ਅੰਗਹੀਣ ਅਸੀਂ ਤਾਂ ਕੀ ਹੋਂਿੲਆ ਨਈਉਂ ਘਬਰਵਾਂਗੇ।
ਸਾਨੂੰ ਬੋਲ ਕੁਬੋਲ ਨਾ ਬੋਲੋ ਲਾਡਲੇ ਪੁੱਤ ਹਾਂ ਮਾਵਾਂ ਦੇ।
ਸਾਨੂੰ ਬੋਲ ਕੁਬੋਲ ਨਾ ਬੋਲੋ ..............।
ਅੱਖ ਵਿੱਚ ਜ਼ਰਾ ਨੁਕਸ ਤਾਂ ਲੋਕੀ ਆਖਣ ਕਾਣਾ।
ਇਹ ਤਾਂ ਲੋਕੋ ਹੁੰਦਾ ਏ ਕੁਦਰਤ ਦਾ ਭਾਣਾ।
ਜੁਗਨੂੰ ਵਾਂਗਰ ਨੇਰਿ•ਆਂ ਵਿੱਚ ਚਾਨਣ ਬਣ ਛਾਵਾਂਗੇ।
ਸਾਨੂੰ ਬੋਲ ਕੁਬੋਲ ਨਾ ਬੋਲੋ ..............।
ਬਾਂਹ ਕੱਟ ਜਾਵੇ ਕਿਸੇ ਦੀ ਲੋਕੀ ਆਖਣ ਟੁੰਡਾ।
ਉਹ ਵੀ ਲੋਕੋ ਹੁੰਦਾ ਏ ਕਿਸੇ ਮਾਂ ਦਾ ਮੁੰਡਾ।
ਟੋਟੇ ਟੋਟੇ ਕਰਿਉ ਨਾ ਤੁਸੀਂ ਸਾਡੇ ਚਾਵਾਂ ਦੇ।
ਸਾਨੂੰ ਬੋਲ ਕੁਬੋਲ ਨਾ ਬੋਲੋ ..............।
ਦਿਲ ਨਾ ਤੋੜੀਏ ਕਿਸੇ ਦਾ ਆਖਣ ਸੱਚ ਸਿਆਣੇ।
ਚੰਗੇ ਭਲੇ ਦੇ ਉਲਝ ਜਾਂਦੇ ਨੇ ਤਾਣੇ ਬਾਣੇ।
ਅੱਧ ਵਿਚਕਾਰੇ ਰੁਕਦੇ ਨੀ ਅਸੀਂ ਰਾਹੀ ਰਾਹਵਾਂ ਦੇ।
ਸਾਨੂੰ ਬੋਲ ਕੁਬੋਲ ਨਾ ਬੋਲੋ ..............।
ਕੱਟ ਗਈ ‘ਲੀਲ’ ਦੀ ਲੱਤ ਤਾਂ ਅੰਗਹੀਣਾ ਹੋਇਆ।
ਇਹ ਕੀ ਭਾਣਾ ਵਰਤਿਆ ਦਿਲ ਡਾਢਾ ਰੋਇਆ।
ਸਾਨੂੰ ਪਿਆਰ ਦਿਉ, ਸਤਿਕਾਰ ਦਿਉ ਅਸੀਂ ਖੁਸ਼ੀ ਮਨਾਵਾਂਗੇ।
ਸਾਨੂੰ ਬੋਲ ਕੁਬੋਲ ਨਾ ਬੋਲੋ ..............।
ਲੀਲ ਦਿਆਲਪੁਰੀ
ਪਿੰਡ ਦਿਆਲਪੁਰਾ, 
ਤਹਿਸੀਲ ਸਮਰਾਲਾ 
ਜ਼ਿਲ•ਾ ਲੁਧਿਆਣਾ
ਮੋਬਾ: 9465651038
 


 
 
 
 
 
 
0 comments:
Speak up your mind
Tell us what you're thinking... !