ਸੋਸ਼ਲ ਵੈਬਸਾਈਟਾਂ ਤੇ ਇੰਟਰਨੈ¤ਟ ਦੀ ਵਰਤੋਂ ਦਾ ਘੇਰਾ ਹੁਣ ਸ਼ਹਿਰਾਂ ਤ¤ਕ ਹੀ ਸੀਮਿਤ ਨਹੀਂ ਰਿਹਾ। ਭਾਰਤ ’ਚ ਪਿਛਲੇ ਦਸ ਕੁ ਸਾਲਾਂ ਤੋਂ ਤਕਨੀਕ ’ਚ ਆਈ ਐਨੀ ਤੇਜੀ ਨੇ ਪੂਰੇ ਭਾਰਤ ਨੂੰ ਆਪਣੇ ਸ਼ਿਕੰਜੇ ’ਚ ਕਸ ਲਿਆ। ਹਾਲਾਂਕਿ ਹਾਲੇ ਵੀ ਭਾਰਤ ਦੇ ਬਹੁਤੇ ਹਿ¤ਸੇ ਹਾਲੇ ਦੁਨਿਆਵੀ ਸੁਖ ਸੁਵਿਧਾਵਾਂ ਤੋਂ ਵਾਂਝੇ ਹਨ ਪਰ ਫਿਰ ਵੀ ਨਵੀਆਂ ਤਕਨੀਕਾਂ ਦੀ ਵਰਤੋਂ ’ਚ ਪੇਂਡੂ ਭਾਰਤ ਲਗਾਤਾਰ ਤਰ¤ਕੀ ਕਰ ਰਿਹਾ ਹੈ। ਅ¤ਜ ਦੇ ਇਸ ਅਧੁਨਿਕ ਯੁਗ ’ਚ ਅਨਪੜ੍ਹ ਵਿਅਕਤੀ ਵੀ ਇੰਟਰਨੈ¤ਟ ਤੇ ਹੋਰ ਨਵੀਆਂ ਤਕਨੀਕਾਂ ਦੀ ਖੁ¤ਲ੍ਹ ਕੇ ਵਰਤੋਂ ਕਰ ਰਿਹਾ ਹੈ। ਜਿ¤ਥੇ ਨਵੀਆਂ ਤਕਨੀਕਾਂ ਨੇ ਮਨੁ¤ਖ ਦੀ ਸੋਚ, ਰਹਿਣ ਸਹਿਣ, ਪਹਿਰਾਵੇ ਤੇ ਸ¤ਭਿਆਚਾਰ ਨੂੰ ਆਪਣੇ ਰੰਗ ’ਚ ਰੰਗਿਆ ਹੈ ਓਥੇ ਹੀ ਇਨ੍ਹਾਂ ਤਕਨੀਕਾਂ ਨਾਲ ਮਨੁ¤ਚੀ ਜਵੀਨ ਨੇ ਕਾਫੀ ਤਰ¤ਕੀ ਵੀ ਕੀਤੀ ਹੈ। ਅ¤ਜ ਸਭ ਨਾਲੋਂ ਮਸ਼ਹੂਰ ਵੈਬਸਾਈਟਾਂ ‘ਯੂ ਟਿਊਬ’, ‘ਗੂਗਲ– ਸਰਚ ਇੰਜਣ’, ‘ਟਵਿ¤ਟਰ’ ਤੇ ‘ਫੇਸਬ¤ੁਕ’ ਲੋਕਾਂ ਦੇ ਦਿਮਾਗ਼ ਤੇ ਰਾਜ ਕਰ ਰਹੀਆਂ ਹਨ। ਜਿ¤ਥੇ ਯੂ ਟਿਊਬ ’ਤੇ ਹਰ ਮਿੰਟ ’ਚ ਕੋਈ ਨਾ ਕੋਈ ਨਵੀਂ ਚੀਜ਼ ਚਾਹੇ ਓਹ ਗੀਤ ਹੋਵੇ, ਕਿਸੇ ਫਿਲਮ ਦੀ ਮਸ਼ਹੂਰੀ ਹੋਵੇ ਜਾਂ ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ ਵੀਡਿਓ ਅਪਲੋਡ ਹੋ ਰਹੀ ਹੈ। ਓਥੇ ਹੀ ਗੂਗਲ ’ਤੇ ਵੀ ਤੁਸੀਂ ਕਿਸੇ ਵੀ ਚੀਜ ਦੀ ਭਾਲ ਕਰ ਸਕਦੇ ਹੋ। ਹਾਲਾਂ ਕਿ ਟਵਿ¤ਟਰ ਵੀ ਇ¤ਕ ਸੋਸ਼ਲ ਵੈਬਸਾਈਟ ਹੈ ਪਰ ਇਸਦੀ ਵਰਤੋਂ ਆਮ ਬੰਦੇ ਦੇ ਵਸ ਦੀ ਗ¤ਲ ਨਹੀਂ। ਟਵਿ¤ਟਰ ਸਿਰਫ ਵ¤ਡੇ ਰਾਜਨੀਤਕਾਂ, ਵ¤ਡੇ ਫਿਲਮੀ ਕਲਾਕਾਰਾਂ ਤੇ ਨਾਮਚੀਨ ਖਿਡਾਰੀਆਂ ਤ¤ਕ ਹੀ ਸੀਮਿਤ ਹੈ। ਟਵਿ¤ਟਰ ’ਤੇ ਕੀਤੀ ਇੰਨ੍ਹਾਂ ਦੀ ਟਿ¤ਪਣੀ ਕਈ ਵਾਰ ਅਖ਼ਬਾਰਾਂ ਦੇ ਪਹਿਲੇ ਸਫ਼ੇ ਤੇ ਛਪਦੀ ਹੈ। ਫੇਸਬੁ¤ਕ ਵੀ ਇ¤ਕ ਸੋਸ਼ਲ ਵੈਬਸਾਈਟ ਹੈ, ਅ¤ਜ ਫੇਸਬੁ¤ਕ ਦੀ ਪਤਾ ਨਹੀਂ ਕਿੰਨੀ ਦੁਨੀਆਂ ਦੀਵਾਨੀ ਹੈ। ਫੇਸਬੁ¤ਕ ਨੇ ਨੌਜਵਾਨਾਂ ’ਚ ਆਪਣੀ ਇ¤ਕ ਅਲਗ ਥਾਂ ਬਣਾ ਲਈ ਹੈ। ਨੌਜਵਾਨ ਹੁਣ ਕੁਝ ਵੀ ਕਰਦੇ ਹਨ ਨਾਲ ਦੀ ਨਾਲ ਹੀ ਫੇਸਬੁ¤ਕ ’ਤੇ ਅਪਲੋਡ ਕਰ ਦਿੰਦੇ ਹਨ। ਪਰ ਫੇਸਬੁ¤ਕ ਵੀ ਹੁਣ ਸੋਸ਼ਲ ਵੈਬਸਾਈਟ ਨਾਲੋਂ ਜ਼ਿਆਦਾ ਅ¤ਗੇ ਨਿਕਲ ਗਿਆ, ਫੇਸਬੁ¤ਕ ’ਤੇ ਵੀ ਹੁਣ ਕੁਝ ਗਲਤ ਅਨਸਰ ਕੁੜੀਆਂ ਦੀਆਂ ਫੋਟੋਆਂ, ਵੀਡਿਓ ਕਈ ਤਰ੍ਹਾਂ ਦੀ ਅਸ਼ਲੀਲ ਸਮ¤ਗਰੀ ਪੋਸਟ ਕਰ ਰਹੇ ਹਨ। ਫੇਸਬੁ¤ਕ ’ਤੇ ਵੀ ਕੁੜੀਆਂ ਦੀਆਂ ਫੋਟੋਆਂ ਦੇ ਪੇਜ ਤੇ ਕਈ ਹੋਰ ਤਰ੍ਹਾਂ ਦੇ ਪੇਜ ਬਣਾਏ ਗਏ ਹਨ, ਜਿਨ੍ਹਾਂ ’ਚ ਕੁੜੀਆਂ ਦੀਆਂ ਅਧ ਨੰਗੀਆਂ ਫੋਟੋਆਂ ਤ¤ਕ ਅਪਲੋਡ ਕੀਤੀਆਂ ਹੋਈਆਂ ਹਨ। ਫੇਸਬੁ¤ਕ ਵੀ ਕਿਤੇ ਨਾ ਕਿਤੇ ਅਸ਼ਲੀਲਤਾ ਤੇ ਮਹਿਲਾਵਾਂ ਦੇ ਸੋਸ਼ਣ ਦਾ ਜਰੀਆ ਬਣ ਚੁ¤ਕਾ ਹੈ। ਥੋੜ੍ਹਾ ਸਮਾਂ ਪਹਿਲਾਂ ਯਾਹੂ ਦਾ ਇ¤ਕ ਮੈਸੇਂਜਰ ਚ¤ਲ ਰਿਹਾ ਸੀ, ਜਿਹੜਾ 14 ਦਸੰਬਰ ਨੂੰ ਬੰਦ ਕਰ ਦਿ¤ਤਾ ਗਿਆ। ਮੈਸੇਂਜਰ ਬੰਦ ਹੋਣ ਨਾਲ ਸ਼ਾਇਦ ਨੌਜਵਾਨਾਂ ਨੂੰ ਕਾਫੀ ਤਗੜਾ ਝਟਕਾ ਲ¤ਗਾ, ਤੇ ਕਈਆਂ ਦੀਆਂ ਗ¤ਲਾਂ ਅਧੂਰੀਆਂ ਰਹਿ ਗਈਆਂ। ਕਈ ਲੋਕਾਂ ਲਈ ਮੈਸੇਂਜਰ ਇ¤ਕ ਟੈਲੀਫੋਨ ਦੀ ਤਰ੍ਹਾਂ ਕੰਮ ਕਰਦਾ ਸੀ ਤੀ ਕਈਆਂ ਲਈ ਅਸ਼ਲੀਲਤਾ ਫੈਲ੍ਹਾਉਣ ਦਾ। ਮੈਸੇਂਜਰ ਦੇ ਮਾਧਿਅਮ ਨਾਲ ਜਿ¤ਥੇ ਬਾਹਰੇ ਮੁਲਕਾਂ ’ਚ ਗਏ ਮੁੰਡੇ–ਕੁੜੀਆਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਗ¤ਲ ਕਰ ਸਕਦੇ ਸਨ, ਹੁਣ ਓਨ੍ਹਾਂ ਲਈ ਵੀ ਗ¤ਲ ਕਰਨੀ ਔਖੀ ਹੋ ਗਈ। ਜਿ¤ਥੇ ਯਾਹੂ ਮੈਸੇਂਜਰ ਨੇ ਕਈਆਂ ਦੇ ਘਰ ਵਸਾਉਣ ’ਚ ਵ¤ਡਾ ਯੋਗਦਾਨ ਪਾਇਆ ਓਥੇ ਹੀ ਕਈਆਂ ਦੇ ਘਰ ਤੁੜਵਾਉਣ ’ਚ ਵੀ ਇਸਦਾ ਕਾਫੀ ਵ¤ਡਾ ਹ¤ਥ ਹੈ। ਸੋਸ਼ਲ ਸਾਈਟਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸਮ¤ਗਰੀ ਅਪਲੋਡ ਕਰਨ ਵਾਲਿਆਂ ਦੇ ਖਾਤੇ ਬੰਦ ਕਰ ਦੇਣ, ਤਾਂ ਕਿ ਕਿਸੇ ਦੇ ਪਰਿਵਾਰ ਨੂੰ ਆਪਣੀ ਧੀ ਭੈਣ ਦੀ ਅਧ ਨੰਗੀ ਤਸਵੀਰ ਵੇਖ ਕੇ ਸ਼ਰਮਿੰਦਾ ਨਾ ਹੋਣਾ ਪਵੇ ਤੇ ਯੂ ਟਿਊਬ ’ਤੇ ਅਪਲੋਡ ਹੋਣ ਵਾਲੇ ਅਸ਼ਲੀਲ ਗੀਤਾਂ ਨੂੰ ਵੀ ਵੈਬਸਾਈਟ ਤੋਂ ਹਟਾ ਦੇਣ ਦੀ ਲੋੜ ਹੈ। ਨਾਲੇ ਅ¤ਗੇ ਤੋਂ ਇਹੋ ਜਿਹੇ ਗੀਤ ਅਪਲੋਡ ਹੀ ਨਾ ਕੀਤੇ ਜਾਣ।
ਹੁਣ ਭਾਰਤ ’ਚ ਪਹਿਲਾਂ ਵਾਂਗ ਰਾਮਾਇਣ ਤੇ ਮਹਾਂਭਾਰਤ ਵਰਗੇ ਨਾਟਕਾਂ ਦੀ ਥਾਂ ਸ¤ਸ–ਨਹੂੰ ਤੇ ਹੋਰ ਕਈ ਤਰ੍ਹਾਂ ਦੇ ਕਮੇਡੀ ਨਾਟਕਾਂ ਤੇ ਪ੍ਰੋਗਰਾਮਾਂ ਨੇ ਲੈ ਲਈ ਹੈ। ਪਹਿਲਾਂ ਜਦੋਂ ਡੀਡੀ 1 ਪ੍ਰਸਾਰਿਤ ਹੁੰਦਾ ਸੀ ਤਾਂ ਲੋਕ ਮਹਾਂਭਾਰਤ ਤੇ ਰਮਾਇਣ ਵੇਖਣ ਲਈ ਤੜਪਦੇ ਰਹਿੰਦੇ ਸਨ ਪਰ ਹੁਣ ਸ¤ਸ–ਨਹੂੰ ਦੇ ਨਾਟਕਾਂ ਦੀ ਭਰਮਾਰ ਹੈ। ਹਰ ਟੀਵੀ ਚੈਨਲ ’ਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਨਾਟਕ ਚ¤ਲਦੇ ਹਨ, ਜਿਹੜੇ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਲਝਾ ਕੇ ਪੇਸ਼ ਕਰ ਰਹੇ ਹਨ। ਜਿਹੜਾ ਕੁਝ ’ਚ ਇੰਨਾਂ ਨਾਟਕਾਂ ’ਚ ਦਿਖਾਇਆ ਜਾ ਰਿਹਾ ਹੈ ਕੁਝ ਲੋਕ ਉਸਨੂੰ ਹੀ ਜ਼ਿੰਦਗੀ ਦੀ ਅਸਲ ਹਕੀਕਤ ਸਮਝੀ ਬੈਠੇ ਹਨ। ਹਾਲ ਹੀ ’ਚ ਇ¤ਕ ਨਾਟਕ ਦਾ ਇ¤ਕ ਰੋਮਾਂਟਿਕ ਸੀਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਰਿਹਾ। ਹਾਲਾਂਕਿ ਇਹ ਨਾਟਕ ਪੂਰਾ ਪਰਿਵਾਰਕ ਤੇ ਇਸਨੂੰ ਵੇਖਣ ਵਾਲਿਆਂ ਦੀ ਗਿਣਤੀ ਵੀ ਕਾਫੀ ਸੀ ਪਰ ਫਿਰ ਵੀ ਇਸ ਨਾਟਕ ’ਚ ਇਹੋ ਜਿਹਾ ਸੀਨ ਦਿਖਾ ਕੇ ਇਸਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ। ਜੇਕਰ ਪਰਿਵਾਰਕ ਨਾਟਕਾਂ ’ਚ ਵੀ ਇਹੋ ਜਿਹੀ ਅਸ਼ਲੀਲ ਸਮ¤ਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਇਹੋ ਜਿਹੇ ਨਾਟਕਾਂ ਨੂੰ ਵੇਖਣ ਵਾਲੇ ਪਰਿਵਾਰ ਤਾਂ ਆਪ ਹੀ ਇਨ੍ਹਾਂ ਦੀਆਂ ਦਿਖਾਈਆਂ ਰਾਹਾਂ ’ਤੇ ਚ¤ਲਗਣੇ। ਨਾਟਕਾਂ ’ਚ ਪਰੋਸੀ ਜਾ ਰਹੀ ਅਸ਼ਲੀਲਤਾ ਵੀ ਕਿਤੇ ਨਾ ਕਿਤੇ ਘਰ ਦੇ ਤਾਣੇ ਬਾਣੇ ਨੂੰ ਉਲਝਾਉਣ ਤੇ ਵਸੇ ਹੋਏ ਘਰਾਂ ਨੂੰ ਉਜਾੜਣ ’ਚ ਕਾਫੀ ਹ¤ਦ ਤ¤ਕ ਸਫਲ ਰਹੀ ਹੈ।
ਭਾਰਤੀ ਫਿਲਮ ਜਗਤ ਦੀ ਸ਼ੁਰੂਆਤ ਹਿੰਦੀ ਫਿਲਮਾਂ ਤੋਂ ਹੋਈ। ਪੁਰਾਣੇ ਜਮਾਨੇ ਦੀਆਂ ਫਿਲਮਾਂ ਦੇ ਗੀਤਾਂ ’ਚ ਕਹਾਣੀ ’ਚ ਪਰਿਵਾਰਕ ਢਾਂਚੇ ਦੀ ਜ¤ਦੋ ਜ਼ਹਿਦ ਬਿਆਨ ਕੀਤੀ ਜਾਂਦੀ ਸੀ। ਸਮਾਂ ਬਦਲਦਾ ਗਿਆ ਫਿਲਮਾਂ ਦਾ ਗੀਤ ਸੰਗੀਤ ਤੇ ਕਹਾਣੀਆਂ ਵੀ ਬਦਲਦੀਆਂ ਗਈਆਂ। ਫਿਲਮਾਂ ’ਚ ਹੌਲੀ ਹੌਲੀ ਕਿਸੇ ਨਾ ਕਿਸੇ ਬਹਾਨੇ ਅਸ਼ਲੀਲਤਾ ਪਰੋਸਣੀ ਸ਼ੁਰੂ ਕੀਤੀ ਗਈ, ਜਿਵੇਂ ਫਿਲਮਾਂ ’ਚ ਆਈਟਮ ਗੀਤ ਜਾਂ ਬਲਾਤਕਾਰ ਦੀ ਘਟਨਾਂ। ਫਿਰ ਦੌਰ ਹੋਰ ਅਧੁਨਿਕ ਹੋਇਆ ਤੇ ਫਿਲਮਾਂ ’ਚ ਆਈਟਮ ਗੀਤਾਂ ਨੇ ਆਪਣੀ ਇ¤ਕ ਵ¤ਖਰੀ ਪਛਾਣ ਬਣਾ ਲਈ। ਹੁਣ ਹਰ ਫਿਲਮ ’ਚ ਇ¤ਕ ਆਈਟਮ ਗੀਤ ਤਾਂ ਜ਼ਰੂਰ ਹੁੰਦਾ ਹੈ। ਪੁਰਾਣੀਆਂ ਫਿਲਮਾਂ ’ਚ ਦਿਖਾਈ ਜਾਣ ਵਾਲੀ ਬਲਾਤਕਾਰ ਦੀ ਘਟਨਾਂ, ਬਲਾਤਕਾਰ ਕਰਨ ਵਾਲੇ ਦਾ ਅੰਤ ਹਮੇਸ਼ਾ ਬੁਰਾ ਹੀ ਦਿਖਾਇਆ ਜਾਂਦਾ ਸੀ। ਫਿਲਮਾਂ ’ਤੇ ਭਾਰੀ ਹੋ ਰਹੀ ਪ¤ਛਮੀ ਸ¤ਭਿਅਤਾ ਨੇ ਹਿੰਦੀ ਫਿਲਮਾਂ ਨੂੰ ਆਪਣੇ ਰੰਗ ’ਚ ਰੰਗਣਾ ਤਾਂ ਸ਼ੁਰੂ ਤੋਂ ਹੀ ਕੀਤਾ ਸੀ ਪਰ ਉਸ ਸਮੇਂ ਦੇ ਸਮਾਜ ਤੇ ਅ¤ਜ ਦੇ ਸਮਾਜ ’ਚ ਐਨਾ ਬਦਲਾਅ ਆ ਗਿਆ ਹੈ ਕਿ ਅ¤ਜ ਚਾਹੇ ਕੁਝ ਵੀ ਬਣਾ ਦਿਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਅ¤ਜ ਦੌਰ ਇੰਨਾਂ ਅਧੁਨਿਕ ਹੋ ਚੁ¤ਕਾ ਹੈ ਕਿ ਫਿਲਮ ’ਚ ਬਲਾਤਕਾਰ ਦੀ ਥਾਂ ਔਰਤ ਦੀ ਸਹਿਮਤੀ ਨੇ ਲੈ ਲਈ ਹੈ। ਹੁਣ ਫਿਲਮ ’ਚ ਬਲਾਤਕਾਰ ਤਾਂ ਨਹੀਂ ਹੁੰਦੇ ਪਰ ਬਲਾਤਕਾਰ ਤੋਂ ਵੀ ਵ¤ਧ ਅਸ਼ਲੀਲਤਾ ਹੁੰਦੀ ਹੈ। ਹਾਲ ’ਚ ਹੀ ਰਿਲੀਜ ਹੋਈ ਫਿਲਮ ਜਿਸਮ–2 ’ਚ ਇ¤ਕ ਭਾਰਤੀ ਮੂਲ ਦੀ ਕਨੇਡੀਅਨ ਪੌਰਨ ਸਟਾਰ ਲੈਣਾ ਕਿਸ ਹ¤ਦ ਤ¤ਕ ਜਾਇਜ ਹੈ, ਨਾ ਤਾਂ ਫਿਲਮ ਹੀ ਹਿ¤ਟ ਹੋਈ ਨਾ ਫਿਲਮ ਦੇ ਕਲਾਕਾਰ ਨਾ ਡਾਇਰੈਕਟ ਪ੍ਰਸਿ¤ਧੀ ਮਿਲੀ ਤਾਂ ਸਿਰਫ ਉਸ ਪੌਰਨ ਸਟਾਰ ਨੂੰ ਜਿਸ ਨੇ ਇਸ ਫਿਲਮ ਦੇ ਜਰੀਏ ਭਾਰਤ ’ਚ ਆਪਣੀ ਇ¤ਕ ਅਲਗ ਪਛਾਣ ਬਣਾਈ। ਹੋਰ ਵੀ ਇਹੋ ਜਿਹੀਆਂ ਫਿਲਮਾਂ ਹਨ ਜਿਨ੍ਹਾਂ ’ਚ ਅਸ਼ਲੀਲਤਾ ਨੂੰ ਬੜੇ ਹੀ ਸੁਚ¤ਜੇ ਢੰਗ ਨਾਲ ਪਰੋਸਿਆ ਜਾ ਰਿਹਾ ਹੈ। ਫਿਲਮਾਂ ’ਚ ਹੁਣ ਡਾਇਲਾਗ ਦੀ ਥਾਂ ਆਮ ਬੋਲੀ ਨੇ ਲੈ ਲਈ ਹੈ, ਫਿਲਮਾਂ ’ਚ ਹੁਣ ਗਾਲਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਫਿਲਮ ਜਗਤ ਦੇ ਕੁਝ ਕਲਾਕਾਰ ਤੇ ਡਾਇਰੈਕਟਰ ਵੀ ਹੁਣ ਅਸ਼ਲੀਲਤਾ ਦੀ ਬਾਂਹ ਫੜ੍ਹ ਕੇ ਹੀ ਫਿਲਮਾਂ ਬਣਾ ਰਹੇ ਹਨ।
ਸੰਦੀਪ ਜੈਤੋਈ
81465–73901


0 comments:
Speak up your mind
Tell us what you're thinking... !