ਕੀਕਣ ਕਹਾ ਸਾਲ ਮੁਬਾਰਕ ਕਿਵੇ ਕਹਾਂ ਵਧਾਈਆਂ
ਬਾਪੁ ਸਿਰ ਕਰਜ਼ ਟੋਕਰੀ ਮਾਂ ਹਥੀਂ ਪਈਆਂ ਬਿਆਈਆਂ
ਬੇਰੁਜਗਾਰੀ ,ਗੁੰਡਾਗਰਦੀ ,ਓਹੀ ਲੁੱਟ -ਖਸੁੱਟ
ਕੱਤੀ ਵਾਲੀ ਰਾਤ ਓਹਨਾ ਕੀਤੀਆਂ ਮਨ-ਆਈਆਂ
ਕਿਸੇ ਹਥ ਤੀਰ ਤਲਵਾਰਾਂ ਕਿਸੇ ਡੱਬ ਚਾਕੂ
ਅਜੇ ਵੀ ਸਾਰੇ ਅਖਬਾਰਾਂ ਏਹੋ ਸੁਰਖੀਆਂ ਲਾਈਆਂ
ਅਕਲਾਂ ਵਾਲੇ ,ਕਲਮਾਂ ਵਾਲੇ ਬੈਠ ਗਏ ਕਿਓਂ ਹਮਬ ਕੇ
ਖ੍ਹੋ ਬਾਲਾਂ ਤੋਂ ਕਲਮ ਦਵਾਤਾਂ ਸੰਗੀਨਾ ਕਿਸ ਫੜਾਈਆਂ
ਭੁਲ ਜਾਵੀਂ ਮਹਿਬੂਬ ਮੇਰੀ ਫੁੱਲਾਂ ਵਾਲਾ ਤੋਹਫ਼ਾ
ਸਾਂਹ ਵੀ ਮੇਰੇ ਗਿਰਵੀ ਰਖ ਲਏ ਕੀ ਦਸਾਂ ਹਰਜਾਈਆਂ
ਕੰਧੀ ਟਾਂਗੇ ਕੈਲੰਡਰ ਬਦਲੇ ਜਾਂ ਤਿਥ-ਵਰ੍ਰਾ
ਪਹਿਲੀ ਜਨਵਰੀ ਵੀ ਘਰ ਗਰੀਬਾਂ ਰੋਟੀ ਭਾਜੜਾਂ ਪਾਈਆਂ .....
ਪ੍ਰਦੀਪ ਮਹਿਤਾ
ਮੋੜ ਮੰਡੀ
9464587013

0 comments:
Speak up your mind
Tell us what you're thinking... !