ਇਸ਼ਕ ਦਾ ਸਾਧਨ ਕਦੇ ਨਹੀ ਮਰਦਾ
ਕੁੱਲ ਦੁਨੀਆਂ ਮੁੱਕ ਜਾਂਦੀ
ਇਸ਼ਕ ਦੀਆਂ ਨਾ ਨਜ਼ਰਾਂ ਸਦਾ ਤ੍ਰਹਾਈਆਂ
ਭਾਵੇਂ, ਦੁਨੀਆਂ ਨਫ਼ਰਤ ਖਾਂਦੀ………….
ਰਾਹ ਇਸ਼ਕ ਦਾ ਸੂਈ ਦਾ ਨੱਕਾ
ਧਾਗਾ ਬਣਨਾ ਪੈਂਦਾ
ਲੂੰ-ਲੂੰ ਦੇ ਵਿੱਚ ਲੱਖ ਜ਼ੁਬਾਨਾਂ
ਪਰ ਬੰਦਾ ਗੂੰਗਾਂ ਰਹਿੰਦਾ…………………
ਆਸ਼ਕ ਹੁੰਦੇ ਵਾਂਗ ਪਤੰਗਿਆਂ
ਪਰ ਪਹਾੜਾਂ ਜੇਡੇ ਜੇਰੇ
ਫੇਰ ਕਦੇ ਨਾ ਉਫ ਵੀ ਕਰਦੇ
ਜੀਹਦੇ ਦਿਲ ਵਿੱਚ ਲਾ ਲਏ ਡੇਰੇ…………..
ਇਸ਼ਕ ਦਾ ਰਸ਼ਤਾ ਕਫ਼ਨ ਫ਼ਕੀਰੀ
ਭਗਵੇਂ ਪਾਉਣੇ ਪੈਂਦੇ
ਜਿਹਨਾਂ ਦੇ ਇਹ ਦਿਲ ਨੂੰ ਲੱਗੀਆਂ
ਉਹ ਦਿਨੇ ਵੀ ਸੁਪਨੇ ਲੈਂਦੇ………………
ਬਿਰਹੋਂ ਦਾ ਉਹਨਾਂ ਪੱਲ੍ਹਾ ਫੜਿਆ
ਲੱਗੀਆਂ ਉਮਰ ਨਿਆਣੀ
ਇਸ਼ਕ ਨੇ ਉਹ ਅਜਿਹੇ ਰਿੜਕੇ
ਜਿਵੇਂ ਰਿੜਕੇ ਦੁੱਧ ਮਧਾਣੀ……………..
ਇਸ਼ਕ ਵਾਲਿਆਂ ਅਕਸਰ ਲੋਕੀਂ
ਮਾਰਦੇ ਰਹਿੰਦੇ ਤਾਅਨੇ
ਦਿਲ ਦੀ ਸਾਰ ਨਾ ਕੋਈ ਜਾਣੇ
ਜਿਵੇਂ ਆ ਗਏ ਦੇਸ਼ ਬਿਗਾਨੇ…………
ਨਾਇਬ ਬੁੱਕਣਵਾਲ
ਪਿੰਡ: ਬੁੱਕਣਵਾਲ
ਤਹਿ: ਮਾਲੇਰਕੋਟਲਾ
ਜਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708


0 comments:
Speak up your mind
Tell us what you're thinking... !