ਆਹਮੋ ਸਾਹਮਣੇ ਆਉਂਦੀਆਂ ਰੇਲ ਗੱਡੀਆ ਦੀ ਟੱਕਰ ਹੋ ਗਈ। ਟੱਕਰ ਦੀ ਭਿਆਨਕ ਆਵਾਜ਼ ਅਤੇ ਲੋਕਾਂ ਦਾ ਚੀਕ ਚਿਹਾੜਾ ਸੁਣ ਕੇ ਲਾਗਲੇ ਪਿੰਡਾਂ ਦੇ ਲੋਕ ਵਾਹੋਦਾਹੀ ਮਦਦ ਲਈ ਪਹੁੰਚ ਗਏ। ਦੋ ਨੌਜਵਾਨ ਫਟਾ ਫਟ ਡੱਬਿਆਂ ’ਚ ਬੜੇ ਔਖੇ ਹੋ ਕੇ ਵੜ ਰਹੇ ਸੀ। ਮਰ ਚੁੱਕੇ ਮੁਸਾਫਿਰਾਂ ਦੀਆਂ ਲਾਸ਼ਾਂ ਨੂੰ ਉਹ ਚੁੱਕ ਚੁੱਕ ਕੇ ਬਾਹਰ ਲਿਆ ਰਹੇ ਸੀ। ਸਾਰੇ ਲੋਕ ਉਨ•ਾਂ ਦੀ ਪ੍ਰਸੰਸਾ ਕਰ ਰਹੇ ਸੀ। ਘਟਨਾ ਸਥਾਨ ’ਤੇ ਪੁੱਜੇ ਉ¤ਚ ਅਫਸਰਾਂ ਨੇ ਵੀ ਉਨ•ਾਂ ਦੀ ਤਾਰੀਫ ਕੀਤੀ। ਸਾਰੇ ਲੋਕਾਂ ਦੇ ਮਨਾਂ ਅੰਦਰ ਸੋਗ ਫੈਲਿਆ ਸੀ। ਉਹ ਨੌਜਵਾਨ ਉਥੋਂ ਖਿਸਕ ਕੇ ਇਕ ਸੁੰਨੀ ਥਾਂ ਵੱਲ ਚਲੇ ਗਏ। ਲਾਸ਼ਾਂ ਦੀਆਂ ਜੇਬਾਂ ’ਚੋਂ ਕੱਢ ਪੈਸੇ ਅਤੇ ਉਨ•ਾਂ ਦੇ ਉਤਾਰੇ ਗਹਿਣਿਆਂ ਦੀ ਵੰਡ ਕਰਕੇ ਹੁਣ ਉਹ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਾ ਰਹੇ ਸੀ। ਹੁਣ ਗਮਗੀਨ ਮਾਹੌਲ ਦਾ ਉਨ•ਾਂ ਉਪਰ ਕੋਈ ਅਸਰ ਨਹੀਂ ਸੀ।
ਮੇਜਰ ਸਿੰਘ ਨਾਭਾ

0 comments:
Speak up your mind
Tell us what you're thinking... !