ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………..
ਜੋ ਭੀੜਾਂ ਦੇ ਨਾਲ ਚਲਦੇ ਨੇ,
ਉਹ ਬਿੰਦ ਦੇ ਨੇ ਜਾਂ ਪਲ ਦੇ ਨੇ
ਜੋ ਵੱਖਰੇ ਰਾਹ ਬਣਾਉਂਦੇ ਨੇ
ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………..
ਬਾਬੇ ਨਾਨਕ ਵਰਗੇ ਪੀਰ ਜਿਹੇ
ਜੋ ਸੱਚ ਦਾ ਚੌਕੜਾ ਮਾਰ ਬਹੇ
ਦੁਨੀਆਂ ਸਿੱਧੇ ਰਸਤੇ ਪਾ ਚੱਲੇ
ਲੋਕੀ ਨਾਮ ਉਹਨਾਂ ਦਾ ਧਿਆਉਂਦੇ ਨੇ
ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………..
ਉਹ ਵੇਖ ਲਉ ਭਗਤ ਸਰਾਭੇ ਨੂੰ
ਉਹ ਗਦਰੀ ਭਕਨੇ ਬਾਬੇ ਨੂੰ
ਜੋ ਦੇਸ਼ ਲਈ ਸਭ ਕੁੱਝ ਵਾਰ ਗਏ
ਲੋਕੀਂ ਯਾਦ ‘ਚ ਮੇਲੇ ਲਾਉਂਦੇ ਨੇ
ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………
ਭਗਤ ਪੂਰਨ ਤੇ ਮਦਰ ਟਰੇਸਾ ਨੇ
ਰੂਹ ਫੂਕੀ ਉਹਨਾਂ ਦੇ ਸੰਦੇਸ਼ਾ ਨੇ
ਲੇਖੇ ਲਾਈ ਜ਼ਿੰਦੜੀ ਮਨੁੱਖਤਾ ਦੇ
ਜੋ ਰੱਬੀ ਰੂਹ ਅਖਵਾਉਂਦੇ ਨੇ
ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………..
“ਬੁੱਕਣਵਾਲੀਆ” ਕਰ ਲੈ, ਕੁੱਝ ਦੇਸ਼ ਲਈ
ਇਹ ਜ਼ਿੰਦੜੀ ਨੀ ਮਿਲਣੀ ਫੇਰ ਸਹੀ
ਜੋ ਦੇਸ਼ ਕੌਮ ਲਈ ਲੜਦੇ ਨੇ
ਲੋਕੀ ਸੁੱਖ ਉਹਨਾਂ ਦੀ ਚਾਹੁੰਦੇ ਨੇ
ਉਹ ਜੁਗਾਂ –ਜੁਗਾਂ ਤੱਕ ਜਿਉਂਦੇ ਨੇ………………..
ਨਾਇਬ ਬੁੱਕਣਵਾਲ
ਪਿੰਡ ਬੁੱਕਣਵਾਲ
ਤਹਿ – ਮਾਲੇਰਕੋਟਲਾ
ਜਿਲ੍ਹਾ – ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !