ਰੰਗਲਾ ਪੰਜਾਬ ਯਾਰੋ ਨਸ਼ਿਆਂ ਨੇ ਖਾ ਲਿਆ
ਸੋਹਣੀਆਂ ਦੇਹੀਆਂ ਨੂੰ ਮਿੱਟੀ ’ਚ ਮਿਲਾ ਲਿਆ
ਆਪਣੀਆਂ ਨਾੜਾਂ ਵਿੱਚ ਆਪ ਟੀਕੇ ਲਾਉਂਦੇ ਨੇ
ਮੁੱਠ ਭਰ ਗੋਲੀਆਂ ਦੀ ਮੂੰਹ ਦੇ ਵਿੱਚ ਪਾਉਂਦੇ ਨੇ
ਮਾਰਦੇ ਕੁਹਾੜਾ ਖੁਦ ਆਪਣਿਆਂ ਪੈਰਾਂ ’ਤੇ
ਵਰਤਿਆ ਕਹਿਰ ਯਾਰੋ ਪਿੰਡਾਂ ਅਤੇ ਸ਼ਹਿਰਾਂ ’ਤੇ
ਨਸ਼ਿਆਂ ਖਾਤਰ ਇਹ ਚੋਰੀਆਂ ਵੀ ਕਰਦੇ
ਕਰਨੀਆਂ ਇਹਨਾਂ ਦੀਆਂ ਮਾਂ-ਪਿਉ ਭਰਦੇ
ਮੈਡੀਕਲਾਂ ਉੱਤੇ ਸ਼ਰੇਆਮ ਨਸ਼ੇ ਵਿਕਦੇ
ਸਰਕਾਰਾਂ ਨੂੰ ਤਾਂ ਜਿਵੇਂ ਭੋਰਾ ਵੀ ਨੀ ਦਿਖਦੇ
ਥਾਂ ਥਾਂ ਤੇ ਠੇਕੇ ਦੇਖੋ ਖੁੱਲਗੇ ਸ਼ਰਾਬ ਦੇ
ਮਾੜੇ ਦਿਨ ਚੱਲਦੇ ਨੇ ਰੰਗਲੇ ਪੰਜਾਬ ਦੇ
ਟੀ. ਵੀ. ਅਖ਼ਬਾਰਾਂ ਵਿੱਚ ਨਸ਼ਿਆਂ ਨੂੰ ਭੰਡਦੇ
ਵੋਟਾਂ ਵੇਲੇ ਨੇਤਾ ਖੁਦ ਧੜਾਧੜ ਨਸ਼ੇ ਵੰਡਦੇ
ਸੋਹਣੀਆਂ ਜਵਾਨੀਆਂ ਨੂੰ ਨਸ਼ਿਆਂ ਨੇ ਖਾ ਲਿਆ
ਮੌਤ ਵਾਲਾ ਰੱਸਾ ਖੁਦ ਆਪ ਗਲ਼ ਪਾ ਲਿਆ
ਰੰਗਲੇ ਪੰਜਾਬ ਨੂੰ ਨਜ਼ਰ ਕੀਹਦੀ ਲੱਗ ਗਈ
ਨਸ਼ੇ ਦੀ ਹਨੇਰੀ ਕਿਉਂ ਪੰਜਾਬ ਵਿੱਚ ਵੱਗ ਗਈ
‘ਲੀਲ ਦਿਆਲਪੁਰੀ’ ਗੱਲਾਂ ਸੱਚੀਆਂ ਸੁਣਾਈਆਂ ਨੇ
ਛੱਡੋ ਸਾਰੇ ਨਸ਼ੇ ਕਾਹਤੋ ਦੇਹੀਆਂ ਗਵਾਈਆਂ ਨੇ
ਲੀਲ ਦਿਆਲਪੁਰੀ
94656-51038
ਲਾਇਬਰੇਰੀਅਨ
ਗਿਆਨੀ ਦਿੱਤ ਸਿੰਘ ਜੀ ਯਾਦਗਾਰੀ ਲਾਇਬਰੇਰੀ
ਗੁਰੁਦਆਰਾ ਸ੍ਰੀ ਸੰਗਤ ਸਾਹਿਬ ਸਮਰਾਲਾ (ਲੁਧਿ:)


0 comments:
Speak up your mind
Tell us what you're thinking... !