ਵਿਧਾਨ ਸਭਾ ਹਲਕਾ ਦਾਖਾ ਅਧੀਨ ਪੈਦੇ ਪਿੰਡ ਛੱਜਾਵਾਲ ਬਾਰੇ ਪਿੰਡ ਦੇ ਬਜ਼ੁਰਗਾਂ ਨੂੰ ਇਸ ਦੇ ਬੱਝਣ ਬਾਰੇ ਇਤਿਹਾਸਕ ਪ੍ਰਮਾਣ ਨਹੀਂ ਪਤਾ ਪਰ ਉਨ•ਾਂ ਦੀ ਕਿਆਸ ਅਰਾਈ ਹੈ ਕਿ ਸਾਡਾ ਪਿੰਡ ਬੱਝੇ ਨੂੰ 300 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। 648 ਹੈਕਟੇਅਰ ਰਕਬੇ ਵਾਲੇ ਇਸ ਪਿੰਡ ਦੀ ਅਬਾਦੀ 12960 ਦੇ ਕਰੀਬ ਹੈ। ਇਹ ਪਿੰਡ ਗੁਰੂਸਰ ਸੁਧਾਰ ਤੋਂ 12 ਕਿਲੋ ਮੀਟਰ ਦੂਰ ਅਤੇ ਰੇਲਵੇ ਸਟੇਸਨ ਜਗਰਾਉਂ ਤੋਂ 12 ਕਿਲੋ ਮੀਟਰ ਦੀ ਵਿੱਥ ਤੇ ਵੱਸੇ ਪੰਜਾਬ ਦੇ ਮਸ਼ਹੂਰ ਪਿੰਡ ਦੇ ਸਰਪੰਚ ਸ: ਜਗਰੂਪ ਸਿੰਘ ਛੱਜਾਵਾਲ ਹਨ, ਜੋ ਪਿੰਡ ਦੇ ਵਿਕਾਸ ਲਈ ਹਰ ਸਮੇਂ ਪਹਿਲ ਕਦਮੀ ਕਰਦੇ ਰਹਿੰਦੇ ਹਨ।
ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ-
ਸਮੁੱਚੇ ਪਿੰਡ ਦੇ ਵਾਸੀ ਸਾਰੀਆਂ ਸਿਆਸੀ ਪਾਰਟੀਆਂ ਵਿਚ ਵਿਚਰਨ ਤੋਂ ਇਲਾਵਾ ਪਿੰਡ ਦੇ ਲਾਹੇ ਲਈ ਖੇਮੀ ਗੱਟੀ ਵਾਲਾ ਸਲੂਕ ਕਰਦੇ ਹਨ। ਪਿੰਡ ਵਿਚ ਸਾਰੀਆਂ ਪਾਰਟੀਆਂ ਵਿਚਰਨ ਦੇ ਬਾਵਜੂਦ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਇਕੱਤਰਤਾਂ ਦਾ ਕੰਮ ਕਰਦੇ ਹਨ। ਪਿੰਡ ਵਾਸੀ ਸਾਰੇ ਪਾਰਟੀਆਂ ਦੇ ਧਰਮਾਂ ਦਾ ਸਤਿਕਾਰ ਕਰਦੇ ਹਨ। ਪਿੰਡ ਵਾਸੀਆਂ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ, ਕਿ ਇਸ ਪਿੰਡ ਦੇ ਵਾਸੀ ਸ: ਘੁਮੰਡ ਸਿੰਘ ਅਤੇ ਭਗਵਾਨ ਸਿੰਘ ਆਜ਼ਾਦੀ ਘੁਲਾਟੀਏ ਸਨ। ਜਸਮੇਲ ਸਿੰਘ ਸੈਲੀ ਸੀਨੀ: ਯੂਥ ਆਗੂ ਅਕਾਲੀ ਦਲ, ਨੰਬਰਦਾਰ ਕਰਨੈਲ ਸਿੰਘ ਢੇਸੀ ਅਹੁਦੇਦਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਵਰਨ ਸਿੰਘ ਗਿੱਲ ਸੀਨੀ: ਆਗੂ ਕਾਂਗਰਸ, ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਜਗਸੀਰ ਸਿੰਘ, ਪ੍ਰੀਤਮ ਸਿੰਘ ਰੂਮੀ, ਭੁਪਿੰਦਰ ਸਿੰਘ ਬੁਰਜ ਨਕਲੀਆਂ (ਸਾਰੇ ਕਾਂਗਰਸੀ ਆਗੂ), ਸਾਬਕਾ ਸਰਪੰਚ ਗੁਰਚਰਨ ਸਿੰਘ, ਸਕਿਉਰਟੀ ਫੋਰਸ ਦੇ ਸੇਵਾ ਮੁਕਤ ਅਫ਼ਸਰ ਕਮਿੱਕਰ ਸਿੰਘ, ਮੈਂਬਰ ਪੰਚਾਇਤ ਜਸਦੇਵ ਸਿੰਘ, ਗੁਰਮੇਲ ਕੌਰ, ਪੰਚ ਮੁਖਤਿਆਰ ਕੌਰ, ਐਸ.ਆਰ.ਆਈ. ਵੀਰ ਕੈਨੇਡਾ, ਸ: ਕਰਤਾਰ ਸਿੰਘ ਸੰਘਾ ਆਦਿ ਪ੍ਰਮੁੱਖ ਆਗੂ ਹਨ।
ਪਿੰਡ ਦੀਆਂ ਧਾਰਮਕ ’ਤੇ ਹੋਰ ਸੰਸਥਾਵਾਂ-
ਪਿੰਡ ਵਿਚ ਗੁਰਦੁਆਰਾ ਰਾਮਸਰ ਸਾਹਿਬ ਜੀ, ਬਾਬਾ ਜੀਵਨ ਸਿੰਘ ਜੀ, ਬਾਬਾ ਰਵਿਦਾਸ ਜੀ, ਬਾਬਾ ਜੋਗੀ ਪੀਰਾਂ ਦੀ ਜਗ•ਾ ਜੀ, ਬਾਬਾ ਮੱਟ ਦਾਨੂ ਦੀ ਜਗ•ਾ, ਇਕ ਮਸਜਿਦ, ਪੰਚਾਇਤ ਘਰ, ਇਕ ਪੁਰਾਣੇ ਸਮੇਂ ਦਾ ਦਰਵਾਜ਼ਾ ਤੇ ਪਿੰਡ ਦੀਆਂ ਧਰਮਸ਼ਾਲਾਵਾਂ ਪਿੰਡ ਦਾ ਮਾਣ ਹਨ। ਇਸ ਤੋਂ ਇਲਾਵਾ ਪਿੰਡ ਵਿਚ ਕਈ ਵਿਦਿਅਕ ਸਥਾਨ ਵੀ ਹਨ ਜਿਵੇਂ ਸਰਕਾਰੀ ਹਾਈ ਸਕੂਲ, ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ ਜਿਸ ਨਾਲ ਬੱਚਿਆਂ ਦੀ ਪੜ•ਾਈ ਲਈ ਵਧੀਆ ਸਾਧਨ ਹਨ ਅਤੇ ਬੱਚਿਆਂ ਨੂੰ ਦੂਰ ਨਹੀਂ ਜਾਣਾ ਪੈਦਾ। ਪਿੰਡ ਵਿਚ ਇਕ ਐਗਰੀਕਲਚਰ ਕੋ-ਅਪ੍ਰੇਟਵ ਸੁਸਾਇਟੀ ਵੀ ਮੌਜੂਦ ਹੈ। ਪਿੰਡ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫ਼ੀ ਯਤਨਸ਼ੀਲ ਹਨ ਤਾਂ ਜੋ ਨੌਜਵਾਨਾਂ ਦਾ ਭਵਿੱਖ ਬਚਾਇਆ ਜਾ ਸਕੇ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿਚ ਚਾਹਿਲ ਗੋਤ ਦੇ ਵਸਿੰਦੇ ਵੱਧ ਗਿਣਤੀ ’ਚ ਹਨ ਜਿਸ ਤੋਂ ਇਲਾਵਾ ਢੇਸੀ, ਸੰਘਾ, ਜਵੰਦਾ, ਗਿੱਲ, ਸੰਧੂ, ਦਿਉਲ ਆਦਿ ਗੋਤਾਂ ਤੇ ਵਸਿੰਦੇ ਵੀ ਰਹਿੰਦੇ ਹਨ। ਪਿੰਡ ਵਾਸੀਆਂ ਨੂੰ ਉਸਾਰੂ ਪ੍ਰਵਿਰਤੀ ਦਾ ਮਾਣ ਹੈ।
300 ਸਾਲ ਪੁਰਾਣਾ ਹੈ ਪਿੰਡ ਦਾ ਦਰਵਾਜਾਂ-
ਇਸ ਪਿੰਡ ਦੇ ਹੋਦ ਵਿਚ ਆਉਣ ਦਾ ਭਾਵੇਂ ਕਿਸੇ ਵਿਅਕਤੀ ਨੂੰ ਵੀ ਕੋਈ ਨੀਅਤ ਮਿਤੀ ਦਾ ਪਤਾ ਨਹੀਂ ਹੈ। ਇਸ ਤਰ•ਾਂ ਪਿੰਡ ਵਿਚ ਮੁਗਲ ਰਾਜ ਸਮੇਂ ਦਾ ਇਕ ਪੁਰਾਣਾ ਦਰਵਾਜਾਂ ਬਣਿਆ ਹੋਇਆ ਹੈ, ਜੋ ਪਿੰਡ ਬਾਰੇ ਬਹੁਤ ਪਹਿਲਾਂ ਦੇ ਵਸੇ ਹੋਣ ਦੀ ਗਵਾਹੀ ਭਰਦਾ ਹੈ। ਪਿੰਡ ਦੇ ਬਜ਼ੁਰਗ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਵਿਚ ਇਹ ਦਰਵਾਜਾਂ 300 ਸਾਲ ਤੋਂ ਵੀ ਵੱਧ ਪੁਰਾਣਾ ਹੈ। ਪਿੰਡ ਵਾਸੀ ਅਤੇ ਪੰਚਾਇਤ ਸਾਂਝੇ ਤੌਰ ’ਤੇ ਇਸ ਦੀ ਸਮੇਂ-ਸਮੇਂ ਸਿਰ ਵਧੀਆ ਢੰਗ ਨਾਲ ਦੇਖ-ਭਾਲ ਕਰਦੇ ਹਨ।
ਪੁਰਾਤਨ ਰੁੱਖ ਵੀ ਪਿੰਡ ਦੀ ਸ਼ਾਨ-
ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਖੜ•ਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬੋਹੜ ਦੇ ਰੁੱਖ ਦੀ ਉਮਰ 200 ਸਾਲ ਤੋਂ ਵੀ ਉਪਰ ਹੈ। ਪਿੰਡ ਵਾਸੀ ਆਪਣੇ ਪਿੰਡ ਵਿਚ ਇਨ•ਾਂ ਪੁਰਾਤਨ ਰੁੱਖਾਂ ਅਤੇ ਇਮਾਰਤਾਂ ਨੂੰ ਸਾਭ ਕੇ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ।
ਪਿੰਡ ਦੇ ਗੁਰਦੁਆਰਾ ਸਾਹਿਬ ਦੀ ਅਲੌਕਿਕ ਇਮਾਰਤ।
ਪਿੰਡ ਦੇ ਸਤੰਤਰਤਾ ਸੰਗਰਾਮੀ ਸ: ਘੁਮੰਡ ਸਿੰਘ ਦੀ ਯਾਦ ਵਿਚ ਬਣਿਆ ਪਿੰਡ ਦਾ ਯਾਦਗਾਰੀ ਗੇਟ।
300 ਸਾਲ ਪੁਰਾਣੇ ਦਰਵਾਜੇ ਦੀ ਤਸਵੀਰ।
ਪਿੰਡ ਦੀ ਸਾਂਝੀ ਥਾਂ ਤੇ ਬੈਠੇ ਧੁੰਦ ਦਾ ਅਨੰਦ ਮਾਣਦੇ ਪਿੰਡ ਵਾਸੀ।
ਪਿੰਡ ਦੇ ਸਰਪੰਚ ਜਗਰੂਪ ਸਿੰਘ, ਨੰਬਰਦਾਰ ਕਰਨੈਲ ਸਿੰਘ ਅਤੇ ਯੂਥ ਆਗੂ ਜਸਮੇਲ ਸਿੰਘ।
ਪਿੰਡ ਵਿਚ ਖੜ•ਾ 200 ਸਾਲ ਤੋਂ ਵੱਧ ਪੁਰਾਣਾ ਬੋਹੜ ਦਾ ਦਰਖ਼ੱਤ।
ਅਮਨਦੀਪ ਦਰਦੀ







0 comments:
Speak up your mind
Tell us what you're thinking... !