸਮ ਦੇ ਕੰਮ ਕਰਦੇ ਹਨ ਜਿਹੜੇ ਸਮਾਜ ’ਚ ਗੰਦਗੀ ਫੈਲਾ ਰਹੇ ਹਨ। ਮੋਬਾਈਲ ’ਚ ਲ¤ਗੇ ਕੈਮਰੇ ਦੀ ਵਰਤੋਂ ਲੋਕ ਚੰਗੇ ਜਾਂ ਮਾੜੇ ਦੋਵੇਂ ਤਰ੍ਹਾਂ ਦੇ ਕੰਮਾਂ ’ਚ ਕਰਦੇ ਹਨ। ਲੋਕ ਕੈਮਰਿਆਂ ਦੇ ਜਰੀਏ ਜਿ¤ਥੇ ਕੁੜੀਆਂ ਦੀਆਂ ਅਸ਼ਲੀਲ ਵੀਡਿਓ ਬਣਾ ਕੇ ਇੰਟਰਨੈ¤ਟ ’ਤੇ ਅਪਲੋਡ ਕਰਦੇ ਹਨ ਓਥੇ ਹੀ ਉਨ੍ਹਾਂ ਨੂੰ ਬਲੈਕਮੇਲ ਵੀ ਕਰਦੇ ਹਨ। ਐਸਐਮਐਸ ਦੀ ਸੁਵਿਧਾ ਦਾ ਵੀ ਸਮਾਜ ਦੇ ਮਾੜੇ ਤ¤ਤ ਗਲਤ ਵਰਤੋਂ ਕਰਦੇ ਹਨ। ਜਿ¤ਥੇ ਉਹ ਅਣਜਾਣ ਨੰਬਰਾਂ ’ਤੇ ਗਲਤ ਐਸਐਮਐਸ ਜਾਂ ਮਾੜੀ ਸਮ¤ਗਰੀ ਭੇਜ ਕੇ ਕੁੜੀਆਂ ਜਾਂ ਔਰਤਾਂ ਨੂੰ ਪਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਭੋਲੀਆਂ ਭਾਲੀਆਂ ਕੁੜੀਆਂ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾ ਕੇ ਕੁੜੀਆਂ ਦਾ ਸੋਸ਼ਣ ਕਰਦੇ ਹਨ। ਇੰਟਰਨੈ¤ਟ ’ਤੇ ਕਈ ਅਜਿਹੀਆਂ ਵੈਬਸਾਈਟਾਂ ਹਨ ਜਿੰਨ੍ਹਾਂ ’ਤੇ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡਿਓ ਪਈਆਂ ਹਨ। ਮੋਬਾਈਲ ਨੇ ਜਿ¤ਥੇ ਮਨੁ¤ਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ ਓਥੇ ਹੀ ਕਈਆਂ ਦੇ ਘਰ ਵੀ ਤੁੜਵਾਏ ਹਨ। ਕਿਸੇ ਦੇ ਗਲਤ ਮੈਸੇਜ ਜਾਂ ਗਲਤ ਫੋਨ ਕਾਰਨ ਅਦਾਲਤਾਂ ’ਚ ਕਈ ਕੇਸ ਹਾਲੇ ਵੀ ਬੁਝਾਰਤਾਂ ਹੀ ਬਣੇ ਪਏ ਹਨ। ਕਈ ਕਤਲਾਂ ਦੇ ਮਾਮਲੇ ਜਿ¤ਥੇ ਮੋਬਾਈਲ ਨੂੰ ਅਧਾਰ ਬਣਾ ਕੇ ਹ¤ਲ ਕੀਤੇ ਜਾ ਚੁ¤ਕੇ ਹਨ ਓਥੇ ਹੀ ਕਈ ਮਾਮਲਿਆਂ ਦੀਆਂ ਫਾਈਲਾਂ ਹਾਲੇ ਵੀ ਦਫ਼ਤਰਾਂ ’ਚ ਮਿ¤ਟੀ ਦੀ ਚਾਦਰ ਲਈ ਪਈਆਂ ਹਨ। ਇ¤ਕ ਪਾਸੇ ਜਿ¤ਥੇ ਮੋਬਾਈਲ ਨੇ ਲੋਕਾਂ ਦੇ ਜੀਵਨ ਪ¤ਧਰ ਨੂੰ ਕਾਫੀ ਅਸਾਨ ਬਣਾਇਆ ਹੈ ਓਥੇ ਹੀ ਕਿਤੇ ਨਾਲ ਕਿਤੇ ਮੋਬਾਈਲ ਨੇ ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਨਰਕ ਵੀ ਬਣਾਇਠਆ ਹੈ।
ਸੰਦੀਪ ਜੈਤੋਈ
81465–73901
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template