ਨੌਜਵਾਨ ਪੀੜ•ੀ ਸੁਨਣਾ ਬੰਦ ਕਰੇ ਤਾਂ ਆਪੇ ਹੀ ਆਪਣੀ ਲਚਰ ਗਾਇਕੀ ਦੇ ਮੰਦਰ ਫੂਕਦੇ ਨਜ਼ਰ ਆਉਣਗੇ
ਇ¤ਕ ਪਾਸੇ ਜਿ¤ਥੇ ਹਨੀ ਸਿੰਘ ਦਾ ਲਖਨਊ ਸ਼ੋਅ ਰ¤ਦ ਹੋਣ ਬਾਰੇ ਅਖ਼ਬਾਰਾਂ ’ਚ ਛਪ ਰਹੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਓਥੇ ਹੀ ਹਨੀ ਸਿੰਘ ’ਤੇ ਲਖਨਊ ’ਚ ਕੇਸ ਦਰਜ ਹੋਣ ਦੀਆਂ ਖ਼ਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕਲਪਨਾ ਨਾਂ ਦੀ ਕੁੜੀ ਨੇ ਜਿ¤ਥੇ ਹਨੀ ਸਿੰਘ ਦੇ ਲਿਖੇ ਗੀਤ ਦਾ ਜਿਕਰ ਕਰਦਿਆਂ ਕਿਹਾ ਹੈ ਕਿ ਦੇਸ਼ ’ਚ ਵਧ ਰਹੇ ਬਲਾਤਕਾਰ ਦੇ ਮਾਮਲਿਆਂ ਅਤੇ ਦਿ¤ਲੀ ’ਚ ਸਮੂਹਿਕ ਬਲਾਤਕਾਰ ਤੋਂ ਬਾਅਦ ਨੌਜਵਾਨ ਕੁੜੀ ਦੀ ਮੌਤ ਨਾਲ ਪੂਰੇ ਦੇਸ਼ ’ਚ ਸ਼ੋਕ ਦੀ ਲਹਿਰ ਹੈ। ਜਿ¤ਥੇ ਕਲਪਨਾ ਦੀ ਇਸ ਪਹਿਲ ਨੇ ਹਨੀ ਸਿੰਘ ਨੂੰ ਚੰਗਾ ਰਗੜਾ ਲਾਇਆ ਹੈ ਓਥੇ ਹੀ ਲਖਨਊ ’ਚ ਕੇਸ ਦਰਜ ਹੋਣ ਨਾਲ ਹਨੀ ਸਿੰਘ ¦ਮੇਂ ਚ¤ਕਰ ’ਚ ਫਸਿਆ ਨਜ਼ਰ ਆ ਰਿਹਾ ਹੈ। ਹਨੀ ਸਿੰਘ ਨੇ ਤਾਂ ਮਰਹੂਮ ਗਾਇਕ ਚਮਕੀਲੇ ਦੇ ਗੀਤਾਂ ਨੂੰ ਵੀ ਪਿ¤ਛੇ ਛ¤ਡ ਕੇ ਆਪਣੀ ਲ¤ਚਰਤਾ ਦੀ ਪੂਰੀ ਨੁਮਾਇਸ਼ ਕੀਤੀ ਹੈ। ਅ¤ਜ ਕ¤ਲ ਹਨੀ ਸਿੰਘ ਦੀ ਪੂਰੀ ਚੜ•ਾਈ ਕਰਕੇ ਪੰਜਾਬ ਦਾ ਹਰ ਨਵਾਂ ਤੇ ਪੁਰਾਣਾ ਗਾਇਕ ਆਪਣੇ ਗੀਤ ’ਚ ਉਸਦਾ ਰੈਪ ਕਰਾਉਣਾ ਜ਼ਰੂਰੀ ਸਮਝਦਾ ਹੈ। ਕਿਉਂਕਿ ਅ¤ਜ ਦੀ ਨੌਜਵਾਨ ਪੀੜ•ੀ ਹਨੀ ਸਿੰਘ ਦੀ ਲ¤ਚਰਤਾ ਨੂੰ ਬੜੇ ਹੀ ਧਿਆਨ ਨਾਲ ਸੁਣਦੀ ਹੈ। ਜਿਸ ਕਰਕੇ ਪੰਜਾਬੀ ਗਾਇਕ ਉਸਦੀ ਲ¤ਚਰਤਾ ਨੂੰ ਭੁ¤ਲ ਕੇ ਉਸ ਦੇ ਨਾਲ ਕੰਮ ਕਰਨ ਲਈ ਤਿਆਰ ਹਨ। ਹਾਲ ਹੀ ’ਚ ਯੂ ਟਿਊਬ ’ਤੇ ਜੈਜੀ ਬੀ ਤੇ ਹਨੀ ਸਿੰਘ ਦੀ ਜੋੜੀ ਦਾ ਇ¤ਕ ਨਵਾਂ ਗੀਤ ‘ਦਿਸ ਪਾਰਟੀ ਗੈਟਿਨ ਹੌਟ’ ਗੀਤ ਨੂੰ ਯੂ ਟਿਊਬ ’ਤੇ ਵੇਖਣ ਵਾਲਿਆਂ ਦੀ ਸੰਖਿਆ ਦਾ ਬਿਓਰਾ ਕਈ ਹਿੰਦੀ ਤੇ ਪੰਜਾਬੀ ਅਖ਼ਬਾਰਾਂ ’ਚ ਛਾਪਿਆ ਜਾ ਰਿਹਾ ਹੈ। ਪਤਾ ਨਹੀਂ ਇ¤ਕ ਪਾਸੇ ਤਾਂ ਹਨੀ ਸਿੰਘ ’ਤੇ ਕੇਸ ਦਰਜ ਹੋਣ ਦੀਆਂ ਖਬਰਾਂ ਛਪ ਰਹੀਆਂ ਨੇ ਤੇ ਦੂਜੇ ਪਾਸੇ ਉਸ ਦੇ ਤੇ ਜੈਜੀ ਬੀ ਦੇ ਗੀਤ ਦੇ ਵੇਖਣ ਵਾਲਿਆਂ ਦੀ ਗਿਣਤੀ ਅਖ਼ਬਾਰਾਂ ’ਚ ਛਾਪ ਕੇ ਓਨ•ਾਂ ਦੀ ਪਬਲੀਸਿਟੀ ਕੀਤੀ ਜਾ ਰਹੀ ਹੈ। ਗੀਤ ’ਚ ਹਨੀ ਸਿੰਘ ਦਾ ਰੈਪ ਕੁਝ ਇਸ ਤਰ•ਾਂ ਦਾ ਹੈ ‘ਮੈਨੂੰ ਤੇਰੀ ਸਹੇਲੀ ਕਹਿੰਦੀ ਸੀ ਕਿ ਥੋੜ•ੀ ਥੋੜ•ੀ ਪੀਆ ਕਰੋ, ਜਬ ਇਤਨੀ ਤੁੰਮ ਪੀ ਲੇਤੇ ਹੋ ਤੋ ਐਸੇ ਤੋ ਮਤ ਕਿਆ ਕਰੋ, ਐਨਾ ਰੌਲਾ ਰ¤ਪਾ ਕਿਉਂ ਪਾਂਦੇ ਹੋ, ਗੰਦੇ ਗਾਣੇ ਕਿਉਂ ਗਾਤੇ ਹੋ, ਕੋਈ ਲੋਗੋਂ ਕੋ ਸਮਝਾ ਲੋ ਨਹੀਂ ਘਰਾਂ ਨੂੰ ਜ਼ਿੰਦੇ ਕੁੰਡੇ ਲਾ ਲੋ’ ਐਥੇ ਇਹ ਗ¤ਲ ਸਮਝ ਨਹੀਂ ਆਉਂਦੀ ਕਿ ਜੈਜੀ ਬੀ ਵਰਗੇ ਗਾਇਕ ਨੂੰ ਹਨੀ ਸਿੰਘ ਦੀ ਮਦਦ ਦੀ ਕੀ ਲੋੜ ਪੈ ਗਈ ਕਿ ਉਸਦੇ ਇਕ¤ਲੇ ਦੇ ਗਾਏ ਹੋਏ ਗੀਤਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ, ਜਾਂ ਹੁਣ ਪੰਜਾਬ ’ਚ ਉਸ ਲਈ ਕੋਈ ‘ਨਾਗ ਸਾਂਭ ਲੈ ਜੁਲਫਾਂ ਦੇ’, ‘ਓਹ ਕਿਹੜੀ’ ਵਰਗੇ ਗੀਤ ਜਿਹੜੇ ਉਸਦੇ ਸ਼ੁਰੂਆਤੀ ਦੌਰ ਦੇ ਸਭ ਨਾਲੋਂ ਹਿ¤ਟ ਤੇ ਹਰ ਵਿਆਹ ’ਚ ਵ¤ਜਣ ਵਾਲੇ ਗੀਤ ਸੀ ਲਿਖ ਕੇ ਨਹੀਂ ਦਿੰਦਾ।
ਜਿ¤ਥੇ ਹਨੀ ਸਿੰਘ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਉਸੇ ਤਰ•ਾਂ ਸ਼ਾਇਦ ਉਸ ਨਾਲ ਕੰਮ ਕਰ ਚੁ¤ਕੇ ਕਿਸੇ ਵੀ ਗਾਇਕ ਜਾਂ ਗੀਤਕਾਰ ਨੂੰ ਕੋਈ ਪਛਤਾਵਾ ਨਹੀਂ ਹੋਣਾ। ਹਨੀ ਸਿੰਘ ਦੇ ਬਿਆਨਾਂ ’ਚ ਛਪਿਆ ਹੈ ਕਿ ‘ਮੈਂ ਇਸ ਤਰ•ਾਂ ਦੇ ਗੀਤ ਨਹੀਂ ਲਿਖਦਾ’ ਚਲੋ ਜੇ ਤੂੰ ਆਪ ਗੀਤ ਨਹੀਂ ਲਿਖਦਾ ਤਾਂ ਤੈਨੂੰ ਕੋਈ ਡੰਡੇ ਮਾਰ ਕੇ ਗੀਤ ਤਾਂ ਗੁਆਉਂਦਾ ਨਹੀਂ। ਜੋਦੋਂ ਤੁਸੀਂ ਲ¤ਚਰਤਾ ਦੀਆਂ ਸਾਰੀਆਂ ਹ¤ਦਾਂ ਟ¤ਪ ਹੀ ਚੁ¤ਕੇ ਹੋ ਤਾਂ ਗੀਤ ਚਾਹੇ ਕਿਸੇ ਦਾ ਵੀ ਲਿਖਿਆ ਹੈ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਆਪਣੀ ਇਸ ਗਲਤੀ ਨੂੰ ਸੁਧਾਰ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਤਾਂ ਕਰ ਸਕਦੇ ਹੋ। ਮਰਹੂਮ ਚਮਕੀਲੇ ਨੂੰ ਵੀ ਜਦੋਂ ਉਪਰੋਕਤ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਨੇ ਵੀ ਆਪਣੀ ਗਾਇਕੀ ਦੇ ਇ¤ਕ ਦੌਰ ਦਾ ਖਾਤਮਾ ਕਰਕੇ ‘ਬਾਬਾ ਤੇਰਾ ਨਨਕਾਣਾ’, ‘ਨਾਮ ਜਪ ਲੈ’, ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਵਰਗੀਆਂ ਧਾਰਮੀਕ ਕੈਸਟਾਂ ਰਾਂਹੀਂ ਆਪਣੀ ਦੋ ਅਰਥੀ ਗਾਇਕੀ ਦੇ ਖੂਹ ’ਚੋਂ ਨਿਕਲ ਕੇ ਆਪਣੇ ਪ੍ਰਤੀ ਲੋਕਾਂ ਦਾ ਪਿਆਰ ਤੇ ਸਤਿਕਾਰ ਹਾਸਲ ਨਹੀਂ ਕੀਤਾ ਸੀ। ਅ¤ਜ ਵੀ ਸਰੋਤੇ ਚਮਕੀਲੇ ਨੂੰ ਸੁਣਦੇ ਹਨ ਪਰ ਹਨੀ ਸਿੰਘ ਵਰਗੇ ਲ¤ਚਰ ਗੀਤਾਂ ਦੀ ਜ਼ਿੰਦਗੀ ਕਿੰਨੀ ਕੁ ਹੈ। ਅਮਰ ਸਿੰਘ ਚਮਕੀਲਾ ਅ¤ਜ ਵੀ ਆਪਣੀ ਗਾਇਕੀ ਦੇ ਦਮ ’ਤੇ ਅਮਰ ਹੈ ਰਹੇਗਾ, ਪਰ ਹਨੀ ਸਿੰਘ ਵਰਗੇ ਕਿੰਨੇ ਕੁ ਚਿਰ ਸੁਣੇ ਜਾਣਗੇ। ਅ¤ਜ ਲੋੜ ਹੈ ਔਰਤਾਂ, ਕੁੜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਘਰੋਂ ਬਾਹਰ ਨਿ¤ਕਲ ਕੇ ਅਜਿਹੇ ਲ¤ਚਰ ਗਾਇਕਾਂ ਤੇ ਗੀਤਕਾਰਾਂ ਵਿਰੁ¤ਧ ਮੁਹਿੰਮ ਛੇੜਨ ਦੀ ਜਿਹੜੇ ਮਾਂ ਬੋਲੀ ਦੇ ਨਾਲ ਨਾਲ ਧੀਆਂ ਭੈਣਾਂ ਨੂੰ ਵੀ ਨੰਗਾ ਕਰ ਰਹੇ ਹਨ। ਜਿਸਦਾ ਸਭ ਤੋਂ ਵ¤ਡਾ ਕਾਰਨ ਹੈ ਨੌਜਵਾਨ ਪੀੜ•ੀ ਦਾ ਇਨ•ਾਂ ਵ¤ਲ ਝੁਕਾਅ। ਜੇਕਰ ਨੌਜਵਾਨ ਪੀੜ•ੀ ਇਨ•ਾਂ ਨੂੰ ਸੁਨਣਾ ਬੰਦ ਕਰ ਦੇਵੇ ਤਾਂ ਇਹ ਲ¤ਚਰ ਗਾਇਕੀ ਦੇ ਪੂਜਾਰੀ ਆਪੇ ਆਪਣੀ ਲ¤ਚਰਤਾ ਦੇ ਮੰਦਰਾਂ ਨੂੰ ਜਲਦੀ ਹੀ ਅ¤ਗ ਦੀ ਭੇਂਟ ਚਾੜ•ਦੇ ਨਜ਼ਰ ਆਉਣਗੇ।
ਸੰਦੀਪ ਜੈਤੋਈ
81465–73901


0 comments:
Speak up your mind
Tell us what you're thinking... !