ਬਾਬੇ ਕ੍ਰਿਪਾਲੂ ਦੀ ਸਮਾਧ ਤੇ ਲੋਕਾਂ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ| ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ| ਨੇੜਲੀ ਗਰੀਬ ਬਸਤੀ ਦੇ ਬੱਚੇ ਵੀ ਪਹੁੰਚ ਗਏ ਪੇਟ ਦੀ ਪੂਰਤੀ ਲਈ| ਵੱਡੇ ਵੱਡੇ ਲੋਕ ਲੰਗਰ ਛਕ ਰਹੇ ਸਨ| ਜਦੋਂ ਲੰਗਰ ਹਾਲ ਵਿੱਚ ਬੱਚੇ ਦਾਖਿਲ ਹੋਣ ਲੱਗੇ ਤਾਂ ਗੇਟ ਅੱਗੇ ਡੰਡਾ ਲਈ ਬੈਠੇ ਸੇਵਾਦਾਰ ਨੇ ਮਾਸੂਮ ਗਰੀਬ ਬੱਚਿਆਂ ਤੇ ਵਰਦਿਆਂ ਕਿਹਾ- ਭੁੱਖੇ ਕਿਤੋ ਦੇ- ਚੱਲੋ ਭੱਜੋ ਏਥੋਂ| ਬੱਚਿਆਂ ਦੀ ਤਸਰਯੋਗ ਹਾਲਤ ਦੇਖਕੇ ਮਨ ਪਸੀਜ ਗਿਆ| ਦਿਲ ਵਿੱਚ ਖਿਆਲ ਆਇਆ ਕਿ ਬਾਬੇ ਨਾਨਕ ਨੇ ਤਾਂ ਵਪਾਰ ਕਰਨ ਲਈ ਪਿਤਾ ਵੱਲੋਂ ਦਿੱਤੇ ਵੀਹ ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ, ਪਰ ਅੱਜ ਰੱਜੇ ਹੋਇਆਂ ਨੂੰ ਰਜਾਉਂਦੇ ਹਨ ਅਤੇ ਭੁੱਖਿਆਂ ਨੂੰ ਦੁਰਕਾਰਦੇ ਹਨ| ਆਪਣੇ ਮਨ ਦੀ ਸਤੁੰਸ਼ਟੀ ਲਈ ਇਸਨੂੰ ਪੁੰਨ ਦਾਨ ਮੰਨ ਲੈਂਦੇ ਹਨ|
- ਲੀਲ ਦਿਆਲਪੁਰੀ
ਪਿੰਡ ਦਿਆਲਪੁਰਾ,
ਨੇੜੇ ਸਮਰਾਲਾ (ਲੁਧਿਆਣਾ)
ਮੋਬਾ: 94656-51038


0 comments:
Speak up your mind
Tell us what you're thinking... !