ਸਿਆਲਾਂ ਦੇ ਦਿਨ ਹੋਣ ਕਰਕੇ ਦਿਨ ਵੀ ਲੇਟ ਹੀ ਚੜਦਾ ਸੀ । ਗੁਆਂਢ ਕੁੱਤਾ ਭੌਂਕਣ ਦੀ ਅਵਾਜ ਨੇ ਮੇਰੀ ਨੀਂਦ ਨੂੰ ਖੋਲ ਦਿਤਾ ਤੇ ਹੋਲੀ ਹੋਲੀ ਕੁਝ ਅਵਾਜਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ****ਪੈਰੀਂ ਪੈਂਦਾ*****ਸਤਿ ਸ੍ਰੀ ਅਕਾਲ*****ਕੀ ਹਾਲ ਏ**** ਮੈਂ ਵੱਖ ਲੈ ਕੇ ਰਜਾਈ ਨੂੰ ਸਰੀਰ ਦੁਆਲੇ ਲਪੇਟ ਕੇ ਸੋਂ ਗਿਆ । ਜਦ ਸਵੇਰ ਹੋਈ ਤਾਂ ਮੈਂ ਘਰੋਂ ਖੂਹ ਤੇ ਜਾਣ ਲਈ ਨਿਕਲਿਆਂ ਤਾਂ ਗੁਆਂਢ ਸਾਡੇ ਘਰਾਂ ਵਿੱਚ ਰਹਿੰਦੇ ਚਾਚੇ ਦਾ ਮੁੰਡਾ ਜਿਸਦਾ ਨਾਂ ਬਲਵਿੰਦਰ ਸਿੰਘ ਬਿੱਲੂ ਜੋ ਕਿ ੫-੭ ਸਾਲ ਪਹਿਲਾਂ ਕਿਸੇ ਏਜੰਟ ਰਾਂਹੀ ਜਰਮਨ ਗਿਆ ਸੀ, ਉਹ ਵਾਪਿਸ ਆਇਆ ਸੀ । ਮੈਂ ਵੀ ਉਸਨੂੰ ਮਿਲਣ ਉਸਦੇ ਘਰ ਗਿਆ ਤਾਂ ਉਸਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ । ਇਕ ਤਾਂ ਉਹ ਗੋਰਾ ਚਿੱਟਾ ਬਹੁਤ ਹੋ ਗਿਆ ਸੀ ਅਤੇ ਗਲ ਵਿੱਚ ਪਾਈ ਹੋਈ ਮੋਟੀ ਸੋਨੇ ਦੀ ਚੈਨ ਅਤੇ ਹੱਥ ਵਿੱਚ ਪਾਇਆ ਹੋਇਆ ਬਰੈਸਲੈਟ ਦੇਖ ਕੇ ਮੇਰੀਆਂ ਅੱਖਾਂ ਚੁਧਿਆਈਆਂ ਗਈਆ । ਉਸਦੇ ਪਾਏ ਹੋਏ ਟਰੈਕਸੂਟ ਦੀ ਤਾਂ ਗੱਲ ਹੀ ਵੱਖਰੀ ਸੀ । ਜਦੋਂ ਉਸਨੇ ਮੈਨੂੰ 'ਜੱਸਿਆ ਤੂੰ ਇਥੇ ਖੜਾ' ਕਹਿ ਕੇ ਅਵਾਜ ਮਾਰੀ, ਤਾਂ ਮੈ ਇਕ ਦਮ ਹੜਬੜਾ ਕੇ ਉਸ ਵੱਲ ਦੇਖਿਆ ਤੇ ਮੈਂ ਜਾ ਕੇ ਉਸਨੂੰ ਜੱਫੀ ਪਾ ਲਈ । ਮੈਂ ਕਿਹਾ, ਬਿੱਲੂ ਭਾਜੀ ਕੀ ਹਾਲ ਏ ? ਤਾਂ ਉਸਨੇ ਕਿਹਾ, ਮੋਜਾਂ ਲੁੱਟਦੇ ਹਾਂ ਅਤੇ ਮੇਮਾਂ ਵਿੱਚ ਫਿਰੀ ਦਾ ਹੈ । ਜਦ ਤੱਕ ਉਸਦੀ ਮਾਂ ਵੀ ਉਥੇ ਆ ਗਈ, ਤੇ ਉਸਨੇ ਵੀ ਕਿਹਾ ਜੱਸਿਆ ਕੀ ਹਾਲ ਹੈ ਤੇਰਾ, ਚਾਹ ਬਣਾਵਾਂ, ਮੈ ਕਿਹਾ ਨਹੀ ਮੈਂ ਘਰੋਂ ਚਾਹ ਪੀ ਕੇ ਆਇਆ ਹਾਂ ਅਤੇ ਮੈਂ ਖੂਹ ਤੇ ਜਾਣਾ ਹੈ ਕਿਉਂਕਿ ਬਾਪੂ ਖੂਹ ਤੇ ਇਕੱਲਾ ਕੰਮ ਕਰ ਰਿਹਾ ਹੈ । ਚੰਗਾ, ਫਿਰ ਮਿਲਾਂਗੇ ਕਹਿ ਕੇ ਮੈਂ ਖੂਹ ਵੱਲ ਤੁਰ ਪਿਆ । ਰਸਤੇ ਵਿੱਚ ਜਾਂਦਾ ਮੈਂ ਸੋਚਾਂ ਵਿੱਚ ਡੁਬਿਆ ਆਪਣੇ ਘਰ ਦੀ ਗਰੀਬੀ ਹਾਲਤ ਬਾਰੇ ਸੋਚ ਰਿਹਾ ਸੀ, ਕਿਉਂਕਿ ਸਾਡੇ ਘਰ ਦੀ ਜਿਆਦਾ ਜਮੀਨ ਨਾ ਹੋਣ ਕਰਕੇ ਘਰ ਦੇ ਹਾਲਤ ਵੀ ਬਹੁਤ ਵਧੀਆ ਨਹੀ ਸਨ । ਘਰ ਦੇ ਵਿੱਚ ਮੈਂ ਤੇ ਮੇਰੀ ਵੱਡੀ ਭੈਣ ਵਿਆਹੁਣ ਯੋਗ ਮਨਵੀਤ ਕੌਰ ਜਿਸਨੂੰ ਪਿਆਰ ਨਾਲ ਅਸੀ ਮੀਤਾ ਕਹਿੰਦੇ ਸਾਂ । ਬਾਪੂ ਅਤੇ ਮਾਂ ਚਾਰ ਜਣਿਆ ਦਾ ਛੌਟਾ ਜਿਹਾ ਪਰਿਵਾਰ ਪਰ ਫਿਰ ਵੀ ਜਰੂਰਤਾਂ ਕੱਲੇ ਬਾਪੂ ਦੀ ਕਮਾਈ ਨਾਲ ਨਹੀ ਸੀ ਪੂਰੀਆ ਹੁੰਦੀਆਂ । ਇਹ ਸੋਚਦਾ ਮੈਂ ਬਾਪੂ ਦੇ ਕੋਲ ਪੁੱਜ ਗਿਆ । ਬਾਪੂ ਨੇ ਕਿਹਾ ਆ ਗਿਆ ਜੱਸਿਆ, ਇਹ ਕਹਿ ਕੇ ਬਾਪੂ ਨੇ ਮੇਰੀ ਸੋਚਾਂ ਦੀ ਲੜੀ ਤੋੜ ਦਿੱਤੀ ਅਤੇ ਮੈਨੂੰ ਕਿਹਾ ਕਿ ਅੰਦਰੋਂ ਮੱਝ ਨੂੰ ਖੋਲ ਕੇ ਬਾਹਰ ਬੰਨ ਦੇ ਅਤੇ ਕੱਟੜੂ ਨੂੰ ਛੱਡ ਦੇ, ਤੇਰੀ ਮਾਂ ਵੀ ਆਉਣ ਵਾਲੀ ਹੈ ਮੱਝ ਨੂੰ ਚੋਣ ਲਈ ਅਤੇ ਮੱਝ ਦੇ ਖਾਣ ਲਈ ਕੁਝ ਪੱਠੇ ਪਾ ਦੇ । ਬਾਪੂ ਆਪ ਖੇਤ ਵਿੱਚ ਗੁਡਾਈ ਕਰਨ ਲੱਗ ਪਿਆ ਅਤੇ
ਮੈਂ ਮੱਝ ਨੂੰ ਅੰਦਰੋਂ ਬਾਹਰ ਕੱਢ ਕੇ ਖੁਰਲੀ ਤੇ ਬੰਨ ਦਿੱਤਾ ਅਤੇ ਕੱਟੜੂ ਨੂੰ ਛੱਡ ਦਿਤਾ । ਤਦ ਤੱਕ ਮੇਰੀ ਮਾਂ ਵੀ ਆ ਗਈ, ਜਦ ਮਾਂ ਵੱਲ ਮੈਂ ਨਿਗਾ ਮਾਰੀ ਤਾਂ ਪੁਰਾਣੇ ਕੱਪੜੇ ਪਾਏ ਹੋਏ ਅਤੇ ਇਕ ਪੁਰਾਣੀ ਜਿਹੀ ਲੋਈ ਉਪਰ ਲਈ ਹੋਈ ਅਤੇ ਲੱਗਭੱਗ ਅੱਧਾ ਸਿਰ ਧੋਲਿਆਂ ਨਾਲ ਚਿੱਟਾ ਹੋਇਆ ਪਿਆ ਸੀ । ਮੈਂ ਅੰਦਰੋ ਹੌਂਕਾ ਜਿਹਾ ਲੈ ਕੇ ਸੋਚਿਆ ਕਿ ਹੇ ਪਰਮਾਤਮਾ ਸਾਡੇ ਵੀ ਦਿਨ ਕਦੇ ਬਦਲਣਗੇ । ਕੰਮ ਕਾਰ ਕਰਦਿਆ ਹੀ ਦਿਨ ਗੁਜਰ ਗਿਆ, ਕਿਉਂਕਿ ਅੱਜ ਐਤਵਾਰ ਹੋਣ ਕਰਕੇ ਮੈਂ ਸਕੂਲ ਵੀ ਨਹੀ ਸੀ ਜਾਣਾ । ਬਾਰਵੀਂ ਕਲਾਸ ਦੇ ਪੇਪਰ ਦੇਣ ਤੋਂ ਬਾਦ ਮੇਰਾ ਵੀ ਮਨ ਬਾਹਰ ਜਾਣ ਵਾਸਤੇ ਕਰਨ ਲੱਗ ਪਿਆ । ਕਿਉਂਕਿ ਸਾਡੇ ਗੁਆਂਢ ਰਹਿੰਦੇ ਬਿੱਲੂ ਹੋਰੀ ਦੋ ਭਰਾ ਸਨ ਅਤੇ ਦੋ ਭੈਣਾਂ ਪਿਛਲੇ ਸਾਲ ਹੀ ਉਹਨਾਂ ਆਪਣੀ ਭੈਣ ਪ੍ਰੀਤੋ ਦਾ ਵਿਆਹ ਬੜੋ ਜੋਸ਼ੋ ਖਰੋਸ਼ ਨਾਲ ਕੀਤਾ ਸੀ ਅਤੇ ਪੈਸਾ ਵੀ ਬਹੁਤ ਖਰਚਿਆ ਸੀ । ਬਿੱਲੂ ਦਾ ਛੋਟਾ ਭਰਾ ਕੁਲਦੀਪ ਜਿਸਨੂੰ ਕਿ ਘਰ ਦੇ ਪਿਆਰ ਨਾਲ ਕਾਕਾ ਕਹਿੰਦੇ ਸਨ ਅਤੇ ਉਸਦਾ ਰਹਿਣਾ ਵਹਿਣਾ ਵੀ ਬਹੁਤ ਅਲੱਗ ਹੋ ਗਿਆ ਸੀ ਕਿਉਂਕਿ ਉਸਦੇ ਕੋਲ ਆਪਣਾ ਮੋਟਰਸਾਈਕਲ ਅਤੇ ਨਵੇਂ ਨਵੇਂ ਕੱਪੜਿਆਂ ਵਿੱਚ ਹਮੇਸ਼ਾ ਰਹਿੰਦਾ ਸੀ । ਘਰ ਵੀ ਕੋਠੀ ਵਰਗਾ ਉਹਨਾਂ ਨੇ ਬਣ ਲਿਆ ਸੀ । ਘਰ ਦੇ ਵਿੱਚ ਬਹੁਤ ਮਹਿੰਗਾ ਪੱਥਰ ਲਗਾਇਆ ਹੋਇਆ ਸੀ, ਉਸਦੇ ਮੁਕਾਬਲੇ ਸਾਡਾ ਘਰ ਜਿਆਦਾ ਵਧੀਆ ਨਹੀ ਸੀ, ਕਿਉਂਕਿ ਪੁਰਾਣੇ ਪਾਏ ਹੋਏ ਬਾਲੇ ਵਾਲੀਆਂ ਛੱਤਾਂ ਦੇ ਦੋ ਕਮਰੇ ਅਤੇ ਬਿਹੜੇ ਵਿੱਚ ਬਣਿਆ ਇਕ ਛੋਟਾ ਜਿਹਾ ਅੋਟਾ ਜਿਸ ਵਿੱਚ ਮੇਰੀ ਮਾਂ ਨੇ ਇੱਕ ਚੁੱਲਾ ਭੱਠੀ ਬਣਾਇਆ ਹੋਇਆ ਸੀ, ਉਹ ਰਸੋਈ ਦੇ ਤੋਰ ਤੇ ਵਰਤਦੇ ਸੀ । ਕੱਚਾ ਵਿਹੜਾ ਅਤੇ ਨਾਲ ਸਿਰਫ ਇੱਟਾ ਚਿਣ ਕੇ ਹੀ ਬਣਾਇਆ ਹੋਇਆ ਗੁਸਲਖਾਨਾ ਜਿਸਨੂੰ ਦਰਵਾਜਾ ਨਾ ਹੋਣ ਕਰਕੇ ਕੱਪੜਾ ਹੀ ਲਗਾਇਆ ਹੋਇਆ ਸੀ । ਜਿਸਨੂੰ ਅਸੀਂ ਨਹਾਉਣ ਧੋਣ ਲਈ ਵਰਤਦੇ ਸੀ । ਜਮੀਨਾ ਦਾ ਡੇਢ ਏਕੜ ਹੀ ਆਪਣਾ ਸੀ, ਇੱਕ ਏਕੜ ਬਾਪੂ ਕਿਸੇ ਦਾ ਨਾਲ ਲੈ ਕੇ ਵਾ ਵਹਾਈ ਕਰਦਾ ਸੀ । ਪਿਛਲੇ ਦਸ ਸਾਲਾਂ ਤੋਂ ਰੁਪਈਆ ਰੁਪਈਆ ਜੋੜ ਕੇ ਮੇਰੀ ਵੱਡੀ ਭੈਣ ਮਨਵੀਤ ਦੇ ਵਿਆਹ ਲਈ ਇਕੱਠੇ ਕਰ ਰਿਹਾ ਸੀ । ਮੈਂ ਬਾਪੂ ਨੂੰ ਕਈ ਵਾਰੀ ਇਕ ਸਾਈਕਲ ਲੈ ਕੇ ਦੇਣ ਵਾਸਤੇ ਕਿਹਾ ਪਰ ਹਮੇਸ਼ਾ ਹੀ ਬਾਪੂ ਇਹੀ ਕਹਿੰਦਾ ਰਿਹਾ ਕੋਈ ਗੱਲ ਨਹੀ ਕਾਕਾ ਜੱਸਿਆ ਤੂੰ ਭੈਣ ਆਪਣੀ ਦਾ ਵਿਆਹ ਹੋਣ ਦੇ ਉਸਤੋਂ ਬਾਦ ਤੈਨੂੰ ਇਕ ਮੋਟਰਸਾਈਕਲ ਲੈ ਕੇ ਦੇਵਾਂਗਾ । ਬਾਪੂ ਨੇ ਕਿਹਾ ਕਾਕਾ ਪੱਠੇ ਪਾ ਦਿੱਤੇ ਪਸ਼ੂਆਂ ਨੂੰ ਤਾਂ ਮੇਰੇ ਖਿਆਲਾਂ ਵਿੱਚ ਡੁੱਬੇ ਹੋਏ ਦੀ ਲੜੀ ਤੋੜ ਦਿੱਤੀ, ਮੈਂ ਕਿਹਾ ਹਾਂ ਬਾਪੂ ਪੱਠੇ ਪਾ
ਦਿੱਤੇ । ਮੇਰੀ ਮਾਂ ਵੀ ਮੱਝਾਂ ਚੋਣ ਵਾਸਤੇ ਖੂਹ ਤੇ ਆ ਗਈ । ਮੇਰਾ ਮਨ ਵਾਰ ਵਾਰ ਬਿੱਲੂ ਨੂੰ ਮਿਲਣ ਵਾਸਤੇ ਕਰਦਾ ਸੀ । ਮੈ ਆਪਣਾ ਕੰਮ ਨਬੇੜ ਕੇ ਵਾਪਸ ਘਰ ਨੂੰ ਆ ਗਿਆ । ਘਰ ਜਾਣ ਦੀ ਬਜਾਏ ਸਿੱਧਾ ਬਿੱਲੂ ਦੇ ਘਰ ਹੀ ਚਲਾ ਗਿਆ । ਉਸਦੇ ਨਾਲ ਮੈਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ । ਉਸਦਾ ਅਤੇ ਉਸਦੇ ਪਰਿਵਾਰ ਦਾ ਰੰਗ ਢੰਗ ਦੇਖ ਕੇ ਮਨ ਵਿੱਚ
ਬਾਹਰ ਜਾਣ ਦੀ ਤਮੰਨਾ ਅੰਗੜਾਈਆਂ ਲੈਣ ਲੱਗ ਪਈ । ਫਿਰ ਬਾਪੂ ਅਤੇ ਬੀਬੀ ਵੱਲ ਦੇਖ ਕੇ ਸੋਚਦਾ ਕਿ ਇੰਨੇ ਪੈਸੇ ਕਿਥੋਂ ਲਾਉਣਗੇ । ਗੱਲਾਂਬਾਤਾਂ ਵਿੱਚ ਬਿੱਲੂ ਨੇ ਦੱਸਿਆ ਕਿ ਮੈਂ ਹੁਣ ਥੋੜੇ ਚਿਰ ਬਾਦ ਹੀ ਆਪਣੇ ਛੋਟੇ ਭਰਾ ਕਾਕੇ ਨੂੰ ਅਤੇ ਮੰਮੀ ਡੈਡੀ ਵੀ ਜਰਮਨ ਬੁਲਾ ਲੈਣਾ ਹੈ । ਗੱਲਾਂ ਗੱਲਾਂ ਵਿੱਚ ਮੈਂ ਉਸਨੂੰ ਪੁਛਿਆ ਕਿ ਜੇਕਰ ਹੋਰ ਕਿਸੇ ਨੇ ਜਰਮਨ ਜਾਣਾ ਹੋਵੇ ਤਾਂ ਕਿੰਨਾ ਕੁ ਖਰਚਾ ਆਵੇਗਾ, ਉਸਨੇ ਦੱਸਿਆ ਕਿ ਹੁਣ ਜਰਮਾਨ ਜਾਣਾ ਥੋੜਾ ਜਿਹਾ ਔਖਾ ਹੈ ਕਿਉਂਕਿ ਏਜੰਟ ਬਹੁਤ ਪੈਸੇ ਮੰਗਣ ਲੱਗ ਪਏ ਹਨ ਅਤੇ ਜਾਨ ਵੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ । ਦੁਬਾਰਾ ਪੁੱਛਣ ਤੇ ਉਸਨੇ ਦੱਸਿਆ ਕਿ ੭, ੮ ਲੱਖ ਰੁਪਇਆ ਤਾਂ ਲੱਗੇਗਾ ਹੀ । ਉਸ ਨਾਲ ਗੱਲਾਬਾਤਾਂ ਕਰਦਿਆਂ ਕਾਫੀ ਟਾਈਮ ਲੰਗ ਗਿਆ । ਮੇਰੀ ਮਾਤਾ ਨੇ ਕਿਹਾ ਜੱਸਿਆ ਘਰ ਆ, ਰੋਟੀ ਖਾ ਲਾ । ਮੈਂ ਉਸ ਕੋਲੋਂ ਸ਼ਾਮ ਨੂੰ ਮਿਲਣ ਦਾ ਕਹਿ ਕੇ ਆਪਣੇ ਘਰ ਆ ਗਿਆ । ੧੫, ੨੦ ਦਿਨ ਪਿੰਡ ਰਹਿਣ ਤੋਂ ਬਾਦ ਬਿੱਲੂ ਵਾਪਸ ਜਰਮਨ ਚਲਾ ਗਿਆ । ਦਿਨ ਲੰਗਦੇ ਗਏ । ਮੈਂ ਵੀ ਬਾਂਰਵੀ ਕਲਾਸ ਚੰਗੇ ਨੰਬਰ ਲੈ ਕੇ ਪਾਸ ਕਰ ਲਈ । ਇਕ ਦਿਨ ਮੇਰਾ ਮਾਮਾ ਆਇਆ ਹੋਇਆ ਸੀ, ਬੀਬੀ ਅਤੇ ਬਾਪੂ ਵੀ ਰਾਤ ਨੂੰ ਬੈਠੇ ਹੋਏ ਰੋਟੀ ਖਾ ਰਹੇ ਸਨ ਤਾਂ ਮੈਂ ਵੀ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਕਿ ਮੈਂ ਵੀ ਜਰਮਨ ਜਾਣਾ ਚਾਹੁੰਦਾ ਹਾਂ । ਬਾਪੂ ਨੇ ਹੱਸਦਿਆਂ ਕਿਹਾ ਕਾਕਾ ਆਪਣੀ ਕਿਸਮਤ ਵਿੱਚ ਕਿੱਥੇ । ਆਪਾਂ ਤਾਂ ਇੱਥੇ ਜਿੰਦਗੀ ਗੁਜਰਾਨੀ ਹੈ, ਹੁਣ ਤੂੰ ਵੀ ਮੇਰੇ ਨਾਲ ਖੇਤਾਂ ਵਿੱਚ ਕੰਮ ਕਰਿਆ ਕਰ । ਮੈਂ ਫਿਰ ਆਪਣੀ ਗੱਲ ਦੁਹਰਾਉਂਦਿਆ ਕਿਹਾ ਕਿ ਮਾਮਾ ਜੀ ਮੈਂ ਬਾਹਰ ਜਾਣਾ ਚਾਹੁੰਦਾ, ਤੁਸੀਂ ਮੇਰੀ ਮਦਦ ਕਰੋ ਕੁਝ । ਮਾਮੇ ਨੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਮੇਰੇ ਬਾਪੂ ਨੂੰ ਕਿਹਾ, ਭਾਜੀ, ਕਿਸ਼ਨ ਸਿੰਘ ਜੀ, ਜੇਕਰ ਮੁੰਡਾ ਚਾਹੁੰਦਾ ਬਾਹਰ ਜਾਣਾ, ਤਾਂ ਆਪਾਂ ਨੂੰ ਕੋਸ਼ਿਸ਼ ਕਰਨ ਵਿੱਚ ਕੀ ਹਰਜ ਹੈ ? ਬਾਪੂ ਨੇ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦਿਆ ਹੋਇਆ ਬੜੀ ਮੁਸ਼ਕਿਲ ਨਾਲ ਜਵਾਬ ਦਿੰਦਿਆਂ ਕਿਹਾ, ਨਹੀ ਹਰਮੇਲ ਸਿੰਆ, ਤੈਨੂੰ ਤਾਂ ਪਤਾ ਹੈ ਘਰ ਦੀ ਹਾਲਤ ਕਿਹੋ ਜਿਹੀ ਹੈ । ਇਕ ਏਕੜ ਜਮੀਨ ਵਾਹੂ ਤੇ ਬਾਕੀ ਇਧਰੋ ਉਧਰੋ ਜਮੀਨ ਲੈ ਕੇ ਕੰਮ ਚਲਾਉਂਦੇ ਹਾਂ
ਅਤੇ ਇਸਦੀ ਵੱਡੀ ਭੈਣ ਮੀਤੋ ਦਾ ਵੀ ਵਿਆਹ ਕਰਨਾ ਹੈ । ਤਾਰਾ ਸਿੰਆ ਤੂੰ ਹੀ ਇਸਨੂੰ ਕੁਝ ਸਮਝਾ ਕਿ ਮੇਰੇ ਨਾਲ ਹੱਥ ਵੰਡਾਵੇ ਤਾਂ ਜੋ ਕਿ ਅਸੀਂ ਲੜਕੀ ਨੂੰ ਆਪਣੇ ਦਰ ਤੋਂ ਸੁਖ ਸਵੀਲੀ ਤੋਰ ਸਕੀਏ । ਗੱਲਾਬਾਤਾਂ ਤੋਂ ਬਾਦ ਆਪਣੇ ਆਪਣੇ ਮੰਜਿਆਂ ਤੇ ਜਾ ਕੇ ਸੌਂ ਗਏ । ਮੈਂ ਸਾਰੀ ਰਾਤ ਵੱਖ ਮਾਰਦਾ ਸੋਚਦਾ ਰਿਹਾ ਕਿ ਕਿਹੜੇ ਵੇਲੇ ਜਰਮਨ ਪਹੁੰਚਾ ਤੇ ਨੀਂਦ ਨਹੀ ਸੀ ਆ ਰਹੀ । ਅਚਾਨਕ ਹੀ ਬਾਪੂ ਦੀ ਅਵਾਜ ਆਈ, ਜੱਸਿਆ ਉਠ ਖੇਤਾਂ ਨੂੰ ਚਲੀਏ । ਮੈਂ ਅੱਖਾਂ ਮਲਦਾ ਹੋਇਆ ਉਠਿਆ ਅਤੇ ਬਾਪੂ ਦੇ ਨਾਲ ਖੂਹ ਨੂੰ ਚੱਲ ਪਿਆ । ਕੰਮ ਨੂੰ ਮਨ ਨਹੀ ਸੀ ਲੱਗਦਾ, ਹਮੇਸ਼ਾ ਹੀ ਇਹ ਤਮਾ ਰਹਿੰਦੀ ਸੀ ਕਿ ਕਦੋਂ ਜਰਮਨ ਜਾਵਾਂ ਅਤੇ ਆਪਣੇ ਘਰ ਦੀ ਹਾਲਤ ਨੂੰ ਸੁਧਾਰਾਂ । ਮੈਂ ਫਿਰ ਆਪਣੇ ਬਾਪੂ ਨੂੰ ਕਿਹਾ ਤੁਸੀਂ ਮਾਮੇ ਨੂੰ ਕਹੋ ਕਿ ਮੈਨੂੰ ਵੀ ਬਾਹਰ ਭੇਜਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੇ । ਬਾਪੂ ਨੇ ਵਾਰ ਵਾਰ ਮੇਰੀ ਬਾਹਰ ਜਾਣ ਦੀ ਜਿਦ ਤੇ ਗੁਸੇ ਨਾਲ ਕਿਹਾ, ਤੂੰ ਕੋਈ ਕੰਮ ਵੀ ਕਰਿਆ ਕਰ, ਹਮੇਸ਼ਾ ਇਕ ਹੀ ਬਾਹਰ ਜਾਣ ਦੀ ਰਟ ਲਾਈ ਹੋਈ ਹੈ । ਉਏ ਆਪਾਂ ਗਰੀਬੜੇ ਲੋਕ ਇਹ ਕਿਸ ਤਰਾਂ ਸੋਚ ਸਕਦੇ ਹਾਂ ਲੱਖਾਂ ਰੁਪਏ ਲਾ ਕੇ ਬਾਹਰ ਜਾਣ ਲਈ । ਉਏ ਆਪਾਂ ਕੋਈ ਇੰਨੇ ਵੱਡੇ ਜਿੰਮੀਦਾਰ ਹਾਂ ਜਿਹੜਾ ਕਿ ਜਮੀਨ ਵੇਚ ਕੇ ਤੈਨੂੰ ਬਾਹਰ ਭੇਜ ਦਈਏ, ਇਕ ਏਕੜ ਤਾਂ ਜਮੀਨ ਆ ਆਪਣੇ ਕੋਲ । ਇਸ ਨਾਲ ਘਰ ਦਾ ਗੁਜਾਰਾ ਹੀ ਬੜੀ ਮੁਸ਼ਕਿਲ ਨਾਲ ਚਲਦਾ ਹੈ ਅਤੇ ਆਪਾਂ ਹੁਣ ਤੇਰੀ ਭੈਣ ਪ੍ਰੀਤੋ ਦਾ ਵਿਆਹ ਵੀ ਕਰਨਾ ਹੈ । ਮੈਂ ਬਾਪੀ ਨੂੰ ਕਿਹਾ ਕਿ ਜਦੋਂ ਮੈਂ ਬਾਹਰ ਚਲਾ ਜਾਊਂਗਾ ਤੁਸੀਂ ਪ੍ਰੀਤੋ ਦਾ ਵਿਆਹ ਸ਼ਾਨੋ ਸ਼ੋਕਤ ਨਾਲ ਕਰਿਓ, ਮੈਂ ਬਾਹਰ ਜਾ ਕੇ ਬਹੁਤ ਸਾਰੇ ਪੈਸੇ ਤੁਹਾਨੂੰ ਭੇਜਾਂਗਾ । ਮੇਰੇ ਬਾਪੂ ਨੇ ਬੜੀ ਗੰਭੀਰਤਾ ਨਾਲ ਮੇਰੇ ਮਸੂਮ ਜਿਹੇ ਮੂੰਹ ਵੱਲ ਦੇਖਿਆ ਅਤੇ ਠੰਡਾ ਹੌਕਾ ਲੈ ਕੇ ਕਿਹਾ ਕਾਕਾ ਦੇਖਦੇ ਹਾਂ ਪਰਮਾਤਮਾ ਨੂੰ ਕੀ ਮੰਜੂਰ ਹੈ, ਇੰਨਾ ਸੁਣਦੇ ਹੀ ਮੈਂ ਨੱਠ ਕੇ ਆਪਣੇ ਬਾਪੂ ਨੂੰ ਗੱਲਵੱਕੜੀ ਪਾ ਲਈ । ਬਾਪੂ ਨੇ ਕਿਹਾ ਚੱਲ ਫਿਰ ਕੰਮ ਕਰ । ਮੇਰੇ ਬਾਪੂ ਨੇ ਮੇਰੇ ਮਾਮੇ ਨੂੰ ਫੋਨ ਕਰਕੇ ਦੁਬਾਰਾ ਫਿਰ ਸੱਦਿਆ ਘਰ ਅਤੇ ਗੁਆਂਢ ਰਹਿੰਦੇ ਕਾਕੇ ਨੂੰ ਬੁਲਾਇਆ ਅਤੇ ਬਿੱਲੂ ਦਾ ਜਰਮਨ ਦਾ ਫੋਨ ਨੰਬਰ ਲੈ ਕੇ ਉਸ ਨਾਲ ਗੱਲਬਾਤ ਕੀਤੀ । ਬਿੱਲੂ ਨੇ ਮੇਰੇ ਬਾਪੂ ਨੂੰ ਦੱਸਿਆ ਕਿ ਤੁਸੀਂ ਜਲੰਧਰ ਵਾਲੇ ਏਜੰਟ ਨੂੰ ਮਿਲ ਲੈਣਾ ਅਤੇ ਉਸਦਾ ਨੰਬਰ ਦੇ ਦਿੱਤਾ । ਮੇਰਾ ਮਾਮਾ ਮੈਨੂੰ ਜਲੰਧਰ ਵਾਲੇ ਏਜੰਟ ਕੋਲ ਲੈ ਗਿਆ । ਏਜੰਟ ਦੇ ਜਦ ਅਸੀਂ ਘਰ ਪਹੁੰਚੇ, ਦੇਖਿਆ ਇਕ ਆਲੀਸ਼ਾਨ ਕੋਠੀ, ਅੰਦਰ ਤਿੰਨ ਚਾਰ ਮਹਿੰਗੀਆਂ ਕਾਰਾਂ, ਗੇਟ ਦੇ ਉਪਰ ਖੜੇ ਸਿਕਿਉਰਿਟੀ ਗਾਰਡ ਨੇ ਪੁਛਿਆ ਕਿਸਨੂੰ ਮਿਲਣਾ
ਹੈ ਤਾਂ ਅਸੀਂ ਏਜੰਟ ਦਲਜੀਤ ਸਿੰਘ ਦਾ ਨਾਮ ਲੈ ਕਿਹਾ ਕਿ ਉਹਨਾਂ ਨੂੰ ਮਿਲਣਾ ਹੈ । ਉਹ ਕਹਿੰਦਾ ਇਕ ਮਿੰਟ ਰੁਕੋ, ਮੈਂ ਅੰਦਰੋ ਪੁਛ ਕੇ ਆਉਂਦਾ ਹਾਂ, ਤੁਸੀਂ ਆਪਣਾ ਨਾਮ ਦੱਸ ਦਿਓ । ਮੇਰੇ ਮਾਮੇ ਨੇ ਦੱਸਿਆ ਕਿ ਕਹਿਣਾ ਮੇਰਾ ਨਾਂ ਹਰਮੇਲ ਸਿੰਘ ਹੈ ਅਤੇ ਸਾਨੂੰ ਬਲਵਿੰਦਰ ਸਿੰਘ ਤਾਰਾ ਗੜ ਜਰਮਨ ਵਾਲੇ ਨੇ ਭੇਜਿਆ ਹੈ । ਸਿਕਉਰਿਟੀ ਗਾਰਡ ਅੰਦਰ ਗਿਆ ਅਤੇ ਦੋ ਮਿੰਟਾਂ ਬਾਦ ਹੀ ਵਾਪਿਸ ਆ ਗਿਆ ਤੇ ਸਾਨੂੰ ਅੰਦਰ ਲੈ ਗਿਆ । ਅੰਦਰ ਲੱਗੇ ਚਮਕਦੇ ਪੱਥਰ ਅਤੇ ਵਿਛੀਆਂ ਹੋਏ ਮਹਿੰਗੇ ਕਲੀਨ, ਜਿਹੜੇ ਕਿ ਮੈਂ ਆਪਣੀ ਜਿੰਦਗੀ ਵਿੱਚ ਪਹਿਲੀ ਵਾਰੀ ਦੇਖੇ ਸੀ । ਦੇਖਦੇ ਹੀ ਮੈਂ ਦੰਗ ਰਹਿ ਗਿਆ । ਮੇਰੇ ਮਾਮੇ ਨੂੰ ਅੰਦਰ ਬੈਠੇ ਇਕ ਬੜੇ ਤਕੜੇ ਜਵਾਨ ਸਰਦਾਰ ਨੇ ਕਿਹਾ ਕਿ ਸਰਦਾਰ ਜੀ ਲੰਘ ਆਓ ਅੰਦਰ, ਜਦ ਅਸੀਂ ਅੰਦਰ ਗਏ ਦੇਖਿਆ ਕਿ ਸਰਦਾਰ ਦੇ ਕੋਲ ਪਹਿਲਾਂ ਹੀ ਪੰਜ ਛੇ ਬੰਦੇ ਬੈਠੇ ਹੋਏ ਸਨ, ਜਿਹੜੇ ਕਿ ਕੋਈ ਗੱਲਬਾਤ ਕਰ ਰਹੇ ਸਨ । ਅਸੀਂ ਵੀ ਨਾਲ ਕੁਰਸੀਆਂ ਤੇ ਬਹਿ ਗਏ । ਹਾਲਚਾਲ ਪੁੱਛਣ ਤੋਂ ਬਾਦ ਏਜੰਟ ਨੇ ਮੁੱਛਾਂ ਤੇ ਹੱਥ ਫੇਰਦੇ ਹੋਏ ਕਿਹਾ ਕਿ, ਹਾਂਜੀ ਸਰਦਾਰ ਜੀ ਸੇਵਾ ਦੱਸੋ । ਮੇਰੇ ਮਾਮੇ ਨੇ ਸਾਰੀ ਗੱਲਬਾਤ ਦੱਸੀ ਤੇ ਏਜੰਟ ਨੇ ਕਿਹਾ ਕਿ ਇਹਦੇ ਕਾਗਜ ਪੱਤਰ ਮੈਨੂੰ ਦੇ ਦਿਓ ਮੈਂ ਪਾਸਪੋਰਟ ਬਣਾ ਦੇਵਾਂ, ਆਹ ਵੀ ਜਿਹੜੇ ਬੰਦੇ ਬੈਠੇ ਹਨ, ਇਹਨਾਂ ਦੇ ਵੀ ਬੰਦੇ ਜਾਣੇ ਹਨ, ਇਸਦੇ ਨਾਲ ਹੀ ਤੁਹਾਡੇ ਲੜਕੇ ਨੂੰ ਪਾ ਦਿੰਦੇ ਹਾਂ । ਜਿੰਨੀ ਜਲਦੀ ਹੋ ਸਕੇ ਤੁਸੀਂ ਪੈਸਿਆਂ ਦਾ ਇੰਤਜਾਮ ਕਰੋ । ਅਸੀਂ ਆਪਣੇ ਕਾਗਜ ਪੱਤਰ ਅਤੇ ਕੁਝ ਪੈਸੇ ਦੇ ਕੇ ਵਾਪਸ ਆ ਗਏ । ਮਾਮੇ ਨੇ ਮੈਨੂੰ ਸ਼ਹਿਰੋ ਘਰ ਨੂੰ ਭੇਜ ਦਿੱਤਾ ਅਤੇ ਆਪ ਆਪਣੇ ਪਿੰਡ ਨੂੰ ਵਾਪਿਸ ਚਲਾ ਗਿਆ । ਮਹੀਨੇ ਕੁ ਬਾਦ ਇਕ ਸਿਪਾਹੀ ਕੁਝ ਕਾਗਜ ਲੈ ਕੇ ਸਾਡੇ ਘਰ ਆਇਆ । ਉਸਨੇ ਪੁਛਿਆ ਕਿਸ਼ਨ ਸਿੰਘ ਦਾ ਘਰ ਇਹੀ ਹੈ ? ਮੈ ਕਿਹਾ ਹਾਂ । ਮੈਂ ਕਿਹਾ ਅੰਦਰ ਆ ਜਾਓ, ਕੀ ਗੱਲ ਹੈ ਤਾਂ ਉਸਨੇ ਦੱਸਿਆ ਕਿ ਤੁਹਾਡੇ ਪਾਸਪੋਰਟ ਦੀ ਇਨਕੁਆਇਰੀ ਹੈ, ਆਪਣੇ ਬਾਪੂ ਨੂੰ ਬੁਲਾ ਕੇ ਲਿਆ ਅਤੇ ਆਉਂਦਾ ਹੋਇਆ ਸਰਪੰਚ ਸਾਹਬ ਨੂੰ ਵੀ ਨਾਲ ਲੈ ਆਈ । ਮੈਂ ਆਪਣੀ ਮਾਂ ਨੂੰ ਚਾਹ ਬਨਾਉਣ ਲਈ ਕਹਿ ਕੇ ਸਾਈਕਲ ਲੈ ਕੇ ਬਾਪੂ ਨੂੰ ਖੂਹ ਤੋਂ ਲੈਣ ਲਈ ਚਲਾ ਗਿਆ ਤੇ ਬਾਪੂ ਨੂੰ ਵਾਪਿਸ ਨਾਲ ਲੈ ਕੇ ਆ ਗਿਆ । ਰਸਤੇ ਵਿੱਚ ਅਸੀਂ ਸਰਪੰਚ ਦੇ ਘਰ ਚਲੇ ਗਏ ਅਤੇ ਬਾਪੂ ਨੇ ਸਰਪੰਚ ਜਰਨੈਲ ਸਿੰਘ ਨੂੰ ਨਾਲ ਲੈ ਲਿਆ ਅਤੇ ਘਰ ਨੂੰ ਤੁਰ ਪਏ । ਰਸਤੇ ਵਿੱਚ ਬਾਪੂ ਨੂੰ ਸਰਪੰਚ ਨੇ ਕਿਹਾ ਚੰਗਾ ਕਿਸ਼ਨ ਸਿੰਆ ਤੇਰੇ ਨੇ ਦਿਨ ਚੰਗੇ ਆਉਣਗੇ, ਮੁੰਡੇ ਦਾ ਸਾਥ ਹੋ ਜਾਊ ਤੈਨੂੰ ਤੇ ਘਰ ਦੀ ਹਾਲਤ ਵੀ ਸੁਰਦ ਜਾਊ । ਗੱਲਾਂ ਕਰਦੇ ਅਸੀਂ ਘਰ ਪਹੁੰਚ
ਗਏ । ਘਰ ਆ ਕੇ ਸਰਪੰਚ ਨੇ ਸਿਪਾਹੀ ਨੂੰ 'ਸਤਿ ਸ੍ਰੀ ਅਕਾਲ' ਕੀ ਹਾਲ ਆ ਕਹਿ ਕੇ ਨਾਲ ਦੇ ਮੰਜੇ ਤੇ ਬਹਿ ਗਿਆ । ਲਿਆਓ ਕਾਗਜ ਕਿਹੜੇ ਤੇ ਸਾਇਨ ਕਰਨੇ ਹਨ । ਸਰਪੰਚ ਨੇ ਜੇਬ ਵਿੱਚੋਂ ਮੋਹਰ ਕੱਢੀ ਅਤੇ ਕਾਗਜ ਤੇ ਲਾ ਦਿੱਤੀ ਅਤੇ ਸਾਇਨ ਕਰ ਦਿੱਤੇ ਤੇ ਜਾਣ ਲੱਗਾ ਸਰਪੰਚ ਬਾਪੂ ਨੂੰ ਕਹਿ ਗਿਆ, ਬਈ ਮੁਲਾਜਮ ਨੂੰ ਕੋਈ ਚਾਹ ਪਾਣੀ ਦੇ ਦਿਓ । ਮੇਰੇ ਬਾਪੂ ਨੇ ਪੁਰਾਣੇ ਜਿਹੇ ਖੀਸੇ ਨੂੰ ਹੱਥ ਮਾਰਿਆ ਤੇ ਦੋ ਸੌ ਰੁਪਈਆ ਕੱਢ ਕੇ ਸਿਪਾਹੀ ਨੂੰ ਫੜਾ ਦਿੱਤਾ । ਸਿਪਾਹੀ ਨੇ ਆਪਣੀ ਜੇਬ ਵਿੱਚ ਪਾ ਕੇ ਕਿਹਾ ਕਿ ਲਓ ਸਰਦਾਰ ਜੀ ਹਫਤੇ ਦਸ ਦਿਨ ਵਿੱਚ ਹੀ ਤੁਹਾਡਾ ਪਾਸਪੋਰਟ ਆ ਜਾਵੇਗਾ । ਥੋੜੇ ਦਿਨ ਬਾਦ ਹੀ ਡਾਕੀਏ ਨੇ ਸਾਡੇ ਘਰ ਅੱਗੇ ਆ ਕੇ ਸਾਈਕਲ ਦੀ ਘੰਟੀ ਮਾਰੀ, ਕਿਹਾ ਜਸਪ੍ਰੀਤ ਸਿੰਘ ਘਰ ਹੀ ਆ ? ਤੇਰਾ ਪਾਸਪੋਰਟ ਆਇਆ, ਲਿਆ ਮੂੰਹ ਮਿੱਠਾ ਕਰਾ ਅਤੇ ਅੰਦਰ ਆ ਗਿਆ, ਅਤੇ ਮੇਰੀ ਮਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਪਈ ਪੁਰਾਣੀ ਜਿਹੀ ਕੁਰਸੀ ਤੇ ਬੈਠ ਗਿਆ ਤੇ ਕੁਝ ਕਾਗਜ ਕੱਢੇ ਉਹਨਾਂ ਉਪਰ ਮੇਰੇ ਸਾਇਨ ਕਰਾ ਕੇ ਮੈਨੂੰ ਇਕ ਲਿਫਾਫਾ ਫੜਾ ਦਿੱਤਾ । ਜਿਸਨੂੰ ਮੈਂ ਖੋਲਿਆ ਤਾਂ ਦੇਖਿਆ ਵਿੱਚ ਇਕ ਨੀਲੀ ਕਾਪੀ ਨਿਕਲੀ ਜਿਸ ਉਪਰ ਮੇਰੀ ਫੋਟੋ ਸੀ, ਉਸਨੂੰ ਦੇਖ ਕੇ ਮੇਰਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ । ਮੈਂ ਆਪਣੀ ਮਾਂ ਨੂੰ ਰਸੋਈ ਵਿੱਚ ਦਿਖਾਲਣ ਚਲਾ ਗਿਆ । ਮੇਰੀ ਮਾਂ ਨੇ ਮੇਰਾ ਪਾਸਪੋਰਟ ਦੇਖ ਕੇ ਕਿਹਾ ਚੰਗਾ ਚੰਗਾ, ਆਹ ਲੈ ਚਾਹ ਜਾ ਕੇ ਡਾਕੀਏ ਨੂੰ ਦੇ । ਮੈਂ ਚਾਹ ਲਿਆ ਕੇ ਡਾਕੀਏ ਨੂੰ ਦੇ ਦਿੱਤੀ ਅਤੇ ਮੈ ਵਾਰ ਵਾਰ ਆਪਣੇ ਪਾਸਪੋਰਟ ਨੂੰ ਦੇਖਣ ਲੱਗ ਜਾਵਾਂ । ਮਾਂ ਕੋਲੋਂ ਮੈਂ ੫੦ ਰੁਪਏ ਲੈ ਕੇ ਡਾਕੀਏ ਨੂੰ ਦੇ ਦਿੱਤੇ, ਡਾਕੀਆ ਖੁਸ਼ੀ ਖੁਸ਼ੀ ਘਰੋਂ ਚਲਾ ਗਿਆ ਅਤੇ ਕਹਿਣ ਲੱਗਾ, ਯਾਰ ਸਾਨੂੰ ਵੀ ਯਾਦ ਰੱਖੀ ਬਾਹਰ ਜਾ ਕੇ । ਕੁਝ ਦਿਨਾਂ ਬਾਦ ਹੀ ਮਾਮਾ ਘਰ ਆਇਆ, ਬਾਪੂ ਨਾਲ ਸਲਾਹ ਕੀਤੀ ਤੇ ਸ਼ਹਿਰ ਗਏ । ਜਦੋਂ ਵਾਪਸ ਆਏ ਤਾਂ ਇਕ ਝੋਲੇ ਵਿੱਚ ਕਾਫੀ ਪੈਸੇ ਪਾਏ ਹੋਏ ਸਨ ਤਾਂ ਆਪਸ ਵਿੱਚ ਗੱਲਬਾਤ ਕਰਨ ਤੋਂ ਇਹ ਮਹਿਸੂਸ ਹੋਇਆ ਬਾਪੂ ਨੇ ਆਪਣੀ ਇਕ ਏਕੜ ਜਮੀਨ ਵੀ ਗਹਿਣੇ ਰੱਖ ਦਿੱਤੀ ਅਤੇ ਭੈਣ ਦੇ ਵਿਆਹ ਲਈ ਰੱਖੇ ਹੋਏ ਕੁਝ ਪੈਸੇ ਵੀ ਬਾਪੂ ਬੈਂਕ 'ਚੋਂ ਕਢਾ ਲਿਆਇਆ ਸੀ । ਅਜੇ ਵੀ ਕੁਝ ਪੈਸੇ ਘੱਟ ਸਨ । ਮੇਰਾ ਮਾਮਾ ਅਤੇ ਮੇਰਾ ਬਾਪੂ ਦੋਨੋਂ ਸਰਪੰਚ ਦੇ ਕੋਲ ਗਏ ਅਤੇ ਉਸ ਨਾਲ ਪੈਸੇ ਲੈਣ ਦੀ ਕੋਈ ਗੱਲਬਾਤ ਕੀਤੀ । ਸਰਪੰਚ ਨੇ ਕਿਹਾ ਕਿਸ਼ਨ ਸਿੰਆ ਪੈਸਿਆਂ ਦਾ ਮਾਮਲਾ ਹੈ, ਇਸ ਪੈਸਿਆਂ ਦਾ ਜਿੰਮੇਵਾਰੀ ਕੋਣ ਲਏਗਾ । ਮੇਰੇ ਮਾਮੇ ਨੇ ਕਿਹਾ ਸਰਪੰਚ ਸਾਹਬ ਜੁੰਮੇਵਾਰੀ ਮੇਰੀ ਹੈ । ਸਰਪੰਚ ਨੇ ਕਿਹਾ ਨਹੀ ਕਿਸ਼ਨ
ਸਿੰਘ ਆਪਣਾ ਘਰ ਲਿਖ ਦੇਵੇ । ਅਸੀਂ ਸਾਦੇ ਕਾਗਜ ਉਤੇ ਆਪਣਾ ਘਰ ਸਰਪੰਚ ਨੂੰ ਲਿਖ ਦਿੱਤਾ ਅਤੇ ਗਵਾਹੀ ਮਾਮੇ ਨੇ ਪਾ ਦਿੱਤੀ । ਸਰਪੰਚ ਨੇ ਪੈਸੇ ਸ਼ਾਮ ਨੂੰ ਦੇਣ ਦਾ ਵਾਅਦਾ ਕੀਤਾ । ਘਰ ਵਿੱਚ ਮੇਰੇ ਬਾਹਰ ਜਾਣ ਦੀ ਤਿਆਰੀ ਹੋਣ ਲੱਗ ਪਈ । ਮੇਰੀ ਭੈਣ ਮਨਵੀਤ ਵੀ ਮੈਨੂੰ ਮਜਾਕ ਨਾਲ ਕਈ ਵਾਰ ਉਹ ਜਰਮਨੀਆ ਕਹਿ ਕੇ ਖਿਜਾਉਣ ਲੱਗ ਪਈ ਤੇ ਮੇਰੀ ਮਾਂ ਨੇ ਸੁਣ ਕੇ ਕਹਿਣਾ ਕੋਈ ਨੀ ਮੇਰਾ ਪੁੱਤ ਵੀ ਕਦੇ ਜਰਮਨ ਜਾਊਂਗਾ । ਥੋੜੇ ਦਿਨਾਂ ਬਾਦ ਮੇਰਾ ਮਾਮਾ ਘਰ ਆਇਆ ਤੇ ਬਾਪੂ ਨੂੰ ਸੱਦਿਆ ਕਿਹਾ ਅੱਜ ਸ਼ਾਮ ਹੀ ਆਪਾਂ ਨੂੰ ਜੱਸੇ ਨੂੰ ਨਾਲ ਲੈ ਕੇ ਏਜੰਟ ਦੇ ਕੋਲ ਜਾਣਾ ਪਾਊਗਾ । ਹੁਣੇ ਆਪਾਂ ਨੂੰ ਤਿਆਰੀ ਕਰਨੀ ਪਊਗੀ । ਮਾਂ ਨੇ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ ਅਤੇ ਅਸੀਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ । ਸ਼ਾਮ ਨੂੰੰ ਘਰੋਂ ਚੱਲਣ ਲੱਗੇ ਤਾਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਨਹੀ ਸੀ ਜਾਂਦੇ । ਮਾਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ ਕਿ ਜਾਦਿਆਂ ਹੀ ਪਹੁੰਚ ਕੇ ਚਿੱਠੀ ਜਰੂਰ ਪਾਈ । ਅੱਛਾ ਮਾਂ ਕਹਿਣ ਦੀ ਦੇਰ ਸੀ ਕਿ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਹੰਝੂ ਕਿਰਨ ਲੱਗ ਪਏ ਅਤੇ ਮੇਰੀ ਭੈਣ ਨੇ ਵੀ ਮੈਨੂੰ ਗੱਲਵੱਕੜੀ ਪਾ ਲਈ ਅਤੇ ਰੋਣ ਲੱਗ ਪਈ । ਮੇਰੇ ਵੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਅਤੇ ਮੇਰਾ ਬਾਪੂ ਵੀ ਮੈਨੂੰ ਦੇਖ ਕੇ ਪਰੇ ਨੂੰ ਮੂੰਹ ਕਰਕੇ ਠੰਡੇ ਹੌਕੇ ਲੈਣ ਲੱਗ ਪਿਆ । ਤੇ ਮਾਮੇ ਨੇ ਕਿਹਾ ਚੱਲੋ ਚੱਲੀਏ, ਸ਼ਾਮ ਹੋ ਜਾਵੇਗੀ ਆਪਾਂ ਨੂੰ ਪਹੁੰਚਦਿਆਂ ਨੂੰ । ਬਾਪੂ ਨੇ ਆਪਣਾ ਪੁਰਾਣਾ ਸਾਈਕਲ ਘਰੋਂ ਬਾਰ ਕੱਢਿਆ ਤੇ ਮੇਰਾ ਬੈਗ ਸਾਈਕਲ ਦੇ ਮਗਰ ਰੱਖ ਲਿਆ ।ਘਰ ਛੱਡਣ ਲੱਗਿਆ ਇਕ ਵਾਰੀ ਤਾਂ ਮੇਰਾ ਮਨ ਵੀ ਭਰ ਗਿਆ । ਪਰ ਮਜਬੂਰੀਆਂ ਦੇਖ ਕੇ ਕੌੜਾ ਘੁੱਟ ਬਰ ਕੇ ਘਰੋਂ ਤੁਰ ਪਿਆ । ਗਲੀ 'ਚੋਂ ਬਾਹਰ ਨਿਕਲਦਿਆ ਆਪਣੀ ਮਾਂ ਅਤੇ ਭੈਣ ਨੂੰ ਹੱਥ ਹਲਾ ਕੇ ਵਿਦਿਆ ਲਈ ਅਤੇ ਸ਼ਹਿਰ ਨੂੰ ਚੱਲ ਪਏ । ਸ਼ਹਿਰ ਪਹੁੰਚਦਿਆਂ ਹੀ ਬਾਪੂ ਨਾਲ ਅਸੀਂ ਬੱਸੇ ਬੈਠ ਗਏ ਤੇ ਏਜੰਟ ਦੇ ਘਰ ਪਹੁੰਚ ਗਏ । ਬਾਪੂ ਅਤੇ ਮਾਮੇ ਨੇ ਪੈਸਿਆਂ ਵਾਲਾ ਝੋਲਾ ਏਜੰਟ ਦੇ ਅੱਗੇ ਰੱਖ ਦਿੱਤਾ ।ਪੈਸੇ ਗਿਣ ਕੇ ਨੋਕਰ ਨੂੰ ਅਵਾਜ ਮਾਰੀ ਅਤੇ ਚਾਹ ਲਿਆਉਣ ਨੂੰ ਕਿਹਾ । ਚਾਹ ਪਾਣੀ ਪੀਣ ਤੋਂ ਬਾਦ ਏਜੰਟ ਨੇ ਮੇਰੇ ਮਾਮਾ ਅਤੇ ਮੇਰੇ ਬਾਪੂ ਨੂੰ ਵਾਪਿਸ ਜਾਣ ਲਈ ਕਹਿ ਦਿੱਤਾ ।
ਲਓ ਜੀ ਤੁਸੀਂ ਹੁਣ ਜਾਓ, ਇਹ ਲੜਕਾ ਹੁਣ ਸਾਡਾ ਹੋ ਗਿਆ ਹੈ । ਮਾਮੇ ਨੇ ਮੈਨੂੰ ਬਾਹਰ ਅਵਾਜ ਮਾਰੀ ਅਤੇ ਪਿਆਰ ਦਿੰਦਿਆ ਕਿਹਾ ਕਾਕਾ ਖਿਆਲ ਰੱਖੀ ਆਪਣਾ ਅਤੇ ਠੰਡਾ ਜਿਹਾ ਹੌਕਾ ਲੈ ਕੇ ਮੇਰੇ ਸਿਰ ਤੇ ਹੱਥ ਰੱਖ ਦਿਤਾ, ਮੈਂ ਵੀ ਮਾਮੇ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ ਮਾਮਾ ਜੀ ਫਿਕਰ ਨਾ ਕਰੋ, ਮੈਂ ਪੁੱਜਦੇ ਹੀ ਆਪ ਨੂੰ ਫੋਨ ਕਰਾਂਗਾ, ਤੁਸੀਂ ਬਾਪੂ ਦਾ ਖਿਆਲ ਰੱਖਣਾ । ਨਾਲ ਖੜੇ ਬਾਪੂ ਦੇ ਅੱਖਾਂ ਵਿੱਚੋ ਮੱਲੋ ਮੱਲੀ ਹੰਝੂ ਵਹਿ ਰਹੇ ਸਨ । ਬਾਪੂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ । ਪਰ ਬਾਪੂ ਦਾ ਮੈਨੂੰ ਛੱਡ ਕੇ ਜਾਣ ਦਾ ਹੌਸਲਾ ਨਹੀ ਸੀ ਪੈ ਰਿਹਾ ਅਤੇ ਰੋਈ ਹੀ ਜਾ ਰਿਹਾ ਸੀ ਤੇ ਮੇਰਾ ਵੀ ਮੱਲੋ ਮੱਲੀ ਰੋਣਾ ਨਿਕਲ ਰਿਹਾ ਸੀ । ਮਾਮੇ ਨੇ ਕਿਹਾ ਕਿ ਕਿਸ਼ਨ ਸਿੰਆ ਦਿਲ ਹੌਲਾ ਨਹੀ ਕਰਦਾ, ਹੌਸਲਾ ਰੱਖੀ ਦਾ । ਕੋਈ ਨਹੀ ਦੋ ਤਿੰਨ ਸਾਲ ਦੀ ਤਾਂ ਗੱਲ ਹੈ, ਜੱਸਾ ਫਿਰ ਤੇਰੇ ਕੋਲ ਹੋਏਗਾ ਅਤੇ ਕਿਸ਼ਨ ਸਿੰਆ ਤੂੰ ਸਾਨੂੰ ਉਦੋਂ ਪਛਾਨਣਾ ਨਹੀ । ਗੱਲ ਮਜਾਕ ਵਿੱਚ ਪਾਉਂਦਿਆ ਮਾਮੇ ਨੇ ਕਿਹਾ ਮੇਰੇ ਨਾਲ ਗੇਟ ਤੇ ਆ ਕੇ ਗੱਲਾਂ ਬਾਤਾਂ ਕਰਦਿਆ ਚਲੇ ਗਏ ਤੇ ਮੈਂ ਖੜਾ ਮਾਮੇ ਅਤੇ ਬਾਪੂ ਨੂੰ ਦੇਖ ਰਿਹਾ ਸੀ ਤੇ ਮਨ ਕਰਦਾ ਸੀ ਜਰਮਨ ਜਾਣ ਦੀ ਬਜਾਏ ਬਾਪੂ ਦੇ ਨਾਲ ਵਾਪਸ ਹੀ ਚਲਾ ਜਾਵਾ, ਪਰ ਜਦੋਂ ਕਿ ਘਰ ਦੀਆਂ ਮਜਬੂਰੀਆਂ ਨੇ ਮੇਰੇ ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਸਨ । ਮੇਰੇ ਸੋਚਦੇ ਸੋਚਦੇ ਹੀ ਮੇਰਾ ਮਾਮਾ ਤੇ ਮੇਰਾ ਬਾਪੂ ਮੇਰੀਆਂ ਅੱਖਾਂ ਤੋਂ ਓੁਹਲੇ ਹੋ ਗਏ । ਮੈਂ ਵਾਪਸ ਕੋਠੀ ਦੇ ਅੰਦਰ ਜਾ ਕੇ ਏਜੰਟ ਦੇ ਕੋਲ ਬੈਠ ਗਿਆ ਜਿਸਦੇ ਕੋਲ ਪਹਿਲਾਂ ਹੀ ਲੱਗਭਗ ਅੱਠ ਦਸ ਦੇ ਕਰੀਬ ਨੋਜਵਾਨ ਬੈਠੇ ਸਨ । ਉਹ ਸਾਨੂੰ ਸਮਝਾ ਰਿਹਾ ਸੀ ਕਿ ਤੁਸੀਂ ਕੱਲ ਸਵੇਰੇ ਦਿੱਲੀ ਜਾਓਗੇ, ਉਥੇ ਮੇਰਾ ਬੰਦਾ ਤੁਹਾਨੂੰ ਮਿਲੇਗਾ ਜਿਸਦੇ ਕੋਲ ਤੁਹਾਡੇ ਵੀਜੇ ਲੱਗੇ ਹੋਏ ਪਾਸਪੋਰਟ ਹੋਣਗੇ ਜੋ ਸ਼ਾਮ ਨੂੰ ਤੁਹਾਡੀ ਫਲੈਟ ਕਰਾਏਗਾ । ਸਾਰੇ ਨੋਜਵਾਨ ਅਸੀਂ ਇਕ ਹੀ ਉਮਰ ਦੇ ਸਾਂ । ਅਸੀਂ ਸਟੇਸ਼ਨ ਤੋਂ ਦਿੱਲੀ ਵਾਸਤੇ ਬੈਠ ਗਏ । ਇਸ ਦੂਜੇ ਨਾਲ ਗੱਲਾਬਾਤਾਂ ਸ਼ੁਰੂ ਕਰ ਦਿੱਤੀਆਂ । ਉਹਨਾਂ ਵਿੱਚੋਂ ਇਕ ਨੋਜਵਾਨ ਸਾਡੇ ਜਿਲੇ ਦਾ ਅਤੇ ਕੁਝ ਲਾਂਬਲੇ ਜਿਲੇ ਦੇ ਸਨ । ਮੇਰੀ ਗੱਲਬਾਤ ਨੋਜਵਾਨਾਂ ਨਾਲ ਹੋਈ ਤਾਂ ਉਹਨਾਂ ਨੇ ਆਪਣਾ ਨਾਂ ਸੁਖਵਿੰਦਰ ਸਿੰਘ ਸੁੱਖਾ, ਦਲਵਿੰਦਰ ਸਿੰਘ ਦੌਲਾ, ਪਰਮਜੀਤ ਸਿੰਘ ਪੰਮਾ, ਤਰਸੇਮ ਸਿੰਘ ਸੇਮਾ ਦੱਸਿਆ । ਅਸੀਂ ਇਕ ਗਰੁੱਪ ਬਣਾ ਕੇ ਇਕ ਸਾਈਡ ਤੇ ਬੈਠ ਗਏ ਤੇ ਦੂਸਰੇ ਗਰੁੱਪ ਵਿੱਚ ਦੂਸਰੇ ਮੁੰਡੇ ਬੈਠ ਗਏ । ਅਸੀਂ ਗੱਲਾਂਬਾਤਾਂ ਕਰਦੇ ਹੋਏ ਆਪਣੇ ਘਰ ਦੀਆਂ ਗੱਲਾਂ ਅਤੇ ਮਜਬੂਰੀਆਂ ਦੱਸਣ ਲੱਗ ਪਏ । ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਮੈਂ ਘਰ ਦੇ ਵਿੱਚ ਇਕੱਲਾ ਹੀ ਹਾਂ,
ਮੇਰੇ ਬਾਪ ਦਾ ਮੌਤ ਤਿੰਨ ਚਾਰ ਸਾਲ ਪਹਿਲਾਂ ਹੋ ਗਈ ਸੀ ਅਤੇ ਮੇਰੀਆਂ ਦੋ ਭੈਣਾਂ ਵਿਆਹੁਣ ਵਾਲੀਆਂ ਹਨ । ਸਾਡੀ ਆਪਣੀ ਜਮੀਨ ਚਾਰ ਪੰਜ ਏਕੜ ਦੀ ਜਮੀਨ ਹੈ, ਜਿਸ ਵਿੱਚੋਂ ਮੈਂ ਅੱਧੀ ਗਹਿਣੇ ਰੱਖ ਕੇ ਬਾਹਰ ਚੱਲਿਆਂ ਹਾਂ, ਕਿਉਂਕਿ ਇੰਨੀ ਜਮੀਨਾ ਨਾਲ ਇੱਥੇ ਗੁਜਾਰਾ ਹੀ ਨਹੀ ਸੀ ਹੁੰਦਾ । ਮੇਰੀ ਮਾਂ ਅਤੇ ਮੇਰੀਆਂ ਭੈਣਾਂ ਬਾਹਰ ਭੇਜਣ ਲਈ ਰਾਜੀ ਨਹੀ ਸਨ ਪਰ ਮੈਂ ਘਰ ਦੀਆਂ ਮਜਬੂਰੀਆਂ ਦੇਖਦਾ ਹੋਇਆ ਬਾਹਰ ਜਾਣ ਹੀ ਲਈ ਦ੍ਰਿੜ ਸੀ । ਉਸਦੀ ਗੱਲ ਟੋਕਦਿਆਂ ਪਰਮਜੀਤ ਨੇ ਵੀ ਆਪਣੀ ਗੱਲ ਕਹਿਣੀ ਸ਼ੁਰੀ ਕਰ ਦਿੱਤੀ, ਕੀ ਕਰੀਏ ਯਾਰ ਘਰ ਦੀਆਂ ਮਜਬੂਰੀਆਂ ਹੀ ਇੰਨੀਆ ਹਨ, ਇੱਥੇ ਰਹਿ ਕੇ ਗੁਜਾਰਾ ਹੋਣਾ ਬੜਾ ਔਖਾ ਹੈ । ਭਾਵੇਂ ਮੈਂ ਬੀ.ਐਡ. ਕਰਨ ਤੋਂ ਬਾਦ ਵੀ ਕਾਫੀ ਕੋਸ਼ਿਸ਼ ਕੀਤੀ ਨੌਕਰੀ ਦੀ ਪਰ ਕੋਈ ਵੀ ਗੱਲ ਨਾ ਬਣੀ । ਉਮਰ ਵੀ ਜਿਆਦਾ ਹੋਣੀ ਸ਼ੁਰੂ ਹੋ ਗਈ, ਘਰ ਵਾਲੇ ਮੈਨੂੰ ਵਿਆਹ ਲਈ ਜੋਰ ਪਾਉਣ ਲੱਗ ਪਏ । ਇੰਨੀ ਪੜਾਈ ਕਰਨ ਤੋਂ ਬਾਦ ਵੀ ਮੈਂ ਬਿਲਕੁਲ ਬੇਰੁਜਗਾਰ ਸੀ । ਮੈਂ ਆਪਣਾ ਖਰਚਾ ਤਾਂ ਘਰ ਦਿਆਂ ਕੋਲੋਂ ਮੰਗ ਕੇ ਚਲਾਉਂਦਾ ਸੀ, ਜੇਕਰ ਵਿਆਹ ਹੋ ਜਾਦਾਂ ਤਾਂ ਖਰਚਾ ਕਿਸ ਤਰਾਂ ਚਲਦਾ । ਘਰ ਦੇ ਵਿੱਚ ਹਮੇਸ਼ਾ ਹੀ ਪੈਸਿਆਂ ਦੀ ਤੰਗੀ ਕਾਰਨ ਝਗੜਾ ਰਹਿੰਦਾ ਸੀ । ਇਸ ਲਈ ਘਰਦਿਆਂ ਨੂੰ ਮਜਬੂਰ ਕਰਕੇ ਬਾਹਰ ਜਾਣ ਦਾ ਜਗਾੜ ਬਣਾਇਆ । ਸਾਡੇ ਪਿੰਡ ਦੇ ਹੀ ਇਕ ਨੌਜਵਾਨ ਜੋ ਕਿ ਏਜੰਟਾਂ ਨਾਲ ਚੰਗੀ ਪਹਿਚਾਣ ਰੱਖਦਾ ਸੀ, ਉਸਨੇ ਹੀ ਇਸ ਏਜੰਟ ਦੀ ਦੱਸ ਪਾਈ, ਇਸ ਏਜੰਟ ਨੇ ਸਾਡੇ ਕੋਲੋਂ ੮ ਲੱਖ ਰੁਪਏ ਦੀ ਮੰਗ ਕੀਤੀ । ਬੜੀ ਮੁਸ਼ਕਿਲ ਨਾਲ ਮੈਂ ਆਪਣੇ ਜੀਜੇ ਕੋਲੋਂ ਕੁਝ ਪੈਸੇ ਲਏ, ਕੁਝ ਪੈਸੇ ਅਸੀਂ ਵਿਆਜ ਤੇ ਅਤੇ ਕੁਝ ਜਮੀਨ ਗਹਿਣੇ ਧਰ ਕੇ ਲਏ । ਮੇਰਾ ਬਾਪੂ ਤਾਂ ਮੇਰੇ ਬਾਹਰ ਜਾਣ 'ਚ ਰਾਜੀ ਨਹੀ ਸੀ, ਪਰ ਮੈਂ ਸੋਚਿਆ ਇੱਥੇ ਤਾਂ ਮੈਂ ਕੋਈ ਕੰਮ ਕਰ ਨਹੀ ਸਕਦਾ । ਇੰਨੀ ਪੜਾਈ ਕਰਨ ਤੋਂ ਬਾਦ ਮਜਦੂਰੀ ਤਾਂ ਮੈ ਕਰਨ ਤੋਂ ਰਿਹਾ । ਕਈ ਵਾਰੀ ਤਾਂ ਮਨ ਵਿੱਚ ਖੁਦਕੁਸ਼ੀ ਕਰਨ ਦਾ ਵਿਚਾਰ ਆਉਂਦਾ ਪਰ ਆਪਣੀ ਮਾਂ ਦੇ ਮਸੂਮ ਚਿਹਰੇ ਵੱਲ ਦੇਖਕੇ ਫਿਰ ਸੋਚਦਾ ਸੀ ਕਿ ਇਨਾਂ ਵਿਚਾਰਿਆਂ ਦਾ ਕੀ ਕਸੂਰ ਆ । ਇਹ ਮੇਰੇ ਜਾਣ ਤੋਂ ਬਾਦ ਕਿੰਨੇ ਦੁਖੀ ਹੋਣਗੇ ਤਾਂ ਮੈਂ ਬੜੀ ਮੁਸ਼ਕਿਲ ਨਾਲ ਜਰਮਨ ਜਾਣਾ ਹੀ ਚੰਗਾ ਸਮਝਿਆ । ਗੱਲਾਂ ਬਾਤਾਂ ਕਰਦੇ ਹੋਏ ਪਤਾ ਨਹੀ ਕਿਹੜੇ ਵੇਲੇ ਨੀਂਦ ਆ ਗਈ । ਗੱਡੀ ਇਕ ਝਟਕੇ ਦੇ ਨਾਲ ਰੁਕੀ ਲੋਕਾਂ ਦਾ ਰੌਲਾ ਸ਼ੁਰੂ ਹੋ ਗਿਆ । ਚੱਲੋ ਚੱਲੋ ਦੀਆਂ ਅਵਾਜਾਂ ਆਉਣੀਆਂ ਸ਼ੁਰੂ ਹੋ ਗਈਆਂ। ਅਸੀਂ ਵੀ ਹੜਬੜਾ ਕੇ ਉਠੇ ਤਾਂ ਪਤਾ ਕਰਨ ਤੇ ਪਤਾ ਲੱਗਿਆ ਕਿ ਦਿੱਲੀ ਦਾ ਸਟੇਸ਼ਨ ਆ ਗਿਆ ਸੀ । ਅਸੀਂ ਅੱਖਾਂ
ਮਲਦੇ ਹੋਏ ਇਕ ਦੂਜੇ ਦੇ ਪਿੱਛੇ ਥੱਲੇ ਉਤਰਨਾ ਸ਼ੁਰੂ ਕਰ ਦਿੱਤਾ । ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਅਸੀਨ ਦਸ ਜਣੇ ਹੀ ਖੜੇ ਹੋ ਗਏ । ਸਵੇਰ ਦਾ ਸਮਾਂ ਹੋਣ ਕਰਕੇ ਟਾਵੇਂ ਟਾਵੇਂ ਹੀ ਲੋਕ ਦਿਖਾਈ ਦੇ ਰਹੇ ਸਨ । ਅਸੀਂ ਇਕ ਪੀ.ਸੀ.ਓ. ਤੋਂ ਏਜੰਟ ਵਲੋਂ ਦਿੱਤੇ ਹੋਏ ਨੰਬਰ ਤੇ ਸਪੰਰਕ ਕੀਤਾ । ਅੱਗਿਓ ਬੋਲਣ ਵਾਲਾ ਹਿੰਦੀ ਵਿੱਚ ਬੋਲ ਰਿਹਾ ਸੀ । ਅਸੀਂ ਪਰਮਜੀਤ ਦੀ ਗੱਲ ਉਸ ਨਾਲ ਕਰਵਾਈ ਤਾਂ ਉਸਨੇ ਫੋਨ 'ਚ ਕਿਹਾ 'ਕਿ ਆਪ ਸਟੇਸ਼ਨ ਪਰ ਹੀ ਰੁਕੀਏ, ਹਮਾਰਾ ਆਦਮੀ ਆਪਕੋ ਲੇਨੇ ਆ ਰਹਾ ਹੈ'। ਅਸੀਂ ਸਟੇਸ਼ਨ ਤੇ ਰੁਕ ਗਏ । ੧੫-੨੦ ਮਿੰਟਾਂ ਬਾਦ ਹੀ ਇਕ ਆਦਮੀ ਗੱਡੀ ਲੈ ਕੇ ਆਇਆ । ਉਸਨੇ ਸਾਨੂੰ ਆਪਣੀ ਗੱਡੀ 'ਚ ਬਿਠਾਇਆ ਅਤੇ ਵਾਪਿਸ ਸਾਨੂੰ ਇਕ ਫਲੈਟ ਵਿੱਚ ਲੈ ਗਿਆ । ਫਲੈਟ ਦੇ ਤਿੰਨ ਛੋਟੇ ਛੋਟੇ ਕਮਰੇ ਸਨ । ਇਕ ਵਿੱਚ ਸਾਨੂੰ ਰੱਖਿਆ ਅਤੇ ਨਹਾਉਣ ਧੋਣ ਲਈ ਕਹਿ ਗਿਆ ਅਤੇ ਜਾਣ ਲੱਗਾ ਕਹਿ ਗਿਆ ਕਿ 'ਸਾਹਬ ਏਕ ਡੇਢ ਘੰਟੇ ਮੇ ਆਏਗੇ, ਆਪ ਸਭ ਨਹਾ ਧੋ ਕਰ ਤਿਆਰ ਰਹਿਣਾ, ਅੋਰ ਅਭੀ ਏਕ ਆਦਮੀ ਆਪ ਕੋ ਖਾਨਾ ਦੇਨੇ ਕੇ ਲਿਏ ਆਏਗਾ' । ਉਹ ਵਾਪਸ ਚਲਾ ਗਿਆ, ਅਸੀਂ ਸਾਰਿਆ ਨੇ ਨਹਾਉਣਾ ਧੋਣਾ ਸ਼ੁਰੂ ਕਰ ਦਿੱਤਾ ਅਤੇ ਕੱਪੜੇ ਬਦਲ ਕੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ । ਇੰਨੇ ਨੂੰ ਇਕ ਆਦਮੀ ਰੋਟੀ ਵਾਲੇ ਡੱਬੇ ਲੈ ਕੇ ਅੰਦਰ ਆਇਆ ਤੇ ਸਾਨੂੰ ਦੇ ਕੇ ਵਾਪਿਸ ਚਲਾ ਗਿਆ । ਅਸੀਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ । ਸ਼ਹਿਰ ਦੀ ਰੋਟੀ ਇੰਨੀ ਵਧੀਆ ਨਹੀ ਸੀ । ਮਾਂ ਦੇ ਹੱਥ ਦੀਆਂ ਰੋਟੀਆਂ ਦੀ ਯਾਦ ਆਉਣੀ ਸ਼ੁਰੂ ਹੋ ਗਈ, ਪਰ ਰੋਟੀ ਇੰਨੀ ਵਧੀਆ ਨਾ ਹੋਣ ਦੇ ਬਾਵਜੂਦ ਅਸੀਂ ਢਿੱਡ ਭਰ ਲਈ ਮਜਬੂਰੀ ਬਸ ਖਾਣੀ ਪਈ । ਇੰਤਜਾਰ ਕਰਦੇ ਹੋਏ ਸ਼ਾਮ ਹੋ ਗਈ ਤਾਂ ਇਕ ਬਾਵੂ ਟਾਈਪ ਆਦਮੀ ਕੁਝ ਪੱਕੇ ਰੰਗ ਦਾ ਟਾਈ ਸੂਟ ਬੂਟ ਤੋਂ ਚੰਗਾ ਪੜਿਆ ਲਿਖਿਆ ਲੱਗਦਾ ਸੀ, ਉਸਨੇ ਆਉਂਦਿਆ ਹੀ ਕਿਹਾ 'ਕੈਸੋ ਹੋ ਸਭ, ਕੋਈ ਮੁਸ਼ਕਿਲ ਤੋਂ ਨਹੀ ਹੈ' ਪੰਮਾ ਉਠ ਕੇ ਖੜਾ ਹੋ ਗਿਆ ਅਤੇ ਉਸਨੇ ਗੱਲਬਾਤ ਸ਼ੁਰੂ ਕਰ ਦਿੱਤੀ ਉਸ ਨਾਲ, ਸਾਬ ਹਮ ਕਬ ਤੱਕ ਜਾਏਗੇ ਜਹਾਂ ਸੇ । ਤਾਂ ਉਸਨੇ ਦੱਸਿਆ ਕਿ ਬਸ ਏਕ ਦੋ ਦਿਨ ਕਾ ਇੰਤਜਾਰ ਕਰਨਾ ਪੜੇਗਾ, ਕਾਮ ਤੋ ਹੋ ਗਿਆ ਥਾ ਲੇਕਿਨ ਜਹਾਜ ਕੀ ਟਿਕਟ ਨਹੀ ਮਿਲ eਹੀ ਥੀ, ਵੋ ਭੀ ਏਕ ਦੋ ਦਿਨ ਮੇ ਮਿਲ ਜਾਏਗੀ । ਆਪ ਕੋ ਜਹਾਂ ਕਿਸੀ ਤਰਾਂ ਕੀ ਕੋਈ ਪਰੇਸ਼ਾਨੀ ਨਹੀ ਹੋਗੀ, ਆਪ ਮੇਰਾ ਫੋਨ ਨੰਬਰ ਰੱਖ ਲੇ, ਕਿਸੀ ਚੀਜ ਕੀ ਜਰੂਰਤ ਹੋ ਤੋ ਫੋਨ ਕਰ ਲੇਨਾ । ਖਾਨਾ ਦੇਨੇ ਵਾਲਾ ਤੀਨ ਟਾਈਮ ਆਪਕੋ ਖਾਨਾ ਦੇਤਾ ਰਹੇਗਾ । ਆਪ ਕਹੀ ਬਾਹਰ ਜਿਆਦਾ ਜਾਨਾ ਨਹੀ ਕਿਉਂਕਿ ਆਪਕੋ ਕਭੀ ਭੀ ਜਾਨਾ ਪੜ
ਸਕਤਾ ਹੈ । ਕਹਿ ਕਰ ਵਾਪਸ ਚਲਾ ਗਿਆ । ਅਸੀ ਫਿਰ ਆਪਸ ਵਿੱਚ ਗੱਲਾਂ ਕਰਨੀਆ ਸ਼ੁਰੀ ਕਰ ਦਿੱਤੀਆਂ, ਇਕ ਦੂਜੇ ਦੇ ਦਰਦ ਸੁਨਾਉਣੇ ਸ਼ੁਰੂ ਕਰ ਦਿੱਤੇ । ਮੇਰੀ ਜਰੀ ਕੁ ਅੱਖ ਲੱਗੀ ਤਾਂ ਮੇਰੀ ਮਾਂ ਮੇਰੀਆਂ ਅੱਖਾਂ ਸਾਹਮਣੇ ਉਸੇ ਤਰਾਂ ਰੋਂਦੀ ਹੋਈ ਮੈਨੂੰ ਦਿਸੀ ਜਦੋਂ ਮੈਂ ਘਰੋਂ ਤੁਰਨ ਲੱਗਾ ਸੀ ਤੇ ਮੇਰੀ ਭੈਣ ਵੀ ਭੁੱਬਾਂ ਮਾਰ ਕੇ ਰੋ ਰਹੀ ਸੀ, ਜੋ ਦੇਖੀ ਨਹੀ ਸੀ ਜਾ ਰਹੀ । ਮੈਂ ਉਸ ਨੂੰ ਪਿਆਰ ਭਰੀ ਜੱਫੀ ਪਾ ਕੇ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਦੋ ਤਿੰਨ ਸਾਲ ਦੀ ਤਾਂ ਗੱਲ ਹੈ, ਮੈਂ ਵਾਪਸ ਆਵਾਂਗਾ ਤੇ ਤੇਰਾ ਵਿਆਹ ਕਰਾਂਗਾਂ । ਉਹ ਝੱਲਿਆਂ ਵਾਂਗੂ ਰੋਂਦੀ ਹੀ ਜਾ ਰਹੀ ਸੀ । ਦੂਰ ਖੜੇ ਬਾਪੂ ਦੇ ਜਦੋਂ ਮੈ ਪੈਰੀ ਹੱਥ ਲਾਉਣ ਗਿਆ ਤਾਂ ਦੇਖਿਆ ਬਾਪੂ ਨੇ ਟੁੱਟੀ ਹੋਈ ਜੁੱਤੀ, ਜਿਸਨੂੰ ਕਈ ਛੇਕ ਹੋਏ ਸਨ ਅਤੇ ਮਿੱਟੀ ਨਾਲ ਭਰੇ ਹੋਏ ਪੈਰ ਜੋ ਕਈ ਜਗ੍ਹਾ ਜਖਮ ਹੋਣ ਕਰਕੇ ਫਟੇ ਹੋਏ ਸਨ । ਜਦੋਂ ਮੈਂ ਉਸਦੇ ਪੈਰੀ ਹੱਥ ਲਾਉਣ ਲੱਗਾ ਤਾਂ ਅੰਦਰੋਂ ਰਿਕ ਚੀਸ ਜਿਹੀ ਉਠੀ ਅਤੇ ਬਾਪੂ ਨੇ ਮੈਨੂੰ ਗੱਲਵੱਕੜੀ ਵਿੱਚ ਲੈ ਲਿਆ ਅਤੇ ਮੈਂ ਉਸ ਪਰਮਾਤਮਾ ਨੂੰ ਮੇਣਾ ਜਿਹਾ ਮਾਰਿਆ, ਇਹ ਸਾਡੇ ਦੁਖਾਂ ਦੇ ਦਿਨ ਕਦੋਂ ਸਾਡਾ ਸਾਥ ਛੱਡਣਗੇ । ਅਚਾਨਕ ਹੀ ਪੰਮੇ ਨੇ ਮੈਨੂੰ ਕਿਹਾ ਉਠ ਸ਼ਾਮ ਹੋ ਗਈ ਰੋਟੀ ਖਾ ਲਾ । ਇਸ ਤਰਾਂ ਤਿੰਨ ਦਿਨ ਬੀਤ ਗਏ, ਜੋ ਬੜੀ ਮੁਸ਼ਕਿਲ ਦੇ ਨਾਲ ਅਸੀਂ ਕੱਢੇ । ਤਿੰਨਾਂ ਦਿਨਾਂ ਤੋਂ ਬਾਦ ਸਾਨੂੰ ਏਜੰਟ ਏਅਰਪੋਰਟ ਤੇ ਲੈ ਗਿਆ, ਸਾਨੂੰ ਪਾਸਪੋਰਟ ਅਤੇ ਟਿਕਟਾਂ ਦਿੱਤੀਆਂ । ਉਸਨੇ ਸਾਨੂੰ ਦੱਸਿਆ ਕਿ 'ਮੇਰਾ ਏਕ ਆਦਮੀ ਆਪਕੋ ਏਅਰਪੋਰਟ ਮੇ ਮਿਲੇਗਾ ਜੋ ਆਪਕੋ ਸਾਥ ਲੇ ਜਾਏਗਾ ਅੋਰ ਆਗੇ ਉਸਕੀ ਜੁੰਮੇਵਾਰੀ ਹੈ । ਸਾਨੂੰ ਉਸਦਾ ਨੰਬਰ ਦੇ ਦਿੱਤਾ । ਅਸੀਂ ਖੁਸ਼ੀ ਖੁਸ਼ੀ ਜਹਾਜ ਵਿੱਚ ਬਹਿ ਗਏ ਅਤੇ ਜਹਾਜ ਨੇ ਪਟੜੀ ਤੇ ਦੋੜਨਾ ਸ਼ੁਰੂ ਕੀਤਾ ਤੇ ਹਵਾ ਵਿੱਚ ਉਡਾਰੀ ਮਾਰਨ ਲੱਗ ਪਿਆ । ਮੇਰਾ ਖਿਆਲ ਅਜੇ ਪਿੰਡ ਹੀ ਘੁੰਮ ਹਿਰਾ ਸੀ । ਪਿੰਡ ਛੱਡਣ ਦਾ ਦਰਦ ਪਿੱਛਾ ਨਹੀ ਸੀ ਛੱਡ ਰਿਹਾ । ਇਸ ਸੋਚਦੇ ਹੋਏ ਮੇਰੀਆਂ ਧਾਹਾਂ ਹੀ ਨਿਕਲ ਗਈਆਂ । ਜਦੋਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਤਾਂ ਨਾਲ ਬੈਠੇ ਪਰਮਜੀਤ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ 'ਹੌਸਲਾ ਰੱਖੀ ਦਾ ਹੈ, ਇਸ ਤਰਾਂ ਦਿਲ ਨਹੀ ਛੱਡੀਦਾ' ਤੇ ਜਹਾਜ ਇਕ ਠੰਡੇ ਮੁਲਕ ਦੇ ਵਿੱਚ ਉਤਰਿਆ, ਕਾਫੀ ਬਰਫ ਪਈ ਹੋਈ ਸੀ । ਜਦੋਂ ਅਸੀਂ ਉਸ ਵਿੱਚੋ ਬਾਹਰ ਨਿਕਲੇ, ਆਪਣੇ ਤੋਂ ਅਲੱਗ ਜਿਹੇ ਲੋਕਾਂ ਨੂੰ ਦੇਖਿਆ, ਬਿਲਕੁਲ ਸ਼ਾਂਤ ਅਤੇ ਬਰਫ ਨਾਲ ਢੱਕੀਆਂ ਹੋਈਆਂ ਸੜਕਾਂ ਚਿੱਟੀ ਚੱਦਰ ਦੇ ਨਾਲ ਢੱਕੀਆਂ ਹੋਈਆਂ ਲੱਗ ਰਹੀਆਂ ਸਨ। ਠੰਡੀ ਹਵਾ ਸਰੀਰ ਨੂੰ ਬੁਰੀ ਤਰਾਂ ਝੰਜੋੜ ਕੇ ਰੱਖ ਦਿੰਦੀ ਸੀ । ਏਅਰਪੋਰਟ ਤੇ ਬਾਹਰ
ਨਿਕਲ ਕੇ ਅਸੀਂ ਦਸੇ ਜਣੇ ਖਵੇ ਹੋ ਗਏ ਤੇ ਅਚਾਨਕ ਹੀ ਇਕ ਟੈਂਪੋ ਟਰੈਵਲ ਜਿਹੀ ਗੱਡੀ ਸਾਡੇ ਕੋਲ ਰੁਕੀ, ਉਸ ਵਿੱਚੋਂ ਇਕ ਵਿਅਕਤੀ ਉਤਰਿਆ ਜੋ ਅੱਧੀ ਹਿੰਦੀ ਅਤੇ ਅੱਧੀ ਅੰਗਰੇਜੀ ਬੋਲਦਾ ਸੀ । ਉਸਨੇ ਕਿਹਾ ਕੈਸਾ ਹੈ ਆਪ । ਆਪ ਸਭ ਲੋਕ ਇੰਡੀਆ ਸੇ ਆਇਆ । ਓਕੇ ਓਕੇ, ਨੋ ਪ੍ਰੋਬਲਮ । ਅਭੀ ਆਪ ਸਭ ਲੋਕ ਗਾਡੀ ਮੇ ਬੈਠੋ । ਅਸੀਂ ਸਭ ਗੱਡੀ ਵਿੱਚ ਬਹਿ ਗਏ, ਗੱਡੀ ਵਿੱਚ ਕਾਫੀ ਨਿੱਘ ਸੀ । ਦੋ ਤਿੰਨ ਘੰਟੇ ਗੱਡੀ ਚੱਲਣ ਤੋਂ ਬਾਦ ਇਕ ਪਹਾੜੀ ਦੇ ਕੋਲ ਛੋਟੇ ਜਿਹੇ ਘਰ ਅੱਗੇ ਜਾ ਖੜੀ ਹੋਈ । ਸਾਨੂੰ ਉਤਾਰ ਕੇ ਉਥੇ ਛੱਡ ਦਿੱਤਾ ਗਿਆ ਅਤੇ ਖਾਣ ਪੀਣ ਲਈ ਕੁਝ ਦੇ ਕੇ ਉਹ ਵਾਪਸ ਚਲਾ ਗਿਆ । ਸਾਡੇ ਤੋਂ ਪਹਿਲਾਂ ਹੀ ਉਥੇ ਚਾਰ ਪੰਜ ਬੰਦੇ ਰਹਿ ਰਹੇ ਸਨ, ਜਿਨਾਂ ਵਿੱਚ ਤਿੰਨ ਸ਼੍ਰੀਲੰਕਾ ਦੇ ਤੇ ਦੋ ਪਾਕਿਸਤਾਨੀ ਪੰਜਾਬੀ ਸਨ । ਕਮਰਾ ਜਿਆਦਾ ਵੱਡਾ ਨਾ ਹੋਣ ਕਰਕੇ ਥੋੜੀ ਜਿਹੀ ਮੁਸ਼ਕਿਲ ਨਾਲ ਇੰਨੇ ਬੰਦੇ ਉਸ ਕਮਰੇ ਵਿੱਚ ਰਹਿ ਸਕਦੇ ਸਨ, ਪਰ ਮਜਬੂਰੀ ਹੋਣ ਕਰਕੇ ਉਥੇ ਰਹਿਣਾ ਪਿਆ । ਉਹ ਪਾਕਿਸਤਾਨੀ ਪੰਜਾਬੀ ਜੋ ਬੜੀ ਸ਼ੁੱਧ ਪੰਜਾਬੀ ਬੋਲਦੇ ਸਨ, ਅਸੀਂ ਬੜੀ ਜਲਦੀ ਉਹਨਾਂ ਨਾਲ ਘੁਲ ਮਿਲ ਗਏ । ਉਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਢੇਡ ਮਹੀਨਾ ਹੋ ਗਿਆ ਇੱਥੇ ਬੈਠਿਆਂ ਨੂੰ ਤੇ ਇਹ ਏਜੰਟ ਸਾਨੂੰ ਚਾਰ ਪੰਜ ਦਿਨ ਬਾਦ ਆ ਕੇ ਬੱਸ ਇਹ ਕਹਿ ਛੱਡਦੇ ਹਨ, ਇਕ ਦੋ ਦਿਨ ਦੀ ਗੱਲ ਹੈ ਤੁਹਾਨੂੰ ਬਾਡਰ ਪਾਰ ਕਰਾ ਦਿੱਤਾ ਜਾਵੇਗਾ । ਹੁਣ ਤਾਂ ਸਾਨੂੰ ਵੀ ਤਕਰੀਬਨ ਘਰ ਛੱਡੇ ਨੂੰ ੧੮-੨੦ ਦਿਨ ਹੋ ਗਏ ਸਨ । ਇਕ ਤਾਂ ਕਮਰਾ ਛੋਟਾ ਹੋਣ ਕਰਕੇ ਘਰਦਿਆਂ ਦੀ ਯਾਦ ਵਾਰ ਵਾਰ ਆਉਣ ਕਰਕੇ ਮਨ ਨਹੀ ਸੀ ਲੱਗਦਾ । ਆਪਸ ਵਿੱਚ ਅਸੀਂ ੧੫ ਬੰਦੇ ਗੱਲਬਾਤ ਕਰਕੇ ਟਾਈਮ ਪਾਸ ਕਰਦੇ । ਇਕ ਰਾਤ ਫਿਰ ਉਹ ਏਜੰਟ ਅਤੇ ਉਸਦੇ ਨਾਲ ਉਸਦੇ ਸਾਥੀ ਗੋਰੇ ਆਏ ਅਤੇ ਉਹਨਾ ਨੇ ਰਾਤ ਨੂੰ ਦਸ ਵਜੇ ਦੇ ਕਰੀਬ ਸਾਨੂੰ ੧੫ ਜਣਿਆਂ ਨੂੰ ਉਠ ਕੇ ਚੱਲਣ ਲਈ ਕਿਹਾ । ਰਾਤ ਦਾ ਹਨੇਰਾ ਹੋਣ ਕਰਕੇ ਸਾਨੂੰ ਕਾਫੀ ਡਰ ਵੀ ਲੱਗ ਰਿਹਾ ਸੀ । ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਆਪਣੇ ਬੈਗ ਚੁੱਕ ਲਓ ਤੇ ਚਲੋ ਤੁਹਾਨੂੰ ਬਾਡਰ ਪਾਰ ਕਰ ਦਿਤਾ ਜਾਵੇਗਾ ਅਤੇ ਦੋ ਤਿੰਨ ਦਿਨ ਵਿੱਚ ਤੁਸੀਂ ਜਰਮਨ ਵਿੱਚ ਹੋਵੋਗੇ । ਅਸੀਂ ਚੱਲਣਾ ਸ਼ੁਰੂ ਕੀਤਾ । ਸਾਡੇ ਇਕ ਗੋਰਾ ਅੱਗੇ ਇਕ ਸਾਰਿਆਂ ਤੋਂ ਪਿੱਛੇ ਸਾਨੂੰ ਦੋ ਬੋਤਲਾਂ ਪਾਣੀ ਦੀਆਂ, ਦੋ ਪੈਕਟ ਵੱਡੇ ਡਬਲਰੋਟੀ ਦਿੱਤੇ ਗਏ । ਸਾਨੂੰ ਦੱਸਿਆ ਗਿਆ ਕਿ ਇਸ ਨਾਲ ਤੁਸੀਂ ਤਿੰਨ ਚਾਰ ਦਿਨ ਕੱਢਣੇ ਹਨ ਤੇ ਅਸੀਂ ਤੁਰਦੇ ਜਾ ਰਹੇ ਸੀ । ਰਾਤ ਦਾ ਸਮਾਂ ਹੋਣ ਕਰਕੇ ਸਾਈਡਾ ਤੋਂ ਤਰਾਂ ਤਰਾਂ ਦੀਆਂ ਅਵਾਜਾਂ ਅਤੇ ਬੀਡਿਆਂ ਦੀ ਟੀਂ ਟੀਂ ਦੀ ਅਵਾਜ ਅਤੇ ਟਰਰ ਟਰਰ ਦੀ
ਅਵਾਜ ਸੁਣਾਈ ਦਿੰਦੀ । ਕਈ ਵਾਰੀ ਅਚਾਨਕ ਦਰਖਤ ਹਿੱਲਦਾ ਤਾਂ ਦਿਲ ਨੂੰ ਡਰਾ ਦਿੰਦਾ । ਅਚਾਨਕ ਅਗਲੇ ਗੋਰੇ ਨੇ ਕਿਹਾ ' ਪਲੀਜ਼ ਸਿਟ ਡਾਊਨ, ਸਿਟ ਡਾਊਨ' ਤੇ ਅਸੀਂ ਬੈਠ ਗਏ । ਸਾਹਮਣੇ ਦੇਖਿਆ ਇਕ ਗੱਡੀ ਦੀ ਲਾਈਟ ਦਿਖ ਰਹੀ ਸੀ, ਜੋ ਕਿ ਬੜੀ ਤੇਜੀ ਦੇ ਨਾਲ ਲੰਘ ਗਈ ਅਤੇ ਫਿਰ ਸਾਨੂੰ ਚੱਲਣ ਨੂੰ ਕਿਹਾ । ਸਾਹਮਣੇ ਸੜਕ ਪਾਰ ਕਰਨ ਤੋਂ ਬਾਦ ਅਸੀ ਇਕ ਨਦੀ ਦੇ ਕਿਨਾਰੇ ਤੇ ਖੜੇ ਸੀ । ਕਾਫੀ ਸਰੀਰ ਥੱਕ ਚੁੱਕਾ ਸੀ ਅਤੇ ਭੁੱਖ ਵੀ ਕਾਫੀ ਲੱਗੀ ਹੋਈ ਸੀ, ਪਰ ਅਸੀਂ ਕਿਸੇ ਨੇ ਵੀ ਕੁਝ ਨਹੀ ਸੀ ਖਾਦਾ ਕਿਉਂਕਿ ਸਾਨੂੰ ਕਿਹਾ ਗਿਆ ਸੀ ਇਹ ਪਾਣੀ ਅਤੇ ਖਾਣਾ ਚਾਰ ਦਿਨ ਦਾ ਹੈ । ਅਚਾਨਕ ਇਕ ਛੋਟੀ ਜਿਹੀ ਕਿਸ਼ਤੀ ਸਾਡੇ ਸਾਹਮਣੇ ਆ ਕੇ ਰੁਕੀ ਅਤੇ ਉਸ ਵਿੱਚ ਬੈਠੇ ਹੋਏ ਤਿੰਨ ਵਿਅਕਤੀ ਜਿਹੜੇ ਕਿ ਹਨੇਰੇ ਵਿੱਚ ਜਿਆਦਾ ਸਾਫ ਦਿਖਾਈ ਨਹੀ ਸੀ ਦੇ ਰਹੇ । ਉਹਨਾਂ ਦੀ ਸਾਡੇ ਨਾਲ ਜੋ ਦੋ ਗੋਰੇ ਵਿਅਕਤੀ ਸਨ, ਜਿਸ ਵਿੱਚੋਂ ਇਕ ਨੂੰ ਮਿਸਟਰ ਮੈਕ ਕਹਿ ਕੇ ਬੁਲਾਉਂਦੇ ਸੀ, ਉਸਨੇ ਸਾਨੂੰ ਇਸ਼ਾਰਾ ਕਿਸ਼ਤੀ ਵੱਲ ਕੀਤਾ । ਅਸੀਂ ਉਸਦੇ ਕਹਿਣ ਤੇ ਪਹਿਲਾਂ ਹੀ ਸਮਝ ਗਏ ਅਤੇ ਕਿਸ਼ਤੀ ਵਿੱਚ ਬੈਠਣ ਲਈ ਉਸ ਵੱਲ ਚੱਲ ਪਏ । ਕਿਸ਼ਤੀ ਛੋਟੀ ਹੋਣ ਕਰਕੇ ਪੰਦਰਾਂ ਬਮਦੇ ਬੜੀ ਮੁਸ਼ਕਿਲ ਨਾਲ ਉਸ ਵਿੱਚ ਬੈਠੇ ਤੇ ਕਿਸ਼ਤੀ ਦਾ ਰੱਸਾ ਖੋਲ ਦਿੱਤਾ ਗਿਆ ਅਤੇ ਕਿਸ਼ਤੀ ਨੂੰ ਚਲਾਉਣ ਵਾਲਾ ਇਕ ਵਿਅਕਤੀ ਜੋ ਕਿ ਥੋੜਾ ਜਿਹਾ ਮੱਧਰੇ ਕੱਦ ਦਾ ਤੇ ਸਰੀਰ ਤੋਂ ਥੋੜਾ ਭਾਰਾ ਲੱਗਦਾ ਸੀ । ਉਸਨੇ ਮੂੰਹ ਵਿੱਚ ਕੁਝ ਗੁਣਗੁਨਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਸ਼ਤੀ ਨੂੰ ਤੋਰਨਾ ਸ਼ੁਰੂ ਕਰ ਦਿਤਾ ਅਤੇ ਅਚਾਨਕ ਹੀ ਪਾਣੀ ਦੀਆਂ ਛੱਲਾਂ ਤੇਜ ਹੋ ਗਈਆਂ । ਕਿਸ਼ਤੀ ਡੱਕੇ ਡੋਲੇ ਖਾ ਰਹੀ ਸੀ । ਅਚਾਨਕ ਹੀ ਇਕ ਘਟਨਾ ਵਾਪਰੀ, ਇਕ ਸ਼੍ਰੀਲੰਕਾ ਦਾ ਤੇ ਪਾਕਿਸਤਾਨੀ ਜੋ ਕਿ ਕਿਸ਼ਤੀ ਦੇ ਕਿਨਾਰੇ ਬੈਠੇ ਹੋਏ ਸਨ ਪਾਣੀ ਦੀਆਂ ਉਚੀਆਂ ਉਚੀਆਂ ਛੱਲਾਂ ਆਉਣ ਕਾਰਨ ਪਾਣੀ ਦੇ ਵਿੱਚ ਡਿੱਗ ਪਏ ਅਤੇ ਅਸੀਂ ਬੜੀ ਕੋਸ਼ਿਸ਼ ਕੀਤੀ ਉਨਾਂ ਨੂੰ ਬਚਾਉਣ ਦੀ ਪਰ ਪਾਣੀ ਦਾ ਵਹਾ ਤੇਜ ਹੋਣ ਕਰਕੇ ਪਾਣੀ ਵਿੱਚ ਹੀ ਰੁੜ ਗਏ । ਮੇਰਾ ਮੱਲੋ ਮੱਲੀ ਰੋਣ ਨਿਕਲਦਾ ਜਾ ਰਿਹਾ ਸੀ । ਅਸੀਂ ਆਪਸ ਵਿੱਚ ਕੋਈ ਗੱਲ ਕਰਨ ਤੋਂ ਘਬਰਾਉਣ ਲੱਗ ਪਏ । ਪਾਣੀ ਦੀਆਂ ਛੱਲਾਂ ਦੀ ਸਾਂ ਸਾਂ ਦੀ ਅਵਾਜ ਜੋਰ ਜੋਰ ਨਾਲ ਆਉਣੀ ਸ਼ੁਰੂ ਹੋ ਗਈ ਅਤੇ ਕਿਸ਼ਤੀ ਉਪਰ ਥੱਲੇ ਜਾਣੀ ਸ਼ੁਰੂ ਹੋ ਗਈ, ਸਾਡੇ ਵਿੱਚੋਂ ਕੁਝ ਨੋਜਵਾਨ ਰੌਲਾ ਪਾਉਣ ਲੱਗ ਪਏ ਬਚਾਓ ਬਚਾਓ, ਸਾਨੂੰ ਸਾਰਿਆਂ ਨੂੰ ਗੋਰੇ ਵਿਅਕਤੀਆਂ ਨੇ ਗਾਲਾਂ ਅਤੇ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ । ਅਤੇ ਸ਼ੈਟ ਅਪ, ਸ਼ੈਟ ਅਪ ਦੀਆਂ ਅਵਾਜਾ ਦੇਣ ਲੱਗ ਪਿਆ । ਸਾਰੇ ਨੋਜਵਾਨ ਸਹਿਮ ਕੇ
ਕਿਸ਼ਤੀ ਦੇ ਵਿੱਚ ਬੈਠ ਗਏ । ਕਿਸ਼ਤੀ ਇਸ ਤਰਾਂ ਹੀ ਚੱਲਦੀ ਗਈ । ਡੱਕੇ ਡੋਲੇ ਖਾਂਦੀ ਹੋਈ ਅੱਗੇ ਵੱਲ ਵਧ ਰਹੀ ਸੀ । ਅਚਾਨਕ ਹੀ ਸਾਡੇ ਨਾਲ ਆਇਆਂ ਹੋਇਆ ਸੁਖਵਿੰਦਰ ਸਿੰਘ ਸੁੱਖਾ ਨਾਂ ਦਾ ਨੋਜਵਾਨ ਵੀ ਪਾਣੀ ਵਿੱਚ ਡਿਗ ਪਿਆ, ਜਦੋਂ ਅਸੀਂ ਉਸਨੂੰ ਬਚਾਉਣ ਲਈ ਅੱਗੇ ਵੱਧੇ ਤਾਂ ਸਾਨੂੰ ਗੋਰੇ ਵਿਅਕਤੀਆਂ ਨੇ ਡੰਡੇ ਅਤੇ ਮੁੱਕਿਆ ਨਾਲ ਮਾਰਨਾ ਸ਼ੁਰੂ ਕਰ ਦਿਤਾ । ਇਸ ਤਰਾਂ ਹੀ ਪਾਣੀ ਦੇ ਵਿੱਚ ਕਿਸ਼ਤੀ ਦੇ ਘਮਸਾਨ ਚਲਦੇ ਚਲਦੇ ਕਿਸ਼ਤੀ ਅੱਗੇ ਵੱਧ ਰਹੀ ਸੀ, ਹੁਣ ਕਿਸ਼ਤੀ ਵਿੱਚ ੧੨ ਨੋਜਵਾਨ ਅਸੀ ਇਕ ਕਿਸ਼ਤੀ ਦਾ ਡਰਾਈਵਰ ਅਤੇ ਦੋ ਗੋਰੇ ਹੀ ਸਨ । ਕੋਈ ਵੀ ਨੋਜਵਾਨ ਸ਼੍ਰੀਲੰਕਾ ਪਾਕਿਸਤਾਨ ਤੇ ਪੰਜਾਬੀ ਦੀ ਮੌਤ ਬਾਰੇ ਕੋਈ ਗੱਲਬਾਤ ਨਹੀ ਸੀ ਕਰ ਰਿਹਾ, ਸਾਰਿਆਂ ਨੂੰ ਆਪਣੀ ਆਪਣੀ ਹੀ ਪਈ ਹੋਈ ਸੀ । ਕਿਸ਼ਤੀ ਜਦੋਂ ਉਪਰ ਥੱਲੇ ਜਾਂਦੀ ਤਾਂ ਇਕ ਵਾਰੀ ਤਰਾਹ ਜਿਹਾ ਨਿਕਲ ਜਾਂਦਾ । ਅਚਾਨਕ ਕਿਸ਼ਤੀ ਵਿੱਚ ਬੈਠਿਆਂ ਨੂੰ ਦੂਸਰੇ ਪਾਰ ਕੁਝ ਦਰੱਖਤ ਅਤੇ ਮੱਧਮ ਜਿਹੀਆਂ ਲਾਈਟਾਂ ਦਿਖਾਈ ਦੇਣ ਲੱਗ ਪਈਆਂ । ਸਾਨੂੰ ਗੋਰਿਆਂ ਨੇ ਰੈਡੀ ਜੰਗ ਮੈਨ ਕਹਿ ਕੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ । ਕਿਸ਼ਤੀ ਇਕ ਚਿਕੜ ਵਾਲੀ ਥਾ ਤੇ ਰੁੱਕੀ ਸਾਨੂੰ ਕਿਸ਼ਤੀ 'ਚੋ ਉਤਰਨ ਲਈ ਕਿਹਾ ਗਿਆ । ਪਾਣੀ ਵਿੱਚ ਉਤਰਨ ਲਈ ਸਾਡੇ ਵਿੱਚੋਂ ਕੋਈ ਵੀ ਤਿਆਰ ਨਾ ਹੋਇਆ । ਮਿਸਟਰ ਮੈਕ ਦੇ ਨਾਲ ਨੋਜਵਾਨ ਗੋਰਾ ਜਿਸਨੇ ਹੱਥ ਵਿੱਚ ਡੰਡਾ ਫੜਿਆ ਹੋਇਆ ਸੀ, ਅਚਾਨਕ ਹੀ ਸਾਡੇ ਤੇ ਹੱਲਾ ਬੋਲ ਦਿੱਤਾ ਜਿਸ ਨਾਲ ਸਾਡੇ ਨਾਲ ਆਏ ਇਕ ਨੋਜਵਾਨ ਦੀ ਬਾਂਹ ਟੁੱਟ ਗਈ ਅਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ । ਅਸੀਂ ਨਾ ਚਾਹੁੰਦੇ ਵੀ ਪਾਣੀ ਵਿੱਚ ਉਤਰਨਾ ਸ਼ੁਰੂ ਕਰ ਦਿੱਤਾ । ਤਕਰੀਬਨ ਗਲ ਗਲ ਪਾਣੀ ਵਿੱਚ ਜਦੋਂ ਅਸੀ ਉਤਰੇ ਕੱਪੜੇ ਸਾਡੇ ਭਿੱਜ ਗਏ । ਅਸੀਂ ਬੜੀ ਮੁਸ਼ਕਿਲ ਨਾਲ ਨਦੀ ਦੇ ਕਿਨਾਰੇ ਨੂੰ ਜਾਣਾ ਸ਼ੁਰੂ ਕੀਤਾ । ਅਚਾਨਕ ਹੀ ਇਕ ਨੋਜਵਾਨ ਨਦੀ ਦੇ ਵਿੱਚ ਰੁੜ ਗਿਆ, ਉਸਨੂੰ ਬਚਾਉਣ ਲਈ ਦੋ ਨੋਜਵਾਨ ਉਸ ਵੱਲ ਗਏ, ਪਾਣੀ ਦਾ ਤੇਜ ਵਹਾਅ ਹੋਣ ਕਰਕੇ ਉਹ ਵੀ ਰੁੜ ਗਏ । ਅਸੀਂ ਜਲਦੀ ਜਲਦੀ ਬੱਚੇ ਹੋਏ ਨੋਜਵਾਨ ਨਦੀ ਦੇ ਕਿਨਾਰੇ ਨੂੰ ਚੱਲ ਪਏ । ਪਾਣੀ ਘਟਨਾ ਸ਼ੁਰੂ ਹੋਇਆ, ਪਾਣੀ ਲੱਕ ਤੱਕ ਆ ਗਿਆ ਤੇ ਫਿਰ ਕੁਝ ਚਿਕੜ ਤੋਂ ਬਾਦ ਅਸੀਂ ਇਕ ਜੰਗਲ ਨੁਮਾ ਜਗਾ ਤੇ ਪੁੱਜ ਗਏ ਅਤੇ ਸਾਨੂੰ ਟੁੱਟੀ ਭੱਜੀ ਇੰਗਲਿਸ਼ ਅਤੇ ਹਿੰਦੀ ਵਿੱਚ ਦੱਸਿਆ ਗਿਆ ਕਿ ਸਾਹਮਣੇ ਇਕ ਪਹਾੜੀ ਆਏਗੀ ਉਸਨੂੰ ਪਾਰ ਕਰੋਗੇ ਤਾਂ ਸਾਹਮਣੇ ਸ਼ਹਿਰ ਹੋਏਗਾ । ਇੰਨਾ ਕਹਿ ਕੇ ਉਹ ਵਾਪਸ ਕਿਸ਼ਤੀ ਵਿੱਚ ਬੈਠ ਗਏ ਤੇ ਵਾਪਿਸ ਚਲੇ ਗਏ ਅਤੇ ਅਸੀਂ ਨੌ ਜਣੇ ਉਹਨਾਂ ਦੇ ਦੱਸੇ ਹੋਏ ਇਸ਼ਾਰੇ
ਮੁਤਾਬਿਕ ਤੁਰਨਾ ਸ਼ੁਰੂ ਕੀਤਾ ਤਾਂ ਸਾਡੇ ਵਿੱਚੋਂ ਇਕ ਨੋਜਵਾਨ ਜਿਸਦੀ ਬਾਂਹ ਟੁੱਟੀ ਸੀ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਅਸੀਂ ਸਾਰੇ ਜਣੇ ਉਸਨੂੰ ਸਮਝਾਉਣ ਲੱਗ ਪਏ ਕਿ ਇਸ ਤਰਾਂ ਨੀ ਕਰੀਦਾ, ਕਿਉਂਕ ਆਪਾਂ ਇਥੇ ਕੁਝ ਨਹੀ ਕਰ ਸਕਦੇ ਅਤੇ ਇਕ ਪਾਕਿਸਤਾਨੀ ਪੰਜਾਬੀ ਜਿਸਦਾ ਨਾਂ ਅਜੂਬ ਨੇ ਕਿਹਾ ਕਿ ਮੈਂ ਇਸਦੀ ਬਾਂਹ ਬੰਨ ਦਿੰਦਾ ਹਾਂ । ਉਸਨੇ ਕੁਝ ਦਰੱਖਤ ਦੀਆਂ ਟਾਹਣੀਆਂ ਤੋੜੀਆਂ ਅਤੇ ਇਕ ਨੋਜਵਾਨ ਦਾ ਪਰਨਾ ਲੈ ਕੇ ਉਸਨੂੰ ਦੋ ਹਿੱਸਆਂ ਵਿੱਚ ਕਰਕੇ ਉਸਦੀ ਬਾਂਹ ਦੇ ਦੁਆਲੇ ਲਪੇਟਣਾ ਸ਼ੁਰੂ ਕਰ ਦਿੱਤਾ ਅਤੇ ਵਿੱਟ ਟਹਿਣਆਂ ਰੱਖ ਕੇ ਉਸਨੂੰ ਬੰਨ ਦਿੱਤਾ ਅਤੇ ਬਾਕੀ ਬਚੇ ਪਰਨੇ ਨਾਲ ਉਸਦੀ ਬਾਂਹ ਉਸਦੇ ਗਲ ਵਿੱਚ ਪਾ ਦਿੱਤੀ ਤੇ ਉਸਦਾ ਬੈਗ ਵੀ ਉਸਨੇ ਆਪ ਚੁੱਕ ਲਿਆ ਅਤੇ ਹੋਲੀ ਹੋਲੀ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਦਿਨ ਵੀ ਚੜਨ ਲੱਗ ਪਿਆ ਸੀ । ਸੂਰਜ ਨੇ ਵੀ ਪਹਾੜੀਆਂ ਵਿੱਚੋ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ । ਅਸੀਂ ਸਾਰਿਆਂ ਨੇ ਸਲਾਹ ਬਣਾਈ ਕਿ ਸਾਹਮਣੇ ਜਿਹੜੀ ਪਹਾੜੀ ਦੇਖੀ ਉਹ ਇਕ ਗੁਫਾ ਨੁਮਾ ਸੀ ਅਸੀਂ ਦਿਨ ਇੱਥੇ ਹੀ ਕੱਟਣ ਨੂੰ ਪਹਿਲ ਦਿੱਤੀ ਤੇ ਅਸੀਂ ਉਥੇ ਸਾਰੇ ਨੋਜਵਾਨ ਅਰਾਮ ਕਰਨ ਲੱਗ ਪਏ ਅਤੇ ਬੈਗਾਂ ਵਿੱਚ ਰੱਖੀਆਂ ਹੋਈਆਂ ਡਬਲ ਰੋਟੀਆਂ ਅਤੇ ਪਾਣੀ ਦੀ ਬੋਤਲ ਕੱਢ ਕੇ ਪੀਣ ਲੱਗ ਪਏ ਅਤੇ ਇਕ ਇਕ ਡਬਲ ਰੋਟੀ ਖਾਦੀ । ਜਿਸ ਤਰਾਂ ਸਾਨੂੰ ਦੱਸਿਆ ਗਿਆ ਸੀ ਅਸੀਂ ਉਸੇ ਤਰਾਂ ਘੱਟ ਖਾ ਕੇ ਗੁਜਾਰਾ ਕਰਨਾ ਸ਼ੁਰੂ ਕੀਤਾ । ਅਚਾਨਕ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਬਚਾਓ, ਬਚਾਓ । ਜਦੋਂ ਅਸੀਂ ਦੇਖਿਆ ਕਿ ਇਕ ਨੋਜਵਾਨ ਨੂੰ ਸੱਪ ਨੇ ਡੱਸ ਲਿਆ ਸੀ, ਸਾਡੇ ਦੇਖਦੇ ਦੇਖਦੇ ਹੀ ਉਸਦੀ ਮੌਤ ਹੋ ਗਈ । ਅਸੀ ਸਾਰੇ ਜਣੇ ਇਕੱਠੇ ਹੋਏ ਸੋਚਣ ਲੱਗੇ ਕਿ ਹੁਣ ਕੀਤ ਕੀਤਾ ਜਾਏ । ਸਾਡੇ ਨਾਲ ਖਵੇ ਪਾਕਿਸਤਾਨੀ ਅਜੂਬ ਨੇ ਸਾਨੂੰ ਸਲਾਹ ਦਿੱਤੀ । ਉਸ ਗੁਫਾ ਵਿੱਚ ਹੀ ਅਸੀਂ ਟੋਆ ਪੁੱਟ ਕੇ ਉਸ ਨੋਜਵਾਨ ਨੂੰ ਦਬਾ ਦਈਏ । ਆਪਸ ਵਿੱਚ ਇਹੀ ਤੈਅ ਹੋਇਆ ਕਿ ਹੋਰ ਕੋਈ ਚਾਰਾ ਵੀ ਨਹੀ ਸੀ । ਅਸੀਂ ਰੋਂਦੇ ਕੁਰਲਾਉਂਦੇ ਉਸ ਨੌਜਵਾਨ ਨੂੰ ਚੁੱਕਿਆ ਅਤੇ ਟੋਏ ਵਿੱਚ ਰੱਖ ਕੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ । ਹੁਣ ਅਸੀਂ ਇੰਨੇ ਉਦਾਸ ਹੋ ਚੁੱਕੇ ਸੀ ਕਿ ਇਕ ਦੂਜੇ ਨਾਲ ਗੱਲ ਕਰਨ ਤੋਂ ਘਬਰਾਉਦੇ ਅਤੇ ਕੋਈ ਇਕ ਦੂਜੇ ਨਾਲ ਗੱਲ ਕਰਨਾ ਮੁਨਾਸਬ ਨਹੀ ਸੀ ਸਮਝਦੇ ਤੇ ਨਾ ਹੀ ਨੀਂਦ ਆ ਰਹੀ ਸੀ । ਰਾਤ ਪੈਣੀ ਸ਼ੁਰੂ ਹੋ ਗਈ ਤਾਂ ਅਸੀ ਬਾਕੀ ਬੈਠੇ ਨੋਜਵਾਨਾਂ ਨੇ ਇਕ ਇਕ ਡਬਲ ਰੋਟੀ ਅਤੇ ਪਾਣੀ ਦੇ ਦੋ ਦੋ ਘੁੱਟ ਪੀ ਕੇ ਅੱਗੇ ਚੱਲਣ ਲਈ ਮਨ ਬਣਾਇਆ । ਅਸੀਂ ਫਿਰ ਤੁਰਨਾ ਸ਼ੁਰੂ ਕੀਤਾ, ਅਚਾਨਕ ਪਹਾੜੀ ਦੇ ਲਾਗੇ ਸਾਨੂੰ ਇਕ ਰਸਤਾ ਦਿਸਿਆ । ਅਸੀਂ
ਉਸ aਤੇ ਚੱਲਣਾ ਸ਼ੁਰੂ ਕੀਤਾ, ਅੱਗੇ ਕਾਫੀ ਵੱਡ ਵੱਡੇ ਦਰਖਤ ਅਤੇ ਟੇਡੇ ਮੇਡੇ ਰਸਤੇ ਰਾਹੀ ਅਸੀ ਅੱਗੇ ਵੱਧ ਰਹੇ ਸੀ ਤਾਂ ਅੱਗੇ ਇਕ ਛੋਟੀ ਨਦੀ ਵਗ ਰਹੀ ਸੀ ਤਾਂ ਅਸੀਂ ਸਾਰੇ ਘਬਰਾ ਕੇ ਉਥੇ ਰੁੱਕ ਗਏ, ਸਾਡੇ ਵਿੱਚੋਂ ਸ਼੍ਰੀਲੰਕਾ ਦਾ ਜੋ ਰਣਜੀ ਨਾਂ ਦਾ ਲੜਕਾ ਸੀ, ਉਸਨੇ ਹਮ ਲੋਗ ਜਹਾਂ ਖੜੇ ਰਹੇ ਤੋ ਅੱਛਾ ਨਹੀ ਹੈ, ਜਹਾਂ ਕੋਈ ਵੀ ਆ ਸਕਤਾ ਹੈ । ਹਮਕੋ ਯੇ ਨਦੀ ਪਾਰ ਕਰਨੀ ਪੜੇਗੀ ਜੋ ਜਿਆਦਾ ਬੜੀ ਨਹੀ ਹੈ । ਉਸਨੇ ਖੁਦ ਹੀ ਇਕ ਲੰਬਾ ਡੰਡਾ ਤੋੜਿਆ ਅਤੇ ਪਾਣੀ ਵਿੱਚ ਡੁੱਬੋ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ । ਅਸੀਂ ਵੀ ਉਸਦੇ ਪਿੱਛੇ ਪਿੱਛੇ ਚੱਲ ਪਏ । ਪਾਣੀ ਲੱਕ ਤੋਂ ਉਤੇ ਤੱਕ ਆ ਗਿਆ ਤਾਂ ਉਸਨੇ ਕਿਹਾ ਕਿ ਹਮਕੋ ਬੜੀ ਹੁਸ਼ਿਆਰੀ ਸੇ ਇਸਕੋ ਪਾਰ ਕਰਨਾ ਹੋਗਾ । ਅੱਗੇ ਚਲਦੇ ਚਲਦੇ ਪਾਣੀ ਗਲ ਤੱਕ ਆ ਗਿਆ ਅਤੇ ਅਸੀਂ ਅੱਗੇ ਹੋਰ ਵਧਣ ਤੋਂ ਰੁੱਕ ਗਏ ਪਰ ਉਸਨੇ ਹਿੰਮਤ ਨਾ ਹਾਰੀ ਅਤੇ ਅੱਗੇ ਵਧਦਾ ਗਿਆ । ਸਾਨੂੰ ਪਿੱਛੇ ਖੜਿਆ ਨੂੰ ਦੇਖਕੇ ਕਿਹਾ ਜਲਦੀ ਚਲੋ । ਜਦੋਂ ਅਸੀਂ ਅੱਗੇ ਤੁਰੇ ਪਾਣੀ ਕੁਝ ਘਟਨਾ ਸ਼ੁਰੂ ਹੋਇਆ । ਅਸੀਂ ਨਦੀ ਪਾਰ ਕਰ ਲਈ ਅਤੇ ਸਾਡੇ ਕੱਪੜੇ ਗਿੱਲੇ ਹੋ ਗਏ ਅਤੇ ਬੈਗਾਂ ਦੇ ਵਿੱਚ ਵੀ ਪਾਣੀ ਭਰ ਗਿਆ । ਅਸੀਂ ਕੱਪੜੇ ਕੱਢ ਕੇ ਨਿਚੋੜਨੇ ਸ਼ੁਰੂ ਕਰ ਦਿੱਤੇ ਅਤੇ ਖਾਣ ਲਈ ਡਬਲਰੋਟੀਆਂ ਜੋ ਪਲਾਸਟਿਕ ਦੇ ਬੈਗਾਂ ਵਿੱਚ ਸਨ, ਉਹ ਕੱਢ ਕੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਾਣੀ ਬੋਤਲਾਂ ਵਾਲਾ ਪੀਤਾ । ਸਾਡੇ ਕੋਲ ਸਿਰਫ ਹੁਣ ਅੱਧੀ ਬੋਤਲ ਅਤੇ ਤਿੰਨ ਚਾਰ ਡਬਲਰੋਟੀਆਂ ਹੀ ਬਚੀਆਂ ਸਨ ਤਾਂ ਅਸੀਂ ਥੋੜਾ ਸਾਹ ਲੈ ਕੇ ਫਿਰ ਪਹਾੜੀ ਰਸਤੇ ਚੱਲਣ ਲੱਗ ਪਏ । ਅਚਾਨਕ ਸਾਹਮਣੇ ਤਾਰ ਦੀ ਬਾੜ ਨਜਰ ਆਈ । ਅਸੀਂ ਸਮਝ ਗਏ ਕਿ ਇਹ ਯੋਰਪ ਦਾ ਬਾਡਰ ਹੈ । ਅਸੀਂ ਉਸਨੂੰ ਪਾਰ ਕਰਨ ਦੀ ਵਿਓਂਤ ਬਨਾਉਣ ਲੱਗ ਪਏ । ਸਾਡੇ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ਤੇ ਇਕ ਉੱਚੀ ਮਿਲਟਰੀ ਦੀ ਚੋਂਕੀ ਨਜਰ ਆ ਰਹੀ ਸੀ । ਅਸੀਂ ਖੜੇ ਹੋਣ ਦੀ ਬਜਾਏ ਬੈਠ ਕੇ ਹੀ ਹੋਲੀ ਹੋਲੀ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤਾਰ ਤੋਂ ਸੋ ਢੇਡ ਸੋ ਗਜ ਪਿੱਛੇ ਹੋਵਾਂਗੇ ਅਤੇ ਛੋਟੇ ਛੋਟੇ ਦਰੱਖਤਾਂ ਦੇ ਵਿੱਚ ਬੈਠ ਗਏ । ਅਚਾਨਕ ਹੀ ਸਾਡੇ ਸਾਹਮਣੇ ਤਾਰ ਤੋਂ ਦੂਸਰੇ ਪਾਰ ਇਕ ਮਿਲਟਰੀ ਨੁਮਾ ਗੱਡੀ ਬੜੀ ਹੋਲੀ ਹੋਲੀ ਜਾ ਰਹੀ ਸੀ । ਅਸੀਂ ਉਸਦੇ ਲੰਘਣ ਦਾ ਇੰਤਜਾਰ ਕਰਨ ਲੱਗ ਪਏ, ਉਸਤੋਂ ਬਾਦ ਅਸੀਂ ਬੜੀ ਹੁਸ਼ਿਆਰੀ ਨਾਲ ਅੱਗੇ ਵਧੇ ਅਤੇ ਲੱਗੀ ਹੋਈ ਤਾਰ ਨੂੰ ਦੋ ਜਣੇ ਕੱਪੜੇ ਦੇ ਨਾਲ ਉਪਰ ਨੂੰ ਚੁੱਕਦੇ ਅਤੇ ਬਾਕੀਆਂ ਨੇ ਥੱਲਿਓ ਲੰਘਣਾ ਸ਼ੁਰੂ ਕਰ ਦਿੱਤਾ । ਸਾਰੇ ਪਾਰ ਹੋ ਗਏ ਅਤੇ ਸਾਹਮਣੇ ਬਿਲਕੁਲ ਸਾਫ ਅੋਰ ਸਿੱਧੀ ਜਮੀਨ ਨਾ ਕੋਈ ਦਰਖਤ ਦਿਖਾਈ ਦੇ ਰਿਹਾ ਸੀ । ਕਾਫੀ
ਦੂਰ ਕੁਝ ਲਾਈਟਾਂ ਮੱਧਮ ਜਿਹੀਆਂ ਦਿਖਾਈ ਦੇ ਰਹੀਆਂ ਸਨ । ਅਸੀਂ ਸੋਚਿਆ ਵਾਪਸ ਚਲੇ ਜਾਈਏ ਪਰ ਕਈਆਂ ਨੇ ਕਿਹਾ ਵਾਪਸ ਜਾਣ ਦੀ ਬਜਾਏ ਹੁਣ ਸਾਨੂੰ ਅੱਗੇ ਹੀ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਦਿਨ ਵੀ ਚੜਨ ਵਾਲਾ ਹੈ ਤੇ ਲਗਦਾ ਆਪਾਂ ਹੁਣ ਆਪਣੀ ਮੰਜਿਲ ਤੇ ਪੁੱਜਣ ਵਾਲੇ ਹਾਂ । ਤੜਕੇ ਦਾ ਸਮਾਂ ਸੀ ਅਸੀਂ ਪੋਲੇ ਪੋਲੇ ਪੈਰਾਂ ਨਾਲ ਚੱਲ ਰਹੇ ਸਾਂ ਅਚਾਨਕ ਹੀ ਗੱਡੀਆਂ ਦੀਆਂ ਲਾਈਟਾਂ ਕੁਝ ਸਾਨੂੰ ਦਿਖਾਈ ਦਿੱਤੀਆਂ ਅਸੀਂ ਅੱਗੇ ਪਿਛੇ ਦੋੜਨ ਦੀ ਕੋਸ਼ਿਸ਼ ਕੀਤੀ । ਗੱਡੀਆਂ ਦੇਖਣ ਤੋਂ ਮਿਲਟਰੀ ਦੀਆਂ ਲੱਗ ਰਹੀਆਂ ਸਨ ਤੇ ਉਹਨਾਂ ਵਿੱਚ ਬੈਠੇ ਕੁਝ ਲੋਕ ਇਕ ਦਮ ਉਤਰਨੇ ਸ਼ੁਰੂ ਹੋ ਗਏ ਅਤੇ ਉਨਾਂ ਨੇ ਸਾਡੇ ਵੱਲ ਹਥਿਆਰ ਕਰ ਕੇ ਸਟੋਪ ਸਟੋਪ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੋਲੀਆਂ ਵਰਾਉਣੀਆਂ ਸ਼ੁਰੂ ਦਿੱਤੀਆਂ । ਅਸੀਂ ਗੋਲੀਆਂ ਚਲਦੀਆਂ ਵਿੱਚ ਹੀ ਇੱਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ । ਸਾਡੇ ਤਿੰਨ ਚਾਰ ਸਾਥੀ ਦੇਖਦੇ ਦੇਖਦੇ ਤਾਂ ਮੌਕੇ ਤੇ ਹੀ ਖਤਮ ਹੋ ਗਏ ਅਤੇ ਮੇਰੇ ਵੀ ਪੇਟ ਲੱਤਾਂ ਅਤੇ ਖੱਬੇ ਪਾਸੇ ਛਾਤੀ ਤੇ ਕੁਝ ਗੋਲੀਆਂ ਲੱਗ ਗਈਆਂ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਨੇ ਸਰੀਆਂ ਗਰਮ ਕਰਕੇ ਸਰੀਰ ਵਿੱਚ ਧਸਾ ਦਿੱਤਾ ਹੋਵੇ । ਮੈਂ ਧਰਤੀ ਤੇ ਡਿੱਗ ਪਿਆ ਅਤੇ ਸਰੀਰ ਦੇ ਵਿੱਚਲਾ ਗਰਮ ਖੂਨ ਪਾਣੀ ਦੀ ਤਰਾਂ ਧਰਾਲੇ ਮਾਰਦਾ ਹੋਇਆ ਸਰੀਰ ਵਿੱਚੋਂ ਨਿਕਲ ਰਿਹਾ ਸੀ ਅਤੇ ਸਰੀਰ ਠੰਡਾ ਹੋ ਰਿਹਾ ਸੀ । ਫੌਜੀ ਸਾਡੇ ਲਾਗੇ ਆ ਰਹੇ ਸਨ ਪਰ ਮੈਨੂੰ ਇਸ ਤਰਾਂ ਲੱਗ ਰਿਹਾ ਸੀ ਕਿ ਮੈਂ ਅਕਾਸ਼ ਵੱਲ ਨੂੰ ਉਡ ਰਿਹਾ ਹਾਂ । ਫੌਜੀ ਆਹਿਸਤਾ ਆਹਿਸਤਾ ਮੇਰੇ ਵੱਲ ਆ ਰਹੇ ਸੀ ਤੇ ਮੇਰੇ ਸਰੀਰ ਵਿੱਚੋਂ ਆਤਮਾ ਨਿਕਲ ਰਹੀ ਸੀ ਅਤੇ ਸਾਹਾਂ ਦੀ ਲੜੀ ਵੀ ਟੁੱਟ ਰਹੀ ਸੀ ਅਤੇ ਸਿਰਫ ਮੇਰਾ ਸਰੀਰ ਹੀ ਮਿੱਟੀ ਨੁਮਾ ਉਥੇ ਪਿਆ ਸੀ ਅਤੇ ਮੇਰੀ ਆਤਮਾ ਸਰੀਰ ਵਿੱਚੋਂ ਉਡਾਰੀ ਮਾਰ ਗਈ ।

ਰੀਤ ਪ੍ਰੀਤ ਪਾਲ ਸਿੰਘ
9855489817
9855489817

0 comments:
Speak up your mind
Tell us what you're thinking... !