ਅੰਤਾਂ ਦੀ ਮਹਿੰਗਾਈ ਵਿੱਚ ਗਰੀਬ ਬੰਦਾ ਕੀ ਕਰੇ, ਕੀ ਨਾ ਕਰੇ, ਘਰ ਵਾਲੀ ਨੇ ਨਵੇਂ ਸੂਟ ਲਈ ਆਰਡਰ ਲਾ ਦਿੱਤਾ .... ਤਿੰਨ ਮਹੀਨੇ ਹੋ ਗੇ ਲਾਰੇ ਲਾਉਂਦੇ ਨੂੰ ਅਖੇ ਅਗਲੇ ਹਫਤੇ ਨਵਾਂ ਸੂਟ ਪੱਕਾ। ਮੈਨੂੰ ਦੱਸ ਉਹ ਕਿਹੜਾ ਭਾਗਾਂ ਵਾਲਾ ਹਫਤਾ। ਛੋਟੇ ਮੁੰਡੇ ਨੇ ਫਟਿਆ ਬੈਗ ਪੈਰਾਂ ’ਚ ਵਗਾਹ ਮਾਰਿਆ ..... ਚੱਕ ਭਾਪਾ ਪੁਰਾਣਾ ਬੈਗ, ਮੈਂ ਨੀ ਸਕੂਲ ਜਾਣਾ। ਮੈਂ ਖਹਿੜਾ ਛੁਡਾਉਂਦਿਆਂ ਕਿਹਾ, ਪੁੱਤ ਅੱਜ ਸ਼ਾਮੀ ਤੇਰੇ ਲਈ ਬੈਗ ਪੱਕਾ। ਲਾਰੇ ਲਾਉਣਾ ਤਾਂ ਜਿਵੇਂ ਮੇਰੀ ਆਦਤ ਈ ਬਣ ਗਈ ਹੋਵੇ। ਵੱਡਾ ਮੁੰਡਾ ਗੋਡਿਆਂ ਤੋਂ ਘਸੀ ਫਟੀ ਪੈਂਟ ਦਿਖਾਕੇ ਕਹਿਣ ਲੱਗਾ, ਭਾਪੇ ਕਿੰਨੇ ਦਿਨ ਹੋਗੇ ਕਹਿੰਦਿਆਂ ਨੂੰ ਅੱਜ ਲੈਦੂੰ ਕੱਲ ਲੈਦੂੰ, ਅੱਜ ਤੁਹਾਡਾ ਕੋਈ ਬਹਾਨਾ ਨਹੀਂ ਚੱਲਣਾ, ਮੈਂ ਤਾਂ ਪੈਂਟ ਲੈਣੀ ਹੀ ਲੈਣੀ ਆ। ਜਦੋਂ ਜਿਆਦਾ ਤੰਗ ਕਰਦੇ ਹਨ ਤਾਂ ਮੈਂ ਕੰਨਾਂ ਤੇ ਲਾ ਦਿੰਨਾਂ, ਪਰ ਬਾਅਦ ’ਚ ਪਛਾਤਾਵਾ ਵੀ ਹੁੰਦਾ ਕਿ ਬੱਚੇ ਆਪਣੀ ਜਗ•ਾ ਠੀਕ ਹਨ। ਕਈ ਵਾਰ ਸੋਚਦਾ ਕਿ ਜਦ ਕਿ ਬੰਦਾ ਚੌੜਾ ਹੋ ਕੇ ਨੰਦਾਂ ਤੇ ਬੈਠ ਜਾਂਦਾ ਹੁਣ ਦੇਖੋ ਭਾਦਲੇ ਦਾ ਮੇਲਾ। ਬਿਮਾਰ ਪਈ ਮਾਂ ਲਈ ਦਵਾਈ ਲਿਆਉਣੀ ਸੀ, ਪੂਰੇ ਸੱਤ ਸੌ ਵੀਹ ਰੁਪਏ ਦੀ ਸੀ। ਮਾਂ ਤੋਂ ਇਹ ਕਹਿ ਕਿ ਖਹਿੜਾ ਛੁਡਵਾ ਲਿਆ ਕਿ ਦਵਾਈ ਸਟੋਰ ਤੋਂ ਮਿਲੀ ਨਹੀਂ, ਪਰ ਮਾਂ ਦੀ ਦਰਦ ਨਾਲ ਹਾਲ ਦੁਹਾਈ ਦਿਲ ਨੂੰ ਚੀਰ ਰਹੀ ਸੀ। ਬਾਥਰੂਮ ਦੀ ਕੁੰਡੀ ਲਾ ਕੇ ਪਹਿਲਾਂ ਰੱਜ ਕੇ ਰੋਇਆ, ਫਿਰ ਰੱਬ ਨੂੰ ਉਲਾਭਾਂ ਦਿੱਤਾ ਕਿ ਰੱਬਾ ਗਰੀਬਾਂ ਦੇ ਪੱਲੇ ਮਜਬੂਰੀਆਂ ਨਾਲ ਕਿਉਂ ਭਰ ਦਿੰਨਾਂ।
ਲੀਲ ਦਿਆਲਪੁਰੀ
ਪਿੰਡ ਦਿਆਲਪੁਰਾ,
ਤਹਿਸੀਲ ਸਮਰਾਲਾ
ਜ਼ਿਲ•ਾ ਲੁਧਿਆਣਾ
ਮੋਬਾ: 9465651038


0 comments:
Speak up your mind
Tell us what you're thinking... !