Headlines News :
Home » » ਤਰਸ - ਤਰਸੇਮ ਬਸ਼ਰ

ਤਰਸ - ਤਰਸੇਮ ਬਸ਼ਰ

Written By Unknown on Saturday, 26 January 2013 | 01:33


    ਕਤਲੋਗਾਰਤ ਦੀਆਂ ਖਬਰਾਂ ਪੜ੍ਹ ਕੇ ਉਹ ਬੇਚੈਨ ਹੋ ਜਾਂਦਾ ਸੀ.................ਕੋਈ ਕਿਵੇਂ ਕਿਸੇ ਨੂੰ ਦੁੱਖ ਦੇ ਦਿੰਦਾ ਹੈ................ਦਰਦ ਦੇ ਦਿੰਦਾ ਹੈ ? ਅਬਾਦੀ ਤੋਂ ਬਾਹਰ ਉਜੜੇ ਹੋਏ ਆਰੇ ਦੇ ਢੱਠੇ ਹੋਏ ਕਮਰੇ ਵਿੱਚ ਇਕੱਲੇ ਰਹਿੰਦਿਆਂ ਉਸਨੂੰ ਅਰਸਾ ਹੋ ਗਿਆ ਸੀ । ਦੁਨੀਆਂ ਨਾਲੋਂ ਕੱਟਿਆ ਇਕੱਲਾ ਮਨੁੱਖ । ਉਸਨੂੰ ਕਦੇ ਡਰ ਨਹੀਂ ਸੀ ਲੱਗਿਆ ਪਰ ਅਜਿਹੀਆਂ ਖਬਰਾਂ ਉਸ ਅੰਦਰ ਬੇਚੈਨੀ ਪੈਦਾ ਕਰ ਦਿੰਦੀਆਂ ਸਨ । ਟੁੱਟ ਭੱਜ , ਖੂਨ ਖਰਾਬਾ , ਧੋਖਾ ਧੜੀ , ਜੁਰਮ੍ਹ ਅਜਿਹੇ ਸ਼ਬਦ ਸਨ ਂਜੋ ਉਸ ਅੰਦਰ ਅਜੀਬ ਜਿਹੀ ਸਰਗੋਸ਼ੀ ਪੈਦਾ ਕਰ ਦਿੰਦੇ ਸਨ । ਉਹ ਜਿਸਨੂੰ ਦੇਖਦਾ ਦੁਆ ਦਿੰਦਾ ਜਾਨਵਰਾਂ ਦੇ ਜਖਮਾਂ ਨੂੰ ਸਹਿਲਾਉਂਦਾ ਤੇ ਜਾਂ ਕਿਸੇ ਕੀੜੀ ਦੇ ਪੈਰ ਥੱਲੇ ਦਬ ਕੇ ਮਰ ਜਾਣ ਦੇ ਡਰੋਂ ਦੇਖ ਦੇਖ ਕੇ ਪੈਰ ਧਰਦਾ । ਕੋਈ ਐਕਸੀਡੈਂਟ , ਕੋਈ ਮਰਿਆ ਜਾਨਵਰ ਦੇਖ ਲੈਂਦਾ ਤਾਂ ਉਹਦੇ ਆਪਣਿਆ ਦੀ ਤਰ੍ਹਾਂ ਰੋਂਦਾ । ਆਪਣੇ ਟੁੱਟੇ ਕਮਰੇ ਵਿੱਚ ਵਾਪਸ ਆ ਕੇ ਉਹ ਉਸ ਦਿਨ ਕੁੱਛ ਨਾ ਖਾਂਦਾ ਤੇ ਉਦਾਸ ਤੇ ਚੁੱਪ ਬੈਠਾ ਰਹਿੰਦਾ । ਇਹ ਰੱਬ ਜਾਣਦਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਹੋ ਗਿਆ, ਕਿਸੇ ਦੂਜੇ ਰੱਬ ਵਰਗਾ............... 
         ਉਸ ਵਿੱਚ ਹੁਣ ਸਿਰਫ  , ਦਯਾ ਸੀ , ਦੂਜਿਆ ਲਈ ਪਿਆਰ ਸੀ, ਇਨਸਾਨੀਅਤ ਸੀ ਤੇ ਫਿਰ ਇੱਕ ਦਿਨ         ਉਹ ਬਹੁਤ ਉਦਾਸ ਸੀ , ਕਾਲੂ ਕੁੱਤੇ ਨੂੰ ਂਜੋ ਕਿ ਅਕਸਰ ਉਹਦੇ ਕੋਲ ਹੀ ਰਿਹਾ ਕਰਦਾ ਸੀ ,ਕੋਈ ਰਾਤ ਨੂੰ ਮਾਰ ਗਿਆ ਸੀ । ‘‘ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦੈ.............ਇਹਨੇ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਸੀ...........? ਰੱਬ ਦੀ ਰੂਹ ਨਈ ਕੰਬਦੀ ਐਹੋ ਜਿਹਾ ਕੁੱਝ ਦੇਖਕੇ ।’’ ਉਹ ਸੁਬਕਦਾ ਹੋਇਆ ਆਪਣੇ ਮੰਜੇ ਬਿਸਤਰੇ ਵਿੱਚ ਜਾ ਧਸਿਆ ਸੀ । ਉਹ ਮੰਜੇ ਦਾ ਬਿਸਤਰਾ ਝਾੜਨਾ ਅੱਜ ਵੀ ਨਈ ਭੁੱਲਿਆ ਸੀ , ਮਤਾਂ ਕਿਤੇ ਕੋਈ ਕੀੜਾ ਕੀੜੀ ਅਣਹੱਕਾ ਮਾਰਿਆ ਜਾਵੇ ।
        ਦੂਜੇ ਦਿਨ ਅਖਬਾਰ ਵਿੱਚ ਖਬਰ ਛਪੀ ਹੋਈ ਸੀ ਕਿ ਸੁੰਨਸਾਨ ਇਲਾਕੇ  ਵਿੱਚ ਇੱਕ ਬੇਸਹਾਰਾ ਬਜੁਰਗ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ । ਦੋਸ਼ੀਆਂ ਨੇ ਕੁੱਝ ਕੁ ਰੁਪਈਆਂ ਦੀ  ਖਾਤਿਰ ਬਜੁਰਗ ਤੇ ਸਿਰ ਵਿੱਚ ਹਥੋੜਾ ਮਾਰ ਕੇ ਉਸਦਾ ਸਿਰ ਭੰਨ ਦਿੱਤਾ ਸੀ  । ਦੋਸ਼ੀਆਂ ਨੂੰ ਬਜੁਰਗ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਤਰਸ ਨਹੀ ਸੀ ਆਇਆ...................।

ਤਰਸੇਮ ਬਸ਼ਰ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template