ਸੋਚ ਹੀ ਬੰਦੇ ਉੱਪਰ ਚੁੱਕਦੀ ਆ
ਸੋਚ ਹੀ ਬੰਦੇ ਨੂੰ ਥੱਲੇ ਸੁੱਟਦੀ ਆ
ਸੋਚ ਹੀ ਇੱਜਤਾਂ ਲਟਵਾਉਂਦੀ ਆ
ਸੋਚ ਹੀ ਇੱਜਤਾਂ ਬਚਾਉਂਦੀ ਆ
ਸੋਚ ਹੀ ਜਿੰਦਗੀ ਬਣਾਉਂਦੀ ਆ
ਸੋਚ ਹੀ ਲਾਸ਼ ਅਖਵਾਉਂਦੀ ਆ
ਸੋਚ ਹੀ ਰੱਬ ਨੂੰ ਮਿਲਾਉਂਦੀ ਆ
ਸੋਚ ਹੀ ਰੱਬ ਤੋਂ ਦੂਰ ਹਟਵਾਉਂਦੀ ਆ
ਸੋਚ ਹੀ ਮਾਣ ਵਧਾਉਂਦੀ ਆ
ਸੋਚ ਹੀ ਮਾਣ ਘਟਾਉਂਦੀ ਆ
ਸੋਚ ਹੀ ਫਰਕ ਮਿਟਾਉਂਦੀ ਆ
ਸੋਚ ਹੀ ਨਫਰਤਾਂ ਫੈਲਾਉਂਦੀ ਆ
ਸੋਚ ਹੀ ਵਿਛੜਿਆਂ ਨੂੰ ਮਿਲਾਉਂਦੀ ਆ
ਸੋਚ ਹੀ ਦੂਰ ਭਜਾਉਂਦੀ ਆ
ਸੋਚ ਹੀ ਬੰਦੇ ਨੂੰ ਮਾਰਦੀ ਆ
ਸੋਚ ਹੀ ਬੰਦੇ ਨੂੰ ਤਾਰਦੀ ਆ
‘ਬੁੱਕਣਵਾਲੀਆ’ ਸੋਚ ਹੀ ਬਦਲਣ ਦੀ ਲੋੜ ਆ
ਸੋਚ ਹੀ ਨਾਲ ਕੱਢਣਾ ਕੋੜ੍ਹ ਆ
ਨਾਇਬ ਬੁੱਕਣਵਾਲ
ਪਿੰਡ –ਬੁੱਕਣਵਾਲ,
ਤਹਿਸੀਲ-ਮਲੇਰਕੋਟਲਾ,
ਜਿਲ੍ਹਾ-ਸੰਗਰੂਰ।
ਮੋਬਾਇਲ-94176-61708


0 comments:
Speak up your mind
Tell us what you're thinking... !